ਪ੍ਰਵਾਸੀ ਗੁਜਰਾਤੀ ਪਰਵ 2024: ਅਹਿਮਦਾਬਾਦ 'ਚ ਅੱਜ ਵੱਡਾ ਵਿਚਾਰ-ਵਟਾਂਦਰਾ, ਦੁਨੀਆ ਭਰ ਦੇ ਦਿੱਗਜ ਲੋਕ ਹੋਣਗੇ ਇੱਕ ਮੰਚ 'ਤੇ
10 ਫਰਵਰੀ ਨੂੰ ਅਹਿਮਦਾਬਾਦ ਵਿੱਚ ਦੂਜੇ ਪ੍ਰਵਾਸੀ ਗੁਜਰਾਤੀ ਪਰਵ ਦਾ ਇੱਕ ਵੱਡਾ ਆਯੋਜਨ ਹੋਣ ਜਾ ਰਿਹਾ ਹੈ। ਇਸ ਸਮਾਗਮ ਨੂੰ ਲੈ ਕੇ ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਗੁਜਰਾਤੀਆਂ ਵਿੱਚ ਭਾਰੀ ਉਤਸ਼ਾਹ ਹੈ। ਪ੍ਰਵਾਸੀ ਗੁਜਰਾਤੀ ਪਰਵ ਦੇ ਦੂਜੇ ਐਡੀਸ਼ਨ ਦੇ ਸ਼ਾਨਦਾਰ ਸਮਾਗਮ ਵਿੱਚ ਦੁਨੀਆ ਭਰ ਦੇ ਉੱਘੇ ਗੁਜਰਾਤੀ ਇੱਕੋ ਮੰਚ ‘ਤੇ ਨਜ਼ਰ ਆਉਣਗੇ। ਗੁਜਰਾਤੀਆਂ ਦੇ ਮਾਣ ਦਾ ਜਸ਼ਨ ਮਨਾਉਣ ਲਈ, TV9 ਨੈੱਟਵਰਕ ਅਤੇ ਐਸੋਸੀਏਸ਼ਨ ਆਫ ਇੰਡੀਅਨ ਅਮਰੀਕਨ ਇਨ ਨਾਰਥ ਅਮੇਰੀਕਾ ਯਾਨੀ AINA ਇਸ ਪਰਵ ਨੂੰ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾ ਰਿਹਾ ਹੈ।
ਗੁਜਰਾਤ ਇੱਕ ਅਜਿਹਾ ਰਾਜ ਹੈ ਜਿੱਥੇ ਦੇ ਲੋਕਾਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣੀ ਮਿਹਨਤ ਅਤੇ ਹੁਨਰ ਨਾਲ ਦੁਨੀਆ ਭਰ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਸਮਾਗਮ ਵਿੱਚ ਅਜਿਹੇ ਕਈ ਖੇਤਰਾਂ ਵਿੱਚ ਸਿਖਰ ਤੇ ਪੁੱਜਣ ਵਾਲੇ ਮਹਾਨ ਗੁਜਰਾਤੀ ਇੱਕ ਮੰਚ ਤੇ ਇੱਕ ਛੱਤ ਹੇਠ ਆ ਕੇ ਆਪਣੀਆਂ ਪ੍ਰਾਪਤੀਆਂ ਬਾਰੇ ਚਰਚਾ ਕਰਨਗੇ। ਇੱਕੋ ਨਾਲ ਜਸ਼ਨ ਮਨਾਉਣਗੇ। ਇਸ ਨਾਲ ਨਵੇਂ ਉੱਦਮੀਆਂ ਅਤੇ ਕਲਾਕਾਰਾਂ ਨੂੰ ਉਤਸ਼ਾਹ ਮਿਲੇਗਾ।
2022 ਵਿੱਚ ਪਹਿਲਾ ਸਫਲ ਸਮਾਗਮ
