US Senate: ਭਾਰਤੀ ਮੂਲ ਦੇ ਰਵੀ ਚੌਧਰੀ ਬਣੇ ਅਮਰੀਕੀ ਹਵਾਈ ਫ਼ੌਜ ਦੇ ਸਹਾਇਕ ਰੱਖਿਆ ਮੰਤਰੀ

Updated On: 

17 Mar 2023 10:51 AM

Ravi Chaudhary US Air Force: ਯੂਐਸ ਸੀਨੇਟ ਵੱਲੋਂ ਭਾਰਤੀ-ਅਮਰੀਕੀ ਰਵੀ ਚੌਧਰੀ ਨੂੰ ਅਮਰੀਕੀ ਏਅਰ ਫੋਰਸ ਦੇ ਅਸਿਸਟੈਂਟ ਸੈਕਟਰੀ ਆਫ਼ ਡਿਫੈਂਸ ਵਜੋਂ ਯੂਐਸ ਸੀਨੇਟ ਦੀ ਪ੍ਰਵਾਨਗੀ ਦਿੱਤੀ। ਰਵੀ ਚੌਧਰੀ ਨੇ 65-29 ਦੇ ਵੋਟ ਨਾਲ ਫਤਵਾ ਜਿੱਤਿਆ।

US Senate: ਭਾਰਤੀ ਮੂਲ ਦੇ ਰਵੀ ਚੌਧਰੀ ਬਣੇ ਅਮਰੀਕੀ ਹਵਾਈ ਫ਼ੌਜ ਦੇ ਸਹਾਇਕ ਰੱਖਿਆ ਮੰਤਰੀ

ਸੰਕੇਤਕ ਤਸਵੀਰ

Follow Us On

ਵਾਸ਼ਿੰਗਟਨ ਨਿਊਜ਼: ਯੂਐਸ ਸੀਨੇਟ ਵੱਲੋਂ ਭਾਰਤੀ-ਅਮਰੀਕੀ ਰਵੀ ਚੌਧਰੀ ਨੂੰ ਅਮਰੀਕੀ ਏਅਰ ਫੋਰਸ ਦੇ ਅਸਿਸਟੈਂਟ ਸੈਕਟਰੀ ਆਫ਼ ਡਿਫੈਂਸ ਵਜੋਂ ਯੂਐਸ ਸੀਨੇਟ (US Senate) ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਅਮਰੀਕੀ ਹਵਾਈ ਸੇਨਾ ਵਿੱਚ ਇਹ ਅਹੁਦਾ ਟਾਪ ਲੀਡਰਸ਼ਿਪ ਸਬੰਧੀ ਪੋਜੀਸ਼ਨਾਂ ਵਿੱਚੋਂ ਇੱਕ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਯੂਐਸ ਸੀਨੇਟ ਨੇ ਅਮਰੀਕੀ ਹਵਾਈ ਸੇਨਾ ਦੇ ਇਸ ਸਾਬਕਾ ਅਫ਼ਸਰ ਦੇ ਨਾਂ ‘ਤੇ 65-29 ਵੋਟਾਂ ਦੀ ਗਿਣਤੀ ਨਾਲ ਮੋਹਰ ਲਗਾ ਦਿੱਤੀ। ਜਿੱਥੇ ਅੱਧੇ ਦਰਜਨ ਤੋਂ ਵੀ ਜ਼ਿਆਦਾ ਵੋਟ ਵਿਰੋਧੀ ਧੜੇ ਰਿਪਬਲਿਕਨ ਪਾਰਟੀ (Republican Party) ਵੱਲੋਂ ਪਾਈਆਂ ਗਈਆਂ ਸੀ। ਰਵੀ ਚੌਧਰੀ ਇਸ ਤੋਂ ਪਹਿਲਾਂ ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵਿੱਚ ਬਤੌਰ ਸੀਨਿਅਰ ਐਗਜ਼ੀਕਿਊਟਿਵ ਵੱਜੋਂ ਆਪਣੀਆਂ ਸੇਵਾਵਾਂ ਦਿੰਦੇ ਰਹੇ ਸੀ, ਜਿੱਥੇ ਉਹ ਫੈਡਰੇਸ਼ਨ ਐਵੀਏਸ਼ਨ ਐਡਮਿਨਿਸਟ੍ਰੇਸ਼ਨ- ਐਫ਼ਏਏ ਸਥਿਤ ਆਫਿਸ ਆਫ਼ ਕਮਰਸ਼ੀਅਲ ਸਪੇਸ ਵਿੱਚ ਐਡਵਾਂਸਡ ਪ੍ਰੋਗਰਾਮਸ ਐਂਡ ਇਨੋਵੇਸ਼ਨ ਡਾਇਰੈਕਟਰ ਸਨ।

