ਆਟਾਰੀ ਦੇ 26 ਸਾਲਾ ਨੌਜਵਾਨ ਜਸਪਿੰਦਰ ਸਿੰਘ ਦੀ ਫਿਲਪੀਨਜ ‘ਚ ਸੜਕ ਹਾਦਸੇ ਦੌਰਾਨ ਮੌਤ

Updated On: 

08 Nov 2023 15:03 PM

ਜਸਪਿੰਦਰ ਸਿੰਘ 6 ਸਾਲ ਪਹਿਲਾਂ ਰੋਜੀ ਰੋਟੀ ਦੇ ਸਿਲਸਿਲੇ ਵਿੱਚ ਫਿਲਪੀਨਜ ਗਿਆ ਸੀ। ਪਰ ਹੁਣ ਪਹਾੜੀ ਇਲਾਕੇ 'ਚ ਬਰੇਕ ਫੇਲ ਹੋਣ ਨਾਲ ਉਸਦਾ ਮੋਟਰਸਾਈਕਲ ਖੱਡ ਵਿੱਚ ਡਿੱਗ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਹਾਲੇ ਵਿਆਹ ਵੀ ਨਹੀਂ ਹੋਇਆ ਸੀ। ਪੀੜਤ ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮਦਦ ਮੰਗੀ ਤਾਂ ਜੋ ਉਨ੍ਹਾਂ ਤੇ ਪੁੱਤ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾ ਸਕੇ।

ਆਟਾਰੀ ਦੇ 26 ਸਾਲਾ ਨੌਜਵਾਨ ਜਸਪਿੰਦਰ ਸਿੰਘ ਦੀ ਫਿਲਪੀਨਜ ਚ ਸੜਕ ਹਾਦਸੇ ਦੌਰਾਨ ਮੌਤ

ਸੰਕੇਤਕ ਤਸਵੀਰ

Follow Us On

ਪੰਜਾਬ ਨਿਊਜ। ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਟਾਰੀ ਦੇ ਰਹਿਣ ਵਾਲ਼ੇ 26 ਸਾਲਾ ਨੌਜਵਾਨ ਦੀ ਫਿਲਪੀਨਜ਼ ਦੇ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸਦੇ ਚਲਦੇ ਪਰਿਵਾਰਿਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਜਸਪਿੰਦਰ ਸਿੰਘ ਦੀ ਮੌਤ ਹੋਣ ਕਾਰਨ ਪਿੰਡ ਵਿੱਚ ਦੁੱਖ ਦੀ ਲਹਿਰ ਦੌੜ ਗਈ। ਲੋਕ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲ਼ਈ ਪਹੁੰਚ ਰਹੇ ਹਨ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਜਸਪਿੰਦਰ ਸਿੰਘ 6 ਸਾਲ ਪਿਹਲਾਂ ਮਨੀਲਾ (Manila) ਦੇ ਫਿਲਪੀਨਜ਼ ਆਪਣੇ ਸੁਨਹਿਰੀ ਭਵਿੱਖ ਦੇ ਲਈ ਗਿਆ ਸੀ। ਪਰ ਹੋਨੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।

ਉਹ ਫਾਇਨੈਂਸ ਕੰਪਨੀ ਵਿਚ ਕੰਮ ਕਰਦਾ ਸੀ। ਤੇ ਐਤਵਾਰ ਨੂੰ ਘਰ ਆਉਦੇ ਸਮੇਂ ਪਹਾੜੀ ਇਲਾਕੇ ਵਿੱਚ ਉਸਦੇ ਮੋਟਰਸਾਇਕਲ ਦੀ ਬਰੇਕ ਫੇਲ ਹੋਣ ਜਾਣ ਕਰਕੇ ਉਸਦਾ ਮੋਟਰਸਾਈਕਲ ਖੱਡ਼ ਵਿੱਚ ਡਿੱਗ ਗਿਆ ਜਿਸਾ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਕੇਂਦਰ ਸਰਕਾਰ (Central Govt) ਕੋਲ ਅਪੀਲ ਕੀਤੀ ਕਿ ਉਸਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਭਾਰਤ ਵਾਪਸ ਲਿਆਂਦੀ ਜਾਏ ਤਾਂ ਜੋ ਉਹ ਆਪਣੇ ਲੜਕੇ ਦਾ ਅੰਤਿਮ ਸੰਸਕਾਰ ਕਰ ਸਕਣ।