ਬ੍ਰਿਟੇਨ ‘ਚ 2 ਦਿਨਾਂ ਤੋਂ ਲਾਪਤਾ ਇੱਕ ਭਾਰਤੀ ਵਿਦਿਆਰਥੀ, BJP ਆਗੂ ਸਿਰਸਾ ਨੇ ਕੀਤੀ ਵਿਦੇਸ਼ ਮੰਤਰੀ ਨੂੰ ਮਦਦ ਦੀ ਅਪੀਲ

Updated On: 

17 Dec 2023 15:06 PM

ਭਾਟੀਆ ਨੂੰ ਆਖਰੀ ਵਾਰ 15 ਦਸੰਬਰ ਨੂੰ ਕੈਨਰੀ ਵਾਰਫ, ਈਸਟ ਲੰਡਨ ਵਿੱਚ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਉਹ ਲਾਪਤਾ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਟਵੀਟ ਕਰਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਮਦਦ ਦੀ ਅਪੀਲ ਕੀਤੀ ਹੈ।

ਬ੍ਰਿਟੇਨ ਚ 2 ਦਿਨਾਂ ਤੋਂ ਲਾਪਤਾ ਇੱਕ ਭਾਰਤੀ ਵਿਦਿਆਰਥੀ, BJP ਆਗੂ ਸਿਰਸਾ ਨੇ ਕੀਤੀ ਵਿਦੇਸ਼ ਮੰਤਰੀ ਨੂੰ ਮਦਦ ਦੀ ਅਪੀਲ
Follow Us On

ਬ੍ਰਿਟੇਨ (Britain) ਵਿੱਚ ਇੱਕ ਭਾਰਤੀ ਵਿਦਿਆਰਥੀ ਪਿਛਲੇ ਦੋ ਦਿਨਾਂ ਤੋਂ ਲਾਪਤਾ ਹੈ। ਇਸ ਵਿਦਿਆਰਥੀ ਦਾ ਨਾਂਅ ਜੀਐਸ ਭਾਟੀਆ ਹੈ। ਭਾਟੀਆ ਨੇ ਲੌਫਬਰੋ ਯੂਨੀਵਰਸਿਟੀ, ਬ੍ਰਿਟੇਨ ਤੋਂ ਪੜ੍ਹਾਈ ਕੀਤੀ। ਉਸ ਨੂੰ ਆਖਰੀ ਵਾਰ 15 ਦਸੰਬਰ ਨੂੰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿੱਚ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਲਾਪਤਾ ਹੈ। ਉਹ ਮੂਲ ਰੁਪ ਤੋਂ ਜਲੰਧਰ ਦਾ ਰਹਿਣ ਵਾਲਾ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਟਵੀਟ ਕਰਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਮਦਦ ਦੀ ਅਪੀਲ ਕੀਤੀ ਹੈ।

ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਲਿਖਿਆ, ਲੌਫਬਰੋ ਯੂਨੀਵਰਸਿਟੀ ਦੇ ਵਿਦਿਆਰਥੀ ਜੀਐਸ ਭਾਟੀਆ 15 ਦਸੰਬਰ ਤੋਂ ਲਾਪਤਾ ਹਨ। ਉਸ ਨੂੰ ਆਖਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿੱਚ ਦੇਖਿਆ ਗਿਆ ਸੀ। ਉਸ ਨੇ ਇਸ ਵਿਦਿਆਰਥੀ ਨੂੰ ਲੱਭਣ ਲਈ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਭਾਰਤੀ ਹਾਈ ਕਮਿਸ਼ਨ, ਲੰਡਨ ਅਤੇ ਲੌਫਬਰੋ ਯੂਨੀਵਰਸਿਟੀ ਤੋਂ ਮਦਦ ਮੰਗੀ ਹੈ। ਸਿਰਸਾ ਨੇ ਉਸ ਵਿਦਿਆਰਥੀ ਦਾ ਰਿਹਾਇਸ਼ੀ ਪਰਮਿਟ ਅਤੇ ਕਾਲਜ ਆਈਡੀ ਕਾਰਡ ਵੀ ਸਾਂਝਾ ਕੀਤਾ ਹੈ।

ਸਿਰਸਾ ਨੇ ਨੰਬਰ ਕੀਤੇ ਸਾਂਝੇ

ਭਾਜਪਾ ਨੇਤਾ ਨੇ ਲੋਕਾਂ ਨੂੰ ਇਹ ਖਬਰ ਸ਼ੇਅਰ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਦੋ ਨੰਬਰ ਵੀ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਜੇਕਰ ਭਾਰਤੀ ਵਿਦਿਆਰਥੀਆਂ ਨੂੰ ਉਨ੍ਹਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Exit mobile version