ਸਾਊਦੀ ਅਰਬ ‘ਚ ਸੜਕ ਹਾਦਸੇ ‘ਚ ਪਠਾਨਕੋਟ ਦੇ ਨੌਜਵਾਨ ਦੀ ਮੌਤ, ਨੌਕਰੀ ਦੀ ਭਾਲ ‘ਚ ਗਿਆ ਸੀ, ਪਰਿਵਾਰ ਦੀ ਮਾੜੀ ਹਾਲਤ

Published: 

27 Aug 2023 18:57 PM

ਸਾਊਦੀ ਅਰਬ 'ਚ ਸੜਕ ਹਾਦਸੇ 'ਚ ਪਠਾਨਕੋਟ ਦੇ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਪਿਛਲੇ ਸਾਲ ਨੌਕਰੀ ਦੀ ਤਲਾਸ਼ ਵਿੱਚ ਸਾਊਦੀ ਅਰਬ ਗਿਆ ਸੀ। ਉਥੇ ਉਸ ਨੂੰ ਡਰਾਈਵਰ ਦੀ ਨੌਕਰੀ ਮਿਲੀ ਅਤੇ ਹੁਣ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਸੂਚਨਾ ਮਿਲਣ 'ਤੇ ਘਰ 'ਚ ਮਾਤਮ ਛਾਇਆ ਹੋਇਆ ਹੈ।

ਸਾਊਦੀ ਅਰਬ ਚ ਸੜਕ ਹਾਦਸੇ ਚ ਪਠਾਨਕੋਟ ਦੇ ਨੌਜਵਾਨ ਦੀ ਮੌਤ, ਨੌਕਰੀ ਦੀ ਭਾਲ ਚ ਗਿਆ ਸੀ, ਪਰਿਵਾਰ ਦੀ ਮਾੜੀ ਹਾਲਤ
Follow Us On

ਪਠਾਨਕੋਟ। ਪੰਜਾਬ ਦੇ ਇੱਕ ਨੌਜਵਾਨ ਦੀ ਸਾਊਦੀ ਅਰਬ ਵਿਖੇ ਐਕਸੀਡੈਂਟ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਪਾਤ ਹੋਇਆ ਹੈ। ਮ੍ਰਿਤਕ ਦਾ ਨਾਂਅ ਅਰਜਨ ਸਿੰਘ ਹੈ ਜਿਹੜਾ ਹਲਕਾ ਭੋਆ ਦੇ ਪਿੰਡ ਗੁਜਰਾਤ ਦਾ ਰਹਿਣ ਵਾਲਾ ਹੈ। ਉਹ 21 ਅਪ੍ਰੈਲ 2022 ਨੂੰ ਰੁਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ (Saudi Arabia) ਗਿਆ ਸੀ ਅਤੇ ਉੱਥੇ ਇੱਕ ਕੰਪਨੀ ਵਿੱਚ ਡਰਾਈਵਰ ਵਜੋਂ ਕੰਮ ਕਰਦਾ ਸੀ। ਉੱਥੇ ਹੀ 21 ਅਗਸਤ ਨੂੰ ਰਿਆਤ ਸ਼ਹਿਰ ਵਿਖੇ ‘ਚ ਇਕ ਹਾਦਸੇ ‘ਚ ਉਸ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮਿਲੀ ਤਾਂ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ, ਜੋ ਕਮਾਉਣ ਵਾਲਾ ਸੀ ਉਹ ਚਲਾ ਗਿਆ।

ਪਰਿਵਾਰ ‘ਚ ਪਸਰਿਆ ਮਾਤਮ

ਅਰਜਨ ਸਿੰਘ ਦੀ ਮਾਤਾ ਚੰਚਲਾ ਦੇਵੀ ਨੇ ਦੱਸਿਆ ਕਿ ਉਸ ‘ਤੇ ਮੁਸੀਬਤਾਂ ਦਾ ਪਹਾੜ ਟੁੱਟ ਗਿਆ ਹੈ। ਉਸ ਨੇ ਦੱਸਿਆ ਕਿ ਉਸ ਕੋਲ ਸਿਰਫ਼ ਇੱਕ ਕਨਾਲ ਜ਼ਮੀਨ ਹੈ, ਉਸ ਦੇ ਦੋ ਨੌਜਵਾਨ ਲੜਕੇ ਹਨ, ਜੋ ਬੇਰੁਜ਼ਗਾਰ (Unemployed) ਹਨ। ਉਸ ਦੀਆਂ ਤਿੰਨ ਧੀਆਂ ਹਨ, ਜਿਨ੍ਹਾਂ ਵਿੱਚੋਂ ਦੋ ਵਿਆਹੀਆਂ ਹੋਈਆਂ ਹਨ। ਇੱਕ ਧੀ ਅਜੇ ਕੁਆਰੀ ਹੈ।

ਮ੍ਰਿਤਕ ਦੇ ਘਰ ਪਹੁੰਚੇ ਕੈਬਨਿਟ ਮੰਤਰੀ ਕਟਾਰੂਚੱਕ

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਦੇ ਕੈਬਨਿਟ ਮੰਤਰੀ (Cabinet Minister) ਲਾਲ ਚੰਦ ਨੇ ਪਰਿਵਾਰ ਨੂੰ ਦਿਲਾਸਾ ਦੇਣ ਲਈ ਗੁਜਰਾਤ ਦੇ ਪਿੰਡ ਕਟਾਰੂਚੱਕ ਪਹੁੰਚ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਮੰਤਰੀ ਨੇ ਕਿਹਾ ਕਿ ਜਲਦੀ ਹੀ ਸਾਊਦੀ ਅਰਬ ਦੀ ਰਿਆਤ ਤੋਂ ਅਰਜਨ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾਵੇਗਾ, ਜਿਸ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਠਾਕੁਰ ਭੁਪਿੰਦਰ ਸਿੰਘ, ਮਿੰਟੂ ਸ਼ਰਮਾ, ਪਵਨ ਕੁਮਾਰ ਆਦਿ ਹਾਜ਼ਰ ਸਨ।

Exit mobile version