ਸਕਾਟਲੈਂਡ ‘ਚ ਹਾਈ ਕਮਿਸ਼ਨਰ ਨਾਲ ਦੁਰਵਿਵਹਾਰ ‘ਤੇ ਭਾਰਤ ਨੇ ‘ਪੇਚ’ ਕੀਤੇ ਟਾਇਟ, ਕਿਹਾ- ਤੁਰੰਤ ਐਕਸ਼ਨ ਲਾਓ

Updated On: 

30 Sep 2023 21:28 PM

ਭਾਰਤ ਨੇ ਯੂਨਾਈਟਿਡ ਕਿੰਗਡਮ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਕਥਿਤ ਤੌਰ 'ਤੇ ਕੱਟੜਪੰਥੀ ਸਿੱਖ ਕਾਰਕੁਨਾਂ ਦੁਆਰਾ ਗਲਾਸਗੋ, ਸਕਾਟਲੈਂਡ ਦੇ ਇੱਕ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕਣ ਦੀ ਘਟਨਾ ਦੀ ਨਿੰਦਾ ਕੀਤੀ ਹੈ। ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਇਸ ਘਟਨਾ ਨੂੰ ਨਿਰਾਦਰਜਨਕ ਦੱਸਿਆ ਹੈ।

ਸਕਾਟਲੈਂਡ ਚ ਹਾਈ ਕਮਿਸ਼ਨਰ ਨਾਲ ਦੁਰਵਿਵਹਾਰ ਤੇ ਭਾਰਤ ਨੇ ਪੇਚ ਕੀਤੇ ਟਾਇਟ, ਕਿਹਾ- ਤੁਰੰਤ ਐਕਸ਼ਨ ਲਾਓ
Follow Us On

World News: ਖਾਲਿਸਤਾਨ ਦੀਆਂ ਖਤਰਨਾਕ ਯੋਜਨਾਵਾਂ ਹਨ, ਜਿਨ੍ਹਾਂ ਨੂੰ ਰੋਕਣਾ ਹੁਣ ਬਹੁਤ ਜ਼ਰੂਰੀ ਹੋ ਗਿਆ ਹੈ। ਦਰਅਸਲ, ਬਰਤਾਨੀਆ (Britain) ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਸਕਾਟਲੈਂਡ ਦੇ ਗਲਾਸਗੋ ਗੁਰਦੁਆਰੇ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਕੀਤੀ ਸੀ, ਪਰ ਜਿਵੇਂ ਹੀ ਦੋਰਾਇਸਵਾਮੀ ਕਾਰ ਰਾਹੀਂ ਪੁੱਜੇ ਤਾਂ ਉਨ੍ਹਾਂ ਨੂੰ ਖਾਲਿਸਤਾਨੀਆਂ ਨੇ ਘੇਰ ਲਿਆ। ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਉਸ ਨੂੰ ਕਾਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਗਿਆ ਅਤੇ ਵਾਪਸ ਨਾ ਆਉਣ ਦੀ ਧਮਕੀ ਵੀ ਦਿੱਤੀ ਗਈ। ਵਿਆਨਾ ਸਮਝੌਤੇ ਮੁਤਾਬਕ ਵਿਦੇਸ਼ੀ ਡਿਪਲੋਮੈਟਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹਰ ਦੇਸ਼ ਦਾ ਫਰਜ਼ ਹੈ।

ਹਾਲਾਂਕਿ ਬਰਤਾਨੀਆ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਭਾਰਤੀ ਡਿਪਲੋਮੈਟਾਂ ਨਾਲ ਅਜਿਹੀਆਂ ਕਾਰਵਾਈਆਂ ਪਹਿਲਾਂ ਵੀ ਹੋ ਚੁੱਕੀਆਂ ਹਨ ਕਿਉਂਕਿ ਇਨ੍ਹਾਂ ਦੇਸ਼ਾਂ ਵਿੱਚ ਅਜਿਹੇ ਅੱਤਵਾਦੀ (Terrorist) ਸੰਗਠਨਾਂ ਨੂੰ ਜਮਹੂਰੀ ਅਧਿਕਾਰਾਂ ਦੇ ਨਾਂ ‘ਤੇ ਛੋਟ ਮਿਲੀ ਹੋਈ ਹੈ। ਭਾਰਤ ਸਰਕਾਰ ਨੇ ਹਮੇਸ਼ਾ ਹੀ ਅਜਿਹੀਆਂ ਘਟਨਾਵਾਂ ਦਾ ਸਖ਼ਤ ਵਿਰੋਧ ਕੀਤਾ ਹੈ ਅਤੇ ਇਸ ਵਾਰ ਵੀ ਸਰਕਾਰ ਨੇ ਸਖ਼ਤੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਭਾਰਤ ਸਰਕਾਰ ਨੇ ਸਕਾਟਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਦੇ ਦੁਰਵਿਵਹਾਰ ਦਾ ਇਹ ਮੁੱਦਾ ਬਰਤਾਨੀਆ ਕੋਲ ਉਠਾਇਆ ਹੈ। ਖਾਲਿਸਤਾਨੀਆਂ ਦੀਆਂ ਕਾਰਵਾਈਆਂ ਦਾ ਵਿਰੋਧ ਕੀਤਾ ਹੈ। ਤੁਰੰਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ।

