ਕੈਨੇਡਾ 'ਚ ਹਾਰਟ ਅਟੈਕ ਕਾਰਨ ਪੰਜਾਬੀ ਕੁੜੀ ਦੀ ਮੌਤ, 2 ਸਾਲ ਪਹਿਲਾਂ ਗਈ ਸੀ ਵਿਦੇਸ਼ | Mansa girl beant kaur death in canada due to heart attack know full detail in punjabi Punjabi news - TV9 Punjabi

ਕੈਨੇਡਾ ‘ਚ ਹਾਰਟ ਅਟੈਕ ਕਾਰਨ ਪੰਜਾਬੀ ਕੁੜੀ ਦੀ ਮੌਤ, 2 ਸਾਲ ਪਹਿਲਾਂ ਗਈ ਸੀ ਵਿਦੇਸ਼

Updated On: 

07 Jul 2024 15:47 PM

NRI News: ਮ੍ਰਿਤਕਾ ਦੇ ਪਿਤਾ ਮਿੱਠੂ ਸਿੰਘ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੀ ਧੀ ਬੇਅੰਤ ਕੌਰ ਨੂੰ ਮਾਰਚ 2024 ਨੂੰ ਆਪਣੀ ਜਮੀਨ ਵੇਚ ਕੇ 26 ਲੱਖ ਰੁਪਏ ਖਰਚ ਕਰਕੇ ਕੈਨੇਡਾ ਭੇਜਿਆ ਸੀ। ਉਹਨਾਂ ਦੀਆਂ ਦੋ ਧੀਆਂ 'ਤੇ ਇੱਕ ਪੁੱਤਰ ਦੇ ਨਾਲ ਘਰ ਦੇ ਹਾਲਾਤ ਸੁਧਰ ਸਕਣ ਇਸ ਲਈ ਬਾਹਰ ਭੇਜਿਆ ਸੀ,

ਕੈਨੇਡਾ ਚ ਹਾਰਟ ਅਟੈਕ ਕਾਰਨ ਪੰਜਾਬੀ ਕੁੜੀ ਦੀ ਮੌਤ, 2 ਸਾਲ ਪਹਿਲਾਂ ਗਈ ਸੀ ਵਿਦੇਸ਼
Follow Us On

NRI News: ਮਾਨਸਾ ਜ਼ਿਲ੍ਹੇ ਦੇ ਪਿੰਡ ਵਰ੍ਹੇ ਦੇ 2 ਏਕੜ ਜ਼ਮੀਨ ਦੇ ਮਾਲਕ ਕਿਸਾਨ ਮਿੱਠੂ ਸਿੰਘ ਨੇ ਆਪਣੀ ਜਮੀਨ ਵੇਚ ਕੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਸੀ। ਉਨ੍ਹਾਂ ਆਪਣੀ ਧੀ ਨੂੰ 26 ਲੱਖ ਰੁਪਏ ਲਗਾ ਕੇ 2 ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ। ਹੁਣ ਪਰਿਵਾਰ ਦੇ ਕੋਲ ਕੈਨੇਡਾ ਤੋਂ ਮੰਦਭਾਗੀ ਖਬਰ ਆਈ ਹੈ ਕਿ ਉਨ੍ਹਾਂ ਧੀ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋ ਗਈ ਹੈ। ਉਸ ਦੀ ਲਾਸ਼ ਨੂੰ ਪੰਜਾਬ ਲਿਆਉਣ ਦੇ ਲਈ 35 ਲੱਖ ਰੁਪਏ ਦੇ ਕਰੀਬ ਖਰਚਾ ਆਵੇਗਾ ਜੋ ਕਿ ਉਹਨਾਂ ਕੋਲ ਇੰਨਾ ਪੈਸਾ ਨਾ ਹੋਣ ਦੇ ਕਾਰਨ ਘਰ ਦੇ ਵਿੱਚ ਪਰਿਵਾਰ ਮਾਯੂਸ ਬੈਠਾ ਹੈ।

ਮ੍ਰਿਤਕਾ ਦੇ ਪਿਤਾ ਮਿੱਠੂ ਸਿੰਘ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੀ ਧੀ ਬੇਅੰਤ ਕੌਰ ਨੂੰ ਮਾਰਚ 2024 ਨੂੰ ਆਪਣੀ ਜਮੀਨ ਵੇਚ ਕੇ 26 ਲੱਖ ਰੁਪਏ ਖਰਚ ਕਰਕੇ ਕੈਨੇਡਾ ਭੇਜਿਆ ਸੀ। ਉਹਨਾਂ ਦੀਆਂ ਦੋ ਧੀਆਂ ‘ਤੇ ਇੱਕ ਪੁੱਤਰ ਦੇ ਨਾਲ ਘਰ ਦੇ ਹਾਲਾਤ ਸੁਧਰ ਸਕਣ ਇਸ ਲਈ ਬਾਹਰ ਭੇਜਿਆ ਸੀ, ਪਰ ਹੁਣ ਉਹਨਾਂ ਕੋਲ ਕੈਨੇਡਾ ਤੋਂ ਫੋਨ ਆਇਆ ਹੈ ਕਿ ਉਹਨਾਂ ਦੀ ਧੀ ਬੇਅੰਤ ਕੌਰ ਦੀ ਕੈਨੇਡਾ ਦੇ ਵਿੱਚ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ।

ਲਾਸ਼ ਨੂੰ ਭਾਰਤ ਲਿਆਉਣ ਦੀ ਉਮੀਦ

ਪਰਿਵਾਰ ਨੇ ਅਪੀਲ ਕੀਤੀ ਹੈ ਕਿ ਧੀ ਦੀ ਲਾਸ਼ ਭਾਰਤ ਲਿਆਉਣ ਦੇ ਲਈ 35 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਉਹਨਾਂ ਕੋਲ ਇੰਨਾ ਪੈਸਾ ਨਹੀਂ। ਉਹਨਾਂ ਵੱਲੋਂ ਹੁਣ ਤੱਕ ਕਈ ਸਿਆਸੀ ਆਗੂਆਂ ਕੋਲ ਪਹੁੰਚ ਕੀਤੀ ਗਈ ਹੈ, ਪਰ ਕਿਸੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਬਠਿੰਡਾ ਤੋਂ ਸੰਸਦ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦੀ ਧੀ ਦੀ ਭਾਰਤ ਲਾਸ਼ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਉਹ ਆਪਣੀ ਧੀ ਦਾ ਆਖਰੀ ਵਾਰ ਮੂੰਹ ਦੇਖ ਸਕਣ।

ਮ੍ਰਿਤਕ ਬੇਅੰਤ ਕੌਰ ਦੀ ਮਾਤਾ ਜਸਵਿੰਦਰ ਕੌਰ ਨੇ ਕਿਹਾ ਕਿ ਜਿਸ ਧੀ ਨੂੰ ਡੋਲੀ ਦੇ ਵਿੱਚ ਬੈਠਾਉਣਾ ਸੀ ਅਤੇ ਪਰ ਅੱਜ ਉਹ ਸੁਪਨੇ ਚਕਨਾਚੂਰ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੀ ਧੀ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ। ਹੁਣ ਲਾਸ਼ ਨੂੰ ਘਰ ਲਿਆਉਣ ਦੇ ਲਈ ਉਹਨਾਂ ਕੋਲ ਪੈਸਾ ਨਹੀਂ।

Exit mobile version