ਪਠਾਨਕੋਟ ਦੇ ਰੋਮਾਂਚ ਦੇ ਨਾਂ ‘ਤੇ ਨਿਊਯਾਰਕ ‘ਚ ਬਣੇਗਾ ਨਵਾਂ ਕਾਨੂੰਨ, ਘੋੜਾ ਗੱਡੀ ਤੋਂ ਡਿੱਗਣ ਨਾਲ ਹੋਈ ਸੀ ਮੌਤ

Published: 

26 Jun 2026 13:41 PM IST

ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਵਾਪਰੇ ਇੱਕ ਹਾਦਸੇ ਦੌਰਾਨ ਪਠਾਨਕੋਟ ਦੇ ਰਹਿਣ ਵਾਲੇ ਰੋਮਾਂਚ ਮਹਾਜਨ ਦੀ ਹੋਈ ਮੌਤ ਤੋਂ ਬਾਅਦ, ਉੱਥੋਂ ਦੇ ਪ੍ਰਸ਼ਾਸਨ ਨੇ ਇੱਕ ਅਹਿਮ ਕਾਨੂੰਨ ਦਾ ਨਾਮ ਇਸ ਨੌਜਵਾਨ ਦੇ ਨਾਮ 'ਤੇ ਰੱਖਣ ਦਾ ਫੈਸਲਾ ਕੀਤਾ ਹੈ। ਨਿਊਯਾਰਕ ਸਿਟੀ ਕੌਂਸਲ ਨੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਹੈ ਕਿ ਪ੍ਰਸਤਾਵਿਤ 'ਰਾਈਡਰਜ਼ ਲਾਅ' ਨੂੰ ਹੁਣ 'ਰੋਮਾਂਚ ਲਾਅ' ਵਜੋਂ ਜਾਣਿਆ ਜਾਵੇਗਾ।

ਪਠਾਨਕੋਟ ਦੇ ਰੋਮਾਂਚ ਦੇ ਨਾਂ ਤੇ ਨਿਊਯਾਰਕ ਚ ਬਣੇਗਾ ਨਵਾਂ ਕਾਨੂੰਨ, ਘੋੜਾ ਗੱਡੀ ਤੋਂ ਡਿੱਗਣ ਨਾਲ ਹੋਈ ਸੀ ਮੌਤ

ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਵਾਪਰੇ ਇੱਕ ਹਾਦਸੇ ਦੌਰਾਨ ਪਠਾਨਕੋਟ ਦੇ ਰਹਿਣ ਵਾਲੇ ਰੋਮਾਂਚ ਮਹਾਜਨ ਦੀ ਹੋਈ ਮੌਤ ਤੋਂ ਬਾਅਦ, ਉੱਥੋਂ ਦੇ ਪ੍ਰਸ਼ਾਸਨ ਨੇ ਇੱਕ ਅਹਿਮ ਕਾਨੂੰਨ ਦਾ ਨਾਮ ਇਸ ਨੌਜਵਾਨ ਦੇ ਨਾਮ ‘ਤੇ ਰੱਖਣ ਦਾ ਫੈਸਲਾ ਕੀਤਾ ਹੈ। ਨਿਊਯਾਰਕ ਸਿਟੀ ਕੌਂਸਲ ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ ਪ੍ਰਸਤਾਵਿਤ ‘ਰਾਈਡਰਜ਼ ਲਾਅ’ ਨੂੰ ਹੁਣ ‘ਰੋਮਾਂਚ ਲਾਅ’ ਵਜੋਂ ਜਾਣਿਆ ਜਾਵੇਗਾ। ਇਹ ਮੰਦਭਾਗੀ ਘਟਨਾ ਉਸ ਵੇਲੇ ਹੋਈ ਸੀ ਜਦੋਂ ਰੋਮਾਂਚ ਆਪਣੀ ਮਾਤਾ ਨਾਲ ਘੋੜਾ-ਗੱਡੀ ਦੀ ਸਵਾਰੀ ਕਰ ਰਿਹਾ ਸੀ ਅਤੇ ਅਚਾਨਕ ਘੋੜਾ ਬੇਕਾਬੂ ਹੋ ਕੇ ਦੂਜੀ ਗੱਡੀ ਨਾਲ ਟਕਰਾ ਗਿਆ।

