ਪੰਜਾਬ ਦਾ ਗਭਰੂ Italy ਵਿੱਚ ਬਣਿਆ ਸਰਕਾਰੀ ਬੱਸ ਦਾ ਡਰਾਈਵਰ, ਮਾਪਿਆਂ ਦਾ ਨਾਮ ਕੀਤਾ ਰੋਸ਼ਨ Punjabi news - TV9 Punjabi

ਪੰਜਾਬ ਦਾ ਗਭਰੂ Italy ਵਿੱਚ ਬਣਿਆ ਸਰਕਾਰੀ ਬੱਸ ਦਾ ਡਰਾਈਵਰ, ਮਾਪਿਆਂ ਦਾ ਨਾਮ ਕੀਤਾ ਰੋਸ਼ਨ

Updated On: 

23 Apr 2023 18:22 PM

ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਕਾਬਯਾਬੀ ਦੇ ਝੰਡੇ ਗੱਡ ਦਿੰਦੇ ਹਨ ਤੇ ਹੁਣ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖੋਥੜਾ ਦੇ ਗੁਰਦਿਆਲ ਬਸਰਾ ਨੇ ਇਟਲੀ ਵਿੱਚ ਪੰਜਾਬ ਦੇ ਆਪਣੇ ਪਿੰਡਾ ਦਾ ਨਾਂਅ ਰੋਸ਼ਨ ਕੀਤਾ ਹੈ। ਇਟਲੀ ਤੋਂ ਦਲਵੀਰ ਕੈਂਥ ਦੀ ਪੜ੍ਹੋ ਇਹ ਖਾਸ ਰਿਪੋਰਟ

ਪੰਜਾਬ ਦਾ ਗਭਰੂ Italy ਵਿੱਚ ਬਣਿਆ ਸਰਕਾਰੀ ਬੱਸ ਦਾ ਡਰਾਈਵਰ, ਮਾਪਿਆਂ ਦਾ ਨਾਮ ਕੀਤਾ ਰੋਸ਼ਨ

ਪੰਜਾਬ ਦਾ ਗਭਰੂ Italy ਵਿੱਚ ਬਣਿਆ ਸਰਕਾਰੀ ਬੱਸ ਦਾ ਡਰਾਈਵਰ, ਮਾਪਿਆਂ ਦਾ ਨਾਮ ਕੀਤਾ ਰੋਸ਼ਨ।

Follow Us On

NRI News: ਪੰਜਾਬ ਦੇ ਲੱਖਾਂ ਲੋਕ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਹਨ। ਤੇ ਮਿਹਨਤ ਸਦਕਾ ਪੰਜਾਬੀ (Punjabi) ਹਰ ਥਾਂ ਤੇ ਆਪਣੀ ਧਾਂਕ ਜਮਾਉਣ ਵਿੱਚ ਸਫਲ ਹੋ ਜਾਂਦੇ ਹਨ। ਕੈਨੇਡਾ, ਅਮਰੀਕਾ, ਇੰਗਲੈਂਡ , ਆਸਟ੍ਰੇਲੀਆ ਅਤੇ ਇਟਲੀ ਵਿੱਚ ਪੰਜਾਬੀ ਦੀ ਬੱਲੇ-ਬੱਲੇ ਹੈ। ਕੁੱਝ ਇਸੇ ਤਰ੍ਹਾਂ ਦਾ ਹੀ ਕਮਾਲ ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਪਿੰਡ ਖੋਥੜਾ ਦੇ ਗੁਰਦਿਆਲ ਬਸਰਾ ਨੇ ਕੀਤਾ ਹੈ। ਗੁਰਦਿਆਲ ਬਸਰਾ ਨੇ ਆਪਣੀ ਮਿਹਨਤ ਨਾਲ ਇਟਲੀ ਦੀ ਸਰਕਾਰੀ ਬੱਸ ਸੇਵਾ ਵਿੱਚ ਬਤੌਰ ਡਰਾਈਵਰ ਦੀ ਨੌਕਰੀ ਹਾਸਿਲ ਕਰਕੇ ਆਪਣੇ ਪਰਿਵਾਰ ਦਾ ਮਾਨ ਵਧਾਇਆ ਹੈ।

