Baisaran Ghati Travel Tips: ਬੈਸਰਨ ਘਾਟੀ ਅਜੇ ਵੀ ਸੈਲਾਨੀਆਂ ਲਈ ਬੰਦ! ਪਹਿਲਾਂ ਕਿਵੇਂ ਪਹੁੰਚਦੇ ਸਨ ਲੋਕ ਅਤੇ ਕਿੰਨਾ ਆਉਂਦਾ ਸੀ ਖਰਚਾ
ਅੱਜ ਤੋਂ ਠੀਕ ਇੱਕ ਸਾਲ ਪਹਿਲਾਂ, 22 ਅਪ੍ਰੈਲ 2025 ਨੂੰ ਪਹਿਲਗਾਮ ਦੀ ਖ਼ੂਬਸੂਰਤ ਬੈਸਰਨ ਘਾਟੀ ਅੱਤਵਾਦੀ ਹਮਲੇ ਨਾਲ ਦਹਿਲ ਗਈ ਸੀ। ਅੱਜ ਇਸ ਦਰਦਨਾਕ ਘਟਨਾ ਦੀ ਪਹਿਲੀ ਬਰਸੀ ਹੈ। ਰਿਪੋਰਟਾਂ ਅਨੁਸਾਰ ਇਸ ਹਮਲੇ ਵਿੱਚ ਲਗਭਗ 36 ਸੈਲਾਨੀਆਂ ਨੇ ਆਪਣੀ ਜਾਨ ਗੁਆ ਦਿੱਤੀ ਸੀ, ਜੋ ਆਪਣੇ ਪਰਿਵਾਰਾਂ ਨਾਲ ਭਾਰਤ ਦੇ 'ਮਿਨੀ ਸਵਿਟਜ਼ਰਲੈਂਡ' ਵਜੋਂ ਮਸ਼ਹੂਰ ਬੈਸਰਨ ਦੇ ਨਜ਼ਾਰਿਆਂ ਦਾ ਆਨੰਦ ਲੈਣ ਆਏ ਸਨ।
Image Source: Ai Genrated
ਅੱਜ ਤੋਂ ਠੀਕ ਇੱਕ ਸਾਲ ਪਹਿਲਾਂ, 22 ਅਪ੍ਰੈਲ 2025 ਨੂੰ ਪਹਿਲਗਾਮ ਦੀ ਖ਼ੂਬਸੂਰਤ ਬੈਸਰਨ ਘਾਟੀ ਅੱਤਵਾਦੀ ਹਮਲੇ ਨਾਲ ਦਹਿਲ ਗਈ ਸੀ। ਅੱਜ ਇਸ ਦਰਦਨਾਕ ਘਟਨਾ ਦੀ ਪਹਿਲੀ ਬਰਸੀ ਹੈ। ਰਿਪੋਰਟਾਂ ਅਨੁਸਾਰ ਇਸ ਹਮਲੇ ਵਿੱਚ ਲਗਭਗ 36 ਸੈਲਾਨੀਆਂ ਨੇ ਆਪਣੀ ਜਾਨ ਗੁਆ ਦਿੱਤੀ ਸੀ, ਜੋ ਆਪਣੇ ਪਰਿਵਾਰਾਂ ਨਾਲ ਭਾਰਤ ਦੇ ‘ਮਿਨੀ ਸਵਿਟਜ਼ਰਲੈਂਡ’ ਵਜੋਂ ਮਸ਼ਹੂਰ ਬੈਸਰਨ ਦੇ ਨਜ਼ਾਰਿਆਂ ਦਾ ਆਨੰਦ ਲੈਣ ਆਏ ਸਨ। ਨਿਹੱਥੇ ਸੈਲਾਨੀਆਂ ‘ਤੇ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਕਾਰਨ 22 ਅਪ੍ਰੈਲ ਨੂੰ ਭਾਰਤ ਦੇ ਇਤਿਹਾਸ ਵਿੱਚ ਇੱਕ ‘ਕਾਲੇ ਦਿਨ’ ਵਜੋਂ ਵੀ ਯਾਦ ਕੀਤਾ ਜਾਂਦਾ ਹੈ।
ਸੈਲਾਨੀਆਂ ਲਈ ਫਿਲਹਾਲ ਬੰਦ ਹੈ ਬੈਸਰਨ ਘਾਟੀ
