ਗਲਤੀ ਨਾਲ ਐਸਿਡ ਪੀ ਲਿਆ ਤਾਂ ਕੀ ਹੁੰਦਾ ਹੈ? ਮਾਹਰ ਤੋਂ ਜਾਣੋ

Updated On: 

14 Jul 2026 14:21 PM IST

Acid Poisoning: ਹਾਪੁੜ ਵਿੱਚ ਇੱਕ ਕੁੜੀ ਨੇ ਗਲਤੀ ਨਾਲ ਪਾਣੀ ਸਮਝ ਕੇ ਐਸਿਡ ਪੀ ਲਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕੀ ਤੁਸੀਂ ਜਾਣਦੇ ਹੋ ਕਿ ਗਲਤੀ ਨਾਲ ਐਸਿਡ ਪੀਣ ਨਾਲ ਸਰੀਰ ਵਿੱਚ ਕੀ ਹੁੰਦਾ ਹੈ? ਮਾਹਿਰਾਂ ਤੋਂ ਜਾਣੋ..

ਗਲਤੀ ਨਾਲ ਐਸਿਡ ਪੀ ਲਿਆ ਤਾਂ ਕੀ ਹੁੰਦਾ ਹੈ? ਮਾਹਰ ਤੋਂ ਜਾਣੋ

ਐਸਿਡ ਪੀਣ ਦੀ ਸਥਿਤੀ 'ਚ ਇਹ ਗਲਤੀ ਨਾ ਕਰੋ

ਗਲਤੀ ਨਾਲ ਐਸਿਡ ਪੀ ਲਿਆ ਜਾਵੇ ਤਾਂ ਸਰੀਰ ਵਿੱਚ ਕੀ ਹੁੰਦਾ ਹੈ? ਇਹ ਸਵਾਲ ਇਸ ਲਈ ਉੱਠ ਰਿਹਾ ਹੈ ਕਿਉਂਕਿ ਹਾਪੁੜ ਵਿੱਚ ਇੱਕ ਜਵੈਲਰੀ ਸ਼ਾਪ ‘ਚ ਬੈਠੀ ਇੱਕ ਕੁੜੀ ਨੇ ਗਲਤੀ ਨਾਲ ਪਾਣੀ ਸਮਝ ਕੇ ਐਸਿਡ ਪੀ ਲਿਆ। ਦੱਸਿਆ ਜਾ ਰਿਹਾ ਹੈ ਕਿ ਕੁੜੀ ਨੇ ਜਿਸ ਬੋਤਲ ਵਿੱਚੋਂ ਪਾਣੀ ਪੀਤਾ, ਉਸ ਵਿੱਚ ਪਹਿਲਾਂ ਤੋਂ ਹੀ ਐਸਿਡ ਮਿਲਿਆ ਹੋਇਆ ਸੀ। ਇਸ ਛੋਟੀ ਜਿਹੀ ਗਲਤੀ ਕਾਰਨ ਉਸ ਨੂੰ ਹਸਪਤਾਲ ਲਿਜਾਣਾ ਪਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਜਿਹੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਹਨ ਅਤੇ ਇਸ ਸਥਿਤੀ ਵਿੱਚ ਤੁਰੰਤ ਕੀ ਕਰਨਾ ਚਾਹੀਦਾ ਹੈ, ਇਹ ਬਹੁਤ ਘੱਟ ਲੋਕ ਜਾਣਦੇ ਹਨ। TV9 ਨੇ ਡਾਕਟਰ ਨੂਪੁਰ ਜੈਨ (ਕੰਸਲਟੈਂਟ ਫਿਜ਼ੀਸ਼ੀਅਨ, ਕੈਲਾਸ਼ ਹਸਪਤਾਲ, ਨੋਇਡਾ) ਨਾਲ ਖਾਸ ਗੱਲਬਾਤ ਕੀਤੀ।

