Raksha Bandhan ‘ਤੇ ਬਾਜ਼ਾਰਾਂ ਵਿੱਚ ਰੌਣਕਾਂ, ਟਰੈਂਡੀ ਤੇ ਸਟਾਈਲਿਸ਼ ਰੱਖੜੀ ਬਾਰੇ ਜਾਣੋ

Updated On: 

08 Aug 2025 17:17 PM IST

Raksha Bandhan 2025: ਰੱਖੜੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਿੱਚ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਆਪਣੇ ਭਰਾ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ। ਇਹ ਭਰਾ ਅਤੇ ਭੈਣ ਦਾ ਪਵਿੱਤਰ ਤਿਉਹਾਰ ਹੈ।

Raksha Bandhan ਤੇ ਬਾਜ਼ਾਰਾਂ ਵਿੱਚ ਰੌਣਕਾਂ, ਟਰੈਂਡੀ ਤੇ ਸਟਾਈਲਿਸ਼ ਰੱਖੜੀ ਬਾਰੇ ਜਾਣੋ

Raksha Bandhan 'ਤੇ ਬਾਜ਼ਾਰਾਂ 'ਚ ਰੌਣਕਾਂ

Follow Us On

ਬਜ਼ਾਰਾਂ ਵਿੱਚ ਦੁਕਾਨਦਾਰ ਨੇ ਇਸ ਵਾਰ ਵੱਖ-ਵੱਖ ਤਰ੍ਹਾਂ ਦੀਆਂ ਰੱਖੜੀਆਂ ਰੱਖੀਆਂ ਹੋਇਆ ਹਨ। ਜਿਨ੍ਹਾਂ ‘ਤੇ ਰੱਖੜੀ ‘ਤੇ ਨਾਮ ਲਿਖਿਆ ਹੈ, ਫੋਟੋ ਚਿਪਕਾਈ ਗਈ ਹੈ ਅਤੇ ਚਾਂਦੀ ਦੀਆਂ ਰੱਖੜੀਆਂ ਨਾਲ ਚਾਕਲੇਟ ਡੱਬਾ ਤਿਆਰ ਕੀਤਾ ਗਿਆ ਹੈ। ਰੱਖੜੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਿੱਚ ਭੈਣਾਂ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਆਪਣੇ ਭਰਾ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ।

ਇਹ ਭਰਾ ਅਤੇ ਭੈਣ ਦਾ ਪਵਿੱਤਰ ਤਿਉਹਾਰ ਹੈ। ਫਿਰੋਜ਼ਪੁਰ ਦੇ ਬਾਜ਼ਾਰ ਵਿੱਚ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਕਾਫੀ ਰੌਣਕਾਂ ਹਨ। ਇਸ ਵਾਰ ਦੁਕਾਨਦਾਰਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਰੱਖੜੀਆਂ ਰੱਖੀਆਂ ਹੋਇਆ ਹਨ। ਇਨ੍ਹਾਂ ਟਰੈਂਡੀ ਤੇ ਸਟਾਈਲਿਸ਼ ਰੱਖੜੀਆਂ ਨੂੰ ਭੈਣਾਂ ਆਪਣੇ ਭਰਾਵਾਂ ਲਈ ਖਰੀਦਦੀਆਂ ਦਿਖਾਈ ਦੇ ਰਹੀਆਂ ਹਨ।

ਟਰੈਂਡੀ ਤੇ ਸਟਾਈਲਿਸ਼ ਰੱਖੜੀ ਬਾਰੇ ਜਾਣੋ

ਰੱਖੜੀ ਦੇ ਆਉਣ ਨਾਲ ਮੈਟਰੋ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਅਤੇ ਕਸਬਿਆਂ ਤੱਕ ਰੱਖੜੀ ਬਾਜ਼ਾਰ ਸਜਾਇਆ ਗਿਆ ਹੈ। ਬਾਜ਼ਾਰ ਵਿੱਚ ਹਰ ਤਰ੍ਹਾਂ ਦੀਆਂ ਰੱਖੜੀਆਂ ਉਪਲਬਧ ਹਨ ਜੋ ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਆਕਰਸ਼ਿਤ ਕਰਦੀਆਂ ਹਨ। ਸੂਤੀ ਅਤੇ ਰੇਸ਼ਮ ਦੇ ਧਾਗਿਆਂ ਤੋਂ ਇਲਾਵਾ, ਹੁਣ ਸੋਨੇ ਅਤੇ ਚਾਂਦੀ ਦੀਆਂ ਰੱਖੜੀਆਂ ਦਾ ਦੌਰ ਹੈ। ਛੋਟਾ ਭੀਮ (Chhota Bheem), ਡੋਰੇਮੋਨ (Doraemon) ਅਤੇ ਲਾਬੂਬੂ (Labubu) ਥੀਮ ਵਾਲਿਆਂ ਰੱਖੜੀਆਂ ਨੇ ਲੋਕਾਂ ਵਿੱਚ ਇੱਕ ਵਿਲੱਖਣ ਖਿੱਚ ਪੈਦਾ ਕੀਤੀ ਹੈ।

ਖਿਡੌਣੇ ਵਾਲੀਆਂ ਰੱਖੜੀਆਂ ਬੱਚਿਆਂ ਨੂੰ ਕਰਦੀਆਂ ਹਨ ਆਕਰਸ਼ਿਤ

ਬਾਜ਼ਾਰ ਵਿੱਚ ਤੁਹਾਨੂੰ ਕਈ ਤਰ੍ਹਾਂ ਦੀਆਂ ਰੱਖੜੀਆਂ ਮਿਲਣਗੀਆਂ। ਕੁਝ ‘ਤੇ ਲਾਈਟਾਂ ਲੱਗੀਆਂ ਹੁੰਦੀਆਂ ਹਨ, ਜਦੋਂ ਕਿ ਕੁਝ ‘ਤੇ ਖਿਡੌਣੇ ਹੁੰਦੇ ਹਨ। ਰੱਖੜੀਆਂ ਬਣਾਉਂਦੇ ਸਮੇਂ, ਵੱਡਿਆਂ ਅਤੇ ਬੱਚਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਜਾਂਦਾ ਹੈ। ਕਿਉਂਕਿ ਭਰਾ ਅਤੇ ਭੈਣ ਦੇ ਪਿਆਰ ਦਾ ਪ੍ਰਤੀਕ ਮੰਨੀ ਜਾਂਦੀ ਰਾਖੀ ਹੁਣ ਇੱਕ ਸਟੇਟਸ ਸਿੰਬਲ ਬਣ ਰਹੀ ਹੈ, ਇਸ ਲਈ ਹਰ ਕੋਈ ਆਪਣੇ ਭਰਾ ਦੇ ਗੁੱਟ ‘ਤੇ ਇੱਕ ਵੱਖਰੀ ਕਿਸਮ ਦੀ ਰੱਖੜੀ ਬੰਨ੍ਹਣਾ ਚਾਹੁੰਦਾ ਹੈ। ਇਹ ਹੀ ਕਾਰਨ ਹੈ ਕਿ ਕੁਝ ਲੋਕ ਬਾਜ਼ਾਰ ਵਿੱਚ ਆਪਣੇ ਭਰਾਵਾਂ ਲਈ ਕੀਮਤੀ ਪੱਥਰਾਂ ਵਾਲੀਆਂ ਰੱਖੜੀਆਂ ਲੱਭ ਰਹੇ ਹਨ ਅਤੇ ਕੁਝ Bracelets ਵਾਲੀਆਂ।