ਆਈਸਕ੍ਰੀਮ ਦੀ ਸਟਿੱਕਾਂ ਤੋਂ ਬਣਾਈ ਭਾਰਤੀ ਮਾਂ-ਬੇਟੀ ਦੀ ਰੰਗੋਲੀ ‘ਸਿੰਗਾਪੁਰ ਬੁੱਕ ਆਫ ਰਿਕਾਰਡਸ’ ‘ਚ ਸ਼ਾਮਿਲ

tv9-punjabi
Published: 

28 Jan 2023 21:37 PM

ਰਵਿ ਸੁਧਾ ਚਾਵਲ ਦੇ ਆਟੇ, ਚਾਕ ਅਤੇ ਚੋਪ ਸਟਿੱਕਾਂ ਦੀ ਵਰਤੋਂ ਆਪਣੀਆਂ ਬਣਾਈਆਂ ਰੰਗੋਲੀਆਂ ਵਿੱਚ ਕਰਕੇ ਤਮਿਲ ਲੋਕ ਸੰਸਕ੍ਰਿਤੀ ਨੂੰ ਖ਼ੂਬ ਹੱਲਾਸ਼ੇਰੀ ਦਿੰਦੀਆਂ ਹਨ, ਪਰ ਇਸ ਵਾਰੀ ਉਹਨਾਂ ਨੇ ਆਈਸਕ੍ਰੀਮ ਦੀ ਸਟਿੱਕ ਉਤੇ ਐਕ੍ਰਿਲਿਕ ਦਾ ਇਸਤੇਮਾਲ ਕਰਕੇ ਇੱਕ ਬੇਹੱਦ ਸ਼ਾਨਦਾਰ ਰੰਗੋਲੀ ਤਿਆਰ ਕੀਤੀ ਹੈ

ਆਈਸਕ੍ਰੀਮ ਦੀ ਸਟਿੱਕਾਂ ਤੋਂ ਬਣਾਈ ਭਾਰਤੀ ਮਾਂ-ਬੇਟੀ ਦੀ ਰੰਗੋਲੀ ਸਿੰਗਾਪੁਰ ਬੁੱਕ ਆਫ ਰਿਕਾਰਡਸ ਚ ਸ਼ਾਮਿਲ

ਆਈਸਕ੍ਰੀਮ ਦੀ ਸਟਿੱਕਾਂ ਤੋਂ ਬਣਾਈ ਭਾਰਤੀ ਮਾਂ-ਬੇਟੀ ਦੀ ਰੰਗੋਲੀ 'ਸਿੰਗਾਪੁਰ ਬੁੱਕ ਆਫ ਰਿਕਾਰਡਸ' 'ਚ ਸ਼ਾਮਿਲ

Follow Us On
ਇੱਕ ਭਾਰਤੀ ਮਹਿਲਾ ਅਤੇ ਉਨ੍ਹਾਂ ਦੀ ਬੇਟੀ ਦੀ ਜੋੜੀ ਨੇ ਆਈਸਕ੍ਰੀਮ ਵਿੱਚ ਇਸਤੇਮਾਲ ਹੋਣ ਵਾਲੀਆਂ 26,000 ਸਟਿੱਕਾਂ ਦਾ ਇਸਤੇਮਾਲ ਕਰਦੇ ਹੋਏ ‘6 ਗੁਣਾ 6’ ਮੀਟਰ ਸਾਈਜ਼ ਦੀ ਇੱਕ ਰੰਗੋਲੀ ਤਿਆਰ ਕਰਕੇ ਆਪਣਾ ਨਾਂ ‘ਸਿੰਗਾਪੁਰ ਬੁੱਕ ਆਫ ਰਿਕਾਰਡਸ’ ਵਿੱਚ ਦਰਜ ਕਰਾ ਲਿਆ ਹੈ। ਮਾਂ-ਬੇਟੀ ਦੀ ਇਸ ਜੋੜੀ ਵੱਲੋਂ ਤਿਆਰ ਕੀਤੀ ਗਈ ਇਸ ਬੇਹੱਦ ਅਨੋਖੀ ਰੰਗੋਲੀ ਵਿੱਚ ਮੰਨੇ-ਪਰਵੰਨੇ ਤਮਿਲ ਸਕਾਲਰ ਕਵਿਆਂ ਨੂੰ ਵਿਖਾਇਆ ਗਿਆ ਸੀ।

