ਕੈਨੇਡਾ ਦਾ ਭਰਤ ਪ੍ਰਤੀ ਰੁਖ ਨਰਮ, 99 ਫੀਸਦ ਸਟੂਡੈਂਟ ਵੀਜਾ ਜਾਰੀ, ਹੁਣ ਓਵਰਆਲ 6 ਬੈਂਡ ‘ਤੇ ਵੀ ਮਿਲੇਗਾ ਸਟੱਡੀ ਵੀਜਾ

Updated On: 

09 Nov 2023 10:16 AM

ਕੈਨੇਡਾ ਵਿੱਚ ਜਿੰਨੇ ਵੀ ਵਿਦਿਆਰਥੀ ਪੜ੍ਹਦੇ ਹਨ ਉਨ੍ਹਾਂ ਵਿੱਚ 40 ਪ੍ਰਤੀਸ਼ਤ ਭਾਰਤ ਦੇ ਹਨ। ਪਹਿਲਾਂ ਭਾਰਤ ਕੈਨੇਡਾ ਸਬੰਧਾਂ ਵਿੱਚ ਕੁੜੱਤਣ ਆਉਣ ਕਾਰਨ ਦੋਹਾਂ ਦੇਸ਼ਾਂ ਦੇ ਸਬੰਧ ਖਰਾਬ ਹੋ ਗਏ ਸਨ। ਪਰ ਹੁਣ ਕੈਨੇਡਾ ਭਾਰਤ ਪ੍ਰਤੀ ਲਗਾਤਾਰ ਨਰਮ ਰੁਖ ਅਖਤਿਆਰ ਕਰ ਰਿਹਾ ਹੈ। ਇਸਦਾ ਸਭ ਤੋਂ ਵੱਡਾ ਉਦਾਹਰਣ ਇਹ ਹੈ ਕਿ ਹੁਣ ਕੈਨੇਡਾ ਸਰਕਾਰ ਨੇ 99 ਫੀਦਸੀ ਸਟੂਡੈਂਟ ਵੀਜਾ ਜਾਰੀ ਕਰ ਦਿੱਤਾ ਹੈ ਤੇ ਨਾਲ ਹੀ ਇਹ ਸਹੂਲਤ ਵੀ ਦਿੱਤੀ ਹੈ ਆਈਲੈਟਸ ਚੋਂ ਜਿਨ੍ਹਾਂ ਵਿਦਿਆਰਥੀਆਂ ਦੇ ਓਵਰਆਲ 6 ਬੈਂਡ ਆਉਣਗੇ ਉਨ੍ਹਾਂ ਨੂੰ ਵੀ ਸਟੱਡੀ ਵੀਜਾ ਜਾਰੀ ਕਰ ਦਿੱਤਾ ਜਾਵੇਗਾ।

ਕੈਨੇਡਾ ਦਾ ਭਰਤ ਪ੍ਰਤੀ ਰੁਖ ਨਰਮ, 99 ਫੀਸਦ ਸਟੂਡੈਂਟ ਵੀਜਾ ਜਾਰੀ, ਹੁਣ ਓਵਰਆਲ 6 ਬੈਂਡ ਤੇ ਵੀ ਮਿਲੇਗਾ ਸਟੱਡੀ ਵੀਜਾ
Follow Us On

