ਬ੍ਰਿਟੇਨ ਚ ਲਾਪਤਾ ਨੌਜਵਾਨ ਗੁਰਸ਼ਮਨ ਸਿੰਘ ਦੇ ਪਰਿਵਾਰ ਨੂੰ ਹਿੰਮਤ ਦੇਣ ਪਹੁੰਚੇ ਅਕਾਲ ਤਖਤ ਦੇ ਜਥੇਦਾਰ ਅਤੇ ਐਸਜੀਪੀਸੀ ਪ੍ਰਧਾਨ
ਬ੍ਰਿਟੇਨ (Britain) ਚ ਰਹਿਣ ਵਾਲਾ ਇਹ ਭਾਰਤੀ ਵਿਦਿਆਰਥੀ ਪਿਛਲੇ 5ਦਿਨਾਂ ਤੋਂ ਲਾਪਤਾ ਹੈ। ਇਸ ਵਿਦਿਆਰਥੀ ਦਾ ਨਾਂਅ ਗੁਰਸ਼ਮਨ ਭਾਟੀਆ ਹੈ। ਭਾਟੀਆ ਲੌਫਬਰੋ ਯੂਨੀਵਰਸਿਟੀ, ਬ੍ਰਿਟੇਨ ਤੋਂ ਪੜ੍ਹਾਈ ਕਰ ਰਿਹਾ ਹੈ। ਉਸ ਨੂੰ ਆਖਰੀ ਵਾਰ 15 ਦਸੰਬਰ ਨੂੰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿੱਚ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਉਸ ਬਾਰੇ ਰੋਈ ਜਾਣਕਾਰੀ ਨਹੀਂ ਮਿਲ ਪਾ ਰਹੀ ਹੈ। ਗੁਰਸ਼ਮਨ ਮੂਲ ਰੁਪ ਤੋਂ ਜਲੰਧਰ ਦਾ ਰਹਿਣ ਵਾਲਾ ਹੈ।

ਜਲੰਧਰ ਦਾ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ ਪੰਜ ਦਿਨਾਂ ਪਹਿਲਾਂ ਲੰਡਨ ਈਸਟ ਤੋਂ ਲਾਪਤਾ ਹੋ ਗਿਆ ਸੀ, ਬਾਅਦ ਵਿੱਚ ਉਸਦੀ ਡੈੱਡ ਬਾਡੀ ਬਰਾਮਦ ਹੋਣ ਦੀ ਖ਼ਬਰ ਆਈ ਸੀ। ਇਸ ਨੂੰ ਲੈ ਕੇ ਬੁੱਧਵਾਰ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰਸ਼ਮਨ ਸਿੰਘ ਭਾਟੀਆ ਦੇ ਘਰ ਪੁੱਜੇ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਲਾਪਤਾ ਹੋਏ ਨੌਜਵਾਨ ਨੂੰ ਜਲਦੀ ਲੱਭਣ ਬਾਰੇ ਯੂਕੇ ਦੇਸ਼ ਦੀ ਸਰਕਾਰ ਨੂੰ ਅਪੀਲ ਕੀਤੀ ਹੈ।
ਤੁਹਾਨੂੰ ਦੱਸ ਦਈਏ ਨੌਜਵਾਨ ਦੇ ਲਾਪਤਾ ਹੋਣ ਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਵਿਦੇਸ਼ ਮੰਤਰਾਲੇ ਤੇ ਲੰਡਨ ਦੀ ਪੁਲਿਸ ਵੱਲੋ ਜਲਦੀ ਤੋਂ ਜਲਦੀ ਲੱਭਣ ਲਈ ਤੇ ਕਿਹਾ ਸੀ ਤੇ ਕੱਲ ਸਿਰਸਾ ਵੱਲੋਂ ਟਵੀਟ ਕਰ ਨੌਜਵਾਨ ਦੀ ਮੌਤ ਹੋਣ ਦੀ ਖਬਰ ਦੀ ਵੀ ਪੁਸ਼ਟੀ ਕੀਤੀ ਗਈ ਸੀ। ਉਥੇ ਹੀ ਟੀਵੀ 9 ਪੰਜਾਬੀ ਦੀ ਟੀਮ ਨਾਲ ਨੌਜਵਾਨ ਦੇ ਰਿਸ਼ਤੇਦਾਰ ਨੇ ਫੋਨ ਤੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਸ ਦੀ ਹਾਲੇ ਉਸਦੀ ਡੈਡ ਬਾਡੀ ਨਹੀਂ ਮਿਲ ਸਕੀ ਹੈ ਤੇ ਯੂਕੇ ਦੇ ਲੰਡਨ ਪੁਲਿਸ ਵਲੋ ਲਾਪਤਾ ਹੋਣ ਦੀਆ ਖਬਰਾਂ ਸਾਹਮਣੇ ਆਇਆ ਹਨ। ਉਨ੍ਹਾਂ ਕਿਹਾ ਆਪਣੇ ਏਥੇ ਦੀ ਮੀਡੀਆ ਵਲੋਂ ਗੁਰਸ਼ਰਨ ਦੀ ਮੌਤ ਦੀਆਂ ਖਬਰਾਂ ਗਲਤ ਚਲਾਈਆਂ ਜਾ ਰਹੀਆਂ ਹਨ।
ਜਲੰਧਰ ਦੇ ਮਾਡਲ ਟਾਊਨ ਦੇ ਰਹਿਣ ਵਾਲੇ ਗੁਰਸ਼ਮਨ ਸਿੰਘ ਭਾਟੀਆ ਇਕ ਸਾਲ ਪਹਿਲਾ ਯੂਕੇ ਦੇ ਲੰਡਨ ਈਸਟ ਵਿੱਚ ਪੜ੍ਹਾਈ ਕਰਨ ਗਿਆ ਸੀ ਤੇ ਬੀਤੇ 15 ਦਸੰਬਰ ਜਿਸ ਦਿਨ ਗੁਰਸ਼ਮਨ ਦਾ ਜਨਮਦਿਨ ਸੀ ਉਸ ਦਿਨ ਤੋਂ ਨੌਜਵਾਨ ਲਾਪਤਾ ਹੋ ਗਿਆ ਸੀ। ਜਿਸ ਤੋਂ ਬਾਅਦ ਭਾਟੀਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਭਾਰਤ ਅਤੇ ਬ੍ਰਿਟੇਨ ਦੀਆਂ ਸਰਕਾਰਾਂ ਨੂੰ ਆਪਣੇ ਲੜਕੇ ਨੂੰ ਛੇਤੀ ਲੱਭਣ ਦੀ ਗੁਹਾਰ ਲਗਾ ਰਿਹਾ ਹੈ।
ਪਰਿਵਾਰ ਨੂੰ ਹਿੰਮਤ ਦੇਣ ਪਹੁੰਚੇ ਜਥੇਦਾਰ ਤੇ ਪ੍ਰਧਾਨ
ਬੁੱਧਵਾਰ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਅਤੇ ਐਸਜੀਪੀਸੀ ਪ੍ਰਧਾਨ ਧਾਮੀ ਲੰਡਨ ਵਿੱਚ ਲਾਪਤਾ ਹੋਏ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ ਦੇ ਘਰ ਪੁੱਜੇ ਤੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਗੱਲਬਾਤ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਰਿਵਾਰ ਲਈ ਇਹ ਬਹੁਤ ਵੱਡੇ ਦੁੱਖ ਦੀ ਘੜੀ ਹੈ ਅਤੇ ਦੁੱਖ ਵੰਡਾਉਣ ਲਈ ਅਸੀਂ ਸੰਪੂਰਨ ਰੂਪ ਨਾਲ ਪਰਿਵਾਰ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਜਿੱਥੇ ਉਹਨਾਂ ਨੂੰ ਜਰੂਰਤ ਹੋਵੇਗੀ ਅਸੀ ਸਾਥ ਦੇਵਾਂਗੇ।
ਇਹ ਵੀ ਪੜ੍ਹੋ
