ਚੰਡੀਗੜ੍ਹ ਰੋਜ਼ ਫੈਸਟੀਵਲ 2026 ਅੱਜ ਤੋਂ ਸ਼ੁਰੂ, ਟ੍ਰੈਫਿਕ ਪੁਲਿਸ ਵੱਲੋਂ ਖਾਸ ਐਡਵਾਈਜ਼ਰੀ ਜਾਰੀ
Chandigarh Rose Fest 2026: ਸੁੰਦਰ ਸ਼ਹਿਰ ਚੰਡੀਗੜ੍ਹ ਵਿੱਚ 20 ਫਰਵਰੀ ਨੂੰ ਰੋਜ਼ ਫੈਸਟੀਵਲ 2026 ਸ਼ੁਰੂ ਹੋ ਰਿਹਾ ਹੈ। ਟ੍ਰੈਫਿਕ ਪੁਲਿਸ ਨੇ ਤਿੰਨ ਦਿਨਾਂ ਰੋਜ਼ ਫੈਸਟ ਦੇ ਸੰਬੰਧ ਵਿੱਚ ਇੱਕ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਚੰਡੀਗੜ੍ਹ ਰੋਜ਼ ਫੈਸਟੀਵਲ 2026 ਅੱਜ ਤੋਂ ਸ਼ੁਰੂ, ਲੱਖਾਂ ਲੋਕਾਂ ਦੀ ਆਮਦ ਦੀ ਉਮੀਦ
ਚੰਡੀਗੜ੍ਹ ਦੇ ਸੈਕਟਰ-16 ਸਥਿਤ ਰੋਜ਼ ਗਾਰਡਨ ਵਿੱਚ ਸ਼ੁੱਕਰਵਾਰ ਤੋਂ ਰੋਜ਼ ਫੈਸਟੀਵਲ ਸ਼ੁਰੂ ਹੋ ਰਿਹਾ ਹੈ। ਸ਼ਹਿਰ ਦੇ ਲੋਕ ਤਿੰਨ ਦਿਨਾਂ (ਸ਼ੁੱਕਰਵਾਰ-ਸ਼ਨੀਵਾਰ-ਐਤਵਾਰ) ਤੱਕ ਚੱਲਣ ਵਾਲੇ ਰੋਜ਼ ਫੈਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਵਾਰ ਰੋਜ਼ ਫੈਸਟ ਵਿੱਚ 850 ਤੋਂ ਵੱਧ ਕਿਸਮਾਂ ਦੇ ਗੁਲਾਬ ਪ੍ਰਦਰਸ਼ਿਤ ਕੀਤੇ ਜਾਣਗੇ। ਰੋਜ਼ ਫੈਸਟੀਵਲ ਵਿੱਚ ਸਿਰਫ਼ ਚੰਡੀਗੜ੍ਹ ਤੋਂ ਹੀ ਨਹੀਂ ਸਗੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਵੀ ਲੋਕ ਆਉਂਦੇ ਹਨ। ਤਿੰਨ ਦਿਨਾਂ ਵਿੱਚ ਲੱਖਾਂ ਲੋਕ ਰੋਜ਼ ਫੈਸਟੀਵਲ ਦਾ ਆਨੰਦ ਮਾਣਦੇ ਹਨ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਰੋਜ਼ ਫੈਸਟੀਵਲ ਸਬੰਧੀ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ।
ਸ਼ਹਿਰ ਦੇ ਨਾਗਰਿਕਾਂ ਲਈ, ਇਹ ਸਿਰਫ਼ ਇੱਕ ਸਮਾਗਮ ਨਹੀਂ ਹੈ, ਸਗੋਂ ਮਾਣ ਦਾ ਪ੍ਰਤੀਕ ਹੈ। ਪਿਛਲੇ ਸਾਲ, ਲਗਭਗ ਪੰਜ ਲੱਖ ਲੋਕਾਂ ਨੇ ਇਸ ਤਿਉਹਾਰ ਵਿੱਚ ਹਿੱਸਾ ਲਿਆ ਸੀ। ਇਸ ਵਾਰ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਦੀ ਉਮੀਦ ਹੈ। ਵੀਰਵਾਰ ਨੂੰ, ਮੇਅਰ ਸੌਰਭ ਜੋਸ਼ੀ ਨੇ ਅਧਿਕਾਰੀਆਂ ਦੇ ਨਾਲ ਤਿਆਰੀਆਂ ਦਾ ਦੌਰਾ ਕੀਤਾ। ਉਨ੍ਹਾਂ ਨੂੰ ਮੁੱਖ ਪੰਡਾਲ, ਸਟੇਜ, ਸਟਾਲ ਅਤੇ ਸਜਾਵਟ ਦਿਖਾਈ ਗਈ।
20 ਤੋਂ 22 ਫਰਵਰੀ ਤੱਕ ਚੱਲੇਗਾ ਇਹ ਤਿਉਹਾਰ