ਪੰਜਾਬ ਨਿਊਜ। ਲਗਾਤਾਰ ਭਾਰਤ ਸਰਕਾਰ ਦੇ ਸਖਤ ਰੁੱਖ ਦੇ ਕਾਰਨ ਹੁਣ ਕੈਨੇਡਾ ਸਰਕਾਰ (Government of Canada) ਨਰਮ ਹੋ ਗਈ ਹੈ। ਪਹਿਲਾਂ ਤਾਂ ਰਿਸ਼ਤਿਆਂ ਵਿੱਚ ਬਹੁਤ ਸਾਰੀਆਂ ਦਿੱਕਤਾਂ ਆ ਗਈਆਂ ਸਨ ਪਰ ਹੁਣ ਕੈਨੇਡਾ ਸਰਕਾਰ ਲਗਾਤਾਰ ਨਰਮ ਹੋ ਰਹੀ ਹੈ। ਇਸਦੇ ਤਹਿਤ ਟਰੂਡੋ ਸਰਕਾਰ ਨੇ ਇੱਕ ਹੋਰ ਮਹੱਵਪੂਰਨ ਫੈਸਲਾ ਲਿਆ ਹੈ। ਜਿਸਦੇ ਤਹਿਤ ਕੈਨੇਡਾ ਸਰਕਾਰ ਨੇ 99 ਫੀਸਦੀ ਸਟੂਡੈਂਟ ਵੀਜਾ ਜਾਰੀ ਕਰ ਦਿੱਤਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਕਾਫੀ ਰਾਹਤ ਮਿਲੇਗੀ। ਸੂਤਰਾਂ ਦੀ ਮੰਨੀਏ ਤਾਂ ਕੈਨੇਡਾ ਵਿੱਚ ਜਿਹੜੇ ਅਲੱਗ-ਅਲੱਗ ਦੇਸ਼ਾਂ ਦੇ ਵਿਦਿਆਰਥੀ ਪੜਦੇ ਹਨ ਉਨ੍ਹਾਂ ਵਿੱਚ 40 ਪ੍ਰਤੀਸ਼ਤ ਸਟੂਡੈਂਟ ਭਾਰਤੀ ਹਨ। ਇਹ ਵੀ ਦੱਸਣਯੋਗ ਹੈ ਕਿ ਇੱਥੇ ਸਿੱਖਾਂ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ।

ਸਿੱਖਾਂ ਨੇ ਕੈਨੇਡਾ ਦੇ ਵਿਕਾਸ ਵਿੱਚ ਬਹੁਤ ਅਹਿਮ ਯੋਗਦਾਨ ਪਾਇਆ ਹੈ। ਕੈਨੇਡਾ ਨੇ ਸਟੂਡੈਂਟ ਵੀਜਾ (Student visa) ਜਾਰੀ ਕਰਕੇ ਰਿਸ਼ਤਿਆਂ ਨੂੰ ਸੁਧਾਰਨ ਦੀ ਜਿਹੜੀ ਉਦਾਹਰਣ ਪੇਸ਼ ਕੀਤੀ ਹੈ। ਇਸ ਨਾਲ ਸਿੱਖਿਆ ਇੰਡਸਟਰੀ ਨੂੰ ਭਾਰੀ ਰਾਹਤ ਮਿਲੇਗੀ, ਕਿਉਂਕਿ ਦੋਹਾਂ ਦੇਸ਼ਾਂ ਦੇ ਖਰਾਬ ਸੰਬਧਾਂ ਕਾਰਨ ਸਟੂਡੈਂਟ ਵੀਜਾ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਿਲ ਹੋ ਰਹੀ ਸੀ।

ਦੋਹਾਂ ਦੇਸ਼ਾਂ ਦੇ ਖਰਾਬ ਸਬੰਧਾਂ ਕਾਰਨ ਦਬਾਅ ‘ਚ ਸਨ ਵਿਦਿਆਰਥੀ

ਪਹਿਲਾਂ ਜਦੋਂ ਕੈਨੇਡਾ ਭਾਰਤ (India) ਦੇ ਸੰਬਧ ਖਰਾਬ ਸਨ ਤਾਂ ਕੈਨੇਡਾ ਜਾਣ ਵਾਲੇ ਵਿਦਿਆਰੀ ਦਬਾਅ ਵਿੱਚ ਆ ਗਏ ਸਨ ਉਨ੍ਹਾਂ ਨੂੰ ਲਗਦਾ ਸੀ ਕਿ ਵਿਦੇਸ਼ ਜਾਣ ਦਾ ਉਨ੍ਹਾਂ ਦਾ ਸੁਫਨਾ ਪੂਰਾ ਨਹੀਂ ਹੋਵੇਗਾ। ਪਰ ਕੈਨੇਡਾ ਸਰਕਾਰ ਦੀ ਨਵੀਂ ਪਹਿਲਾ ਨੇ ਵਿਦਿਆਰਥੀਆਂ ਦੇ ਮਨਾਂ ਆਸ ਦੀ ਕਿਰਨ ਜਗਾ ਦਿੱਤੀ ਹੈ। ਕੈਨੇਡਾ ਨੇ ਜਿਹੜਾ ਭਾਰਤੀ ਵਿਦਿਆਰਥੀ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ ਉਸ ਨਾਲ ਇੰਡੀਅਨ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਲਈ ਇਹ ਬਹੁਤ ਵੱਡੀ ਖਬਰ ਹੈ। ਰਾਹਤ ਇਹ ਹੈ ਕਿ ਹੁਣ ਟਰੂਡੋ ਸਰਕਾਰ ਨੇ 99 ਪ੍ਰਤੀਸ਼ਤ ਸਟੱਡੀ ਵੀਜਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਸਰਕਾਰ ਪਹਿਲਾਂ ਸਿਰਫ 60 ਸਿਰਫ ਵੀਜਾ ਦਿੰਦੀ ਸੀ ਪਰ ਹੁਣ ਉਸਦੀ ਦਰ ਵਧਾ ਕੇ ਇਸਨੂੰ 99 ਪ੍ਰਤੀਸ਼ਤ ਕਰ ਦਿੱਤਾ ਹੈ।

ਟਰੂਡੋ ਸਰਕਾਰ ਨੇ ਦਿੱਤੀਆਂ ਦੋ ਰਾਹਤਾਂ

ਏਨਾ ਹੀ ਨਹੀਂ ਟਰੂਡੋ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਨੂੰ ਦੋ ਹੋਰ ਰਾਹਤਾਂ ਦਿੱਤੀਆਂ ਹਨ। ਇਸਦੇ ਤਹਿਤ ਪਹਿਲਾਂ ਜਿਹੜੇ ਵਿਦਿਆਰਥੀ ਸਟੂਡੈਂਟ ਵੀਜੇ ਲਈ ਅਪਲਾਈ ਕਰਦੇ ਸਨ ਉਨ੍ਹਾਂ ਨੂੰ ਹਰ ਵਿਸ਼ੇ ਚੋਂ 6 ਬੈਂਡ ਲੈਣਾ ਕੰਪਲਸਰੀ ਸਨ ਪਰ ਉਹ ਜਿਨ੍ਹਾਂ ਸਟੂਡੈਂਟਾਂ ਦੇ ਆਲਓਵਰ 6 ਬੈਂਡ ਆਉਣਗੇ ਉਹ ਵੀ ਸਟੱਡੀ ਵੀਜੇ ਲਈ ਐਲੀਜੀਬਲ ਹੋਣਗੇ। ਮਤਲਬ ਹੁਣ ਜਿਨ੍ਹਾਂ ਦੇ 6 ਬੈਂਡ ਆਏ ਉਨ੍ਹਾਂ ਨੂੰ ਸਟੱਡੀ ਵੀਜਾ ਆਰਾਮ ਨਾਲ ਮਿਲ ਜਾਵੇਗਾ।

ਜ਼ਿਆਦਾਤਰ ਸਟੂਡੈਂਟਸ ਦੇ ਆਉਂਦੇ ਹਨ 5 ਬੈਂਡ

ਪਹਿਲਾਂ ਜ਼ਿਆਦਾਤਰ ਰਾਈਟਿੰਗ ਅਤੇ ਰੀਡਿੰਗ ਵਿੱਚ 5-5 ਬੈਂਡ ਲੈ ਕੇ ਵਿਦਿਆਰਥੀ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਲੈਂਦੇ ਸਨ। ਘੱਟ ਨੰਬਰ ਆਉਣ ਕਾਰਨ ਉਨ੍ਹਾਂ ਦੇ ਵੀਜੇ ਵੀ ਕੈਂਸਲ ਹੋ ਜਾਂਦੇ ਸਨ। ਪਰ ਕੈਨੇਡਾ ਸਰਕਾਰ ਨੇ ਜਿਹੜਾ ਨਵਾਂ ਫੈਸਲਾ ਲਿਆ ਹੈ ਉਸਦੇ ਤਹਿਤ ਅਜਿਹਾ ਨਹੀਂ ਹੋਵੇਗਾ। ਮਤਲਬ ਹੁਣ ਚਾਰੇ ਵਿਸ਼ਿਆਂ ਵਿੱਚੋਂ ਜਿਨ੍ਹਾਂ ਨੇ 6 ਬੈਂਡ ਲਏ ਉਨ੍ਹਾਂ ਦਾ ਕੈਨੇਡਾ ਜਾਣ ਤਾ ਸੁਪਨਾ ਪੂਰਾ ਹੋ ਜਾਵੇਗਾ। ਏਨਾ ਹੀ ਨਹੀਂ ਹੁਣ ਜੇਕਰ ਕਿਸੇ ਤੋਂ ਆਈਲੈਟਸ ਟੈਸਟ ਕਲੀਅਰ ਨਹੀਂ ਹੁੰਦਾ ਤਾਂ ਉਸਨੂੰ ਐਡੀਸ਼ਨਲ ਸਹੂਲਤ ਦਿੱਤੀ ਗਈ ਹੈ। ਜਿਸਦੇ ਤਹਿਤ ਉਸਨੂੰ ਇੰਗਲਿਸ਼ ਦਾ ਪੀਅਰਸਨ ਟੈਸਟ ਦੀ ਸਹੂਲਤ ਦਿੱਤੀ ਗਈ ਹੈ। ਪੀਟੀਈ ਟੈਸਟ ਆਈਲੈਟਸ ਨਾਲ ਬਹੁਤ ਸੌਖਾ ਮੰਨਿਆ ਜਾਂਦਾ ਹੈ, ਜਿਸਨੂੰ ਕਲੀਅਰ ਕਰਕੇ ਹੁਣ ਵਿਦਿਆਰਥੀ ਕੈਨੇਡਾ ਦਾ ਸਟੱਡੀ ਵੀਜਾ ਹਾਸਿਲ ਕਰ ਸਕਦੇ ਹਨ।

