ਬ੍ਰਿਟਿਸ਼ ਸਿੱਖ ਟਰੈਕਰ ਨੇ ਇਕੱਲਿਆਂ ਹੀ ਸਭ ਤੋਂ ਲੰਬਾ ਪੋਲਰ ਐਕਸਪੀਡਿਸ਼ਨ ਫ਼ਤਹਿ ਕਰ ਬਣਾਇਆ ਨਵਾਂ ਵਿਸ਼ਵ ਰਿਕਾਰਡ
ਕੈਪਟਨ ਹਰਪ੍ਰੀਤ ਚਾਂਦੀ ਉਰਫ਼ 'ਪੋਲਰ ਪ੍ਰੀਤ' ਨੇ ਇਕੱਲਿਆਂ ਹੀ ਮਾਈਨਸ 50 ਡਿਗਰੀ ਸੈਲਸੀਅਸ ਤਾਪਮਾਨ ਹੇਠਾਂ ਅੰਟਾਰਕਟਿਕਾ ਵਿੱਚ 1,397 ਕਿਲੋਮੀਟਰ ਲੰਮੀ ਯਾਤਰਾ ਫ਼ਤਹਿ ਕੀਤੀ
ਬ੍ਰਿਟਿਸ਼ ਸਿੱਖ ਟਰੈਕਰ ਨੇ ਇਕੱਲਿਆਂ ਹੀ ਸਭ ਤੋਂ ਲੰਬਾ ਪੋਲਰ ਐਕਸਪੀਡਿਸ਼ਨ ਫ਼ਤਹਿ ਕਰ ਬਣਾਇਆ ਨਵਾਂ ਵਿਸ਼ਵ ਰਿਕਾਰਡ
ਲੰਦਨ: ਇੱਕ ਬ੍ਰਿਟਿਸ਼ ਸਿੱਖ ਆਰਮੀ ਆਫਿਸਰ ਅਤੇ ਫਿਜੀਉਥਰੈਪਿਸਟ ਵੱਲੋਂ ਇਕੱਲਿਆਂ ਹੀ ਸਭ ਤੋਂ ਲੰਬਾ ਪੋਲਰ ਐਕਸਪੀਡਿਸ਼ਨ ਫ਼ਤਹਿ ਕਰ ਲਿਆ ਗਿਆ ਹੈ ਜੋ ਕਿਸੇ ਮਹਿਲਾ ਵੱਲੋਂ ਬਣਾਇਆ ਗਿਆ ਇੱਕ ਨਵਾਂ ਵਿਸ਼ਵ ਰਿਕਾਰਡ ਹੈ। ਕੈਪਟਨ ਹਰਪ੍ਰੀਤ ਚਾਂਦੀ, ਜਿਸ ਨੂੰ ‘ਪੋਲਰ ਪ੍ਰੀਤ’ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ, ਨੇ ਅੰਟਾਰਕਟਿਕਾ ਵਿੱਚ ਮਾਈਨਸ 50 ਤਾਪਮਾਨ ਹੇਠਾਂ ਇਕੱਲਿਆਂ ਹੀ ਸਾਊਥ ਪੋਲ ਦੀ 1,397 ਕਿਲੋਮੀਟਰ ਲੰਮੀ ਯਾਤਰਾ ਫ਼ਤਹਿ ਕਰਕੇ ਅਜਿਹਾ ਕਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਬਣ ਗਈ ਹਨ। ਇਸ ਤੋਂ ਪਹਿਲਾਂ ਅਜਿਹਾ ਰਿਕਾਰਡ ਸਾਲ 2020 ਵਿੱਚ ਅੰਜਾ ਬਲਾਚਾ ਵੱਲੋਂ 1,381 ਕਿਲੋਮੀਟਰ ਤੁਰਨ ਦਾ ਸੀ।
ਆਪਣੇ ਨਵੇਂ ਪੋਲਰ ਐਕਸਪਿਡਿਸ਼ਨ ਦੌਰਾਨ ਤਿਆਰ ਕੀਤੇ ਆਪਣੇ ਬਲਾਗ ਰਾਹੀਂ ਦਿੱਤੀ ਜਾਣਕਾਰੀ ਵਿੱਚ ਹਰਪ੍ਰੀਤ ਚਾਂਦੀ ਨੇ ਦੱਸਿਆ, ਓਥੇ ਉਸ ਵੇਲੇ ਬੜੀ ਠੰਢ ਸੀ ਅਤੇ ਬਰਫੀਲੀ ਹਵਾਵਾਂ ਚੱਲ ਰਹੀਆਂ ਸਨ ਪਰ ਮੇਰੇ ਠਹਰਾਵ ਛੋਟੇ-ਛੋਟੇ ਸਨ, ਤਾਂ ਜੋ ਮੈਨੂੰ ਠੰਡ ਨਹੀਂ ਸੀ ਲੱਗ ਰਹੀ। ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਰਸਤੇ ਵਿੱਚ ਰੋਕਣ ਤੋਂ ਰੋਕਿਆ ਕਿਉਂਕਿ ਮੈਂ ਵੱਧ ਤੋਂ ਵੱਧ ਰਸਤਾ ਤੈਅ ਕਰ ਲੈਣਾ ਚਾਹੁੰਦੀ ਸੀ। ਹਾਲਾਂਕਿ, ਚਾਂਦੀ ਨੂੰ ਇਸ ਗੱਲ ਦਾ ਵੀ ਬੜਾ ਅਫਸੋਸ ਹੈ ਕਿ ਉਹ ਇਕੱਲਿਆਂ ਹੀ ਅੰਟਾਰਕਟਿਕਾ ਨੂੰ ਲੰਘਨ ਵਾਲੀ ਪਹਿਲੀ ਮਹਿਲਾ ਬਨਣ ਦਾ ਆਪਣਾ ਸੁਪਨਾ ਪੂਰਾ ਕਰਨ ਤੋਂ ਪਿੱਛੇ ਰਹਿ ਗਈ।
ਉਹਨਾਂ ਨੇ ਦੱਸਿਆ, ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਪੂਰੇ ਅੰਟਾਰਕਟਿਕਾ ਨੂੰ ਲੰਘ ਜਾਣ ਵਾਸਤੇ ਮੇਰੇ ਕੋਲ ਟਾਇਮ ਦਾ ਘਾਟਾ ਸੀ। ਪਰ ਮੈਂ ਜਾਣਦੀ ਹਾਂ ਕਿ ਮੈਂ ਇੱਕ ਬਹੁਤ ਹੀ ਵੱਡਾ ਕੰਮ ਕਰਕੇ ਵਿਖਾ ਦਿੱਤਾ ਹੈ। ਜਦੋਂ ਮੈਂ ਬਰਫ ਉੱਤੇ ਤੁਰ ਰਹੀ ਸੀ ਤੇ ਮੈਨੂੰ ਮੁਸ਼ਕਿਲ ਹੋ ਰਹੀ ਸੀ ਪਰ ਮੈਨੂੰ ਪਤਾ ਸੀ ਕਿ ਮੰਜਿਲ ਜ਼ਿਆਦਾ ਦੂਰ ਨਹੀਂ। ਦੱਸ ਦਈਏ ਕਿ ਈਸਟਰਨ ਇੰਗਲੈਂਡ ਵਿੱਚ ਡਰਬੀ ਦੀ ਰਹਿਣ ਵਾਲੀ ਕੈਪਟਨ ਹਰਪ੍ਰੀਤ ਚਾਂਦੀ ਬਕਿੰਘਮਸ਼ਾਇਰ ਦੀ ‘ਰੀਜ਼ਨਲ ਰੀਹੇਬਿਲਿਟੇਸ਼ਨ ਯੁਨਿਟ’ ਵਿੱਚ ਕੰਮ ਕਰਦੀ ਹਨ ਅਤੇ ਨਵੰਬਰ 2022 ਤੋਂ ਹੀ ਆਪਣੇ ਇਸ ਨਵੇਂ ਐਡਵੈਂਚਰ ਨੂੰ ਪੂਰਾ ਕਰਨ ਵਾਸਤੇ ਆਪਣੀ ਪੂਰੀ ਕਿਟ ਦੇ ਨਾਲ ਸਲੇਜਿੰਗ ਨੂੰ ਫ੍ਰੀਜਿੰਗ ਟੈਂਪਰੇਚਰ ਤੋਂ ਥੱਲੇ ਤਾਪਮਾਨ ਹੇਠਾਂ ਖਿੱਚਣ ਦੀ ਪ੍ਰੈਕਟਿਸ ਕਰਦੀ ਰਹੀ ਹਨ।
ਹਰਪ੍ਰੀਤ ਚਾਂਦੀ ਨੂੰ ‘ਆਨਰੇਰੀ ਡਿਗਰੀ’ ਦੇਣ ਵਾਲੀ ‘ਦ ਯੂਨੀਵਰਸਿਟੀ ਆਫ਼ ਡਰਬੀਸ਼ਾਇਰ’ ਵੱਲੋਂ ਇਸ ਬ੍ਰਿਟਿਸ਼ ਸਿੱਖ ਟਰੈਕਰ ਨੂੰ ਇਤਿਹਾਸ ਵਿੱਚ ਕਿਸੇ ਮਹਿਲਾ ਵੱਲੋਂ ਇਕੱਲਿਆਂ ਹੀ ਸਭ ਤੋਂ ਲੰਬਾ ਪੋਲਰ ਐਕਸਪੀਡਿਸ਼ਨ ਫ਼ਤਹਿ ਕਰ ਵਖਾਉਣ ਦਾ ਨਵਾਂ ਵਿਸ਼ਵ ਰਿਕਾਰਡ ਬਣਾਉਣ ਤੇ ਆਪਣੇ ਵੱਲੋਂ ਵਧਾਈ ਦਿੱਤੀ ਹੈ। ਕਰੀਬ ਤਿੰਨ ਸਾਲ ਪਹਿਲਾਂ ਅੰਟਾਰਕਟਿਕਾ ਬਾਰੇ ਪੂਰੀ ਜਾਨਕਾਰੀ ਪ੍ਰਾਪਤ ਕਰ ਰਹੀ ਚਾਂਦੀ ਵੱਲੋਂ ਓਦੋਂ ਹੀ ਇਸ ਕਾਂਟਿਨੇੰਟ ਨੂੰ ਲੰਘ ਕੇ ਵਿਖਾਉਣ ਦਾ ਇਰਾਦਾ ਕਰ ਲਿਆ ਗਿਆ ਸੀ।