AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੈਨੇਡਾ ਜਾ ਰਹੇ 3000 ਵਿਦਿਆਰਥੀਆਂ ਨੂੰ ਸਤੰਬਰ ਦੀ ਥਾਂ ਹੁਣ ਜਨਵਰੀ ‘ਚ ਮਿਲੇਗਾ ਦਾਖ਼ਲਾ, ਮੁੜ ਕਰਵਾਉਣੀ ਪੈ ਸਕਦੀ ਹੈ ਮੈਡੀਕਲ ਜਾਂਚ ਅਤੇ ਆਈਲੈਟਸ

ਜਿਹੜਾ ਸੈਸ਼ਨ ਸਤੰਬਰ ਵਿੱਚ ਸ਼ੁਰੂ ਹੋਣਾ ਸੀ ਉਹ ਹੁਣ ਜਨਵਰੀ ਵਿੱਚ ਸ਼ੁਰੂ ਹੋਵੇਗਾ। ਪਰ ਕਰੀਬ ਤਿੰਨ ਹਜ਼ਾਰ ਵਿਦਿਆਰਥੀਆਂ ਨੇ ਕੈਨੇਡਾ ਜਾਣ ਲਈ ਪੂਰੀ ਤਿਆਰੀ ਕਰ ਲਈ ਸੀ ਅਤੇ ਹਵਾਈ ਟਿਕਟਾਂ ਵੀ ਖਰੀਦੀਆਂ ਸਨ, ਜੋ ਹੁਣ ਵਾਪਸ ਨਹੀਂ ਹੋਣਗੀਆਂ। ਅਗਲੇ ਸੈਸ਼ਨ ਲਈ ਜਨਵਰੀ ਵਿੱਚ ਮੈਡੀਕਲ ਜਾਂਚ ਅਤੇ ਆਈਲੈਟਸ ਦੁਬਾਰਾ ਕਰਵਾਉਣੀ ਪੈ ਸਕਦੀ ਹੈ। ਇਸ 'ਤੇ ਫਿਰ ਹਜ਼ਾਰਾਂ ਦਾ ਖਰਚਾ ਆਵੇਗਾ।

ਕੈਨੇਡਾ ਜਾ ਰਹੇ 3000 ਵਿਦਿਆਰਥੀਆਂ ਨੂੰ ਸਤੰਬਰ ਦੀ ਥਾਂ ਹੁਣ ਜਨਵਰੀ 'ਚ ਮਿਲੇਗਾ ਦਾਖ਼ਲਾ, ਮੁੜ ਕਰਵਾਉਣੀ ਪੈ ਸਕਦੀ ਹੈ ਮੈਡੀਕਲ ਜਾਂਚ ਅਤੇ ਆਈਲੈਟਸ
tv9-punjabi
| Updated On: 08 Aug 2023 11:27 AM IST
Share
ਪੰਜਾਬ ਨਿਊਜ। ਕੈਨੇਡਾ ਵਿੱਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਸਤੰਬਰ ਵਿੱਚ ਸ਼ੁਰੂ ਹੋਏ ਸੈਸ਼ਨ ਵਿੱਚ ਸ਼ਾਮਿਲ ਹੋਣ ਤੋਂ ਅਚਾਨਕ ਰੋਕ ਦਿੱਤਾ ਗਿਆ। ਇਸ ਕਾਰਨ ਅਗਸਤ ਅਤੇ ਸਤੰਬਰ ਵਿੱਚ ਕੈਨੇਡਾ (Canada) ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਮੁੱਖ ਤੌਰ ‘ਤੇ ਓਨਟਾਰੀਓ ਦੇ ਉੱਤਰੀ ਕਾਲਜ ਨੇ ਸਤੰਬਰ ਸੈਸ਼ਨ ਲਈ ਵਿਦਿਆਰਥੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਹਨ। ਕਰੀਬ ਤਿੰਨ ਹਜ਼ਾਰ ਵਿਦਿਆਰਥੀਆਂ ਨੇ ਕੈਨੇਡਾ ਜਾਣ ਲਈ ਪੂਰੀ ਤਿਆਰੀ ਕਰ ਲਈ ਸੀ ਅਤੇ ਕੈਨੇਡਾ ਜਾਣ ਲਈ ਇਕ ਪਾਸੇ ਦੀਆਂ ਹਵਾਈ ਟਿਕਟਾਂ ਵੀ ਖਰੀਦੀਆਂ ਸਨ, ਜੋ ਹੁਣ ਵਾਪਸ ਨਹੀਂ ਕੀਤੀਆਂ ਜਾ ਸਕਦੀਆਂ ਹਨ। ਇਹ ਮਾਮਲਾ ਕੈਨੇਡਾ ਦੀਆਂ ਕੁੱਝ ਸਿੱਖ ਜਥੇਬੰਦੀਆਂ (Sikh Organizations) ਵੱਲੋਂ ਵੀ ਉਠਾਇਆ ਗਿਆ ਹੈ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਕਾਲਜ ਨੂੰ ਈਮੇਲ ਕਰਕੇ ਸਤੰਬਰ ਵਿੱਚ ਹੀ ਪੜ੍ਹਾਈ ਸ਼ੁਰੂ ਕਰਨ ਲਈ ਕਹਿ ਰਹੇ ਹਨ। ਇਸ ਮਾਮਲੇ ਵਿੱਚ ਉਨਟਾਰੀਓ ਦੇ ਕਾਲਜ ਅਤੇ ਯੂਨੀਵਰਸਿਟੀਜ਼ ਮੰਤਰੀ ਜੇਨ ਡਨਲੈਪ ਨੂੰ ਵੀ ਪੱਤਰ ਲਿਖਿਆ ਗਿਆ ਹੈ। ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਨਾਰਦਰਨ ਕਾਲਜ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਅਚਾਨਕ ਸੈਂਕੜੇ ਵਿਦਿਆਰਥੀਆਂ ਦੇ ਦਾਖਲੇ ਵਾਪਸ ਲੈਣ ਦਾ ਫੈਸਲਾ ਸਹੀ ਨਹੀਂ ਹੈ।

