ਕੈਨੇਡਾ ‘ਚ ਪੰਜਾਬੀਆਂ ਦੀ ਬੱਲੇ-ਬੱਲੇ , ਟੀ-20 ਵਰਲਡ ਕੱਪ ਲੀਡ ਕਰਨਗੇ ਗੁਰਦਾਸਪੁਰ ਦੇ ਦਿਲਪ੍ਰੀਤ ਬਾਜਵਾ
Dilpreet Singh Bajwa : ਦਿਲਪ੍ਰੀਤ ਸਿੰਘ ਬਾਜਵਾ 2020 ਤੱਕ ਪੰਜਾਬ ਵਿੱਚ ਰਹੇ ਅਤੇ ਪੰਜਾਬ ਕ੍ਰਿਕਟ ਟੀਮ ਵਿੱਚ ਜਗ੍ਹਾ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ, ਪਰ ਉਨ੍ਹਾਂਦੀ ਚੋਣ ਨਹੀਂ ਹੋਈ। ਕੁਝ ਸਮਾਂ ਪਹਿਲਾਂ, ਉਨ੍ਹਾਂ ਨੇ ਪਟਿਆਲਾ ਖਿਲਾਫ 130 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਨਿਰਾਸ਼ ਹੋ ਕੇ ਉਹ ਕੈਨੇਡਾ ਚਲੇ ਗਏ ਤੇ ਹੁਣ ਉਨ੍ਹਾਂ ਨੇ ਆਪਣੀ ਮੇਹਨਤ ਨਾਲ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਲਿਆ ਹੈ।
ਪੰਜਾਬ ਵਿੱਚ ਮੌਕਾ ਨਾ ਮਿਲਣ ਤੋਂ ਨਿਰਾਸ਼ ਕ੍ਰਿਕਟਰ ਦਿਲਪ੍ਰੀਤ ਬਾਜਵਾ ਸਿਰਫ਼ ਤਿੰਨ ਸਾਲਾਂ ਵਿੱਚ ਕੈਨੇਡੀਅਨ ਕ੍ਰਿਕਟ ਟੀਮ ਦੇ ਕਪਤਾਨ ਬਣ ਗਏ ਹਨ। ਕੈਨੇਡੀਅਨ ਕ੍ਰਿਕਟ ਬੋਰਡ ਨੇ ਅਗਲੇ ਟੀ-20 ਵਿਸ਼ਵ ਕੱਪ ਲਈ ਦਿਲਪ੍ਰੀਤ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਦਿਲਪ੍ਰੀਤ ਪਹਿਲਾਂ ਪੰਜਾਬ ਵਿੱਚ ਕ੍ਰਿਕਟ ਖੇਡਦੇ ਸਨ। ਪਟਿਆਲਾ ਵਿੱਚ 130 ਦੌੜਾਂ ਬਣਾਉਣ ਦੇ ਬਾਵਜੂਦ, ਉਨ੍ਹਾਂ ਨੂੰ ਪੰਜਾਬ ਅੰਡਰ-19 ਕ੍ਰਿਕਟ ਟੀਮ ਲਈ ਨਹੀਂ ਚੁਣਿਆ ਗਿਆ। ਨਿਰਾਸ਼ ਹੋ ਕੇ, ਉਨ੍ਹਾਂ ਦੇ ਮਾਪੇ ਆਪਣੇ ਪੁੱਤਰ ਨਾਲ ਕੈਨੇਡਾ ਚਲੇ ਗਏ।
