Canada ‘ਚ ਹਾਦਸੇ ਦੌਰਾਨ ਮਾਰੇ ਗਏ ਦਲਵੀਰ ਦੀ ਲਾਸ਼ ਪਿੰਡ ਪੁੱਜੀ, ਭੁੱਬਾਂ ਮਾਰ ਰੋਇਆ ਪਰਿਵਾਰ

Updated On: 

01 May 2023 22:34 PM

ਦਲਬੀਰ ਸਿੰਘ ਆਪਣੇ ਸੁਨਹਿਰੀ ਭਵਿੱਖ ਲਈ ਕਰੀਬ ਡੇਢ ਸਾਲ ਪਹਿਲਾਂ ਕੈਨੇਡਾ ਸਟੱਡੀ ਵੀਜਾ 'ਤੇ ਗਿਆ ਸੀ। ਦਲਬੀਰ ਸਿੰਘ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ।

Canada ਚ ਹਾਦਸੇ ਦੌਰਾਨ ਮਾਰੇ ਗਏ ਦਲਵੀਰ ਦੀ ਲਾਸ਼ ਪਿੰਡ ਪੁੱਜੀ, ਭੁੱਬਾਂ ਮਾਰ ਰੋਇਆ ਪਰਿਵਾਰ
Follow Us On

Student Died in Canada: ਕੈਨੇਡਾ ਵਿਖੇ ਬੀਤੇ ਦਿਨੀਂ ਇੱਕ ਸੜਕ ਹਾਦਸੇ ਵਿੱਚ ਸੰਗਰੂਰ ਦੇ ਪਿੰਡ ਬਲਿਆਲ ਦੇ ਦਲਬੀਰ ਸਿੰਘ ਦੀ ਮੌਤ ਹੋ ਗਈ ਸੀ। ਜਿਸ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਬਲਿਆਲ ਵਿਖੇ ਪਹੁੰਚੀ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਦਲਬੀਰ ਸਿੰਘ ਕਰੀਬ ਡੇਢ ਸਾਲ ਪਹਿਲਾਂ ਕੈਨੇਡਾ ਸਟੱਡੀ ਵੀਜ਼ਾ (Canada Study Visa) ਤੇ ਗਿਆ ਸੀ। ਜਿਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਸਮੇਤ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵੱਲੋਂ ਨਮ ਅੱਖਾਂ ਨਾਲ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ

ਸੁਨਹਿਰੀ ਭਵਿੱਖ ਲਈ ਗਿਆ ਸੀ ਕੈਨੇਡਾ

ਦਲਬੀਰ ਸਿੰਘ ਆਪਣੇ ਸੁਨਹਿਰੀ ਭਵਿੱਖ (Bright future) ਲਈ ਕਰੀਬ ਡੇਢ ਸਾਲ ਪਹਿਲਾਂ ਕੈਨੇਡਾ ਸਟੱਡੀ ਵੀਜਾ ਤੇ ਗਿਆ ਸੀ। ਦਲਬੀਰ ਸਿੰਘ ਦੀ ਉਮਰ 26 ਸਾਲ ਸੀ। ਉਹ ਓਂਟਾਰਿਓ ਦੇ ਮਿਸੀਸਾਗਾ ਸ਼ਹਿਰ ਵਿੱਚ ਰਹਿੰਦਾ ਸੀ।

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀ 12 ਅਪ੍ਰੈਲ ਨੂੰ ਦਲਬੀਰ ਸਿੰਘ ਦਾ ਦੇਹਾਂਤ ਹੋ ਗਿਆ ਸੀ। ਜਿਕਰਯੋਗ ਹੈ ਕਿ ਦਲਬੀਰ ਸਿੰਘ ਟਰੱਕ ਚਲਾ ਕੇ ਜਾ ਰਿਹਾ ਸੀ ਤਾਂ ਇਸ ਦੌਰਾਨ ਓਵਰਟੇਕ ਕਰਦੇ ਸਮੇਂ ਇਕ ਟਰੱਕ-ਟਰਾਲੇ ਨੇ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ।

ਇਸ ਹਾਦਸੇ ਵਿੱਚ ਦਲਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਹਾਲੇ ਉਸ ਦਾ ਵਿਆਹ ਵੀ ਨਹੀਂ ਹੋਇਆ ਸੀ। ਉਸ ਦੇ ਪਿਤਾ ਨੇ ਉਸ ਨੂੰ ਮਿਲਣ ਲਈ ਕੈਨੇਡਾ ਜਾਣਾ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