ਇਸ ਸਬੰਧੀ ਹੋਈ ਇੱਕ ਸ਼ਰਧਾਂਜਲੀ ਸਭਾ ਦੌਰਾਨ ਸਿਟੀ ਕੌਂਸਲ ਦੇ ਮੈਂਬਰ ਕ੍ਰਿਸਟੋਫਰ ਮਾਰਤੇ ਨੇ ਇਸ ਫੈਸਲੇ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਪੀੜਤ ਪਰਿਵਾਰ ਵੱਲੋਂ ਭੇਜਿਆ ਇੱਕ ਪੱਤਰ ਵੀ ਪੜ੍ਹਿਆ, ਜਿਸ ਵਿੱਚ ਸ਼ਹਿਰ ਅੰਦਰ ਘੋੜਾ-ਗੱਡੀਆਂ ਦੇ ਸੰਚਾਲਨ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਨਿਊਯਾਰਕ ਦੇ ਸਟੇਟ ਸੀਨੇਟਰ ਐਰਿਕ ਬੋਚਰ ਨੇ ਵੀ ਇਸ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਭਿਆਨਕ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਸੜਕਾਂ ‘ਤੇ ਹੋ ਰਹੀ ਅਜਿਹੀ ਲਾਪਰਵਾਹੀ ਨੂੰ ਸਦਾ ਲਈ ਖ਼ਤਮ ਕਰਨ ਦੀ ਗੱਲ ਕਹਿੰਦਿਆਂ ‘ਰੋਮਾਂਚ ਲਾਅ’ ਨੂੰ ਤੁਰੰਤ ਪ੍ਰਵਾਨਗੀ ਦੇਣ ਦੀ ਵਕਾਲਤ ਕੀਤੀ।

ਕੀ ਹੈ ਇਸ ਕਾਨੂੰਨ ਦਾ ਪਿਛੋਕੜ?

ਇਹ ਕਾਨੂੰਨ ਪਹਿਲਾਂ ਅਗਸਤ 2022 ਵਿੱਚ ਮੈਨਹਟਨ ਵਿਖੇ ਗੱਡੀ ਖਿੱਚਦੇ ਸਮੇਂ ਦਮ ਤੋੜਨ ਵਾਲੇ ‘ਰਾਈਡਰ’ ਨਾਮਕ ਇੱਕ 26 ਸਾਲਾ ਘੋੜੇ ਦੇ ਨਾਮ ‘ਤੇ ਤਿਆਰ ਕੀਤਾ ਜਾ ਰਿਹਾ ਸੀ। ਉਸ ਘਟਨਾ ਤੋਂ ਬਾਅਦ ਜਾਨਵਰਾਂ ਦੇ ਹੱਕਾਂ ਲਈ ਲੜਨ ਵਾਲੀਆਂ ਸੰਸਥਾਵਾਂ ਨੇ ਘੋੜਾ-ਗੱਡੀਆਂ ‘ਤੇ ਪਾਬੰਦੀ ਦੀ ਮੰਗ ਚੁੱਕੀ ਸੀ, ਜਿਸ ਨੂੰ ਰੋਮਾਂਚ ਦੇ ਹਾਦਸੇ ਨੇ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ।

ਉਦਯੋਗ ‘ਤੇ ਲੱਗੇਗੀ ਮੁਕੰਮਲ ਪਾਬੰਦੀ

ਜੇਕਰ ਇਹ ਨਵਾਂ ਬਿੱਲ ਮਨਜ਼ੂਰ ਹੋ ਜਾਂਦਾ ਹੈ, ਤਾਂ ਨਿਊਯਾਰਕ ਵਿੱਚ ਨਵੇਂ ਘੋੜਾ-ਗੱਡੀ ਲਾਇਸੰਸ ਦੇਣੇ ਬੰਦ ਕਰ ਦਿੱਤੇ ਜਾਣਗੇ ਅਤੇ 1 ਜੂਨ 2028 ਤੋਂ ਇਨ੍ਹਾਂ ਦੇ ਚੱਲਣ ‘ਤੇ ਪੂਰੀ ਤਰ੍ਹਾਂ ਰੋਕ ਲੱਗ ਜਾਵੇਗੀ। ਇਸ ਨਾਲ ਇਹ ਕੰਮ ਹੌਲੀ-ਹੌਲੀ ਖ਼ਤਮ ਹੋ ਜਾਵੇਗਾ। ਸਟੇਟ ਸੀਨੇਟਰ ਨੇ ਅਗਲੇ ਮਹੀਨੇ ਹੋਣ ਵਾਲੀ ਇਸ ਬਿੱਲ ਦੀ ਸੁਣਵਾਈ ਲਈ ਕੌਂਸਲ ਸਪੀਕਰ ਜੂਲੀ ਮੇਨਨ ਦਾ ਧੰਨਵਾਦ ਕੀਤਾ। ਇਸ ਦੌਰਾਨ ਰੋਮਾਂਚ ਨਾਲ ਜੁੜਿਆ ਇੱਕ ਭਾਵੁਕ ਵੀਡੀਓ ਵੀ ਇੰਟਰਨੈੱਟ ‘ਤੇ ਕਾਫੀ ਸਾਂਝਾ ਕੀਤਾ ਜਾ ਰਿਹਾ ਹੈ।

Follow Us