ਆਸਟ੍ਰੇਲੀਆ ‘ਚ ਫਿਰ ਉੱਠੀ ‘ਲਿਟਲ ਇੰਡੀਆ’ ਦੀ ਮੰਗ, ਸਿਡਨੀ ‘ਚ ਪ੍ਰਧਾਨ ਮੰਤਰੀ ਮੋਦੀ ਦਾ ਬੇਸਬਰੀ ਨਾਲ ਇੰਤਜ਼ਾਰ!
'Little India' in Australia: ਹੈਰਿਸ ਪਾਰਕ ਖੇਤਰ ਦਾ ਨਾਂ ਲਿਟਲ ਇੰਡੀਆ ਰੱਖਣ ਦਾ ਪਹਿਲਾ ਪ੍ਰਸਤਾਵ 2015 ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੀ ਸ਼ੁਰੂਆਤ ਪੈਰਾਮਾਟਾ ਕੌਂਸਲਰ ਪਾਲ ਨੋਆਕ ਨੇ ਕੀਤੀ।
Australia: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਮਈ ‘ਚ ਆਸਟ੍ਰੇਲੀਆ ਦੇ ਦੌਰੇ ‘ਤੇ ਜਾ ਰਹੇ ਹਨ। ਪਰ ਸਿਡਨੀ ਵਿੱਚ ਰਹਿੰਦੇ ਪ੍ਰਵਾਸੀ ਭਾਰਤੀ ਪਹਿਲਾਂ ਹੀ ਉਸ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦਾ ਕਾਰਨ ‘ਲਿਟਲ ਇੰਡੀਆ’ ਦੀ ਮੰਗ ਹੈ। ਪ੍ਰਧਾਨ ਮੰਤਰੀ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ, ਭਾਰਤੀ ਭਾਈਚਾਰਾ ਸਿਡਨੀ ਦੇ ਇੱਕ ਉਪਨਗਰ ਦਾ ਨਾਮ ‘ਲਿਟਲ ਇੰਡੀਆ’ ਰੱਖਣ ਦੀ ਮੰਗ ਕਰ ਰਿਹਾ ਹੈ।
ਏਬੀਸੀ ਨਿਊਜ਼ ਦੇ ਅਨੁਸਾਰ, ‘ਲਿਟਲ ਇੰਡੀਆ’ ਸਿਡਨੀ (Sydney) ਦੇ ਉਪਨਗਰ ਹੈਰਿਸ ਪਾਰਕ ਵਿੱਚ ਭਾਰਤੀ ਰੈਸਟੋਰੈਂਟਾਂ ਅਤੇ ਦੁਕਾਨਾਂ ਦੇ ਇੱਕ ਸਮੂਹ ਲਈ ਵਰਤਿਆ ਜਾਣ ਵਾਲਾ ਨਾਮ ਹੈ। ਭਾਰਤੀ ਭਾਈਚਾਰਾ ਹੁਣ ਇਸ ਪੂਰੇ ਇਲਾਕੇ ਦਾ ਨਾਂ ‘ਲਿਟਲ ਇੰਡੀਆ’ ਰੱਖਣ ‘ਤੇ ਜ਼ੋਰ ਦੇ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਨਾਂਅ ਰੱਖਣ ਨਾਲ ਸੈਲਾਨੀਆਂ ਨੂੰ ਇਸ ਖੇਤਰ ਵੱਲ ਆਕਰਸ਼ਿਤ ਕੀਤਾ ਜਾਵੇਗਾ।
ਪਹਿਲਾ ਪ੍ਰਸਤਾਵ 2015 ਵਿੱਚ ਪੇਸ਼ ਕੀਤਾ ਗਿਆ ਸੀ
ਲਿਟਲ ਇੰਡੀਆ ਹੈਰਿਸ ਪਾਰਕ ਬਿਜ਼ਨਸ ਐਸੋਸੀਏਸ਼ਨ ਦੇ ਪ੍ਰਧਾਨ ਸੰਜੇ ਦੇਸਵਾਲ ਦੇ ਅਨੁਸਾਰ, ਅਧਿਕਾਰਤ ਤੌਰ ‘ਤੇ ਖੇਤਰ ਦਾ ਨਾਮ ‘ਲਿਟਲ ਇੰਡੀਆ’ ਰੱਖਣ ਦਾ ਪਹਿਲਾ ਪ੍ਰਸਤਾਵ 2015 ਵਿੱਚ ਪੇਸ਼ ਕੀਤਾ ਗਿਆ ਸੀ। ਪਰ ਉਸ ਸਮੇਂ ਇਸ ਦਾ ਨਾਂਅ ਨਹੀਂ ਦੱਸਿਆ ਜਾ ਸਕਿਆ। ਭੂਗੋਲਿਕ ਨਾਮ ਬੋਰਡ (ਪੈਰਾਮਾਟਾ ਕੌਂਸਲ) ਨੇ ਇਹ ਕਹਿੰਦੇ ਹੋਏ ਇਸ ਨਾਮ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਸੀ ਕਿ ਇਸ ਨਾਲ ਭੰਬਲਭੂਸਾ ਪੈਦਾ ਹੋਇਆ ਹੈ।