ਵੀਜਾ ਸੁਕੈਸਟ ਰੇਟ ਪਹੁੰਚਿਆ 99 ਪ੍ਰਤੀਸ਼ਤ

ਕੈਨੇਡਾ ਸਰਕਾਰ ਨੇ ਪਿਛਲੇ ਦੋ ਮਹੀਨਿਆਂ ਵਿੱਚ ਪੰਜਾਬ ਦੇ ਸਟੂਡੈਂਟ ਨੂੰ ਦੋ ਪ੍ਰਕਾਰ ਦੇ ਵੀਜ਼ੇ ਜਾਰੀ ਕੀਤੇ ਹਨ। ਇੱਕ ਤਾਂ ਜਿਨ੍ਹਾਂ ਦੇ ਹਰ ਵੀਸ਼ੇ ਚੋਂ 6 ਬੈਂਡ ਅਤੇ ਦੂਜਾ ਜਿਨ੍ਹਾਂ ਦੇ ਓਵਰਆਲ 6 ਬੈਂਡ ਆਏ ਹਨ ਉਨ੍ਹਾਂ ਨੂੰ ਵੀ ਵੀਜਾ ਜਾਰੀ ਕਰ ਦਿੱਤਾ ਗਿਆ ਹੈ। ਇਸ ਕਾਰਨ ਵੀਜਾ ਲੈਣ ਵਾਲਿਆਂ ਦਾ ਸੁਕੈਸਸ ਰੇਟ 99 ਫੀਸਦੀ ਤੱਕ ਪਹੁੰਚ ਗਿਆ ਹੈ। ਤੇ ਹੁਣ ਕੈਨੇਡਾ ਜਾਣ ਵਾਲਿਆਂ ਦੀ ਲੰਬੀ ਲਾਈਨ ਲੱਗੀ ਹੋਈ ਹੈ। 2024 ਦਾ ਸਤੰਬਰ ਸੈਸ਼ਨ ਵਿਦਿਆਰਥੀਆਂ ਨਾਲ ਫੁੱਲ ਮਿਲੇਗਾ।

ਪੜਾਈ ‘ਚ ਲੋਕ ਹਰ ਸਾਲ ਖਰਚ ਰਹੇ ਹਨ 68,000 ਕਰੋੜ

ਪੂਰੇ ਭਾਰਤ ਦੇ ਨਹੀਂ ਸਿਰਫ ਪੰਜਾਬ ਦੇ ਵਿਦਿਆਰਥੀ ਹੀ ਕੈਨੇਡਾ ਪੜਨ ਲਈ ਹਰ ਸਾਲ ਵੱਡੀ ਰਕਮ ਖਰਚ ਕਰ ਰਹੇ ਹਨ। ਇੱਕ ਰਿਪੋਰਟ ਮੁਤਾਬਿਕ ਪੰਜਾਬ ਦੇ ਵਿਦਿਆਰਥੀ ਹਰ ਸਾਲ ਕੈਨੇਡਾ ਪੜਨ ਜਾਣ ਲਈ 68,000 ਕਰੋੜ ਖਰਚ ਕਰ ਰਹੇ ਹਨ। ਮੌਜੂਦਾ ਸਮੇਂ ਵਿੱਚ ਕੈਨੇਡਾ ਵਿੱਚ 3 ਲੱਖ 40 ਹਜ਼ਾਰ ਦੇ ਕਰੀਬ ਪੰਜਾਬ ਦੇ ਸਟੂਡੈਂਟ ਸਟੱਡੀ ਕਰ ਰਹੇ ਹਨ। ਕੈਨੇਡਾ ਸਰਕਾਰ ਨੇ 2022 ਵਿੱਚ 2,26,450 ਵਿਦਿਆਰਥੀਆਂ ਨੂੰ ਸਟੱਡੀ ਵੀਜਾ ਦਿੱਤਾ ਸੀ। ਇਨ੍ਹਾਂ ਵਿੱਚੋਂ 1 ਲੱਖ 36 ਹਜਾਰ ਪੰਜਾਬ ਨਾਲ ਸਬੰਧਿਤ ਸਨ। 38 ਹਜਾਰ ਪੰਜਾਬੀ ਵਿਦਿਆਰਥੀਆਂ ਨੇ 2008 ਵਿੱਚ ਸਟੱਡੀ ਵੀਜਾ ਅਪਲਾਈ ਕੀਤਾ ਸੀ। ਪਰ ਜੇਕਰ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਸਟੱਡੀ ਵੀਜੇ ਦਾ ਰੁਝਾਨ ਕਾਫੀ ਵਧਿਆ ਹੈ।

