Canada visa: ਸਟੱਡੀ ਵੀਜੇ ਲਈ ਫਰਜ਼ੀ ਕਾਗਜ਼ ਬਨਾਉਣ ਵਾਲੇ ਏਜੰਟਾਂ ‘ਤੇ ਕਸੇਗਾ ਸ਼ਿਕੰਜਾ, ਕੈਨੇਡਾ ਸਰਕਾਰ ਦੇ ਨਵੇਂ ਨਿਯਮਾਂ ਬਾਰੇ ਜਾਣੋ

Updated On: 

29 Oct 2023 19:57 PM

ਕੈਨੇਡਾ ਸਰਕਾਰ ਨੇ ਸਟੱਡੀ ਵੀਜਾ ਦੇਣ ਦੇ ਨਿਯਮਾਂ ਵਿੱਚ ਬਦਲਾਅ ਕੀਤੇ ਨੇ। ਹੁਣ ਯੂਨੀਵਰਸੀਟੀ ਜਾਂ ਕਾਲਜਾਂ ਨੂੰ ਸਟੱਡੀ ਪਰਮਿਟ ਜਾਰੀ ਕਰਨ ਤੋਂ ਪਹਿਲਾਂ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਪਵੇਗਾ। ਨਵੇਂ ਨਿਯਮਾਂ ਅਨੂਸਾਰ ਸਟੱਡੀ ਵੀਜਾ ਦੇਣ ਤੋਂ ਪਹਿਲਾਂ ਕਾਲਜ ਜਾ ਯੂਨੀਵਰਸਿਟੀ ਨੂੰ ਸਟੱਡੀ ਵੀਜਾ ਦੇਣ ਦੀ ਗੱਲ ਤਸਕੀਦ ਕਰਨੀ ਪਵੇਗੀ। ਉਸ ਤੋਂ ਬਾਅਦ ਵਿਦਿਆਰਥੀ ਨੂੰ ਇਹ ਵੀਜਾ ਮਿਲ ਸਕਦਾ ਹੈ। ਕੈਨੇਡਾ ਸਰਕਾਰ ਨੇ ਭਾਰਤੀ ਏਜੰਟਾਂ 'ਤੇ ਸਖਤੀ ਕਰਨ ਨੂੰ ਲੈ ਕੇ ਇਹ ਫੈਸਲਾ ਕੀਤਾ ਹੈ।

Canada visa: ਸਟੱਡੀ ਵੀਜੇ ਲਈ ਫਰਜ਼ੀ ਕਾਗਜ਼ ਬਨਾਉਣ ਵਾਲੇ ਏਜੰਟਾਂ ਤੇ ਕਸੇਗਾ ਸ਼ਿਕੰਜਾ, ਕੈਨੇਡਾ ਸਰਕਾਰ ਦੇ ਨਵੇਂ ਨਿਯਮਾਂ ਬਾਰੇ ਜਾਣੋ
Follow Us On

ਕੈਨੇਡਾ। ਭਾਰਤ ਅਤੇ ਕੈਨੇਡਾ ਵਿਚਕਾਰ ਵਿਗੜੇ ਸੰਬੰਧਾਂ ਦੌਰਾਨ ਹੁਣ ਕੈਨੇਡਾ ਨੇ ਨਵੇਂ ਨਿਯਮ ਜਾਰੀ ਕੀਤੇ ਹਨ। ਅਜਿਹੇ ਨਿਯਮ ਜਿਸ ਨਾਲ ਬਹੁਤ ਸਾਰੇ ਲੋਕ ਆਸਾਨੀ ਨਾਲ ਕੈਨੇਡਾ (Canada) ਜਾ ਸਕਦੇ ਹਨ ਅਤੇ ਬਹੁਤ ਸਾਰਿਆਂ ਨੂੰ ਪਰੇਸ਼ਾਨੀ ਵੀ ਹੋਣ ਵਾਲੀ ਹੈ। ਨਵੇਂ ਨਿਯਮਾਂ ਅਨੁਸਾਰ ਕੈਨੇਡਾ ਦਾ ਵੀਜ਼ਾ ਲੈਣ ਲਈ ਲੰਬੀ ਉਡੀਕ ਵੀ ਨਹੀਂ ਕਰਨੀ ਪਵੇਗੀ। ਸਹੀ ਵਿਦਿਆਰਥੀਆਂ ਨੂੰ ਵੀਜ਼ਾ ਮਿਲੇਗਾ ਅਤੇ ਫ਼ਰਜ਼ੀ ਡਿਪੋਟ ਹੋਣਗੇ। ਦੱਸ ਦਈਏ ਕਿ ਨਵੀਂ ਤਬਦੀਲੀ ਵਿੱਚ ਕੈਨੇਡਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਭਾਰਤ ਦੇ ਸਾਰੇ ਏਜੰਟਾਂ ਨੂੰ ਗ੍ਰੇਡ ਦਿੱਤਾ ਜਾਵੇਗਾ।

ਸਹੀ ਅਤੇ ਕਾਨੂੰਨ ਅਨੁਸਾਰ ਕੰਮ ਕਰਨ ਵਾਲੀਆਂ ਸਟੱਡੀ ਇਮੀਗ੍ਰੇਸ਼ਨ ਕੰਪਨੀਆਂ (Immigration companies) ਨੂੰ ਸ਼ਾਰਟਲਿਸਟ ਕੀਤਾ ਜਾਵੇਗਾ ਅਤੇ ਅਜਿਹੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਜਲਦੀ ਵੀਜ਼ਾ ਦਿੱਤਾ ਜਾਵੇਗਾ। ਜਿਹੜੇ ਏਜੰਟ ਵੀਜ਼ਾ ਫਾਈਲ ਚ ਫ਼ਰਜ਼ੀ ਕਾਗਜਾਤ ਨਹੀਂ ਲਾਉਣਗੇ ਓਹਨਾਂ ਦੀ ਗ੍ਰੇਡ ਵਧੀਆ ਹੋਵੇਗੀ। ਉਨ੍ਹਾਂ ਤੋਂ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਲੰਬੀ ਲਾਈਨ ਚ ਉਡੀਕ ਨਹੀਂ ਕਰਨੀ ਪਵੇਗੀ।

