ਅਮਰੀਕਾ ‘ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

Published: 

07 Sep 2025 09:46 AM IST

ਸਰਬਜੀਤ ਸਿੰਘ ਨੇ ਦੱਸਿਆ ਕਿ ਘਰ ਦੇ ਹਾਲਾਤਾਂ ਨੂੰ ਦੇਖਦਿਆਂ ਕਰੀਬ ਡੇਢ ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਗੁਰਜੰਟ ਸਿੰਘ ਅਮਰੀਕਾ ਗਿਆ ਸੀ। ਉਨ੍ਹਾਂ ਨੇ ਜ਼ਮੀਨ ਗਹਿਣੇ ਪਾ ਕੇ ਆਪਣੇ ਪੁੱਤਰ ਨੂੰ ਰੁਜ਼ਗਾਰ ਲਈ ਅਮਰੀਕਾ ਭੇਜਿਆ ਸੀ। ਉਹ ਅਮਰੀਕਾ ਵਿੱਚ ਕੈਲੀਫੋਰਨੀਆ ਦੇ ਅਜੂਬਾ ਸਿਟੀ ਵਿੱਚ ਸਟੋਰ ਤੇ ਨੌਕਰੀ ਕਰਦਾ ਸੀ। ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।

ਅਮਰੀਕਾ ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਾਰਨ ਗੁਰਜੰਟ ਦੀ ਮੌਤ

Follow Us On

ਪੰਜਾਬ ਤੋਂ ਜਿਆਦਾਤਰ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਖਾਤਿਰ ਵਿਦੇਸ਼ਾਂ ਦਾ ਰੁਖ ਕਰਦੇ ਹਹਨ। ਉਨ੍ਹਾਂ ਦਾ ਬਸ ਇੱਕ ਸੁਪਨਾ ਹੈ ਕਿ ਉਹ ਆਪਣੇ ਘਰ ਦੀ ਆਰਥਿਕ ਤੰਗੀ ਨੂੰ ਦੂਰ ਸਕਣ, ਪਰ ਹਰ ਸੁਪਨਾ ਹਰ ਕਿਸੇ ਦਾ ਪੂਰਾ ਨਹੀਂ ਹੁੰਦਾ। ਅਮਰੀਕਾ ਤੋਂ ਇੱਕ ਨੌਜਵਾਨਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਭਿੰਡੀਸੈਦਾਂ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਗੁਰਜੰਟ ਸਿੰਘ (29) ਕਰੀਬ ਡੇਢ ਸਾਲ ਪਹਿਲਾਂ ਅੰਮ੍ਰਿਤਸਰ ਤੋਂ ਅਮਰੀਕਾ ਗਿਆ ਸੀ।

2 ਭੈਣਾਂ ਦਾ ਇਕਲੌਤਾ ਭਰਾ ਸੀ ਗੁਰਜੰਟ ਸਿੰਘ

ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਨੇ ਦੱਸਿਆ ਕਿ ਘਰ ਦੇ ਹਾਲਾਤਾਂ ਨੂੰ ਦੇਖਦਿਆਂ ਕਰੀਬ ਡੇਢ ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਗੁਰਜੰਟ ਸਿੰਘ ਅਮਰੀਕਾ ਗਿਆ ਸੀ। ਉਨ੍ਹਾਂ ਨੇ ਜ਼ਮੀਨ ਗਹਿਣੇ ਪਾ ਕੇ ਆਪਣੇ ਪੁੱਤਰ ਨੂੰ ਰੁਜ਼ਗਾਰ ਲਈ ਅਮਰੀਕਾ ਭੇਜਿਆ ਸੀ। ਉਹ ਅਮਰੀਕਾ ਵਿੱਚ ਕੈਲੀਫੋਰਨੀਆ ਦੇ ਅਜੂਬਾ ਸਿਟੀ ਵਿੱਚ ਸਟੋਰ ਤੇ ਨੌਕਰੀ ਕਰਦਾ ਸੀ। ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਖ਼ਬਰ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਗੁਰਜੰਟ ਸਿੰਘ 2 ਭੈਣਾਂ ਦਾ ਇਕਲੌਤਾ ਭਰਾ ਸੀ।

ਮ੍ਰਿਤਕ ਦੇਹ ਭਾਰਤ ਲਿਆਉਣ ਲਈ ਲਗਾਈ ਗੁਹਾਰ

ਪਰਿਵਾਰ ਨੇ ਗੁਰਜੰਟ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਲੈ ਕੇ ਆਉਣ ਲਈ ਭਾਰਤ ਸਰਕਾਰ, ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਹਾਲੇ ਤੱਕ ਸਰਕਾਰ ਜਾ ਕਿਸੇ ਵੀ ਸਮਾਜ ਸੇਵੀ ਸੰਸਥਾਂ ਵੱਲੋਂ ਮਦਦ ਦਾ ਹੱਥ ਅੱਗੇ ਨਹੀਂ ਵਧਾਇਆ ਗਿਆ।

ਵਿਦੇਸ਼ਾਂ ‘ਚ ਕਿਉਂ ਹੋ ਰਹੀਆਂ ਹਾਰਟ ਅਟੈਕ ਨਾਲ ਮੌਤਾਂ ?