ਹੌਸਲੇ ਬੁਲੰਦ ਹੋਣ ਤਾਂ ਸਭ ਕੁੱਝ ਮਿਲਦਾ ਹੈ-ਗੁਰਦਿਆਲ

ਗੁਰਦਿਆਲ ਬਸਰਾ ਨੇ ਇਟਲੀ (Italy) ਵਿੱਚ ਸਰਾਕਰੀ ਨੌਕਰੀ ਹਾਸਿਲ ਕਰਕੇ ਪਰਿਵਾਰ ਤੇ ਪੰਜਾਬੀਆਂ ਦੀ ਬੱਲ-ਬੱਲੇ ਕਰਾ ਦਿੱਤੀ ਹੈ। ਗੁਰਦਿਆਲ ਬਸਰਾ ਦਾ ਕਹਿਣਾ ਹੈ ਕਿ ਜੇਕਰ ਇਨਸਾਨ ਦੇ ਹੌਸਲੇ ਬੁਲੰਦ ਅਤੇ ਲਗਾਤਾਰ ਮਿਹਨਤ ਕੀਤੀ ਜਾਵੇ ਤਾਂ ਉਹ ਆਪਣਾ ਟੀਚਾ ਪਾਉਣ ਵਿੱਚ ਸਫਲ ਜਰੂਰ ਹੁੰਦਾ। ਗੁਰਦਿਆਲ ਬਸਰਾ ਦੱਸਦੇ ਹਨ ਕਿ ਉਹ ਆਪਣੇ ਮਾਪਿਆਂ ਨਾਲ 2012 ਵਿੱਚ ਇਟਲੀ ਆਇਆ ਸੀ। ਸਿੰਘ ਦਾ ਕਹਿਣਾ ਹੈ ਕਿ ਇਟਲੀ ਆਉਂਦੇ ਹੀ ਉਸਨੇ ਇੱਥੇ ਕੁੱਝ ਵੱਖਰਾ ਕਰਨ ਦਾ ਸੰਕਲਪ ਲਿਆ ਸੀ। ਗੁਰਦਿਆਲ ਬਸਰਾ ਨੇ ਕਿਹਾ ਕਿ ਉਸਨੇ ਇਟਲੀ ਵਿੱਚ ਬਹੁਤ ਹੀ ਮਿਹਨਤ ਕੀਤੀ ਤੇ ਉਸ ਮਿਹਨਤ ਸਦਕਾ ਹੀ ਉਸਨੇ ਹੁਣ ਇਟਲੀ ਵਿੱਚ ਸਰਕਾਰੀ ਨੌਕਰੀ ਹਾਸਿਲ ਕੀਤੀ ਹੈ। ਇਟਲੀ ਦੇ ਸਰਕਾਰੀ ਬੱਸ ਸੇਵਾ ਦੇ ਡਰਾਈਵਰ ਨੇ ਇਟਾਲੀਅਨ ਪ੍ਰੈੱਸ ਕਲੱਬ ਵਿੱਚ ਆਪਣੇ ਬਾਰੇ ਖਾਸ ਜਾਣਕਾਰੀ ਦਿੱਤੀ।

‘ਪੜਾਈ ਕਰਨ ਤੋਂ ਬਾਅਦ ਕੀਤੀ ਸਖਤ ਮਿਹਨਤ’

ਆਪਣੇ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦਿਆਲ ਸਿੰਘ ਬਸਰਾ ਨੇ ਕਿਹਾ ਕਿ ਸ਼ੁਰੂ ਸ਼ੁਰੂ ਵਿੱਚ ਜਦੋਂ ਉਹ ਇਟਲੀ ਆਇਆ ਸੀ ਤਾਂ ਉਸਨੇ ਪਹਿਲਾਂ ਪੜਾਈ ਕੀਤੀ ਤੇ ਫੇਰ ਜਦੋਂ ਉਸਦੀ ਪੜਾਈ ਪੂਰੀ ਹੋ ਗਈ ਤਾਂ ਉਸਨੇ ਇੱਕ ਫੈਕਟਰੀ ਵਿੱਚ ਨੌਕਰੀ ਜੁਆਇਨ ਕਰ ਲਈ, ਜਿਸ ਵਿੱਚ ਉਸਨੇ ਬੜੀ ਹੀ ਮਿਹਨਤ ਨਾਲ ਕੰਮ ਕੀਤਾ। ਉਸਨੇ ਦੱਸਿਆ ਉਹ ਸਦਾ ਇਟਲੀ ਵਿੱਚ ਸਰਕਾਰੀ ਬੱਸ ਦਾ ਡਰਾਈਵਰ ਬਣਨਾ ਚਾਹੁੰਦੇ ਸਨ। ਗੁਰਦਿਆਲ ਸਿੰਘ ਨੇ ਕਿਹਾ ਉਸਨੇ ਇਹ ਨੌਕਰੀ ਪ੍ਰਾਪਤ ਕਰਨ ਦੇ ਲਈ ਬਹੁਤ ਹੀ ਮਿਹਨਤ ਕੀਤੀ ਤੇ ਆਖਿਰਕਾਰ ਉਸਨੇ ਇਟਲੀ ਵਿੱਚ ਸਰਕਾਰੀ ਬੱਸ ਚਲਾਉਣ ਦਾ ਲਾਈਸੈਂਸ ਹਾਸਿਲ ਕਰ ਲਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version