ਕੈਨੇਡਾ ਸਰਕਾਰ ਨੇ ਨਿਯਮਾਂ ‘ਚ ਦਿੱਤੀ ਢਿੱਲ

ਟਰੂਡੋ ਸਰਕਾਰ ਨੇ ਵਿਦਿਆਰਥੀਆਂ ਪ੍ਰਤੀ ਜਿਹੜਾ ਰਾਹਤ ਭਰਿਆ ਫੈਸਲਾ ਲਿਆ ਹੈ ਉਸ ਕਾਰਨ ਪਿਛਲੇ ਦੋ ਮਹੀਨਿਆਂ ਵਿੱਚ ਸਟੱਡੀ ਵੀਜੇ ਦੀ ਦਰ 99 ਪ੍ਰਤੀਸ਼ਤ ਤੱਕ ਪਹੁੰਚੀ ਹੈ। ਸਿਰਫ ਇੱਕ ਪ੍ਰਤੀਸ਼ਤ ਉਨ੍ਹਾਂ ਵਿਦਿਆਰਥੀਆਂ ਨੂੰ ਵੀਜਾ ਲੈਣ ਵਿੱਚ ਔਕੜਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦੇ ਡਾਕੂਮੈਂਟਾਂ ਵਿੱਚ ਕੋਈ ਨਾ ਕੋਈ ਕਮੀ ਸੀ। ਨਹੀਂ ਤਾਂ ਸਟੱਡੀ ਵੀਜਾ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀਜਾ ਮਿਲ ਜਾਂਦਾ।

ਸੂਤਰਾਂ ਮੁਤਬਿਕ ਭਾਂਵੇ ਡਾਕੂਮੈਂਟਾਂ ਵਿੱਚ ਦਿੱਕਤਾਂ ਹਨ ਇਸਦੇ ਬਾਵਜੂਦ ਵੀ ਵਿਦਿਆਰਥੀਆਂ ਲਈ ਪੜਨ ਦੇ ਮਾਮਲੇ ਵਿੱਚ ਕੈਨੇਡਾ ਪਹਿਲੀ ਪਸੰਦ ਹੈ। ਸੋਨੀਆ ਧਵਨ ਗ੍ਰੇ ਮੈਟਰ ਵੀਜਾ ਦੀ ਐਮਡੀ ਦਾ ਕਹਿਣ ਹੈ ਕਿ ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਖਿੱਚਣ ਲਈ ਆਪਣੇ ਨਿਯਮਾਂ ਨੂੰ ਨਰਮ ਕੀਤਾ ਹੈ। ਹੁਣ ਜਿਹੜੇ ਵਿਦਿਆਰਥੀ ਆਈਲੈਟਸ ਨਹੀਂ ਕਰ ਸਕਦੇ ਉਨ੍ਹਾਂ ਲਈ ਪੀਟੀਈ ਵੀ ਟੈਸਟ ਵੀ ਮਾਨਤਾ ਪ੍ਰਾਪਤ ਹੋਵੇਗਾ। ਮਤਲਬ ਪੀਟੀਈ ਕਰਨ ਵਾਲੇ ਵਿਦਿਆਰਥੀਆਂ ਨੁੰ ਵੀ ਸਟੱਡੀ ਵੀਜਾ ਮਿਲ ਜਾਵੇਗਾ।