ਵਿਦੇਸ਼ਾਂ ਵਿੱਚ ਨੌਜਵਾਨਾਂ ਦੀ ਮੌਤ ਦੇ ਹਾਰਟ ਅਟੈਕ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਮਾਹਿਰ ਇਸ ਪਿੱਛੇ ਕਈ ਕਾਰਣ ਦੱਸ ਰਹੇ ਹਨ। ਸਭ ਤੋਂ ਵੱਡੀ ਵਜ੍ਹਾ ਹੈ ਤਣਾਅ ਭਰੀ ਜ਼ਿੰਦਗੀ ਅਤੇ ਕੰਮ ਦਾ ਬੋਝ। ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨ ਲੰਮੇ ਸਮੇਂ ਤੱਕ ਕੰਮ ਕਰਦੇ ਹਨ। ਇਹ ਨੌਜਵਾਨ ਪਰਿਵਾਰ ਦੀ ਚਿੰਤਾ ਅਤੇ ਪੈਸਾ ਕਮਾਉਣ ਦੀ ਦੌੜ ਵਿੱਚ ਆਪਣੇ ਸਿਹਤ ਤੇ ਧਿਆਨ ਨਹੀਂ ਦੇ ਸਕਦੇ। ਇੱਕ ਚੰਗੀ ਜੀਵਨ ਸ਼ੈਲੀ ਜਿਵੇਂ ਕਿ ਫਾਸਟ ਫੂਡ, ਜੰਕ ਫੂਡ ਅਤੇ ਐਲਕੋਹਲ ਦਾ ਵੱਧ ਵਰਤੋਂ ਵੀ ਹਾਰਟ ਦੀਆਂ ਬਿਮਾਰੀਆਂ ਦਾ ਕਾਰਣ ਬਣ ਰਹੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ 30 ਤੋਂ 40 ਸਾਲ ਦੇ ਨੌਜਵਾਨ ਵੀ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਆਪਣੀ ਕਮਾਈ ਨੂੰ ਪਰਿਵਾਰਾਂ ਨੂੰ ਭੇਜਣ ਲਈ ਕਾਫੀ ਮਿਹਨਤ ਕਰਦੇ ਹਨ। ਜਿਸ ਨਾਲ ਤਣਾਅ ਵਧਦਾ ਹੈ। ਸਿਹਤ ਜਾਂਚ ਨਾ ਕਰਵਾਉਣਾ ਅਤੇ ਬੀਮਾਰੀ ਦੇ ਲੱਛਣਾਂ ਨੂੰ ਅਣਡਿੱਠਾ ਕਰਨਾ ਵੀ ਖਤਰਨਾਕ ਸਾਬਤ ਹੋ ਰਿਹਾ ਹੈ।

ਜਾਣੋ ਕੀ ਕਹਿੰਦੇ ਹਨ ਮਾਹਿਰ?

ਮਾਹਿਰਾਂ ਦੀ ਸਲਾਹ ਹੈ ਕਿ ਪੰਜਾਬੀ ਨੌਜਵਾਨਾਂ ਨੂੰ ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਧੂਮਰਪਾਨ ਅਤੇ ਸ਼ਰਾਬ ਤੋਂ ਦੂਰ ਰਹਿਣਾ ਚਾਹੀਦਾ ਹੈ। ਸਮੇਂ-ਸਮੇਂ ਤੇ ਮੈਡੀਕਲ ਚੈਕਅੱਪ ਕਰਵਾਉਣਾ ਜਰੂਰੀ ਹੈ ਤਾਂ ਜੋ ਦਿਲ ਨਾਲ ਸੰਬੰਧਿਤ ਬੀਮਾਰੀਆਂ ਤੋਂ ਬਚਿਆ ਜਾ ਸਕੇ। ਸਿਹਤ ਪ੍ਰਤੀ ਜਾਗਰੂਕਤਾ ਅਤੇ ਤਣਾਅ ਪ੍ਰਬੰਧਨ ਹੀ ਇਸ ਵਧ ਰਹੀ ਸਮੱਸਿਆ ਦਾ ਹੱਲ ਹਨ।