ਦਿਲਪ੍ਰੀਤ ਦਾ ਕ੍ਰਿਕਟ ਪ੍ਰਤੀ ਜਨੂੰਨ ਉੱਥੇ ਵੀ ਜਾਰੀ ਰਿਹਾ। ਉਨ੍ਹਾਂ ਨੇ ਪਹਿਲਾਂ ਕਲੱਬ ਕ੍ਰਿਕਟ ਖੇਡੀ। ਬਾਅਦ ਵਿੱਚ, ਜਦੋਂ ਉਨ੍ਹਾਂਨੇ ਆਪਣੇ ਕ੍ਰਿਕਟ ਹੁਨਰ ਦਾ ਪ੍ਰਦਰਸ਼ਨ ਕੀਤਾ, ਤਾਂ ਉਨ੍ਹਾਂ ਨੂੰ ਕੈਨੇਡੀਅਨ ਅੰਤਰਰਾਸ਼ਟਰੀ ਕ੍ਰਿਕਟ ਟੀਮ ਲਈ ਚੁਣ ਲਿਆ ਗਿਆ। ਜਿਸਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਕਾਮਯਾਬੀ ਦੀ ਪੌੜੀਆਂ ਚੜ੍ਹਦੇ ਚਲੇ ਗਏ।
ਦਿਲਪ੍ਰੀਤ ਦਾ ਕੈਨੇਡੀਅਨ ਟੀਮ ਦੇ ਕਪਤਾਨ ਬਣਨ ਤੱਕ ਦਾ ਸਫ਼ਰ…
ਸਰਕਾਰੀ ਕਾਲਜ ਦੇ ਮੈਦਾਨ ਤੋਂ ਸ਼ੁਰੂ ਹੋਇਆ ਸਫਰ: ਗੁਰਦਾਸਪੁਰ ਦੇ ਬਟਾਲਾ ਦੇ ਰਹਿਣ ਵਾਲੇ ਦਿਲਪ੍ਰੀਤ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਜਨੂੰਨ ਸੀ। ਉਨ੍ਹਾਂ ਨੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਮੈਦਾਨ ਵਿੱਚ ਕੋਚ ਰਾਕੇਸ਼ ਮਾਰਸ਼ਲ ਦੀ ਅਗਵਾਈ ਵਿੱਚ ਕ੍ਰਿਕਟ ਦੀ ਕੋਚਿੰਗ ਸ਼ੁਰੂ ਕੀਤੀ ਅਤੇ ਜ਼ਿਲ੍ਹਾ ਟੀਮ ਦਾ ਹਿੱਸਾ ਬਣ ਗਏ।
ਗੁਰਦਾਸਪੁਰ ਟੀਮ ਦੀ ਕੀਤੀ ਅਗੁਵਾਈ: ਦਿਲਪ੍ਰੀਤ ਨੇ ਪੰਜਾਬ ਰਾਜ ਅੰਤਰ-ਜ਼ਿਲ੍ਹਾ ਕਟੋਚ ਸ਼ੀਲਡ ਟੂਰਨਾਮੈਂਟ ਸਮੇਤ ਵੱਖ-ਵੱਖ ਟੂਰਨਾਮੈਂਟਾਂ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੀ ਅਗੁਵਾਈ ਕੀਤੀ। ਪੰਜਾਬ ਰਣਜੀ ਟਰਾਫੀ ਇਸੇ ਟੂਰਨਾਮੈਂਟ ਦੇ ਆਧਾਰ ‘ਤੇ ਚੁਣੀ ਜਾਂਦੀ ਹੈ। ਦਿਲਪ੍ਰੀਤ ਨੇ ਇਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਫਿਰ ਵੀ ਉਨ੍ਹਾਂ ਦੀ ਚੋਣ ਨਹੀਂ ਹੋਈ।
130 ਦੌੜਾਂ ਬਣਾਉਣ ਦੇ ਬਾਵਜੂਦ ਕੀਤਾ ਗਿਆ ਨਜਰਅੰਦਾਜ: ਦਿਲਪ੍ਰੀਤ ਸਿੰਘ ਬਾਜਵਾ 2020 ਤੱਕ ਪੰਜਾਬ ਵਿੱਚ ਰਹੇ ਅਤੇ ਪੰਜਾਬ ਕ੍ਰਿਕਟ ਟੀਮ ਵਿੱਚ ਜਗ੍ਹਾ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ, ਪਰ ਉਨ੍ਹਾਂਦੀ ਚੋਣ ਨਹੀਂ ਹੋਈ। ਕੁਝ ਸਮਾਂ ਪਹਿਲਾਂ, ਉਨ੍ਹਾਂਨੇ ਪਟਿਆਲਾ ਖਿਲਾਫ 130 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਪਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ
2020 ਵਿੱਚ ਦੇਸ਼ ਛੱਡ ਕੇ ਪਹੁੰਚੇ ਕੈਨੇਡਾ: ਦਿਲਪ੍ਰੀਤ ਸਿੰਘ ਬਾਜਵਾ ਟੀਮ ਲਈ ਚੁਣੇ ਨਾ ਜਾਣ ਤੋਂ ਬਾਅਦ ਨਿਰਾਸ਼ ਸਨ। ਪਟਿਆਲਾ ਵਿੱਚ ਉਨ੍ਹਾਂ ਦੀ ਪਾਰੀ ਤੋਂ ਬਾਅਦ, ਪੰਜਾਬ ਅੰਡਰ-19 ਟੀਮ ਲਈ ਉਨ੍ਹਾਂਦੀ ਚੋਣ ਲਗਭਗ ਤੈਅ ਮੰਨੀ ਜਾ ਰਹੀ ਸੀ, ਪਰ ਚੋਣਕਾਰਾਂ ਨੇ ਉਨ੍ਹਾਂਨੂੰ ਪਾਸੇ ਕਰ ਦਿੱਤਾ। ਆਪਣੇ ਪੁੱਤਰ ਦੀ ਨਿਰਾਸ਼ਾ ਨੂੰ ਵੇਖਦਿਆਂ, ਉਨ੍ਹਾਂ ਦੇ ਮਾਪੇ 2020 ਵਿੱਚ ਉਨ੍ਹਾਂਦੇ ਨਾਲ ਕੈਨੇਡਾ ਚਲੇ ਗਏ।
ਕੈਨੇਡੀਅਨ ਕਲੱਬ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ: ਦਿਲਪ੍ਰੀਤ ਨੇ ਕੈਨੇਡਾ ਵਿੱਚ ਤਿੰਨ ਸਾਲਾਂ ਤੱਕ ਕਲੱਬ ਕ੍ਰਿਕਟ, ਯਾਨੀ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂਨੇ ਗਲੋਬਲ ਟੀ-20 ਟੂਰਨਾਮੈਂਟ ਵਿੱਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਮਾਂਟਰੀਅਲ ਟਾਈਗਰਜ਼ ਲਈ ਖੇਡਦੇ ਹੋਏ, ਉਨ੍ਹਾਂ ਨੇ ਕਈ ਜੋਰਦਾਰ ਪਾਰੀਆਂ ਖੇਡੀਆਂ, ਜਿਸ ਤੋਂ ਬਾਅਦ ਚੋਣਕਾਰਾਂ ਨੇ ਉਨ੍ਹਾਂਨੂੰ ਰਾਸ਼ਟਰੀ ਟੀਮ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ।
