NRI NEWS: ਕੈਨੇਡਾ ਤੋਂ ਬੇਹੱਦ ਹੀ ਮੰਗਭਾਗੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਵਿੱਚ
ਨਿਆਗਰਾ ਫਾਲ (Niagara Falls) ‘ਚ ਡਿੱਗਣ ਕਾਰਨ ਜਲੰਧਰ ਦੇ ਲੋਹੀਆਂ ਖ਼ਾਸ ਦੀ ਰਹਿਣ ਵਾਲੀ 21 ਸਾਲਾ ਕੁੜੀ ਦੀ ਦਰਦਨਾਕ ਮੌਤ ਹੋ ਗਈ। ਦੱਸਦੀਏ ਕਿ ਮ੍ਰਿਤਕ ਕੂੜੀ ਦੀ ਪਛਾਣ ਪੂਨਮਦੀਪ ਕੌਰ ਵਾਸੀ ਪਿੰਡ ਫੁੱਲ ਘੁੱਦੂਵਾਲ ਲੋਹੀਆਂ ਖ਼ਾਸ ਵਜੋਂ ਹੋਈ ਹੈ।
ਡੇਢ ਸਾਲ ਪਹਿਲਾਂ ਕੈਨੇਡਾ ਗਈ ਸੀ ਪੂਨਮਦੀਪ ਕੌਰ
ਮਿਲੀ ਜਾਣਕਾਰੀ ਮੁਤਾਬਕ ਪੂਨਮਦੀਪ ਕੌਰ ਪੜ੍ਹਾਈ ਕਰਨ ਲਈ ਡੇਢ ਸਾਲ ਪਹਿਲਾਂ
ਕੈਨੇਡਾ (Canada) ਗਈ ਸੀ। ਬੀਤੇ ਦਿਨ ਪੂਨਮਦੀਪ ਸਿੰਘ ਸਹੇਲੀਆਂ ਨਾਲ ਨਿਆਗਰਾ ਫ਼ਾਲ ਉਤੇ ਘੁੰਮਣ ਗਈ ਸੀ ਅਤੇ ਅਚਾਨਕ ਉਹ ਡੂੰਘੇ ਪਾਣੀ ਵਿੱਚ ਡਿੱਗ ਗਈ। ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।
ਪੂਨਮਦੀਪ ਦੇ ਰਿਸ਼ਤੇਦਾਰਾਂ ਵੱਲੋਂ ਉਥੋਂ
ਅੰਬੈਸੀ (Embassy) ਰਾਹੀਂ ਲੋਹੀਆ ਸਥਿਤ ਉਨ੍ਹਾਂ ਦੇ ਪਰਿਵਾਰਾਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਵਾਨ ਕੁੜੀ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਦੱਸ ਦੀਈਏ ਕਿ ਪੂਨਮਦੀਪ ਕੌਰ ਦੇ ਪਿਤਾ ਮਨੀਲਾ ਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਲੰਬੇ ਸਮੇਂ ਤੋਂ ਗਏ ਹਨ।
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
ਪੂਨਮਦੀਪ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਦੇ ਸਾਰੇ ਰਿਸ਼ਤੇਦਾਰ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਇਕੱਠੀ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਨਿਆਗਰਾ ਫਾਲ ਸੈਲਾਨੀਆਂ ਲਈ ਕਾਫੀ ਖਿੱਚ ਦਾ ਕੇਂਦਰ ਰਹਿੰਦਾ ਹੈ ਤੇ ਇਹ ਇਥੇ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਥੇ ਡੁੱਬਣ ਕਾਰਨ ਬਹੁਤ ਸਾਰੀਆਂ ਮੌਤ ਹੋ ਚੁੱਕੀਆਂ ਹਨ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