ਮਾਹਰ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਗਲਤੀ ਨਾਲ ਐਸਿਡ ਜਾਂ ਟਾਇਲਟ ਕਲੀਨਰ ਪੀ ਲਿਆ ਹੈ ਤਾਂ ਸਭ ਤੋਂ ਪਹਿਲਾਂ ਉਸ ਵਿਅਕਤੀ ਨੂੰ ਘਬਰਾਉਣਾ ਨਹੀਂ ਚਾਹੀਦਾ। ਨਾਲ ਹੀ ਇਸ ਘਟਨਾ ਨੂੰ ਹਲਕੇ ਵਿੱਚ ਵੀ ਨਹੀਂ ਲੈਣਾ ਚਾਹੀਦਾ।

ਕੀ ਹੈ ਐਸਿਡ ਪੀਣ ਦਾ ਪੂਰਾ ਮਾਮਲਾ ?

ਕੁੜੀ ਵੱਲੋਂ ਗਲਤੀ ਨਾਲ ਐਸਿਡ ਪੀਣ ਦੀ ਇਹ ਘਟਨਾ ਹਾਪੁੜ ਦੇ ਸ਼ਾਮ ਨਗਰ ਕੋਤਵਾਲੀ ਖੇਤਰ ਦੇ ਅਰਜੁਨ ਨਗਰ ਦੀ ਹੈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਇੱਕ ਔਰਤ ਆਪਣੀ ਧੀ ਨਾਲ ਗਹਿਣੇ ਖਰੀਦਣ ਲਈ ਦੁਕਾਨ ‘ਤੇ ਆਈ ਸੀ। ਪਿਆਸ ਲੱਗਣ ‘ਤੇ ਪੀੜਤ ਕੁੜੀ ਨੇ ਦੁਕਾਨਦਾਰ ਤੋਂ ਪਾਣੀ ਮੰਗਿਆ। ਆਰੋਪ ਹੈ ਕਿ ਦੁਕਾਨਦਾਰ ਨੇ ਉਸ ਨੂੰ ਗਲਤੀ ਨਾਲ ਐਸਿਡ ਮਿਲੀ ਹੋਈ ਬੋਤਲ ਦੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਵੈਲਰੀ ਸ਼ਾਪ ਦੇ ਮਾਲਕ ਨੇ ਨੇੜਲੀ ਕਨਫੈਕਸ਼ਨਰੀ ਦੁਕਾਨ ਤੋਂ ਇੱਕ ਬ੍ਰਾਂਡ ਦੀ ਬੋਤਲ ਮੰਗਵਾਈ ਸੀ।

ਦੁਕਾਨ ਦੇ ਕਰਮਚਾਰੀ ਨੇ ਇਹੀ ਬੋਤਲ ਕੁੜੀ ਨੂੰ ਦੇ ਦਿੱਤੀ। ਤੇਜ਼ ਪਿਆਸ ਲੱਗਣ ਕਾਰਨ ਕੁੜੀ ਨੇ ਬੋਤਲ ਖੋਲ੍ਹੀ ਅਤੇ ਉਸ ਨੂੰ ਪਾਣੀ ਸਮਝ ਕੇ ਪੀ ਲਿਆ। ਐਸਿਡ ਪੀਂਦੇ ਹੀ ਉਸ ਨੂੰ ਅਜੀਬ ਮਹਿਸੂਸ ਹੋਇਆ ਅਤੇ ਉਸ ਦੀ ਚੀਕ ਨਿਕਲ ਗਈ। ਹਾਲਤ ਵਿਗੜਣ ‘ਤੇ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਗਲਤੀ ਨਾਲ ਐਸਿਡ ਪੀ ਲਿਆ ਜਾਵੇ ਤਾਂ ਕੀ ਹੁੰਦਾ ਹੈ?