ਵਿਦੇਸ਼ੀ ਡਿਪਲੋਮੈਟਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ – ਬ੍ਰਿਟੇਨ

ਭਾਰਤੀ ਹਾਈ ਕਮਿਸ਼ਨ ਨੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (ਐਫਸੀਡੀਓ) ਅਤੇ ਮੈਟਰੋਪੋਲੀਟਨ ਪੁਲਿਸ ਨੂੰ ਅਪਮਾਨਜਨਕ ਘਟਨਾ ਬਾਰੇ ਸੂਚਿਤ ਕੀਤਾ ਹੈ। ਪ੍ਰਬੰਧਕਾਂ ਸਮੇਤ ਕਈ ਭਾਈਚਾਰਕ ਜਥੇਬੰਦੀਆਂ ਨੇ ਇਸ ਘਟਨਾ ‘ਤੇ ਰਸਮੀ ਤੌਰ ‘ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਖਾਲਿਸਤਾਨੀਆਂ ‘ਤੇ ਕੱਸ਼ਿਆ ਸ਼ਿਕੰਜਾ

ਭਾਰਤ ਸਰਕਾਰ ਨੇ ਖਾਲਿਸਤਾਨੀਆਂ ਦੀਆਂ ਕਰਤੂਤਾਂ ‘ਤੇ ਸ਼ਿਕੰਜਾ ਕੱਸ ਲਿਆ ਹੈ। ਇਸ ਦੇ ਜਵਾਬ ‘ਚ ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਵਿਦੇਸ਼ੀ ਡਿਪਲੋਮੈਟਾਂ ਦੀ ਸੁਰੱਖਿਆ ਇਸ ਲਈ ਸਭ ਤੋਂ ਮਹੱਤਵਪੂਰਨ ਹੈ। ਇਸ ਦੇ ਨਾਲ ਹੀ ਦੂਜੇ ਦੇਸ਼ਾਂ ਵਿੱਚ ਜਿਸ ਤਰ੍ਹਾਂ ਖਾਲਿਸਤਾਨ ਦਾ ਜ਼ਹਿਰੀਲਾ ਏਜੰਡਾ ਅਤੇ ਭਾਰਤ ਵਿਰੁੱਧ ਹੰਕਾਰ ਵਧਦਾ ਜਾ ਰਿਹਾ ਹੈ। ਭਾਰਤ ਵਿੱਚ ਗੁੱਸਾ ਹੈ। ਇੱਥੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਯਾਨੀ NIA ਦੀ ਕਾਰਵਾਈ ਤੋਂ ਖਾਲਿਸਤਾਨੀ ਹੈਰਾਨ ਹਨ, ਜਿਸ ਕਾਰਨ ਉਨ੍ਹਾਂ ਦੀ ਦਹਿਸ਼ਤ ਸਾਫ਼ ਦਿਖਾਈ ਦੇ ਰਹੀ ਹੈ।

100 ਖਾਲਿਸਤਾਨੀ ਸਮਰਥਕ ਗ੍ਰਿਫਤਾਰ ਕੀਤੇ ਗਏ ਹਨ

  • ਇਸ ਸਾਲ 2023 ਵਿੱਚ ਹੁਣ ਤੱਕ ਭਾਰਤ ਵਿੱਚ 100 ਦੇ ਕਰੀਬ ਖਾਲਿਸਤਾਨੀ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
  • ਇਨ੍ਹਾਂ ‘ਚੋਂ 48 ਖਾਲਿਸਤਾਨੀ ਸਮਰਥਕਾਂ ਨੂੰ ਪੰਜਾਬ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਅਤੇ 55 ਖਾਲਿਸਤਾਨੀ ਅੱਤਵਾਦੀਆਂ ਅਤੇ ਸਮਰਥਕਾਂ ਨੂੰ NIA ਨੇ ਗ੍ਰਿਫਤਾਰ ਕੀਤਾ ਹੈ।
  • ਖਾਲਿਸਤਾਨੀ ਏਜੰਡੇ ਨੂੰ ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਹ ਸਭ ਤੋਂ ਵੱਡਾ ਝਟਕਾ ਹੈ।
  • ਇਹ ਖੁਲਾਸਾ ਹੋਇਆ ਹੈ ਕਿ ਫੜੇ ਗਏ ਅੱਤਵਾਦੀ ਅਤੇ ਸਮਰਥਕ ਕੈਨੇਡਾ, ਅਮਰੀਕਾ, ਬਰਤਾਨੀਆ, ਪੁਰਤਗਾਲ, ਪਾਕਿਸਤਾਨ ਅਤੇ ਯੂ.ਏ.ਈ ਵਿਚ ਬੈਠੇ ਖਾਲਿਸਤਾਨੀ ਆਕਾਵਾਂ ਦੇ ਸੰਪਰਕ ਵਿਚ ਸਨ।
  • ਹੁਣ ਤੱਕ ਉਨ੍ਹਾਂ ਦੇ 87 ਬੈਂਕ ਖਾਤੇ ਫ੍ਰੀਜ਼ ਕੀਤੇ ਜਾ ਚੁੱਕੇ ਹਨ। 13 ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ, 331 ਡਿਜੀਟਲ ਡਿਵਾਈਸਾਂ, 41 ਦਸਤਾਵੇਜ਼ ਅਤੇ 2 ਵਾਹਨ ਵੀ ਜ਼ਬਤ ਕੀਤੇ ਗਏ ਹਨ।