ਇਸ ਤਰ੍ਹਾਂ ਹੋਵੇਗਾ ਨਵੇਂ ਨਿਯਮਾਂ ਮੁਤਾਬਿਕ ਕੰਮ

ਨਵੇਂ ਨਿਯਮਾਂ ਦੇ ਮੁਤਾਬਕ ਕਾਲਜ ਜਾਂ ਯੂਨੀਵਰਸਿਟੀ (University) ਵਿੱਚ ਦਾਖ਼ਲੇ ਲਈ ਸਟੱਡੀ ਪਰਮਿਟ ਜਾਰੀ ਕਰਨ ਤੋਂ ਪਹਿਲਾਂ ਦਾਖ਼ਲਾ ਪੱਤਰ ਉਸ ਕਾਲਜ ਜਾਂ ਯੂਨੀਵਰਸਿਟੀ ਵੱਲੋਂ ਤਸਦੀਕ ਕੀਤਾ ਜਾਵੇਗਾ। ਉਥੋਂ ਤਸਦੀਕ ਕਰਨ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਜਾਰੀ ਕੀਤਾ ਜਾਵੇਗਾ। ਅਜਿਹਾ ਇਸ ਕਰਕੇ ਕਰਨਾ ਪਿਆ, ਕਿਉਂਕਿ ਏਜੰਟਾਂ ਨੇ ਕਾਲਜਾਂ ਤੋਂ ਫਰਜ਼ੀ ਪੱਤਰ ਬਣਾਉਣੇ ਸ਼ੁਰੂ ਕਰ ਦਿੱਤੇ ਸਨ ਅਤੇ ਹਾਲ ਹੀ ਵਿੱਚ 103 ਵਿਦਿਆਰਥੀਆਂ ਦੀਆਂ ਫਾਈਲਾਂ ਵਿੱਚ ਜਾਅਲੀ ਪੱਤਰ ਪਾਏ ਗਏ ਸਨ।

‘ਵਿਦਿਆਰਥੀਆਂ ਨੂੰ ਪਤਾ ਨਹੀਂ ਹੁੰਦਾ ਕਾਗਜ਼ ਅਸਲੀ ਜਾਂ ਨਕਲੀ’

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਮਦਦ ਲਈ ਇਹ ਕਦਮ ਚੁੱਕਣਾ ਪਿਆ ਕਿਉਂਕਿ ਕਈ ਵਾਰ ਵਿਦਿਆਰਥੀਆਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਓਹਨਾਂ ਦੇ ਪੱਤਰ ਫ਼ਰਜ਼ੀ ਹਨ। ਨਵੇਂ ਨਿਯਮਾਂ ਅਨੁਸਾਰ ਸਹੀ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ ਜਦਕਿ ਫਰਜ਼ੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਦਾਖ਼ਲਾ ਨਹੀਂ ਦਿੱਤਾ ਜਾਵੇਗਾ। IRCC ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਦੇ ਮਾਪਦੰਡਾਂ ਦਾ ਮੁਲਾਂਕਣ ਪੂਰਾ ਕਰੇਗਾ ਅਤੇ ਇਸਨੂੰ ਕੈਨੇਡੀਅਨ ਲੇਬਰ ਮਾਰਕੀਟ ਦੀਆਂ ਲੋੜਾਂ ਦੇ ਨਾਲ-ਨਾਲ ਇਮੀਗ੍ਰੇਸ਼ਨ ਟੀਚਿਆਂ ਨੂੰ ਪੂਰਾ ਕਰਨ ਲਈ ਬਿਹਤਰ ਢੰਗ ਨਾਲ ਇਕਸਾਰ ਕਰਨ ਲਈ ਸੁਧਾਰਾਂ ਦੀ ਸ਼ੁਰੂਆਤ ਕਰੇਗਾ।

1500 ਤੋਂ ਵੱਧ ਫਰਜ਼ੀ ਮਾਮਲੇ ਆਏ ਸਾਹਮਣੇ

ਵਰਨਣਯੋਗ ਹੈ ਕਿ IRCC ਟਾਸਕ ਫੋਰਸ ਪਹਿਲਾਂ ਹੀ 1500 ਤੋਂ ਵੱਧ ਫਰਜੀ admit card ਵਾਲੇ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਪਛਾਣ ਕਰ ਚੁੱਕੀ ਹੈ। ਇਹਨਾਂ ਚੋਂ 450 ਵਿਦਿਆਰਥੀ ਕਿਸੇ ਨਾ ਕਿਸੇ ਤਰ੍ਹਾਂ ਜਾਅਲੀ ਐਡਮਿਟ ਕਾਰਡਾਂ ਦੀ ਮਦਦ ਨਾਲ ਕੈਨੇਡਾ ਪਹੁੰਚ ਗਏ। 263 ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ 63 ਕੇਸ ਅਸਲੀ ਅਤੇ 103 ਕੇਸ ਫਰਜ਼ੀ ਪਾਏ ਗਏ ਹਨ।