Proud to Be Punjabi: ਹੁਸ਼ਿਆਰਪੁਰ ਦੇ ਚਮਨ ਲਾਲ ਬਰਮਿੰਘਮ ‘ਚ ਬ੍ਰਿਟਿਸ਼-ਇੰਡੀਅਨ ਲਾਰਡ ਮੇਅਰ ਬਣੇ

Updated On: 

30 May 2023 10:06 AM

ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੀ ਮਿਹਨਤ ਨਾਲ ਝੰਡੇ ਗੱਡ ਦਿੰਦੇ ਹਨ। ਅਮਰੀਕਾ, ਕੈਨੇਡਾ ਤੇ ਹੋਰ ਕਈ ਦੇਸ਼ਾਂ ਵਿੱਚ ਪੰਜਾਬੀ ਉੱਚੇ ਅਹੁੱਦਿਆਂ ਤੇ ਬਿਰਾਜਮਾਨ ਹਨ। ਤੇ ਹੁਣ ਹੁਸ਼ਿਆਰਪੁਰ ਦੇ ਚਮਨ ਲਾਲ ਨੇ ਇੰਗਲੈਂਡ ਵਿੱਚ ਪੰਜਾਬ ਤੇ ਹੁਸ਼ਿਆਰਪੁਰ ਦਾ ਨਾਂਅ ਰੋਸ਼ਨ ਕੀਤਾ ਹੈ। ਉਨ੍ਹਾਂ ਨੂੰ ਬਰਮਿੰਘਮ 'ਚ ਪਹਿਲੇ ਬ੍ਰਿਟਿਸ਼-ਇੰਡੀਅਨ ਲਾਰਡ ਮੇਅਰ ਵਜੋਂ ਚੁਣਿਆ ਗਿਆ ਹੈ।

Proud to Be Punjabi: ਹੁਸ਼ਿਆਰਪੁਰ ਦੇ ਚਮਨ ਲਾਲ ਬਰਮਿੰਘਮ ਚ ਬ੍ਰਿਟਿਸ਼-ਇੰਡੀਅਨ ਲਾਰਡ ਮੇਅਰ ਬਣੇ
Follow Us On

NRI: ਭਾਰਤ ਛੱਡ ਕੇ ਬਰਤਾਨੀਆ ਵਿੱਚ ਵਸੇ ਇੱਕ ਹੋਰ ਪੰਜਾਬੀ ਨੇ ਇਤਿਹਾਸ ਰਚ ਦਿੱਤਾ ਹੈ। ਇਸਦ ਤਹਿਤ ਹੁਸ਼ਿਆਰਪੁਰ (Hoshiarpur) ਦੇ ਰਹਿਣ ਵਾਲੇ ਚਮਨ ਲਾਲ ਨੂੰ ਬਰਮਿੰਘਮ ਸ਼ਹਿਰ ਦਾ ਪਹਿਲਾ ਬ੍ਰਿਟਿਸ਼-ਭਾਰਤੀ ਲਾਰਡ ਮੇਅਰ ਚੁਣੇ ਜਾਣ ਦਾ ਮਾਣ ਹਾਸਲ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ ਸਿੱਖ ਕੌਂਸਲਰ ਜਸਵੰਤ ਸਿੰਘ ਬਿਰਦੀ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਸ਼ਹਿਰ ਕੋਵੈਂਟਰੀ ਦੇ ਨਵੇਂ ਲਾਰਡ ਮੇਅਰ ਵਜੋਂ ਅਹੁਦਾ ਸੰਭਾਲ ਲਿਆ ਹੈ।

ਬ੍ਰਿਟਿਸ਼ (British) ਸਿੱਖਾਂ ਦੇ ਰਵਿਦਾਸੀਆ ਭਾਈਚਾਰੇ ਤੋਂ ਆਉਣ ਵਾਲੇ, ਚਮਨਲਾਲ ਦਾ ਜਨਮ ਬਰਤਾਨੀਆ ਜਾਣ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਪਿੰਡ ਪੱਖੋਵਾਲ ਵਿੱਚ ਹੋਇਆ ਸੀ। ਜਿੱਥੇ ਉਸਨੇ ਕਈ ਸਾਲਾਂ ਤੱਕ ਸਥਾਨਕ ਕੌਂਸਲਰ ਵਜੋਂ ਸੇਵਾ ਕੀਤੀ। ਲੇਬਰ ਪਾਰਟੀ ਦੇ ਸਿਆਸਤਦਾਨ ਵਜੋਂ, ਉਹ ਪਹਿਲੀ ਵਾਰ 1994 ਵਿੱਚ ਕੌਂਸਲਰ ਚੁਣੇ ਗਏ ਸਨ। ਸਭ ਤੋਂ ਤਾਜ਼ਾ ਸਥਾਨਕ ਚੋਣਾਂ ਵਿੱਚ ਸੋਹੋ ਅਤੇ ਜਵੈਲਰੀ ਕੁਆਟਰ ਵਾਰਡਾਂ ਲਈ ਦੁਬਾਰਾ ਕੌਂਸਲਰ ਚੁਣਿਆ ਗਿਆ ਸੀ।