ਐਸਿਡ ਪੀਣ ਨਾਲ ਮੂੰਹ, ਗਲਾ, ਭੋਜਨ ਨਲੀ (ਫੂਡ ਪਾਈਪ) ਅਤੇ ਇੱਥੋਂ ਤੱਕ ਕਿ ਪੇਟ ਵੀ ਬੁਰੀ ਤਰ੍ਹਾਂ ਸੜ ਸਕਦਾ ਹੈ। ਇਸ ਦੇ ਲੱਛਣਾਂ ਵਿੱਚ ਮੂੰਹ ਅਤੇ ਗਲੇ ਵਿੱਚ ਤੇਜ਼ ਜਲਣ, ਨਿਗਲਣ ਵਿੱਚ ਮੁਸ਼ਕਲ, ਬਹੁਤ ਜ਼ਿਆਦਾ ਲਾਰ ਆਉਣਾ, ਉਲਟੀਆਂ, ਖੂਨ ਵਾਲੀਆਂ ਉਲਟੀਆਂ, ਪੇਟ ਦਰਦ ਅਤੇ ਜੇਕਰ ਗਲੇ ਵਿੱਚ ਸੋਜ ਆ ਜਾਵੇ ਤਾਂ ਸਾਹ ਲੈਣ ਵਿੱਚ ਦਿੱਕਤ ਵੀ ਸ਼ਾਮਲ ਹੋ ਸਕਦੀ ਹੈ।

ਤੁਰੰਤ ਕੀ ਕਰਨਾ ਚਾਹੀਦਾ ਹੈ?

1) ਸਭ ਤੋਂ ਪਹਿਲਾਂ ਥੋੜ੍ਹਾ-ਥੋੜ੍ਹਾ ਪਾਣੀ ਪੀਓ ਅਤੇ ਬਿਨਾਂ ਦੇਰੀ ਕੀਤੇ ਨੇੜਲੇ ਹਸਪਤਾਲ ਪਹੁੰਚੋ।

2) ਉਲਟੀ ਕਰਨ ਦੀ ਕੋਸ਼ਿਸ਼ ਬਿਲਕੁਲ ਨਾ ਕਰੋ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਸ ਤਰ੍ਹਾਂ ਅੰਦਰ ਗਿਆ ਐਸਿਡ ਬਾਹਰ ਨਿਕਲ ਜਾਵੇਗਾ, ਪਰ ਇਸ ਨਾਲ ਹੋਰ ਵੱਧ ਨੁਕਸਾਨ ਹੋ ਸਕਦਾ ਹੈ। ਉਲਟੀ ਦੌਰਾਨ ਐਸਿਡ ਦੁਬਾਰਾ ਭੋਜਨ ਨਲੀ (ਫੂਡ ਪਾਈਪ) ਵਿੱਚੋਂ ਲੰਘਦਾ ਹੈ, ਜਿਸ ਨਾਲ ਸੜਨ (ਬਰਨ) ਹੋਰ ਵੀ ਗੰਭੀਰ ਹੋ ਸਕਦੀ ਹੈ।

3) ਅਜਿਹੀ ਸਥਿਤੀ ਵਿੱਚ ਬੇਕਿੰਗ ਸੋਡਾ, ਨਿੰਬੂ ਜਾਂ ਹੋਰ ਕੋਈ ਅਜਿਹੀ ਚੀਜ਼ ਨਹੀਂ ਦੇਣੀ ਚਾਹੀਦੀ। ਕਈ ਲੋਕ ਐਸਿਡ ਨੂੰ ਨਿਊਟ੍ਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਇਸ ਨਾਲ ਹੋਣ ਵਾਲੀ ਰਸਾਇਣਕ ਪ੍ਰਤੀਕਿਰਿਆ ਕਾਰਨ ਸੜਨ (ਬਰਨ) ਹੋਰ ਵੀ ਗੰਭੀਰ ਹੋ ਸਕਦੀ ਹੈ।

4) ਜੇਕਰ ਮਰੀਜ਼ ਬੇਹੋਸ਼ ਹੈ ਜਾਂ ਕੁਝ ਵੀ ਨਿਗਲ ਨਹੀਂ ਸਕਦਾ, ਤਾਂ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ।

5) ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਐਸਿਡ ਨਿਗਲਣਾ ਇੱਕ ਬਹੁਤ ਹੀ ਗੰਭੀਰ ਮੈਡੀਕਲ ਐਮਰਜੈਂਸੀ ਹੈ ਅਤੇ ਇਸ ਵਿੱਚ ਤੁਰੰਤ ਡਾਕਟਰੀ ਇਲਾਜ ਦੀ ਲੋੜ ਹੁੰਦੀ ਹੈ।

Source:TV9Hindi.com

Follow Us