ਉਥੇ ਹੀ ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਗੱਲਬਾਤ ਕਰਨ ਤੋ ਸਾਫ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਕਤ ਪਰਿਵਾਰ ਕਿਸੇ ਨਾਲ ਗੱਲਬਾਤ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਅਜੇ ਤੱਕ ਮੀਡੀਆ ਵਿੱਚ ਗਲਤ ਖਬਰਾਂ ਚਲਾਈਆਂ ਜਾ ਰਹੀਆਂ ਹਨ। ਨਾ ਹੀ ਇਥੋਂ ਦੇ ਪਰਿਵਾਰ ਨੂੰ ਅਤੇ ਨਾ ਹੀ ਲੰਡਨ ਦੇ ਵਿੱਚ ਕਿਸੇ ਨੂੰ ਵੀ ਬੇਟੇ ਗੁਰਸ਼ਮਨ ਦੀ ਮ੍ਰਿਤਕ ਦੇਹ ਸਬੰਧੀ ਕੋਈ ਵੀ ਜਾਣਕਾਰੀ ਮਿਲੀ ਹੈ।
ਇਹ ਵੀ ਪੜ੍ਹੋ – ਬ੍ਰਿਟੇਨ ‘ਚ ਲਾਪਤਾ ਨੌੌਜਵਾਨ ਦੀ ਮਿਲੀ ਲਾਸ਼, ਸਮੁੰਦਰ ‘ਚ ਡੁੱਬਣ ਕਾਰਨ ਹੋਈ ਮੌਤ
ਟੀਵੀ9 ਪੰਜਾਬੀ ਦੀ ਟੀਮ ਦੇ ਨਾਲ ਨੌਜਵਾਨ ਦੇ ਲਾਪਤਾ ਹੋਣ ਨੂੰ ਲੈ ਕੇ ਰਿਸ਼ਤੇਦਾਰ ਵੱਲੋਂ ਗੱਲਬਾਤ ਕਰਦੇ ਦੱਸਿਆ ਗਿਆ ਹੈ ਕਿ ਹਜੇ ਤੱਕ ਉਹਨਾਂ ਦੀ ਨੌਜਵਾਨ ਦੀ ਮ੍ਰਿਤਕ ਦੇਹ ਨਹੀਂ ਮਿਲੀ ਹੈ। ਲੰਡਨ ਦੀ ਪੁਲਿਸ ਵੱਲੋਂ ਲਗਾਤਾਰ ਖੋਜ ਕੀਤੀ ਜਾ ਰਹੀ ਹੈ। ਰਿਸ਼ਤੇਦਾਰ ਵੱਲੋਂ ਦੱਸਿਆ ਗਿਆ ਹੈ ਕਿ ਘਰ ਦੇ ਪਰਿਵਾਰਿਕ ਮੈਂਬਰ ਲੰਡਨ ਪਹੁੰਚ ਕੇ ਹਨ ਤੇ ਉਥੇ ਦੀ ਪੁਲਿਸ ਨੂੰ ਮਿਲੇ ਹਨ ਤੇ ਗੁਰਸ਼ਮਨ ਦੀ ਤਲਾਸ਼ ਵਿੱਚ ਜੁੱਟ ਗਏ ਹਨ।
ਦੱਸ ਦਈਏ ਕਿ ਬੀਤੇ ਕੱਲ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਪੋਸਟ ਕਰਕੇ ਨੌਜਵਾਨ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਸੀ। ਪਰ ਲਾਪਤਾ ਹੋਏ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ ਨੂੰ ਲੈ ਕੇ ਹਾਲੇ ਤੱਕ ਸਸਪੈਂਸ ਬਣਿਆ ਹੋਇਆ ਹੈ। ਪਰਿਵਾਰ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਬੇਟਾ ਸਹੀ-ਸਲਾਮਤ ਪੁਲਿਸ ਨੂੰ ਮਿਲ ਜਾਵੇਗਾ।