ਮੈਂ ਨਹੀਂ ਸੋਚਿਆ ਕਦੇ ਮੇਅਰ ਬਣਾਂਗਾ-ਚਮਨ

ਚਮਨ ਲਾਲ ਨੇ ਪਿਛਲੇ ਹਫ਼ਤੇ ਇੱਕ ਸਮਾਗਮ ਵਿੱਚ ਆਪਣੇ ਭਾਸ਼ਣ ਵਿੱਚ ਕਿਹਾ – ਭਾਰਤ ਵਿੱਚ ਪੈਦਾ ਹੋਏ ਇੱਕ ਫੌਜੀ ਅਧਿਕਾਰੀ ਦੇ ਪੁੱਤਰ ਵਜੋਂ ਲਾਰਡ ਮੇਅਰ ਚੁਣੇ ਜਾਣਾ ਮੇਰੇ ਅਤੇ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਮੈਨੂੰ ਬਰਮਿੰਘਮ (Birmingham) ਨੇ ਗੋਦ ਲਿਆ ਸੀ ਅਤੇ ਕਦੇ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੈਂ ਇਸ ਸ਼ਹਿਰ ਦਾ ਲਾਰਡ ਮੇਅਰ ਬਣਾਂਗਾ।

ਪਿਤਾ ਸਨ ਬ੍ਰਿਟਿਸ਼ ਭਾਰਤੀ ਫੌਜ ਦੇ ਅਫਸ਼ਰ

ਚਮਨ ਲਾਲ ਦੇ ਪਿਤਾ ਸਰਦਾਰ ਹਰਨਾਮ ਸਿੰਘ ਬੰਗਾ ਬ੍ਰਿਟਿਸ਼ ਭਾਰਤੀ ਫੌਜ ਦੇ ਅਫਸਰ ਸਨ। ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਇਤਾਲਵੀ ਮੁਹਿੰਮ ਵਿੱਚ ਸੇਵਾ ਕੀਤੀ। ਚਮਨਲਾਲ ਦੇ ਪਿਤਾ 1954 ਵਿਚ ਇੰਗਲੈਂਡ ਆਏ ਅਤੇ ਬ੍ਰਿਟਿਸ਼ ਸਟੀਲ ਵਿਚ ਕਈ ਸਾਲ ਸੇਵਾ ਕੀਤੀ ਅਤੇ ਨੌਕਰੀ ਕਰਨ ਤੋਂ ਬਾਅਦ ਬਰਮਿੰਘਮ ਵਿਚ ਆ ਕੇ ਵੱਸ ਗਏ। ਚਮਨ ਲਾਲ 1964 ਵਿੱਚ ਆਪਣੀ ਮਾਤਾ ਸਰਦਾਰਨੀ ਜੈ ਕੌਰ ਨਾਲ ਆਪਣੇ ਪਿਤਾ ਨਾਲ ਰਹਿਣ ਲਈ ਇੰਗਲੈਂਡ ਚਲੇ ਗਏ। ਉਦੋਂ ਤੋਂ ਉਹ ਬਰਮਿੰਘਮ ਵਿੱਚ ਰਹਿ ਰਿਹਾ ਹੈ।

ਚਮਨ ਲਾਲ ਨੇ ਸਥਾਨਕ ਕੌਂਸਲ ਕਮੇਟੀ ‘ਚ ਕੀਤੀ ਸੇਵਾ

ਰਾਜਨੀਤੀ ਵਿੱਚ ਚਮਨ ਲਾਲ ਦਿਲਚਸਪੀ 1989 ਤੋਂ ਸ਼ੁਰੂ ਹੋਈ, ਜਦੋਂ ਉਹ ਲੇਬਰ ਪਾਰਟੀ ਵਿੱਚ ਸ਼ਾਮਲ ਹੋਏ। ਅਸਮਾਨਤਾ ਅਤੇ ਵਿਤਕਰੇ ਨੂੰ ਚੁਣੌਤੀ ਦੇਣ ਲਈ ਕਈ ਸਮਾਜਿਕ ਨਿਆਂ ਮੁਹਿੰਮਾਂ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਪਿਛਲੇ 29 ਸਾਲਾਂ ਵਿੱਚ ਜ਼ਿਆਦਾਤਰ ਸਥਾਨਕ ਕੌਂਸਲ ਕਮੇਟੀਆਂ ਵਿੱਚ ਸੇਵਾ ਕੀਤੀ ਹੈ, ਜਿਸ ਵਿੱਚ ਮੁੱਖ ਟਰਾਂਸਪੋਰਟ ਪ੍ਰੋਜੈਕਟਾਂ ਲਈ ਕੈਬਨਿਟ ਸਲਾਹਕਾਰ ਅਤੇ ਸਭ ਤੋਂ ਹਾਲ ਹੀ ਵਿੱਚ ਸਥਿਰਤਾ ਅਤੇ ਟ੍ਰਾਂਸਪੋਰਟ ਨਿਗਰਾਨੀ ਜਾਂਚ ਕਮੇਟੀ ਦੇ ਚੇਅਰ ਵਜੋਂ ਸ਼ਾਮਲ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