‘ਲਿਟਲ ਇੰਡੀਆ’ ਨੂੰ ਅੰਤਰਰਾਸ਼ਟਰੀ ਮੰਜ਼ਿਲ ਬਣਾਉਣ ਦੀ ਇੱਛਾ
ਆਸਟ੍ਰੇਲੀਆ (Australia) ਦੇ ਸੰਜੇ ਦੇਸਵਾਲ ਨੇ ਕਿਹਾ ਕਿ ਇਸ ਖੇਤਰ ਦਾ ਨਾਂ ਲਿਟਲ ਇੰਡੀਆ ਹੋਣ ਕਾਰਨ ਵਿਦਿਆਰਥੀਆਂ ਤੇ ਮਜ਼ਦੂਰਾਂ ਨੂੰ ਹੋਰ ਵੀ ਵੱਧ ਰਾਹਤ ਮਿਲੇਗਾ। ਇੱਥੇ ਉਹ ਘਰ ਵਰਗਾ ਮਹਿਸੂਸ ਕਰਨਗੇ। ਇਸ ਦੇ ਨਾਲ ਹੀ ਭੂਗੋਲਿਕ ਨਾਮ ਬੋਰਡ ਨੇ ਕਿਹਾ ਕਿ ਇਸ ਮਾਮਲੇ ‘ਤੇ ਗੱਲਬਾਤ ਚੱਲ ਰਹੀ ਹੈ।
ਅਜੇ ਤੱਕ ‘ਲਿਟਲ ਇੰਡੀਆ’ ਦੇ ਨਾਂਅ ਨੂੰ ਲੈ ਕੇ ਕੋਈ ਅਧਿਕਾਰਤ ਪੱਤਰ ਨਹੀਂ ਮਿਲਿਆ ਹੈ। ਪੈਰਾਮਾਟਾ ਦੇ ਕੌਂਸਲਰ ਪਾਲ ਨੋਕ ਨੇ ਕਿਹਾ ਕਿ ਅਸੀਂ ਇਸ ਨੂੰ ਸਿੰਗਾਪੁਰ ਅਤੇ ਦੁਨੀਆ ਭਰ ਦੇ ਹੋਰ ਸਥਾਨਾਂ ਦੀ ਤਰਜ਼ ‘ਤੇ ਅੰਤਰਰਾਸ਼ਟਰੀ ਸਥਾਨ ਬਣਾਉਣਾ ਚਾਹੁੰਦੇ ਹਾਂ। ਇਹ ਨੋਕ ਸੀ ਜਿਸ ਨੇ ‘ਲਿਟਲ ਇੰਡੀਆ’ ਦਾ ਪ੍ਰਸਤਾਵ ਪੇਸ਼ ਕੀਤਾ ਸੀ।
ਇਹ ਵੀ ਪੜ੍ਹੋ
ਪੀਐਮ ਮੋਦੀ ਮਈ ਵਿੱਚ ਆਸਟਰੇਲੀਆ ਦਾ ਦੌਰਾ ਕਰਨਗੇ
ਰਿਪੋਰਟ ਮੁਤਾਬਕ ਇੱਥੇ ਰਹਿਣ ਵਾਲੇ 45 ਫੀਸਦੀ ਲੋਕ ਭਾਰਤੀ ਮੂਲ ਦੇ ਹਨ। ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਕਵਾਡ ਸਮਿਟ ਵਿੱਚ ਹਿੱਸਾ ਲੈਣ ਲਈ ਮਈ ਵਿੱਚ ਆਸਟਰੇਲੀਆ ਜਾਣਗੇ। ਇੱਥੇ ਉਹ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਨਗੇ।
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੈਰਾਮਾਟਾ ਕੌਂਸਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹੈਰਿਸ ਪਾਰਕ ਵਿੱਚ ਜਾਣ ਲਈ ਰਸਮੀ ਤੌਰ ‘ਤੇ ਸੱਦਾ ਦਿੱਤਾ ਹੈ। ਦੱਸ ਦੇਈਏ ਕਿ ਹਾਲ ਹੀ ‘ਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਭਾਰਤ ਦੌਰੇ ‘ਤੇ ਆਏ ਸਨ।