ਘਰੇਲੂ ਕ੍ਰਿਕਟ ਵਿੱਚ ਪ੍ਰਮੁੱਖ ਖਿਡਾਰੀਆਂ ਦਾ ਸਾਥ: ਦਿਲਪ੍ਰੀਤ ਨੂੰ ਗਲੋਬਲ ਟੀ-20 ਟੂਰਨਾਮੈਂਟ ਵਿੱਚ ਦੁਨੀਆ ਦੇ ਕੁਝ ਪ੍ਰਮੁੱਖ ਖਿਡਾਰੀਆਂ ਦਾ ਸਾਥ ਮਿਲਿਆ। ਇਸ ਟੂਰਨਾਮੈਂਟ ਵਿੱਚ ਕ੍ਰਿਸ ਗੇਲ, ਟਿਮ ਸਾਊਦੀ, ਕਾਰਲੋਸ ਬ੍ਰੈਥਵੇਟ ਅਤੇ ਜਿੰਮੀ ਨੀਸ਼ਮ ਵਰਗੇ ਅੰਤਰਰਾਸ਼ਟਰੀ ਖਿਡਾਰੀ ਸ਼ਾਮਲ ਸਨ। ਕ੍ਰਿਸ ਗੇਲ ਦਿਲਪ੍ਰੀਤ ਦੀ ਖੇਡ ਤੋਂ ਖਾਸ ਤੌਰ ‘ਤੇ ਪ੍ਰਭਾਵਿਤ ਹੋਏ ਅਤੇ ਉਨ੍ਹਾਂਨੂੰ ਮਾਰਗਦਰਸ਼ਨ ਦਿੱਤਾ।
2023 ਵਿੱਚ ਰਾਸ਼ਟਰੀ ਟੀਮ ਦਾ ਹਿੱਸਾ ਬਣੇ: ਦਿਲਪ੍ਰੀਤ ਸਿੰਘ ਬਾਜਵਾ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਨ੍ਹਾਂ ਨੂੰ 2023 ਵਿੱਚ ਕੈਨੇਡੀਅਨ ਰਾਸ਼ਟਰੀ ਕ੍ਰਿਕਟ ਟੀਮ ਵਿੱਚ ਜਗ੍ਹਾ ਦਿਵਾਈ। ਸ਼ਾਮਲ ਹੋਣ ਤੋਂ ਬਾਅਦ, ਉਹ ਵਧੀਆ ਪ੍ਰਦਰਸ਼ਨ ਕਰਦੇ ਰਹੇ ਅਤੇ ਹੁਣ ਉਨ੍ਹਾਂ ਨੂੰ 2026 ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।
View this post on Instagram
ਕੈਨੇਡੀਅਨ ਟੀਮ ਵਿੱਚ ਕੁੱਲ ਛੇ ਪੰਜਾਬੀ ਖਿਡਾਰੀ
ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਤੋਂ ਇਲਾਵਾ, ਰੋਪੜ ਤੋਂ ਪ੍ਰਗਟ ਸਿੰਘ ਅਤੇ ਚੰਡੀਗੜ੍ਹ ਤੋਂ ਨਵਨੀਤ ਧਾਲੀਵਾਲ ਨੇ ਵੀ ਪੰਜਾਬ ਵਿੱਚ ਘਰੇਲੂ ਕ੍ਰਿਕਟ ਖੇਡੀ ਹੈ। ਪ੍ਰਗਟ ਸਿੰਘ ਪੰਜਾਬ ਰਣਜੀ ਟੀਮ ਦਾ ਵੀ ਹਿੱਸਾ ਰਹਿ ਚੁੱਕੇ ਹਨ। ਮੋਜੂਦਾ ਸਮੇਂ ਵਿੱਚ, ਪ੍ਰਗਟ ਸਿੰਘ ਵੀ ਕੈਨੇਡੀਅਨ ਰਾਸ਼ਟਰੀ ਟੀਮ ਦਾ ਹਿੱਸਾ ਹਨ। ਨਵਨੀਤ ਧਾਲੀਵਾਲ ਨੇ ਵੀ ਪੰਜਾਬ ਵਿੱਚ ਅੰਤਰ-ਜ਼ਿਲ੍ਹਾ ਪੱਧਰ ‘ਤੇ ਕ੍ਰਿਕਟ ਖੇਡੀ ਹੈ।
ਦਿਲਪ੍ਰੀਤ ਤੋਂ ਇਲਾਵਾ, ਜਸਕਰਨਦੀਪ ਬੁੱਟਰ, ਨਵਨੀਤ ਧਾਲੀਵਾਲ, ਕੰਵਰਪਾਲ, ਰਵਿੰਦਰਪਾਲ ਸਿੰਘ, ਅਜੈਵੀਰ ਹੁੰਦਲ ਸਮੇਤ ਕੁੱਲ ਛੇ ਖਿਡਾਰੀ ਕੈਨੇਡਾ ਦੀ ਟੀ-20 ਵਿਸ਼ਵ ਕੱਪ ਟੀਮ ਵਿੱਚ ਹਨ।


