AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਐਨਆਰਆਈਜ਼ ਹੁਣ ਅਪਣੇ ਇੰਟਰਨੈਸ਼ਨਲ ਮੋਬਾਈਲ ਨੰਬਰ ਤੇ ਰੱਖ ਸਕਦੇ ਹਨ ਯੂਪੀਆਈ

ਧਿਆਨ ਰੱਖੋ ਕਿ ਕਿਸੇ ਵੀ ਐਪ ਲਈ ਯੂਪੀਆਈ ਆਈਡੀ ਸਥਾਪਤ ਕਰਨ ਵਾਸਤੇ ਭਾਰਤ ਦਾ ਵੈਲਿਡ ਮੋਬਾਇਲ ਨੰਬਰ ਹੋਣਾ ਚਾਹੀਦਾ ਹੈ

ਐਨਆਰਆਈਜ਼ ਹੁਣ ਅਪਣੇ ਇੰਟਰਨੈਸ਼ਨਲ ਮੋਬਾਈਲ ਨੰਬਰ ਤੇ ਰੱਖ ਸਕਦੇ ਹਨ ਯੂਪੀਆਈ
tv9-punjabi
| Published: 13 Jan 2023 10:53 AM IST
Share
ਉਹ ਪ੍ਰਵਾਸੀ ਭਾਰਤੀ ਹੁਣ ਅਪਣੇ ਇੰਟਰਨੈਸ਼ਨਲ ਮੋਬਾਇਲ ਨੰਬਰ ਤੇ ਵੀ ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ ਯੂਪੀਆਈ ਨੂੰ ਅਕਸੇਸ ਕਰਨ ਵਿੱਚ ਸਮਰੱਥ ਹੋਣਗੇ। ਦ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਯਾਨੀ ਐਨਪੀਸੀਆਈਏ ਨੇ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਹਨਾਂ ਵਿੱਚ 10 ਮੁਲਕਾਂ ਦੇ ਐਨਆਰਆਈਜ਼ ਨੂੰ ਉਹਨਾਂ ਦੇ ਅਜਿਹੇ ਬੈਂਕ ਖਾਤਿਆਂ ਲਈ, ਜਿਹੜੇ ਨਾਨ ਰੈਜ਼ੀਡੈਂਟ ਐਕਸਟਰਨਲ ਯਾਨੀ ਐਨਆਰਈ ਯਾਂ ਨਾਨ ਰੈਜ਼ੀਡੈਂਟ ਆਰਡਿਨਰੀ ਯਾਨੀ ਐਨਆਰਓ ਖਾਤਿਆਂ ਵਿੱਚ ਵਰਗੀਕ੍ਰਿਤ ਬੈਂਕ ਖਾਤਿਆਂ ਲਈ ਉਹਨਾਂ ਦੇ ਇੰਟਰਨੈਸ਼ਨਲ ਮੋਬਾਈਲ ਨੰਬਰਾਂ ਰਾਹੀਂ ਯੂਪੀਆਈ ਸੇਵਾਵਾਂ ਨੂੰ ਅਕਸੇਸ ਕਰਣ ਦੀ ਸਹੂਲਤ ਦਿੰਦੇ ਹਨ। ਇਹਨਾਂ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਮੁਤਾਬਿਕ, ਇਹਨਾਂ ਮੁਲਕਾਂ ਵਿੱਚ ਰਹਿਣ ਵਾਲੇ ਐੱਨਆਰਆਈਜ਼ ਕੋਲ ਹੁਣ ਉਸ ਮੁਲਕ ਵਿੱਚ ਇਸਤੇਮਾਲ ਕੀਤੇ ਜਾ ਰਹੇ ਮੋਬਾਇਲ ਨੰਬਰ ਰਾਹੀਂ ਇੱਕ ਇੰਟਰਨੈਸ਼ਨਲ ਕੰਟਰੀ ਕੋਡ ਨਾਲ ਯੂਪੀਆਈ ਖਾਤੇ ਨੂੰ ਐਕਟੀਵੇਟ ਕਰਨ ਦਾ ਵਿਕਲਪ ਹੋਵੇਗਾ। ਧਿਆਨ ਰੱਖੋ ਕਿ ਕਿਸੇ ਵੀ ਐਪ ਲਈ ਯੂਪੀਆਈ ਆਈਡੀ ਸਥਾਪਤ ਕਰਨ ਵਾਸਤੇ ਭਾਰਤ ਦਾ ਵੈਲਿਡ ਮੋਬਾਇਲ ਨੰਬਰ ਹੋਣਾ ਚਾਹੀਦਾ ਹੈ। ਜਦੋਂ ਕੋਈ ਯੂਜ਼ਰ ਗੂਗਲ ਪੇ ਜਾਂ ਪੇਟੀਐਮ ਵਰਗੇ ਕਿਸੇ ਐਪ ਤੋਂ ਯੂਪੀਆਈ ਨੂੰ ਐਕਟੀਵੇਟ ਕਰਦਾ ਹੈ ਤਾਂ ਇਹ ਪੱਕਾ ਕਰਨ ਵਾਸਤੇ ਕਿ ਇਹ ਮੋਬਾਈਲ ਨੰਬਰ ਉਸ ਬੈਂਕ ਨਾਲ ਜੁੜਿਆ ਹੈ ਯਾਂ ਨਹੀਂ, ਉਸ ਨੰਬਰ ਤੋਂ ਇੱਕ ਐਸਐਮਐਸ ਭੇਜਦਾ ਹੈ। ਇਸ ਕਰਕੇ ਵਿਦੇਸ਼ ਜਾ ਰਹੇ ਲੋਕਾਂ ਨੂੰ ਜਦੋਂ ਯੂਪੀਆਈ ਨੂੰ ਅਕਸੇਸ ਕਰਣਾ ਹੁੰਦਾ ਹੈ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਉਹਨਾਂ ਨੂੰ ਉਹਨਾਂ ਦਾ ਭਾਰਤੀ ਮੋਬਾਇਲ ਨੰਬਰ ਐਕਟੀਵੇਟ ਰੱਖਣਾ ਪਵੇਗਾ, ਜੋ ਇੰਟਰਨੈਸ਼ਨਲ ਰੋਮਿੰਗ ਦੀ ਕੀਮਤਾਂ ਕਰਕੇ ਵਾਧੂ ਮਹਿੰਗਾ ਪੈ ਸਕਦਾ ਹੈ। ਹੁਣ ਇਹ ਯੂਜ਼ਰਸ ਭਾਰਤੀ ਮੋਬਾਈਲ ਫੋਨ ਨੰਬਰ ਤੋਂ ਬਿਨਾਂ ਯੂਪੀਆਈ ਨੂੰ ਅਕਸੇਸ ਕਰ ਪਾਉਣਗੇ। ਐਨਪੀਸੀਆਈ ਦੇ ਆਦੇਸ਼ ਮੁਤਾਬਿਕ, ਮੈਂਬਰ ਬੈਂਕਾਂ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਯੂਪੀਆਈ ਖਾਤਾ ਸਿਰਫ਼ ਫ਼ੇਮਾ ਦੇ ਨਿਯਮ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਸਬੰਧਤ ਨਿਯਾਮਕ ਵਿਭਾਗਾਂ ਵੱਲੋਂ ਸਮੇਂ ਸਮੇਂ ਤੇ ਜਾਰੀ ਹੋਣ ਵਾਲੀਆਂ ਹਿਦਾਇਤਾਂ ਨੂੰ ਪੂਰਾ ਕਰਦੇ ਹੋਣ। ਇਸ ਤੋਂ ਇਲਾਵਾ ਸਾਰੀਆਂ ਜ਼ਰੂਰੀ ‘ਐਂਟੀ ਮਨੀ ਲਾਉਂਡਰਿੰਗ- ਏਐਮਐਲ/ਕੰਬੇਟਿੰਗ ਆਫ਼ ਫਾਇਨਾਂਸਿੰਗ ਆਫ਼ ਟੇਰੇਰਿਜਮ- ਸੀਐਲ ਚੇਕ੍ਸ ਅਤੇ ਕੰਪਲੀਏਂਸ ਵੇਲੀਡੇਸ਼ਨ/ਅਕਾਊਂਟ ਲੈਵਲ ਵੇਲੀਡੇਟਰਸ ਐਜ਼ ਪਰ ਦ ਏਕ੍ਸਟੈਂਟ’ ਨੂੰ ਇਹਨਾਂ ਬੈਂਕ ਖਾਤਿਆਂ ਵਿੱਚ ਲਾਗੂ ਹੋਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਵਿੱਚ ਐਨਪੀਸੀਆਈ ਦੀ ਯੋਜਨਾ ਯੂਪੀਆਈ ਦੇ ਇਸਤੇਮਾਲ ਦੀ ਸਹੂਲੀਅਤ ਨੂੰ ਹੋਰ ਮੁਲਕਾਂ ਵਿੱਚ ਵੀ ਵਧਾਉਣ ਦੀ ਮਨਸ਼ਾ ਹੈ। ਐਨਪੀਸੀਆਈ ਦਾ ਕਹਿਣਾ ਹੈ ਕਿ ਉਹ ਹੇਠ ਲਿੱਖੇ ਮੁਲਕਾਂ ਦੇ ਕੰਟਰੀ ਕੋਡ ਵਾਲੇ ਮੋਬਾਇਲ ਨੰਬਰਾਂ ਰਾਹੀਂ ਵੀ ਲੈਣ-ਦੇਣ ਸ਼ੁਰੁ ਕਰਣ ਵਾਲੀ ਹੈ। ਸਿੰਗਾਪੁਰ ਆਸਟ੍ਰੇਲੀਆ ਕਨੇਡਾ ਹਾਂਗਕਾਂਗ ਓਮਾਨ ਕਤਰ ਅਮਰੀਕਾ ਸਊਦੀ ਅਰਬ ਯੂਏਈ ਯੂਕੇ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...