ਅਮਰੀਕਾ ਦੇ ਅਲਬਾਮਾ 'ਚ ਸਿੱਖ ਰਾਗੀ ਦਾ ਕਤਲ, ਗੁਰਦੁਆਰੇ ਦੇ ਬਾਹਰ ਹਮਲਾਵਰਾਂ ਨੇ ਚਲਾਈ ਗੋਲੀ, 5 ਦਿਨ ਬਾਅਦ ਵੀ ਨਹੀਂ ਹੋ ਸਕਿਆ ਪੋਸਟਮਾਰਟਮ | Indian sikh rajsingh shot dead in albama in front of gurudwara sahib know full detail in punjabi Punjabi news - TV9 Punjabi

ਅਮਰੀਕਾ ਦੇ ਅਲਬਾਮਾ ‘ਚ ਸਿੱਖ ਰਾਗੀ ਦਾ ਕਤਲ, ਗੁਰਦੁਆਰੇ ਦੇ ਬਾਹਰ ਹਮਲਾਵਰਾਂ ਨੇ ਚਲਾਈ ਗੋਲੀ, 5 ਦਿਨ ਬਾਅਦ ਵੀ ਨਹੀਂ ਹੋ ਸਕਿਆ ਪੋਸਟਮਾਰਟਮ

Updated On: 

08 Mar 2024 17:07 PM

Sikh Murder in America: ਅਮਰੀਕਾ ਵਿੱਚ ਭਾਰਤੀਆਂ ਦੀਆਂ ਮੌਤਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਹਮਲਿਆਂ 'ਤੇ ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ 'ਚ ਨਸਲ, ਲਿੰਗ ਜਾਂ ਕਿਸੇ ਹੋਰ ਆਧਾਰ 'ਤੇ ਹਿੰਸਾ ਅਸਵੀਕਾਰਨਯੋਗ ਹੈ। ਵ੍ਹਾਈਟ ਹਾਊਸ 'ਚ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ।

ਅਮਰੀਕਾ ਦੇ ਅਲਬਾਮਾ ਚ ਸਿੱਖ ਰਾਗੀ ਦਾ ਕਤਲ, ਗੁਰਦੁਆਰੇ ਦੇ ਬਾਹਰ ਹਮਲਾਵਰਾਂ ਨੇ ਚਲਾਈ ਗੋਲੀ, 5 ਦਿਨ ਬਾਅਦ ਵੀ ਨਹੀਂ ਹੋ ਸਕਿਆ ਪੋਸਟਮਾਰਟਮ

ਅਮਰੀਕਾ ਦੇ ਅਲਬਾਮਾ 'ਚ ਸਿੱਖ ਰਾਗੀ ਰਾਜ ਸਿੰਘ ਦਾ ਕਤਲ

Follow Us On

ਅਮਰੀਕਾ ਦੇ ਅਲਬਾਮਾ ਸੂਬੇ ਵਿੱਚ ਇੱਕ ਸਿੱਖ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਰਾਜ ਸਿੰਘ (ਗੋਲਡੀ) ਨੂੰ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਦਿੱਤੀ ਗਈ। ਉਹ ਉੱਤਰ ਪ੍ਰਦੇਸ਼ ਦੇ ਬਿਜਨੌਰ ਦਾ ਰਹਿਣ ਵਾਲਾ ਸੀ।

ਅਮਰੀਕੀ ਮੀਡੀਆ ਮੁਤਾਬਕ, ਇਹ ਘਟਨਾ 24 ਫਰਵਰੀ ਦੀ ਹੈ। ਰਾਜ ਸਿੰਘ ਅਲਬਾਮਾ ਦੇ ਸੇਲਮਾ ਸ਼ਹਿਰ ਵਿੱਚ ਗੁਰਦੁਆਰੇ ਦੇ ਬਾਹਰ ਖੜ੍ਹੇ ਸਨ, ਜਦੋਂ ਉਨ੍ਹਾਂ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਉਨ੍ਹਾਂ ਦੇ ਪਰਿਵਾਰ ਨੂੰ 25 ਫਰਵਰੀ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।

ਰਾਜ ਦੇ ਪਰਿਵਾਰਕ ਮੈਂਬਰ ਗੁਰਦੀਪ ਸਿੰਘ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਕਿ ਕਤਲ ਦੇ 5 ਦਿਨ ਬਾਅਦ ਵੀ ਰਾਜ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਹਾਲਾਂਕਿ ਦੇਰੀ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਨਾਲ ਹੀ ਹਮਲਾਵਰਾਂ ਬਾਰੇ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਇਸ ਕਤਲ ਦੇ ਮਕਸਦ ਬਾਰੇ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਨਫ਼ਰਤੀ ਅਪਰਾਧ ਦਾ ਮਾਮਲਾ ਹੋ ਸਕਦਾ ਹੈ।

ਸੰਗੀਤਕਾਰ ਸੀ ਮਾਰਿਆ ਗਿਆ ਸਿੱਖ

ਰਾਜ ਸਿੰਘ ਡੇਢ ਸਾਲ ਪਹਿਲਾਂ ਹੀ ਅਮਰੀਕਾ ਗਏ। ਉਹ ਇੱਕ ਸੰਗੀਤਕਾਰ ਸਨ ਅਤੇ ਆਪਣੇ ਮਿਊਜ਼ਿਕਲ ਗਰੁੱਪ ਨਾਲ ਰਹਿ ਰਹੇ ਸਨ। ਉਨ੍ਹਾਂ ਦਾ ਪਰਿਵਾਰ ਭਾਰਤ ਸਰਕਾਰ ਤੋਂ ਲਾਸ਼ ਨੂੰ ਉੱਤਰ ਪ੍ਰਦੇਸ਼ ਲਿਆਉਣ ਲਈ ਮਦਦ ਦੀ ਮੰਗ ਕਰ ਰਿਹਾ ਹੈ।

ਇਹ ਵੀ ਪੜ੍ਹੋ – ਬ੍ਰਿਟਿਸ਼ ਯੂਨੀਵਰਸਿਟੀ ਨੇ ਸਿੱਖ ਲੰਗਰ ਨੂੰ ਇਸਲਾਮਿਕ ਦੱਸਿਆ, ਬਾਅਦ ਵਿੱਚ ਆਪਣੀ ਗਲਤੀ ਮੰਨੀ, ਸੋਸ਼ਲ ਮੀਡੀਆ ਪੋਸਟ ਨੂੰ ਹਟਾਇਆ

ਫਰਵਰੀ ਵਿੱਚ ਕਿਸੇ ਭਾਰਤੀ ਦੀ ਮੌਤ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ 15 ਫਰਵਰੀ ਨੂੰ ਅਲਬਾਮਾ ਵਿੱਚ ਹੀ ਇੱਕ ਗਾਹਕ ਨੇ ਭਾਰਤੀ ਮੂਲ ਦੇ ਹੋਟਲ ਮਾਲਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਕ ਕਮਰੇ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ।

Exit mobile version