ਪੁਰਤਗਾਲ ‘ਚ ਰਹਿੰਦਾ ਮੋਗਾ ਦਾ ਨੌਜਵਾਨ ਲੁਧਿਆਣਾ ਦੀ ਮਹਿਲਾ ਨਾਲ ਬਲਾਤਕਾਰ ਅਤੇ ਧੋਖਾਧੜੀ ਮਾਮਲੇ ਵਿੱਚ ਨਾਮਜ਼ਦ
ਪੁਲਿਸ ਵੱਲੋਂ ਉਹਨਾਂ ਦੀ ਇਸ ਸ਼ਿਕਾਇਤ ਦੀ ਜਾਂਚ-ਪੜਤਾਲ ਸ਼ੁਰੂ ਕੀਤੀ ਗਈ ਤਾਂ ਪਤਾ ਚੱਲਿਆ ਕਿ ਲਵਪ੍ਰੀਤ ਨੇ ਕਿਸੀ ਹੋਰ ਮਹਿਲਾ ਨਾਲ ਵਿਆਹ ਨਹੀਂ ਸੀ ਕੀਤਾ ਅਤੇ ਹੁਣ ਉਹ ਪੁਰਤਗਾਲ ਵਾਪਿਸ ਜਾ ਚੁੱਕਿਆ ਹੈ, ਹੁਣ ਸਾਰਿਆਂ ਇੰਟਰਨੈਸ਼ਨਲ ਏਅਰਪੋਰਟਾਂ 'ਤੇ ਆਰੋਪੀ ਲਵਪੀਤ ਸਿੰਘ ਦੇ ਖਿਲਾਫ 'ਲੁੱਕ ਆਊਟ ਨੋਟਿਸ' ਵੀ ਜਾਰੀ ਕੀਤਾ ਜਾਣ ਵਾਲਾ ਹੈ।
ਸੰਕੇਤਕ ਤਸਵੀਰ
ਵਰਤਮਾਨ ਵਿੱਚ ਇਟਲੀ ਦੀ ਰਹਿਣ ਵਾਲੀ ਅਤੇ ਮੁੱਲ ਰੂਪ ਤੋਂ ਲੁਧਿਆਣਾ ਦੀ ਵਾਸੀ 37 ਵਰ੍ਹਿਆਂ ਦੀ ਇੱਕ ਮਹਿਲਾ ਨੇ ਪੁਰਤਗਾਲ ਵਿੱਚ ਰਹਿੰਦੇ ਮੋਗਾ ਦੇ ਰਹਿਣ ਵਾਲੇ ਇਕ ਨੌਜਵਾਨ ਉਤੇ ਉਹਨਾਂ ਨਾਲ ਸ਼ਾਦੀ ਦਾ ਝਾਂਸਾ ਦੇ ਕੇ ਕਥਿਤ ਠੱਗੀ ਠੋਰੀ ਕਰਨ ਦਾ ਆਰੋਪ ਲਾਉਂਦੇਆਂ ਆਪਣੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਇੱਥੇ ਆਹਲਾ ਪੰਜਾਬ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ। ਪੀੜਤ ਮਹਿਲਾ ਦਾ ਆਰੋਪ ਹੈ ਕਿ ਮੋਗਾ ਦੇ ਪ੍ਰੀਤ ਨਗਰ ਇਲਾਕੇ ਦਾ ਰਹਿਣ ਵਾਲਾ ਆਰੋਪੀ ਲਵਪ੍ਰੀਤ ਸਿੰਘ ਬਰਾੜ ਹੈ, ਜਿਸ ਨਾਲ ਉਨ੍ਹਾਂ ਦੀ ਮੁਲਾਕਾਤ ਕੁਝ ਸਾਲ ਪਹਿਲਾਂ ਦੋਨਾਂ ਦੇ ਇੱਕ ਜਾਣਕਾਰ ਵਿਅਕਤੀ ਰਾਹੀਂ ਹੋਈ ਸੀ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਸ ਵੇਲੇ ਉਹ ਦੋਵੇਂ ਹੀ ਯੂਰੋਪ ਵਿੱਚ ਰਹਿੰਦੇ ਸਨ ਅਤੇ ਬਾਅਦ ਵਿੱਚ ਦੋਨਾਂ ਦਰਮਿਆਨ ਦੋਸਤੀ ਹੋ ਗਈ ਸੀ। ਉਸ ਤੋਂ ਬਾਅਦ ਲਵਪ੍ਰੀਤ ਸਿੰਘ ਨੇ ਹੀ ਉਹਨਾਂ ਦੇ ਨਾਲ ਵਿਆਹ ਕਰਨ ਦਾ ਪ੍ਰਸਤਾਵ ਉਨ੍ਹਾਂ ਨੂੰ ਦਿੱਤਾ ਸੀ।


