ਹੁਸ਼ਿਆਰਪੁਰ ਦੇ ਰਹਿਣ ਵਾਲੇ 21 ਵਰ੍ਹਿਆਂ ਦੇ ਵਿਦਿਆਰਥੀ ਦੀ ਆਸਟ੍ਰੇਲੀਆ ਕਾਰ ਹਾਦਸੇ ਵਿੱਚ ਮੌਤ
ਸ਼ੁਰੂਆਤੀ ਜਾਂਚ ਪੜਤਾਲ ਤੋਂ ਪਤਾ ਚੱਲਿਆ ਕਿ ਕੁਨਾਲ ਚੋਪੜਾ ਦੀ ਕਾਰ ਸੜਕ ਦੇ ਪੁੱਠੇ ਪਾਸੇ ਜਾ ਕੇ ਇੱਕ ਟ੍ਰਕ ਨਾਲ ਜਾ ਟਕਰਾਈ ਸੀ। ਉਹਨਾਂ ਦੀ ਕਾਰ ਦੀ ਟ੍ਰਕ ਨਾਲ ਟੱਕਰ ਇੰਨੀ ਖ਼ੌਫ਼ਨਾਕ ਸੀ ਕਿ ਕੁਨਾਲ ਚੋਪੜਾ ਦੀ ਮੌਕੇ ਤੇ ਹੀ ਮੌਤ ਹੋ ਗਈ।

Image Credits: Social Meida
ਮੈਲਬਰਨ: ਪੰਜਾਬ ਦੇ ਰਹਿਣ ਵਾਲੇ ਇਕ 21 ਵਰ੍ਹਿਆਂ ਦੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਦੇ ਕੈਨਬਰਾ ‘ਚ ਇੱਕ ਜਾਨਲੇਵਾ ਹਾਦਸੇ ਵਿੱਚ ਮੌਤ ਹੋ ਗਈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਕੁਨਾਲ ਚੋਪੜਾ ਇੱਥੇ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਤੇ ਗਏ ਸਨ ਅਤੇ ਪਿਛਲੇ ਹਫਤੇ ਹਾਦਸੇ ਦੇ ਸਮੇਂ ਉਹ ਆਪਣੇ ਕੰਮਕਾਜ ਤੋਂ ਵਾਪਸ ਪਰਤ ਰਹੇ ਸਨ ਕਿ ਉਹਨਾਂ ਦੀ ਕਾਰ ਦੀ ਕੈਨਬਰਾ ਦੇ ‘ਵਿਲੀਅਮ ਹੋਵੈਲ ਡਰਾਇਵ’ ਉੱਤੇ ਇੱਕ ਟਰੱਕ ਨਾਲ ਟੱਕਰ ਹੋ ਗਈ ਸੀ। ਕੁਨਾਲ ਚੋਪੜਾ ਨਾਲ ਵਾਪਰਿਆ ਇਹ ਹਾਦਸਾ ਆਸਟ੍ਰੇਲੀਆ ਵਿੱਚ ਹੋਏ ਸ਼ੈਪਰਟਨ ਹਾਦਸੇ ਦੇ ਕੁਝ ਦਿਨਾਂ ਬਾਅਦ ਹੋਇਆ ਜਿਸ ਵਿੱਚ ਚਾਰ ਭਾਰਤੀ ਲੋਕਾਂ ਦੀ ਮੌਤ ਹੋ ਗਈ ਸੀ ਤੇ ਹੁਣ ਕੈਨਬਰਾ ਸੜਕ ਹਾਦਸਾ ਹੋ ਗਿਆ।ਸ਼ੁਰੂਆਤੀ ਜਾਂਚ ਪੜਤਾਲ ਤੋਂ ਪਤਾ ਚੱਲਿਆ ਕਿ ਕੁਨਾਲ ਚੋਪੜਾ ਦੀ ਕਾਰ ਸੜਕ ਦੇ ਪੁੱਠੇ ਪਾਸੇ ਜਾ ਕੇ ਇੱਕ ਟ੍ਰਕ ਨਾਲ ਜਾ ਟਕਰਾਈ ਸੀ। ਉਹਨਾਂ ਦੀ ਕਾਰ ਦੀ ਟ੍ਰਕ ਨਾਲ ਟੱਕਰ ਇੰਨੀ ਖ਼ੌਫ਼ਨਾਕ ਸੀ ਕਿ ਕੁਨਾਲ ਚੋਪੜਾ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਹ ਜਾਨਲੇਵਾ ਸੜਕ ਹਾਦਸਾ ਨਵੇਂ ਸਾਲ 2023 ਵਿੱਚ ਕੈਨਬਰਾ ਇਲਾਕੇ ਚ ਵਾਪਰਿਆ ਪਹਿਲਾ ਖ਼ੌਫਨਾਕ ਸੜਕ ਹਾਦਸਾ ਸੀ।