ਇਸ ਸ਼ਾਨਦਾਰ ਸਮਾਗਮ ਨਾਲ ਅਹਿਮਦਾਬਾਦ ਇੱਕ ਵਾਰ ਫਿਰ ਇਤਿਹਾਸਕ ਪਲ ਦਾ ਗਵਾਹ ਬਣਨ ਜਾ ਰਿਹਾ ਹੈ। 2022 ਵਿੱਚ ਪਹਿਲੇ ਸਮਾਗਮ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਸ਼ਹਿਰ ਇੱਕ ਵਾਰ ਫਿਰ ਪ੍ਰਵਾਸੀ ਪਰਵ ਗੁਜਰਾਤੀਆਂ ਦੀ ਖੁਸ਼ੀ ਮਣਾਉਣ ਅਤੇ ਸਨਮਾਨ ਕਰਨ ਲਈ ਤਿਆਰ ਹੈ। ਦੁਨੀਆ ਦੇ 40 ਦੇਸ਼ਾਂ ਦੇ 1500 ਤੋਂ ਵੱਧ ਪ੍ਰਤਿਭਾਸ਼ਾਲੀ ਗੁਜਰਾਤੀ ਇੱਥੇ ਇਕੱਠੇ ਹੋਣਗੇ। ਸੂਬੇ ਲਈ ਇਹ ਇੱਕ ਵਿਲੱਖਣ ਮੌਕਾ ਹੈ। ਇਸ ਸਮਾਗਮ ਦੀ ਖਿੱਚ ਪੂਰੇ ਸੂਬੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਪ੍ਰਵਾਸੀ ਗੁਜਰਾਤੀ ਪਰਵ ਨੂੰ ਲੈ ਕੇ ਮਹਿਮਾਨਾਂ ਵਿੱਚ ਕਾਫੀ ਉਤਸੁਕਤਾ ਹੈ।
ਇਕੱਠੇ ਹੋਣਗੇ 3000 ਅਨੁਭਵੀ ਗੁਜਰਾਤੀ
ਗੁਜਰਾਤੀਆਂ ਨੇ ਰਾਜਨੀਤੀ, ਅਧਿਆਤਮਿਕਤਾ, ਕਲਾ, ਸਾਹਿਤ, ਫਿਲਮ ਅਤੇ ਉਦਯੋਗ ਦੇ ਕਈ ਖੇਤਰਾਂ ਵਿੱਚ ਦੁਨੀਆ ਭਰ ਵਿੱਚ ਝੰਡੇ ਬੁਲੰਦ ਕੀਤੇ ਹਨ। ਗੁਜਰਾਤ ਦੇ ਉਦਯੋਗਪਤੀਆਂ ਨੇ ਦੇਸ਼ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਖਾਸ ਤੌਰ ‘ਤੇ ਪ੍ਰਵਾਸੀ ਗੁਜਰਾਤੀਆਂ ਨੂੰ ਇੱਕਜੁੱਟ ਕਰਨ ਅਤੇ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ, TV9 ਨੈੱਟਵਰਕ ਅਤੇ ਐਸੋਸੀਏਸ਼ਨ ਆਫ ਇੰਡੀਅਨ ਅਮਰੀਕਨ ਇਨ ਨਾਰਥ ਅਮਰੀਕਾ (AIANA) ਗੁਜਰਾਤ ਵਿੱਚ ਪ੍ਰਵਾਸੀ ਪਰਵ ਮਨਾਉਂਦੇ ਹਨ। 10 ਫਰਵਰੀ ਨੂੰ ਅਹਿਮਦਾਬਾਦ ਵਿੱਚ ਹੋਣ ਵਾਲੇ ਵਿਸ਼ਾਲ ਪ੍ਰੋਗਰਾਮ ਵਿੱਚ 40 ਦੇਸ਼ਾਂ ਅਤੇ 20 ਰਾਜਾਂ ਦੇ 3000 ਪ੍ਰਤਿਭਾਸ਼ਾਲੀ ਗੁਜਰਾਤੀ ਹਿੱਸਾ ਲੈਣ ਜਾ ਰਹੇ ਹਨ।