ਕੈਨੇਡਾ ‘ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ, ਸੜਕ ਹਾਦਸੇ ‘ਚ ਗਵਾਈ ਜਾਨ, ਕਾਰ ਦੇ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ

Published: 

29 Jul 2024 16:32 PM

ਕੈਨੇਡਾ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋਈ ਹੈ। ਇਹ ਹਾਦਸਾ ਮਿਲ ਕੋਵ ਸ਼ਹਿਰ ਕੋਲ ਵਾਪਰਿਆ ਹੈ। ਇਹ ਤਿੰਨੋਂ ਵਾਪਸ ਪਰਤ ਰਹੇ ਸਨ ਤੇ ਅਚਾਨਕ ਗੱਡੀ ਦਾ ਟਾਇਰ ਫਟ ਗਿਆ। ਜਿਸ ਤੋਂ ਬਾਅਦ ਗੱਡੀ ਪਲਟ ਗਈ। ਇਸ ਹਾਦਸੇ ਵਿੱਚ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਕੈਨੇਡਾ ਚ 3 ਪੰਜਾਬੀ ਵਿਦਿਆਰਥੀਆਂ ਦੀ ਮੌਤ, ਸੜਕ ਹਾਦਸੇ ਚ ਗਵਾਈ ਜਾਨ, ਕਾਰ ਦੇ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ
Follow Us On

ਕੈਨੇਡਾ ਚ ਸੜਕ ਹਾਦਸੇ ਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਚੱਲਦੀ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹੈ। ਮ੍ਰਿਤਕਾਂ ਵਿੱਚ ਪਟਿਆਲਾ ਦੇ ਸਮਾਣਾ ਦੀ ਰਹਿਣ ਵਾਲੀ ਰਸਮਦੀਪ ਕੌਰ, ਅਮਲੋਹ ਨੇੜਲੇ ਪਿੰਡ ਬੁਰਕਾਦਾ ਦੇ ਵਾਸੀ ਨਵਜੋਤ ਸੋਮਲ ਅਤੇ ਹਰਮਨ ਸ਼ਾਮਲ ਹਨ। ਇਹ ਸਭ ਰਿਸ਼ਤੇ ਵਿੱਚ ਭੈਣ-ਭਰਾ ਹਨ। ਇਹ ਵਿਦਿਆਰਥੀ ਕੈਨੇਡਾ ਪੜਣ ਕੁਝ ਸਮਾਂ ਪਹਿਲਾਂ ਹੀ ਗਏ ਸਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇਹਾਂ ਭਾਰਤ ਲੈ ਕੇ ਆਉਣ ਦੀ ਮੰਗੀ ਕੀਤੀ ਹੈ।

ਜਾਣੋ ਕਿਵੇਂ ਵਾਪਰਿਆ ਹਾਦਸਾ ?

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੈਨੇਡਾ ਦੇ ਮਿਲ ਕੋਵ ਸ਼ਹਿਰ ਕੋਲ ਵਾਪਰਿਆ ਹੈ। ਇਹ ਤਿੰਨੋਂ ਨਿਊ ਬਰੰਸਵਿਕ ਸੂਬੇ ਦੇ ਮੋਨਕਟਨ ਸ਼ਹਿਰ ਤੋਂ ਵਾਪਸ ਪਰਤ ਰਹੇ ਸਨ ਅਤੇ ਅਚਾਨਕ ਗੱਡੀ ਦਾ ਟਾਇਰ ਫਟ ਗਿਆ। ਜਿਸ ਤੋਂ ਬਾਅਦ ਗੱਡੀ ਪਲਟ ਗਈ। ਇਸ ਹਾਦਸੇ ਵਿੱਚ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

ਗੁਰਦਾਸਪੁਰ ਦੀ ਇੱਕ ਕੁੜੀ ਦੀ ਹਾਦਸੇ ‘ਚ ਹੋਈ ਸੀ ਮੌਤ

ਪੰਜਾਬ ਦੇ ਵਿਦਿਆਰਥੀਆਂ ਦੀਆਂ ਮੌਤਾਂ ਦੇ ਮਾਮਲੇ ਕੈਨੇਡਾ ਵਿੱਚ ਲਗਾਤਾਰ ਵਧ ਰਹੇ ਹਨ। ਕੈਨੇਡਾ ਵਿੱਚ ਕਦੇ ਸੜਕ ਹਾਦਸੇ ਅਤੇ ਕਦੇ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੀ 21 ਸਾਲਾ ਲਖਵਿੰਦਰ ਕੌਰ ਦੀ 22 ਜੁਲਾਈ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ 10 ਮਹੀਨੇ ਪਹਿਲਾਂ ਪੜਾਈ ਲਈ ਕੈਨੇਡਾ ਵਿੱਚ ਗਈ ਸੀ। ਇਸ ਹਾਦਸੇ ਵਿੱਚ ਵੀ ਦੋ ਹੋਰ ਲੜਕੀਆਂ ਦੀ ਮੌਤ ਹੋ ਗਈ ਸੀ। ਮ੍ਰਿਤਕ ਪਰਿਵਾਰਾਂ ਵੱਲੋਂ ਸੂਬਾ ਸਰਕਾਰ ਅਤੇ ਭਾਰਤ ਸਰਕਾਰ ਤੋਂ ਮ੍ਰਿਕਤ ਦੇਹਾਂ ਭਾਰਤ ਲੈ ਕੇ ਆਉਣ ਦੀ ਹਰ ਵਾਰ ਮੰਗ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਸਾਊਦੀ ਅਰਬ ਚ ਦਿਲ ਦਾ ਦੌਰਾ ਪੈਣ ਕਾਰਨ ਜੈਤੋ ਦੇ ਕੁਲਵਿੰਦਰ ਸਿੰਘ ਦੀ ਮੌਤ