ਹੁਸ਼ਿਆਰਪੁਰ ਦੇ ਰਹਿਣ ਵਾਲੇ 21 ਵਰ੍ਹਿਆਂ ਦੇ ਵਿਦਿਆਰਥੀ ਦੀ ਆਸਟ੍ਰੇਲੀਆ ਕਾਰ ਹਾਦਸੇ ਵਿੱਚ ਮੌਤ
ਸ਼ੁਰੂਆਤੀ ਜਾਂਚ ਪੜਤਾਲ ਤੋਂ ਪਤਾ ਚੱਲਿਆ ਕਿ ਕੁਨਾਲ ਚੋਪੜਾ ਦੀ ਕਾਰ ਸੜਕ ਦੇ ਪੁੱਠੇ ਪਾਸੇ ਜਾ ਕੇ ਇੱਕ ਟ੍ਰਕ ਨਾਲ ਜਾ ਟਕਰਾਈ ਸੀ। ਉਹਨਾਂ ਦੀ ਕਾਰ ਦੀ ਟ੍ਰਕ ਨਾਲ ਟੱਕਰ ਇੰਨੀ ਖ਼ੌਫ਼ਨਾਕ ਸੀ ਕਿ ਕੁਨਾਲ ਚੋਪੜਾ ਦੀ ਮੌਕੇ ਤੇ ਹੀ ਮੌਤ ਹੋ ਗਈ।
Image Credits: Social Meida
ਕੁਨਾਲ ਚੋਪੜਾ ਦੀ ਕਾਰ ਸੜਕ ਦੇ ਪੁੱਠੇ ਪਾਸੇ ਜਾ ਕੇ ਟ੍ਰਕ ਨਾਲ ਭਿੜੀ
ਆਸਟ੍ਰੇਲੀਆ ਦੀ ਰੋਡ ਪੋਲੀਸਿੰਗ ਦੇ ਐਕਟਿੰਗ ਇੰਸਪੈਕਟਰ ਟ੍ਰੇਵਿਸ ਮਿਲਸ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਪੜਤਾਲ ਕਰ ਰਹੀ ਟੀਮ ਲਗਾਤਾਰ ਕੁਨਾਲ ਚੋਪੜਾ ਨਾਲ ਵਾਪਰੇ ਜਾਨਲੇਵਾ ਕਾਰ ਹਾਦਸੇ ਦੀ ਪੜਤਾਲ ਵਿਚ ਲੱਗੇ ਹੋਏ ਹਨ ਜੋ ਪਿਛਲੇ ਸਾਲ ਫਰਵਰੀ ਵਿੱਚ ਆਸਟ੍ਰੇਲੀਆ ਆਏ ਸੀ। ਕੈਨਬਰਾ ਵਿੱਚ ਹੀ ਰਹਿੰਦੇ ਉਨ੍ਹਾਂ ਦੇ ਚਚੇਰੇ ਭਰਾ ਹਨੀ ਮਲਹੋਤਰਾ ਦਾ ਕਹਿਣਾ ਹੈ, ਇਸ ਹਾਦਸੇ ਤੋਂ ਬਾਅਦ ਅਸੀਂ ਟੁੱਟ ਗਏ ਹਾਂ, ਭਾਰਤ ਵਿੱਚ ਉਨ੍ਹਾਂ ਦੇ ਘਰ ਦਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਲਹੋਤਰਾ ਨੇ ਦੱਸਿਆ ਕਿ ਹੁਣ ਉਹ ਕੁਨਾਲ ਚੋਪੜਾ ਦੀ ਡੈਡ ਬਾਡੀ ਨੂੰ ਭਾਰਤ ਵਿੱਚ ਉਨ੍ਹਾਂ ਦੇ ਘਰ ਪਹੁੰਚਾਣ ਦਾ ਬੰਦੋਬਸਤ ਕਰ ਰਹੇ ਹਨ। ਕੁਨਾਲ ਚੋਪੜਾ ਦੇ ਮਿੱਤਰ ਅਤੇ ਕਮਿਊਨਿਟੀ ਰਿਪ੍ਰੇਜੇਂਟੇਟਿਵ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਕੈਨਬਰਾ ਵਿੱਚ ਰਹਿਣ ਵਾਲਾ ਭਾਰਤੀ ਤਬਕਾ ਇਸ ਜਾਨਲੇਵਾ ਹਾਦਸੇ ਤੋਂ ਬਾਅਦ ਬੜਾ ਗਮਗੀਨ ਹੈ।ਆਸਟ੍ਰੇਲੀਆ ਵਿੱਚ ਰਹਿਣ ਵਾਲੇ ਨੌਜਵਾਨ ਭਾਰਤੀ ਵਿਦਿਆਰਥੀਆਂ ਨੂੰ ਸਲਾਹ ਦਿੰਦਿਆ ਗਿੱਲ ਨੇ ਕਿਹਾ ਕਿ ਉਹ ਸੜਕਾਂ ਤੇ ਗੱਡੀਆਂ ਚਲਾਉਂਦੇ ਸਮੇਂ ਸੁਚੇਤ ਰਹਿਣ। ਉਨ੍ਹਾਂ ਦੱਸਿਆ ਅਸੀਂ ਸਾਰੇ ਅਤੇ ਉਹਨਾਂ ਦੀ ਫੈਮਲੀ ਹੁਣ ਇੰਡਿਯਨ ਅੰਬੈਸੀ ਦੇ ਸੰਪਰਕ ਵਿਚ ਹਾਂ ਜੋ ਕੁਨਾਲ ਦੀ ਡੈਡ ਬਾਡੀ ਨੂੰ ਭਾਰਤ ਭੇਜਣ ਵਿੱਚ ਮਦਦ ਕਰ ਰਿਹਾ ਹੈ।
Follow Us