54ਵਾਂ ਰੋਜ਼ ਫੈਸਟੀਵਲ 20 ਤੋਂ 22 ਫਰਵਰੀ ਤੱਕ ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ। ਕਈ ਆਕਰਸ਼ਣਾਂ ਵਿੱਚ ਮਿਸਟਰ ਰੋਜ਼ ਕਿੰਗ ਅਤੇ ਰੋਜ਼ ਕਵੀਨ ਮੁਕਾਬਲਾ, ਸੀਨੀਅਰ ਨਾਗਰਿਕਾਂ ਲਈ ਇੱਕ ਵਿਸ਼ੇਸ਼ ਮੁਕਾਬਲਾ, ਮੌਕੇ ‘ਤੇ ਪੇਂਟਿੰਗ, ਲੋਕ ਨਾਚ ਅਤੇ ਫੋਟੋਗ੍ਰਾਫੀ ਮੁਕਾਬਲੇ ਸ਼ਾਮਲ ਹਨ। ਹੈਲੀਕਾਪਟਰ ਰਾਈਡ ਅਤੇ ਗਰਮ ਹਾਟ ਏਅਰ ਬੈਲੂਨ ਦੀ ਵਿਵਸਥਾ ਵੀ ਉਪਲਬਧ ਹਨ। ਬੱਚਿਆਂ ਲਈ ਝੂਲੇ ਵੀ ਉਪਲਬਧ ਹਨ।
ਇੱਥੇ ਪਾਰਕ ਕੀਤੇ ਜਾ ਸਕਦੇ ਹਨ ਵਾਹਨ
- ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਦੇ ਪਿੱਛੇ ਵਾਹਨਾ ਦੀ ਪਾਰਕਿੰਗ ਬਣਾਈ ਗਈ ਹੈ
- ਪਾਰਕਿੰਗ ਸੈਕਟਰ 9 ਵਿੱਚ ਚੰਡੀਗੜ੍ਹ ਹਾਊਸਿੰਗ ਬੋਰਡ (CHB) ਅਤੇ ਯੂਟੀ ਸਕੱਤਰੇਤ ਦੇ ਪਿੱਛੇ ਵੀ ਉਪਲਬਧ ਹੋਵੇਗੀ। ਸੈਕਟਰ 9 ਤੋਂ, ਪੰਜਾਬ ਪੁਲਿਸ ਹੈੱਡਕੁਆਰਟਰ ਦੇ ਪਿੱਛੇ, ਸੈਂਟਰਲ ਹਾਲ ਤੱਕ
- ਸੈਕਟਰ 9 ਮੱਧ ਮਾਰਗ ‘ਤੇ SCO ਦੇ ਸਾਹਮਣੇ
- ਸੈਕਟਰ 16 ਰੋਜ਼ ਗਾਰਡਨ ਦੀ ਬੇਕ ਸਾਇਡ
- ਸੈਕਟਰ 17 ਵਿੱਚ ਹੋਟਲ ਤਾਜ ਦੇ ਸਾਹਮਣੇ
- ਸੈਕਟਰ 17, ਟੀਡੀਆਈ ਮਾਲ ਦੇ ਸਾਹਮਣੇ
- ਸੈਕਟਰ 17 ਮਲਟੀਲੇਵਲ ਪਾਰਕਿੰਗ ਅਤੇ ਨੀਲਮ ਥੀਏਟਰ ਪਾਰਕਿੰਗ
- ਸੈਕਟਰ 17 ਨਗਰ ਨਿਗਮ ਦਫ਼ਤਰ ਦੀ ਪਾਰਕਿੰਗ
- ਸੈਕਟਰ 17 ਰਾਸ ਫਰੰਟੀਅਰ ਦੇ ਨੇੜੇ
- ਤੁਸੀਂ ਆਪਣਾ ਵਾਹਨ ਨੀਲਮ ਥੀਏਟਰ, ਸੈਕਟਰ 17 ਦੇ ਨਾਲ ਲੱਗਦੀ ਪਾਰਕਿੰਗ ਵਿੱਚ ਵੀ ਪਾਰਕ ਕਰ ਸਕਦੇ ਹੋ।
ਲੋਕਾਂ ਨੂੰ ਟ੍ਰੈਫਿਕ ਪੁਲਿਸ ਦੀ ਖਾਸ ਅਪੀਲ
ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਥਾਵਾਂ ‘ਤੇ ਹੀ ਪਾਰਕ ਕਰਨ। ਸੈਕਟਰ 16 ਦੀਆਂ ਅੰਦਰੂਨੀ ਸੜਕਾਂ, ਸਾਈਕਲ ਟਰੈਕਾਂ, ਪੈਦਲ ਚੱਲਣ ਵਾਲੇ ਰਸਤਿਆਂ ਅਤੇ ਨੋ-ਪਾਰਕਿੰਗ ਜ਼ੋਨਾਂ ‘ਤੇ ਪਾਰਕਿੰਗ ਤੋਂ ਬਚੋ। ਪੁਲਿਸ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕਰੇਗੀ। ਟ੍ਰੈਫਿਕ ਪੁਲਿਸ ਨਾਲ ਹੈਲਪਲਾਈਨ ਨੰਬਰ 1073 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਰੋਜ਼ ਫੈਸਟੀਵਲ ਦੇ ਕਾਰਨ ਕੁਝ ਸੜਕਾਂ ‘ਤੇ ਆਵਾਜਾਈ ਨੂੰ ਮੋੜਿਆ ਜਾਂ ਸੀਮਤ ਕੀਤਾ ਜਾ ਸਕਦਾ ਹੈ।