ਰਵੀ ਚੌਧਰੀ ਨੇ ਯੂਏਸ ਹਵਾਈ ਸੇਨਾ ‘ਚ ਕੀਤਾ ਕੰਮ

ਰਵੀ ਚੌਧਰੀ ਦੀ ਜ਼ਿੰਮੇਦਾਰੀ ਐੱਫਏਏ ਦੇ ਕਮਰਸ਼ੀਅਲ ਸਪੇਸ ਟਰਾਂਸਪੋਰਟੇਸ਼ਨ ਮਿਸ਼ਨ ਦੇ ਹੱਕ ਵਿੱਚ ਐਡਵਾਂਸਡ ਡਿਵੇਲਪਮੈਂਟ ਰਿਸਰਚ ਪ੍ਰੋਗਰਾਮਾਂ ਨੂੰ ਅੰਜਾਮ ਦੇਣ ਸੀ। ਸਾਲ 1993 ਤੋਂ ਲੈ ਕੇ 2015 ਤੱਕ ਰਵੀ ਚੌਧਰੀ ਵੱਲੋਂ ਯੂਏਸ ਹਵਾਈ ਸੇਨਾ ਵਿੱਚ ਕਈ ਕਿਸਮਾਂ ਦੇ ਆਪ੍ਰੇਸ਼ਨਲ, ਇੰਜੀਨੀਅਰਿੰਗ ਅਤੇ ਸੀਨੀਅਰ ਸਟਾਫ ਅਸਾਈਨਮੈਂਟਾਂ ਵਰਗੀਆਂ ਸੇਵਾਵਾਂ ਦਿੱਤੀਆਂ ਗਈਆਂ। ਰਵੀ ਚੌਧਰੀ ਬਤੌਰ ਸੀ -17 ਪਾਇਲਟ ਵਜੋਂ ਅਫ਼ਗਾਨਿਸਤਾਨ ਅਤੇ ਇਰਾਕ ਵਿੱਚ ਕੌਮਬੈਟ ਮਿਸ਼ਨ ਸਹਿਤ ਗਲੋਬਲ ਫਲਾਈਟ ਆਪਰੇਸ਼ਨਸ ਵਿੱਚ ਵੀ ਸ਼ਾਮਿਲ ਰਹੇ ਹਨ। ਫਲਾਈਟ ਟੈਸਟ ਇੰਜੀਨੀਅਰ ਦੇ ਰੂਪ ਵਿੱਚ ਰਵੀ ਚੌਧਰੀ ਫਲਾਈਟ ਸੇਫ਼ਟੀ ਨੂੰ ਯਕੀਨੀ ਬਣਾਉਣ ਲਈ ਯੂਐਸ ਏਅਰ ਫੋਰਸ ਦੇ ਮਾਡਰਨਾਇਜ਼ੇਸ਼ਨ ਪ੍ਰੋਗਰਾਮਾਂ ਲਈ ਮਿਲਿਟਰੀ ਏਵੀਓਨਿਕਸ ਐਂਡ ਹਾਰਡਵੇਅਰ ਦੀ ਫਲਾਈਟ ਸਾਰਟੀਫਿਕੇਸ਼ਨ ਦੀ ਜ਼ਿੰਮੇਦਾਰੀ ਨਿਭਾਉਂਦੇ ਰਹੇ ਹਨ।

ਸਪੇਸ ਲਾਂਚ ਆਪ੍ਰੇਸ਼ਨ ਦੇ ਹੱਕ ਵਿੱਚ ਕੰਮ ਕੀਤਾ

ਰਵੀ ਚੌਧਰੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਗਲੋਬਲ ਪੋਜ਼ੀਸ਼ਨਿੰਗ ਸਿਸਟਮ- ਜੀਪੀਐਸ (Global Positioning system) ਲਈ ਸਪੇਸ ਲਾਂਚ ਆਪਰੇਸ਼ਨਸ ਦੇ ਹੱਕ ਵਿੱਚ ਕੰਮ ਕੀਤਾ ਅਤੇ ਪਹਿਲੀ ਜੀਪੀਐਸ ਕਾਂਸਟੀਲੇਸ਼ਨ ਦੀ ਫੁੱਲ ਆਪ੍ਰੇਸ਼ਨਲ ਕੇਪੇਬਿਲਿਟੀ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਥਰਡ ਸਟੇਜ ਅਤੇ ਫਲਾਈਟ ਸੇਫ਼ਟੀ ਐਕਟੀਵਿਟੀਜ਼ ਦੀ ਵੀ ਅਗਵਾਈ ਕੀਤੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