ਗੁਰਦਾਸਪੁਰ ਦੇ ਨੌਜਵਾਨ ਦੀ ਅਮਰੀਕਾ ‘ਚ ਸੜਕ ‘ਚ ਹਾਦਸੇ ਮੌਤ, ਮਾਪਿਆਂ ਨੇ 40 ਲੱਖ ਰੁਪਏ ਖਰਚਕੇ 7 ਜੁਲਾਈ ਨੂੰ ਭੇਜਿਆ ਸੀ ਯੂਐੱਸਏ
ਮ੍ਰਿਤਕ ਗੁਰਪਾਲ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਇੱਕ ਮਹੀਨਾ ਪਹਿਲਾਂ ਅਮਰੀਕਾ ਜਾਣ ਲਈ ਘਰੋ ਰਵਾਨਾ ਹੋਇਆ ਸੀ। ਪਰ ਉਸਦੀ ਮੌਤ ਹੋਣ ਨਾਲ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਤੋਂ ਇਵਾਲਾ ਅਮਰੀਕਾ ਜਾਣ ਦੇ ਚਾਹਵਾਨ ਵੱਖਰੇ ਵੱਖਰੇ ਮੁਲਕਾਂ ਦੇ 16,17 ਨੌਜਵਾਨਾਂ ਦੀ ਮੈਕਸੀਕੋ ਨਜਦੀਕ ਹਾਈਵੇ ਕੋਲ ਬੱਸ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ ਮੌਤ ਹੋਣ ਦੀ ਮੰਦਭਾਗੀ ਖਬਰ ਹੈ।
ਗੁਰਦਾਸਪੁਰ। ਆਪਣੇ ਚੰਗੇ ਭਵਿੱਖ ਖਾਤਿਰ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਵਿਕਸਿਤ ਵਿਦੇਸ਼ੀ ਮੁਲਕਾਂ ਵਿਚ ਪ੍ਰਵਾਸ ਕਰਨ ਲਈ ਜਾਨ ਤੇ ਖੇਡ ਰਹੇ ਹਨ। ਇਸੇ ਤਰ੍ਹਾਂ ਅਮਰੀਕਾ (America) ਜਾਣ ਦੇ ਚਾਹਵਾਨ ਵੱਖਰੇ ਵੱਖਰੇ ਮੁਲਕਾਂ ਦੇ 16,17 ਨੌਜਵਾਨਾਂ ਦੀ ਮੈਕਸੀਕੋ ਨਜਦੀਕ ਹਾਈਵੇ ਕੋਲ ਬੱਸ ਡੂੰਘੀ ਖੱਡ ਵਿੱਚ ਡਿੱਗ ਜਾਣ ਕਾਰਨ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਹਨਾਂ ਮੰਦਭਾਗੇ ਮ੍ਰਿਤਕ ਨੋਜਵਾਨਾਂ ‘ਚ ਜ਼ਿਲਾ ਗੁਰਦਾਸਪੁਰ (Gurdaspur) ਦੇ ਬਲਾਕ ਕਾਹਨੂੰਵਾਨ ਦੇ ਪਿੰਡ ਬਾਗੜੀਆਂ ਦੇ ਨੌਜਵਾਨ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਵੀ ਮੌਤ ਹੋ ਗਈ ਹੈ।
ਮਰਹੂਮ ਗੁਰਪਾਲ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਚੰਗੇ ਭਵਿੱਖ ਖਤਿਰ ਇੱਕ ਮਹੀਨਾ ਪਹਿਲਾ ਹੀ ਬੀਤੀ 7 ਜੁਲਾਈ ਨੂੰ ਅਮਰੀਕਾ ਲਈ ਘਰੋਂ ਰਵਾਨਾ ਹੋਇਆ ਸੀ ਤੇ ਪੂਰੇ ਇਕ ਮਹੀਨੇ ਬਾਅਦ ਉਸਦੇ ਘਰ ਉਸਦੀ ਮੌਤ ਦੀ ਮੰਦਭਾਗੀ ਖਬਰ ਪਹੁੰਚ ਗਈ।