‘ਰਿਕਾਰਡ ਬੁੱਕ’ ਵਿੱਚ ਪਹਿਲਾਂ ਤੋਂ ਹੀ ਦਰਜ ਹੈ ਨਾਂ

ਸਿੰਗਾਪੁਰ ਵਿੱਚ ਹੀ ਸੁਧਾ ਰਵਿ ਵੱਲੋਂ ਆਪਣੀ ਬੇਟੀ ਦਾ ਨਾਂ ਸਾਲ 2016 ਵਿੱਚ 3200 ਵਰਗ ਫੁੱਟ ਆਕਾਰ ਦੀ ਬਣਾਈ ਗਈ ਆਪਣੀ ਇੱਕ ਰੰਗੋਲੀ ਨਾਲ ਰਿਕਾਰਡ ਬੁੱਕ ਵਿੱਚ ਪਹਿਲਾਂ ਤੋਂ ਹੀ ਦਰਜ ਹੈ। ਹੁਣ ਸੁਧਾ ਅਤੇ ਰਕਸ਼ਿਤਾ ਨੇ ਸਿੰਗਾਪੁਰ ਵਿੱਚ ‘ਲਿਟਲ ਇੰਡਿਆ’ ਨਾਂ ਦੇ ਇੱਕ ਪ੍ਰੋਗਰਾਮ ਦੌਰਾਨ ਪਿਛਲੇ ਹਫਤੇ ਪੋਂਗਲ ਪਰਵ ਮਨਾਉਂਦੀਆਂ ਇੱਕ ਕਲਚਰਲ ਪ੍ਰੋਗਰਾਮ ਦੌਰਾਨ ਆਪਣੀ ਇਹ ਨਵੀਂ ਰੰਗੋਲੀ ਬਣਾਈ ਸੀ। ਇਸ ਮੌਕੇ ਤੇ 21 ਜਨਵਰੀ ਨੂੰ ਆਯੋਜਿਤ ਇਸ ਪੋਂਗਲ ਸਮਾਰੋਹ ਵਿੱਚ ਆਏ ਲੋਕਾਂ ਨੇ ਵਾਇਲਨ ਅਤੇ ਮ੍ਰਿਦੰਗਮ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ ਕਰਨਾਟਕੀ ਸੰਗੀਤ ਅਤੇ ਗੀਤਾਂ ਦਾ ਆਨੰਦ ਮਾਣਿਆ ਸੀ। ਰਵਿ ਸੁਧਾ ਚਾਵਲ ਦੇ ਆਟੇ, ਚਾਕ ਅਤੇ ਚੋਪ ਸਟਿੱਕਾਂ ਦੀ ਵਰਤੋਂ ਆਪਣੀਆਂ ਬਣਾਈਆਂ ਰੰਗੋਲੀਆਂ ਵਿੱਚ ਕਰਕੇ ਤਮਿਲ ਲੋਕ ਸੰਸਕ੍ਰਿਤੀ ਨੂੰ ਖ਼ੂਬ ਹੱਲਾਸ਼ੇਰੀ ਦਿੰਦੀਆਂ ਹਨ, ਪਰ ਇਸ ਵਾਰੀ ਉਹਨਾਂ ਨੇ ਆਈਸਕ੍ਰੀਮ ਦੀ ਸਟਿੱਕ ਉਤੇ ਐਕ੍ਰਿਲਿਕ ਦਾ ਇਸਤੇਮਾਲ ਕਰਕੇ ਇੱਕ ਬੇਹੱਦ ਸ਼ਾਨਦਾਰ ਰੰਗੋਲੀ ਤਿਆਰ ਕੀਤੀ ਹੈ। ਸੁਧਾ ਰਵਿ ਸਿੰਗਾਪੁਰ ਵਿੱਚ ਗੈਰ-ਭਾਰਤੀ ਲੋਕਾਂ ਨੂੰ ਤਮਿਲ ਸੰਸਕ੍ਰਿਤੀ ਬਾਰੇ ਦੱਸਣ ਲਈ ਸਾਮੁਦਾਇਕ ਕੇਂਦਰਾਂ ‘ਤੇ ਆਪਣੀਆਂ ਬਣਾਈਆਂ ਰੰਗੋਲੀਆਂ ਦੀ ਨੁਮਾਇਸ਼ ਕਰਦੀਆਂ ਰਹਿੰਦੀਆਂ ਹਨ।

ਇੱਕ ਮਹੀਨੇ ਦਾ ਸਮਾਂ ਲੱਗਿਆ

ਮਾਂ-ਬੇਟੀ ਦੀ ਜੋੜੀ ਨੂੰ ਇਹ ਅਨੋਖੀ ਰੰਗੋਲੀ ਬਣਾਉਣ ਨੂੰ ਇੱਕ ਮਹੀਨੇ ਦਾ ਸਮਾਂ ਲੱਗਿਆ ਸੀ ਜਿਸ ਵਿੱਚ ਮੰਨੇ-ਪ੍ਰਮੰਨੇ ਤਮਿਲ ਸਕਾਲਰ ਕਵਿ ਤੀਰੁਵੱਲ਼ੂਵਰ, ਅਵੈਯਾਰ, ਭਰਤੀਯਾਰ ਅਤੇ ਭਾਰਤੀਸੁਦਨ ਨੂੰ ਵਿਖਾਇਆ ਗਇਆ ਸੀ। ਦਰਅਸਲ, ਮਾਂ-ਬੇਟੀ ਦੀ ਬਣਾਈ ਇਸ ਰੰਗੋਲੀ ਨੂੰ ਸਿੰਗਾਪੁਰ ਵਿੱਚ ਪੋਂਗਲ ਸਮਾਰੋਹ ਆਯੋਜਿਤ ਕਰਨ ਵਾਲੀ ਤਮਿਲ ਕਲਚਰਲ ਆਰਗੇਨਾਈਜ਼ੇਸ਼ਨ ‘ਕਲਾਮੰਜਰੀ’ ਵੱਲੋਂ ਲਿਟਲ ਇੰਡਿਆ ਸ਼ਾਪ ਕੀਪਰਸ ਐਂਡ ਹੈਰੀਟੇਜ ਐਸੋਸੀਏਸ਼ਨ- ‘ਲਿਸ਼ਾ’ ਨਾਲ ਮਿਲਕੇ ਇਨ੍ਹਾਂ ਸਾਰਿਆਂ ਮੰਨੇ-ਪ੍ਰਮੰਨੇ ਤਮਿਲ ਕਵੀਆਂ ਨੂੰ ਸਮਰਪਿਤ ਕੰਮਕਾਰ ਨਾਲ ਪੇਸ਼ ਕੀਤਾ ਗਿਆ ਸੀ।