ਅਮਰੀਕਾ ‘ਚ ਸਿੱਖ ਵਿਅਕਤੀ ਦਾ ਕਤਲ, ਬੰਦੂਕ ਦੇਣ ਵਾਲੇ ਨੂੰ ਜੇਲ੍ਹ ਦੀ ਸਜ਼ਾ
Sikh Murder in USA : 22 ਸਾਲ ਦੇ ਇੱਕ ਅਜੀਹੇ ਅਮਰੀਕੀ ਨੌਜਵਾਨ ਨੂੰ 18 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਜਿਸ ਨੇ ਚੋਰੀ ਕੀਤੀ ਹੈਂਡਗਨ ਇੱਕ ਕਿਸ਼ੋਰ ਮੁੰਡੇ ਨੂੰ ਦੇ ਦਿੱਤੀ ਸੀ ਅਤੇ ਉਸ ਬੰਦੂਕ ਦਾ ਇਸਤੇਮਾਲ ਸਾਲ 2021 ਵਿੱਚ ਭਾਰਤੀ ਮੂਲ ਦੇ ਇੱਕ ਸਿੱਖ ਵਿਅਕਤੀ ਦਾ ਕਤਲ ਕਰਨ ਵਿੱਚ ਕੀਤਾ ਗਿਆ ਸੀ।
ਨਿਊਯਾਰਕ ਨਿਊਜ਼:ਅਮਰੀਕਾ ਦੇ ਓਗਡੈਨ ਦੇ ਰਹਿਣ ਵਾਲੇ 22 ਸਾਲ ਦੇ ਟੇਡਨ ਟੇਲਰ ਲਾ ਨੇ ਉਸ ਵੇਲੇ 15 ਸਾਲ ਦੀ ਉਮਰ ਦੇ ਐਂਟੋਨਿਓ ਗਿਏਨੀ ਗਾਰਸੀਆ ਨੂੰ 9 ਐਮਐਮ ਦੀ ਰੁਗਰ ਐਲਸੀ 9 ਬੰਦੂਕ ਦਿੱਤੀ ਸੀ। ਜਿਸ ਨੇ 28 ਫਰਵਰੀ 2021 ਨੂੰ ਸੁਪਰ ਗਰਾਸਰੀ ਵਿੱਚ ਵੜ ਕੇ ਉੱਥੇ ਪੰਜਾਬ ਦੇ ਰਹਿਣ ਵਾਲੇ 65 ਸਾਲ ਦੇ ਸਤਨਾਮ ਸਿੰਘ ਨੂੰ ਗੋਲੀ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤੀ ਸੀ। ਯੂਐਸ ਅਟਾਰਨੀ ਆਫਿਸ (US Attorney office) ਦੇ ਮੁਤਾਬਿਕ, ਲਾ ਨੇ ਬੰਦੂਕ ਅਤੇ ਉਸ ਦੀ ਗੋਲੀਆਂ ਉਸ ਘਰ ਤੋਂ ਚੋਰੀ ਕੀਤੀਆਂ ਸਨ ਜਿੱਥੇ ਉਹ ਕੰਮ ਕਰਦਾ ਸੀ।
1987 ਵਿੱਚ ਅਮਰੀਕਾ ਗਏ ਸਨ ਸਤਨਾਮ ਸਿੰਘ
ਪੰਜਾਬ ਵਿੱਚ ਪੈਦਾ ਹੋਏ ਸਤਨਾਮ ਸਿੰਘ ਸੰਨ 1987 ਵਿੱਚ ਅਮਰੀਕਾ ਚਲੇ ਗਏ ਸਨ, ਜਿੱਥੇ ਉਨ੍ਹਾਂ ਨੇ ਸਾਲ 2000 ਵਿੱਚ ਸੁਪਰ ਗਰੋਸਰੀ (Super Grocery) ਖਰੀਦ ਲਿਆ ਸੀ। ਇਸ ਲੁੱਟਖੋਹ ਦੀ ਵਾਰਦਾਤ ਵਿੱਚ ਹੱਤਿਆ ਕਰ ਦਿੱਤੇ ਜਾਣ ਮਗਰੋਂ ਸਤਨਾਮ ਸਿੰਘ ਦੇ ਪਰਿਵਾਰ ਨੂੰ ਵੱਡਾ ਝਟਕਾ ਲੱਗਿਆ ਸੀ, ਜਿਸ ਵਿੱਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਧੀਆਂ ਮੌਜੂਦ ਹਨ।
ਦੇਰ ਰਾਤ ਸੁਪਰ ਗਰੋਸਰੀ ਵਿੱਚ ਆਇਆ ਹਮਲਾਵਰ
ਹਮਲਾਵਰ ਗਾਰਸੀਆ ਦੇਰ ਰਾਤ ਸੁਪਰ ਗਰੋਸਰੀ ਵਿੱਚ ਆਇਆ ਸੀ ਅਤੇ ਕੁਝ ਸਮਾਨ ਖਰੀਦਣ ਮਗਰੋਂ ਹੈਂਡ ਗੱਨ ਕੱਢ ਲਈ ਅਤੇ ਸਤਨਾਮ ਸਿੰਘ ਉੱਤੇ ਕਈ ਗੋਲੀਆਂ ਚਲਾਈਆਂ। ਤਿੰਨ ਗੋਲੀਆਂ ਲੱਗਣ ਮਗਰੋਂ ਸਤਨਾਮ ਸਿੰਘ ਨੇ ਸਟੋਰ ਵਿੱਚ ਹੀ ਦਮ ਤੋੜ ਦਿੱਤਾ ਸੀ। ਪੁਲਿਸ ਨੂੰ ਆਪਣੇ ਦਿੱਤੇ ਬਿਆਨ ਵਿੱਚ ਗਾਰਸੀਆ ਨੇ ਦੱਸਿਆ ਕਿ ਉਸ ਦੇ ਕੋਲ ਗਰੋਸਰੀ ਤੋਂ ਸਮਾਨ ਖਰੀਦਣ ਲਈ ਜ਼ਿਆਦਾ ਪੈਸੇ ਨਹੀਂ ਸਨ।
ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ
ਸਤਨਾਮ ਸਿੰਘ ਦੀ ਧੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਦੇ ਕਾਤਲ ਨੂੰ ਉਮਰ ਕੈਦ (Life imprisonment) ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਉਸ ਨੂੰ ਜੇਲ ਵਿੱਚ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹਨਾਂ ਦੀ ਆਪਣੇ ਪਿਤਾ ਨਾਲ ਚੰਗੀ ਦੋਸਤੀ ਸੀ ਅਤੇ ਪੂਰੀ ਦੁਨੀਆਂ ਵਿੱਚ ਉਹ ਆਪਣੇ ਪਿਤਾ ਨੂੰ ਹੀ ਸਭ ਤੋਂ ਵੱਧ ਪਿਆਰ ਕਰਦੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