International Student’s ਲਈ ਵਾਈਟ ਹਾਊਸ ਦਾ ਐਲਾਨ, ਭਾਰਤੀਆਂ ਨੂੰ ਮਿਲੇਗੀ ਵੱਡੀ ਰਾਹਤ

Published: 

02 May 2023 15:33 PM

ਅਮਰੀਕਾ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਵਾਈਟ ਹਾਊਸ ਵੱਲੋਂ ਅਹਿਮ ਐਲਾਨ ਕੀਤਾ ਹੈ। ਇਸ ਐਲਾਨ ਵਿੱਚ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ। ਅਮਰੀਕਾ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਖੁਸ਼ੀ ਜ਼ਾਹਿਰ ਕੀਤੀ।

International Students ਲਈ ਵਾਈਟ ਹਾਊਸ ਦਾ ਐਲਾਨ, ਭਾਰਤੀਆਂ ਨੂੰ ਮਿਲੇਗੀ ਵੱਡੀ ਰਾਹਤ
Follow Us On

White House Announcement: ਵਾਈਟ ਹਾਊਸ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਜਗ ਬਾਣੀ ਅਖਬਾਰ ਦੀ ਰਿਪੋਰਟ ਮੁਤਾਬਕ ਅਮਰੀਕਾ ਸਾਰੇ ਸੰਘੀ ਕਰਮਚਾਰੀਆਂ ਅਤੇ ਠੇਕੇਦਾਰਾਂ ਦੇ ਨਾਲ-ਨਾਲ ਅਮਰੀਕਾ ਜਾਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਕੋਰੋਨਾ ਵਾਇਰਸ ਵੈਕਸੀਨ ਦੀਆਂ ਜ਼ਰੂਰਤਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।

ਜਿਕਰਯੋਗ ਹੈ ਕਿ ਅਮਰੀਕਾ ਮਈ ਦੇ ਮੱਧ ਤੋਂ ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ਾ ਅਰਜ਼ੀ (Visa Applications) ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਵਾਈਟ ਹਾਊਸ ਵੱਲੋਂ ਪ੍ਰੈਸ ਰਿਲੀਜ਼ ਜਾਰੀ

ਇਸ ਸਬੰਧੀ ਵਾਈਟ ਹਾਊਸ ਵੱਲੋਂ ਪ੍ਰੈਸ ਰਿਲੀਜ਼ (Press Release) ਜਾਰੀ ਕੀਤੀ ਗਈ ਹੈ। ਇਸ ਪ੍ਰੈਸ ਰਿਲੀਜ਼ ਮੁਤਾਬਕ ਬਾਈਡੇਨ ਪ੍ਰਸ਼ਾਸਨ 11 ਮਈ ਨੂੰ ਦਿਨ ਦੇ ਅੰਤ ਵਿੱਚ ਸੰਘੀ ਕਰਮਚਾਰੀਆਂ, ਸੰਘੀ ਠੇਕੇਦਾਰਾਂ ਅਤੇ ਅੰਤਰਰਾਸ਼ਟਰੀ ਹਵਾਈ ਯਾਤਰੀਆਂ ਲਈ ਕੋਵਿਡ-19 ਵੈਕਸੀਨ ਦੀਆਂ ਜ਼ਰੂਰਤਾਂ ਨੂੰ ਖ਼ਤਮ ਕਰ ਦੇਵੇਗਾ, ਉਸੇ ਦਿਨ ਜਿਸ ਦਿਨ ਕੋਵਿਡ-19 ਜਨਤਕ ਸਿਹਤ ਐਮਰਜੈਂਸੀ ਖ਼ਤਮ ਹੋ ਰਹੀ ਹੈ।

ਵਾਈਟ ਹਾਊਸ ਦੀ ਪ੍ਰੈਸ ਰੀਲੀਜ਼ ਵਿੱਚ ਕਿਹਾ ਗਿਆ ਕਿ ਸਿਹਤ ਅਤੇ ਮਨੁੱਖੀ ਸੇਵਾਵਾਂ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਹੈੱਡ ਸਟਾਰਟ ਐਜੂਕੇਟਰਾਂ, ਸੀਐਮਐਸ-ਪ੍ਰਮਾਣਿਤ ਸਿਹਤ ਸੰਭਾਲ ਸਹੂਲਤਾਂ ਅਤੇ ਅਮਰੀਕੀ ਸਰਹੱਦਾਂ ‘ਤੇ ਆਉਣ ਵਾਲੇ ਕੁਝ ਪ੍ਰਵਾਸੀਆਂ ਲਈ ਟੀਕਾਕਰਨ ਦੀਆਂ ਜ਼ਰੂਰਤਾਂ ਨੂੰ ਖ਼ਤਮ ਕਰਨ ਲਈ ਪ੍ਰਕਿਰਿਆ ਸ਼ੁਰੂ ਕਰਨਗੇ।

ਵੀਜ਼ਾ ਅਰਜ਼ੀ ਪ੍ਰਕਿਰਿਆ ਹੋਵੇਗੀ ਸ਼ੁਰੂ

ਦਸਣਯੋਗ ਹੈ ਕਿ ਅਮਰੀਕਾ ਮੱਧ ਮਈ ਤੋਂ ਉਪਲਬਧ ਮੁਲਾਕਾਤਾਂ ਦੇ ਪਹਿਲੇ ਬੈਚ ਦੇ ਨਾਲ ਆਉਣ ਵਾਲੇ ਸੈਸ਼ਨ ਲਈ ਵਿਦਿਆਰਥੀ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਹੈਦਰਾਬਾਦ ਵਿੱਚ ਅਮਰੀਕੀ ਕੌਂਸਲੇਟ ਜਨਰਲ (US Consulate General) ਨੇ ਇੱਕ ਟਵੀਟ ਰਾਹੀਂ ਐਲਾਨ ਕੀਤਾ ਕਿ “ਮਈ ਦੇ ਅੱਧ ਵਿੱਚ ਭਾਰਤ ਵਿੱਚ ਯੂ.ਐੱਸ ਮਿਸ਼ਨ ਆਉਣ ਵਾਲੇ ਵਿਦਿਆਰਥੀ ਵੀਜ਼ਾ ਸੀਜ਼ਨ ਲਈ ਮੁਲਾਕਾਤਾਂ ਦਾ ਪਹਿਲਾ ਬੈਚ ਖੋਲ੍ਹੇਗਾ।”

ਅਮੀਰਾ ‘ਚ ਵਸਦੇ ਭਾਰਤੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

ਵਾਈਟ ਹਾਊਸ ਦੇ ਇਸ ਐਲਾਨ ਤੋਂ ਬਾਅਦ ਅਮਰੀਕਾ ਵਿੱਚ ਵਸਦੇ ਭਾਰਤੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਭਾਰਤੀ ਭਾਈਚਾਰੇ ਦਾ ਕਹਿਣਾ ਹੈ ਕਿ ਇਸ ਐਲਾਨ ਤੋਂ ਬਾਅਦ ਭਾਰਤ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਹੁਣ ਜਲਦ ਉਥੇ ਆ ਸਕਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version