ਦਾਖਿਲਾ ਰੱਦ ਹੋਣ ਦੇ ਈ-ਮੇਲ ਮਿਲਣੇ ਹੋਏ ਸ਼ੁਰੂ

ਵਿਦਿਆਰਥੀਆਂ ਨੂੰ ਅਗਸਤ ਦੇ ਸ਼ੁਰੂ ਵਿੱਚ ਦਾਖਲਾ ਰੱਦ ਕਰਨ ਬਾਰੇ ਈ-ਮੇਲ ਮਿਲਣੇ ਸ਼ੁਰੂ ਹੋ ਗਏ ਸਨ ਭਾਵੇਂ ਕਿ ਉਨ੍ਹਾਂ ਨੇ ਅਗਸਤ ਦੀਆਂ ਤਰੀਕਾਂ ਲਈ ਮਹਿੰਗੀਆਂ ਹਵਾਈ ਟਿਕਟਾਂ (Air tickets) ਖਰੀਦੀਆਂ ਸਨ। ਇੱਕ ਤਰਫਾ ਗੈਰ-ਰਿਫੰਡੇਬਲ ਟਿਕਟਾਂ ਹੋਣ ਕਰਕੇ, ਉਹ ਉਹਨਾਂ ਨੂੰ ਰਿਫੰਡ ਜਾਂ ਰੱਦ ਨਹੀਂ ਕਰਵਾ ਸਕਦੇ। ਇਸ ਤੋਂ ਇਲਾਵਾ ਇਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਰਹਿਣ ਦਾ ਕਿਰਾਇਆ ਵੀ ਅਦਾ ਕੀਤਾ ਹੈ। ਕਾਲਜ ਤੋਂ ਰਿਫੰਡ ਵੀ ਕੁਝ ਕਟੌਤੀ ਤੋਂ ਬਾਅਦ ਹੀ ਮਿਲੇਗਾ। ਅਗਲੇ ਸੈਸ਼ਨ ਲਈ ਜਨਵਰੀ ਵਿੱਚ ਮੈਡੀਕਲ ਜਾਂਚ ਅਤੇ ਆਈਲੈਟਸ ਦੁਬਾਰਾ ਕਰਵਾਉਣੀ ਪੈ ਸਕਦੀ ਹੈ। ਇਸ ‘ਤੇ ਫਿਰ ਹਜ਼ਾਰਾਂ ਦਾ ਖਰਚਾ ਆਵੇਗਾ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...