ਕੈਨੇਡਾ: ਪੰਜਾਬੀ ਕੈਬ ਡਰਾਈਵਰ ਬਣਿਆ ਮਸੀਹਾ, ਮਾਈਨਸ 23 ਡਿਗਰੀ ਤੇ ਤੁਫ਼ਾਨ ‘ਚ ਵੀ ਨਹੀਂ ਛੱਡਿਆ ਹੌਂਸਲਾ, ਕੈਬ ਵਿੱਚ ਕਰਵਾਈ ਡਿਲੀਵਰੀ
Canada Sikh Cab Hardeep Singh Toor: ਘਟਨਾ ਉਸ ਰਾਤ ਦੀ ਹੈ ਜਦੋਂ ਕੈਲਗਰੀ 'ਚ ਤਾਪਮਾਨ ਮਾਇਨਸ 23 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ ਅਤੇ ਭਾਰੀ ਬਰਫ਼ਬਾਰੀ ਕਾਰਨ ਸੜਕਾਂ 'ਤੇ ਬਹੁਤ ਫਿਸਲਣ ਹੋ ਚੁੱਕੀ ਸੀ। ਹਰਦੀਪ ਸਿੰਘ ਤੂਰ ਨੇ ਇਕ ਜੋੜੇ ਨੂੰ ਹਸਪਤਾਲ ਛੱਡਣ ਲਈ ਕੈਬ 'ਚ ਬਿਠਾਇਆ, ਪਰ ਰਸਤੇ 'ਚ ਹੀ ਔਰਤ ਨੂੰ ਤੇਜ਼ ਦਰਦ (ਲੇਬਰ ਪੇਨ) ਸ਼ੁਰੂ ਹੋ ਗਈ। ਕੁਝ ਹੀ ਮਿੰਟਾਂ 'ਚ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਐਂਬੂਲੈਂਸ ਦੀ ਉਡੀਕ ਕਰਨਾ ਮੁਮਕਿਨ ਨਹੀਂ ਰਿਹਾ। ਜਾਣੋ ਫਿਰ ਕੀ ਹੋਇਆ...
Photo Credit:
ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਭਿਆਨਕ ਸਰਦੀ ਦੇ ਤੂਫ਼ਾਨ ਦੌਰਾਨ ਇੱਕ ਟੈਕਸੀ ਡਰਾਈਵਰ ਨੇ ਮਨੁੱਖਤਾ ਅਤੇ ਹਿੰਮਤ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ। ਚੈਕਰ ਕੈਬਜ਼ ਨਾਲ ਜੁੜੇ ਤਜਰਬੇਕਾਰ ਟੈਕਸੀ ਡਰਾਈਵਰ ਹਰਦੀਪ ਸਿੰਘ ਤੂਰ ਉਸ ਵੇਲੇ ਅਸਲੀ ਹੀਰੋ ਬਣ ਗਏ, ਜਦੋਂ ਉਨ੍ਹਾਂ ਦੀ ਸਮਝਦਾਰੀ ਅਤੇ ਹੌਂਸਲੇ ਨਾਲ ਇਕ ਨਵੀਂ ਜ਼ਿੰਦਗੀ ਸੁਰੱਖਿਅਤ ਤਰੀਕੇ ਨਾਲ ਦੁਨੀਆ ‘ਚ ਆਈ।
ਨਾਜ਼ੁਕ ਸਥਿਤੀ ‘ਚ ਦਿਖਾਈ ਬਹਾਦਰੀ
ਘਟਨਾ ਉਸ ਰਾਤ ਦੀ ਹੈ ਜਦੋਂ ਕੈਲਗਰੀ ‘ਚ ਤਾਪਮਾਨ ਮਾਇਨਸ 23 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ ਅਤੇ ਭਾਰੀ ਬਰਫ਼ਬਾਰੀ ਕਾਰਨ ਸੜਕਾਂ ‘ਤੇ ਬਹੁਤ ਫਿਸਲਣ ਹੋ ਚੁੱਕੀ ਸੀ। ਹਰਦੀਪ ਸਿੰਘ ਤੂਰ ਨੇ ਇਕ ਜੋੜੇ ਨੂੰ ਹਸਪਤਾਲ ਛੱਡਣ ਲਈ ਕੈਬ ‘ਚ ਬਿਠਾਇਆ, ਪਰ ਰਸਤੇ ‘ਚ ਹੀ ਔਰਤ ਨੂੰ ਤੇਜ਼ ਦਰਦ (ਲੇਬਰ ਪੇਨ) ਸ਼ੁਰੂ ਹੋ ਗਈ। ਕੁਝ ਹੀ ਮਿੰਟਾਂ ‘ਚ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਐਂਬੂਲੈਂਸ ਦੀ ਉਡੀਕ ਕਰਨਾ ਮੁਮਕਿਨ ਨਹੀਂ ਰਿਹਾ।
🚨 INDIAN HEART, HEROIC ACT | A LIFE BORN ON WHEELS
In a heartwarming moment from Toronto, Indian-origin cab driver Hardeep Singh Toor proved that humanity knows no borders when he safely rushed a pregnant woman and her partner to hospital on a freezing winter night, delivering pic.twitter.com/vHA87FqqaJ — Eshani Verma (@eshaniverma809) January 2, 2026
ਟੈਕਸੀ ਦੀ ਪਿਛਲੀ ਸੀਟ ‘ਤੇ ਗੂੰਜੀ ਕਿਲਕਾਰੀ
ਸਥਿਤੀ ਨਾਜ਼ੁਕ ਸਮਝਦੇ ਹੋਏ ਵੀ ਤੂਰ ਨੇ ਹੌਂਸਲਾ ਨਹੀਂ ਹਾਰਿਆ। ਬਰਫ਼ ਨਾਲ ਢੱਕੀਆਂ ਸੜਕਾਂ ਤੇ ਬਹੁਤ ਸਾਵਧਾਨੀ ਨਾਲ ਕੈਬ ਚਲਾਉਂਦੇ ਹੋਏ ਉਹ ਪੀਟਰ ਲਾਘੀਡ ਸੈਂਟਰ ਵੱਲ ਵਧਦੇ ਰਹੇ ਅਤੇ ਯਾਤਰੀਆਂ ਨੂੰ ਹੌਂਸਲਾ ਦਿੰਦੇ ਰਹੇ। ਹਸਪਤਾਲ ਤੋਂ ਸਿਰਫ਼ 2 ਬਲਾਕ ਪਹਿਲਾਂ ਹੀ ਕੈਬ ਦੀ ਪਿਛਲੀ ਸੀਟ ਤੇ ਇਕ ਸਿਹਤਮੰਦ ਬੱਚੀ ਦਾ ਜਨਮ ਹੋ ਗਿਆ। ਬੱਚੀ ਦੀ ਰੌਣ ਦੀ ਆਵਾਜ਼ ਸੁਣਦੇ ਹੀ ਹਰਦੀਪ ਸਿੰਘ ਤੂਰ ਨੇ ਇਸ ਪਲ ਨੂੰ ਵੱਡੀ ਰਾਹਤ ਕਰਾਰ ਦਿੱਤਾ। ਹਸਪਤਾਲ ਦੇ ਐਮਰਜੈਂਸੀ ਦਰਵਾਜ਼ੇ ਤੇ ਪਹੁੰਚਦੇ ਹੀ ਸੁਰੱਖਿਆ ਕਰਮਚਾਰੀ ਅਤੇ ਮੈਡੀਕਲ ਸਟਾਫ਼ ਨੇ ਤੁਰੰਤ ਮਾਮਲਾ ਸੰਭਾਲ ਲਿਆ। ਹਸਪਤਾਲ ਪ੍ਰਸ਼ਾਸਨ ਮੁਤਾਬਕ ਮਾਂ ਅਤੇ ਨਵਜਾਤ ਬੱਚੀ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ।
