ਪਿਤਾ ਦਾ ਸੁਪਨਾ ਪੂਰਾ ਕਰਨ ਲਈ ਹੈਲੀਕਾਪਟਰ ‘ਚ ਪਿੰਡ ਆਇਆ ਗੁਰਦਾਸਪੁਰ ਦਾ ਨੌਜਵਾਨ
ਗੁਰਦਾਸਪੁਰ ਦੇ ਪਿੰਡ ਮੰਡ ਦੇ ਰਹਿਣ ਵਾਲਾ ਗੁਰਭੇਜ ਸਿੰਘ ਆਪਣੇ ਪਿੰਡ ਹੈਲੀਕਾਪਟਰ ਵਿੱਚ ਆਇਆ ਕਿਉਂਕਿ ਉਨ੍ਹਾਂ ਦੇ ਪਿਤਾ ਨੇ ਇੱਕ ਵਾਰ ਸਾਬਕਾ ਪੰਜਾਬ ਸੀਐੱਮ ਸ. ਪ੍ਰਕਾਸ਼ ਸਿੰਘ ਬਾਦਲ ਦਾ ਹੈਲੀਕਾਪਟਰ ਲੈਂਡ ਕਰਦੇ ਹੋਏ ਦੇਖਿਆ ਸੀ। ਗੁਰਭੇਜ ਦੇ ਪਿਤਾ ਨੇ ਜਦੋਂ ਉਸ ਨੂੰ ਕਿਹਾ ਕਿ ਉਹ ਦੇਖੋ ਪ੍ਰਕਾਸ਼ ਸਿੰਘ ਬਾਦਲ ਦਾ ਹੈਲੀਕਾਪਟਰ ਜਾ ਰਿਹਾ ਹੈ ਤਾਂ ਉਸ ਸਮੇਂ ਗੁਰਭੇਜ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਸੁਪਨਾ ਪੂਰਾ ਕਰਨ ਲਈ ਇੱਕ ਦਿਨ ਹੈਲੀਕਾਪਟਰ 'ਤੇ ਪਿੰਡ ਆਵੇਗਾ।
ਗੁਰਦਾਸਪੁਰ। ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਮਾਂ-ਬਾਪ ਦੇ ਸੁਪਨੇ ਪੂਰੇ ਕਰੇ ਅਤੇ ਅਜਿਹਾ ਕੰਮ ਕਰੇ ਕਿ ਜਿਸ ਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋਵੇ। ਕੁਝ ਬੱਚੇ ਆਪਣੇ ਮਾਂ-ਬਾਪ ਦੇ ਸੁਪਨੇ ਪੂਰੇ ਕਰਨ ਲਈ ਪੂਰੀ ਵਾਹ ਲਗਾ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਸੁਪਨੇ ਕਿਤੇ ਅਧੂਰੇ ਨਾ ਰਹਿ ਜਾਣ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁੱਤਰ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਹੈਲੀਕਾਪਟਰ ‘ਚ ਪਿੰਡ ਆਇਆ।
ਗੁਰਦਾਸਪੁਰ (Gurdaspur) ਦੇ ਪਿੰਡ ਮੰਡ ਦੇ ਰਹਿਣ ਵਾਲਾ ਗੁਰਭੇਜ ਸਿੰਘ ਆਪਣੇ ਪਿੰਡ ਹੈਲੀਕਾਪਟਰ ਵਿੱਚ ਆਇਆ ਕਿਉਂਕਿ ਉਨ੍ਹਾਂ ਦੇ ਪਿਤਾ ਨੇ ਇੱਕ ਵਾਰ ਸਾਬਕਾ ਪੰਜਾਬ ਸੀਐੱਮ ਸ. ਪ੍ਰਕਾਸ਼ ਸਿੰਘ ਬਾਦਲ ਦਾ ਹੈਲੀਕਾਪਟਰ ਲੈਂਡ ਕਰਦੇ ਹੋਏ ਦੇਖਿਆ ਸੀ। ਗੁਰਭੇਜ ਦੇ ਪਿਤਾ ਨੇ ਜਦੋਂ ਉਸ ਨੂੰ ਕਿਹਾ ਕਿ ਉਹ ਦੇਖੋ ਪ੍ਰਕਾਸ਼ ਸਿੰਘ ਬਾਦਲ ਦਾ ਹੈਲੀਕਾਪਟਰ ਜਾ ਰਿਹਾ ਹੈ ਤਾਂ ਉਸ ਸਮੇਂ ਗੁਰਭੇਜ ਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਸੁਪਨਾ ਪੂਰਾ ਕਰਨ ਲਈ ਇੱਕ ਦਿਨ ਹੈਲੀਕਾਪਟਰ ‘ਤੇ ਪਿੰਡ ਆਵੇਗਾ।
ਰਜ਼ੀ ਰੋਟੀ ਕਮਾਉਣ ਲਈ ਜਪਾਨ ਗਿਆ ਗੁਰਭੇਜ
ਗੁਰਭੇਜ ਆਪਣੇ ਘਰ ਵਾਲਿਆਂ ਦੇ ਸੁਪਨੇ ਪੂਰੇ ਕਰਨ ਅਤੇ ਰੋਜ਼ੀ-ਰੋਟੀ ਕਮਾਉਣ ਲਈ ਜਾਪਾਨ (Japan) ਗਿਆ ਅਤੇ ਉੱਥੇ ਸਖ਼ਤ ਮਿਹਨਤ ਨਾਲ ਵੱਡਾ ਕਾਰੋਬਾਰ ਖੜ੍ਹਾਂ ਕੀਤਾ। ਇਸ ਦੇ ਨਾਲ ਉਸ ਨੇ ਆਪਣੇ ਪਿਤਾ ਦੀ ਇੱਛਾ ਵੀ ਹੁਣ ਪੂਰੀ ਕਰ ਦਿੱਤੀ ਹੈ। ਗੁਰਭੇਜ ਦੀ ਪਤਨੀ ਨੇ ਇਸ ਮੌਕੇ ‘ਤੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਦਾ ਪਤੀ ਅੱਜ ਵੀ ਆਪਣੇ ਪਿੰਡ ਨੂੰ ਇੰਨਾ ਪਿਆਰ ਕਰਦਾ ਹੈ।
‘ਅਮੀਰ ਹੈ ਪੰਜਾਬ ਦਾ ਸੱਭਿਆਚਾਰ’
ਉਸ ਨੇ ਕਿਹਾ ਕਿ ਭਾਵੇਂ ਉਸ ਦਾ ਸਾਰਾ ਪਰਿਵਾਰ ਜਾਪਾਨ ਵਿੱਚ ਰਹਿੰਦਾ ਹੈ ਪਰ ਫਿਰ ਵੀ ਉਹ ਆਪਣੇ ਪਿੰਡ ਨੂੰ ਪਿਆਰ ਕਰਦਾ ਹੈ। ਉਨ੍ਹਾਂ ਆਪਣੇ ਬੱਚਿਆਂ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਦੱਸਿਆ ਤਾਂ ਜੋ ਉਹ ਪੰਜਾਬ ਦੀ ਮਿੱਟੀ ਨਾਲ ਜੁੜੇ ਰਹਿਣ।ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਦਾ ਸੁਪਨਾ ਹੈ ਕਿ ਹੈਲੀਕਾਪਟਰ ਦੇ ਉਤਰਦੇ ਹੀ ਉਨ੍ਹਾਂ ਦਾ ਪਿੰਡ ਗੂਗਲ ਮੈਪ ‘ਤੇ ਦਿਖਾਈ ਦੇਵੇ।