ਤਾਜ਼ਾ ਜਾਣਕਾਰੀ ਅਨੁਸਾਰ ਬੈਸਰਨ ਘਾਟੀ ਨੂੰ ਫਿਲਹਾਲ ਸੈਰ-ਸਪਾਟੇ ਲਈ ਬੰਦ ਰੱਖਿਆ ਗਿਆ ਹੈ। ਰਿਪੋਰਟਾਂ ਮੁਤਾਬਕ ਘਾਟੀ ਤੱਕ ਪਹੁੰਚਣ ਵਾਲੀ ਸੜਕ ਨੂੰ ‘ਮੋਟਰੇਬਲ’ (ਗੱਡੀਆਂ ਦੇ ਚੱਲਣ ਯੋਗ) ਬਣਾਉਣ ਲਈ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਸੈਲਾਨੀਆਂ ਦੀ ਆਵਾਜਾਈ ਰੋਕੀ ਗਈ ਹੈ। ਪਿਛਲੇ ਸਾਲ ਹੋਏ ਹਾਦਸੇ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਰਸਤਾ ਪੱਥਰੀਲਾ ਅਤੇ ਸਿਰਫ਼ ਟ੍ਰੈਕਿੰਗ ਵਾਲਾ ਹੋਣ ਕਾਰਨ ਜ਼ਖਮੀ ਸੈਲਾਨੀਆਂ ਨੂੰ ਸਮੇਂ ਸਿਰ ਮੈਡੀਕਲ ਸਹੂਲਤਾਂ ਨਹੀਂ ਮਿਲ ਸਕੀਆਂ ਸਨ। ਇਸੇ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਰਸਤੇ ਨੂੰ ਪੱਕਾ ਕੀਤਾ ਜਾ ਰਿਹਾ ਹੈ।
ਕਿਵੇਂ ਪਹੁੰਚਿਆ ਜਾਵੇ ਬੈਸਰਨ ਘਾਟੀ
ਹਵਾਈ ਯਾਤਰਾ: ਦਿੱਲੀ ਤੋਂ ਸ੍ਰੀਨਗਰ ਲਈ ਫਲਾਈਟ ਸਭ ਤੋਂ ਵਧੀਆ ਵਿਕਲਪ ਹੈ, ਜਿਸ ਵਿੱਚ ਲਗਭਗ 40 ਤੋਂ 45 ਮਿੰਟ ਲੱਗਦੇ ਹਨ। ਫਲਾਈਟ ਦੀ ਟਿਕਟ ਦਾ ਕਿਰਾਇਆ 5,000 ਤੋਂ 7,000 ਰੁਪਏ ਦੇ ਵਿਚਕਾਰ ਹੁੰਦਾ ਹੈ। ਸ੍ਰੀਨਗਰ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਪਹਿਲਗਾਮ ਜਾਣ ਲਈ ਟੈਕਸੀ ਮਿਲ ਜਾਂਦੀ ਹੈ, ਜਿਸ ਦਾ ਕਿਰਾਇਆ 3,000 ਤੋਂ 4,000 ਰੁਪਏ ਤੱਕ ਹੈ। ਸ੍ਰੀਨਗਰ ਤੋਂ ਪਹਿਲਗਾਮ ਪਹੁੰਚਣ ਵਿੱਚ 2.5 ਤੋਂ 3 ਘੰਟੇ ਲੱਗਦੇ ਹਨ।
ਰੇਲ ਯਾਤਰਾ: ਜੇਕਰ ਤੁਸੀਂ ਘੱਟ ਖਰਚੇ ਵਿੱਚ ਜਾਣਾ ਚਾਹੁੰਦੇ ਹੋ, ਤਾਂ ਦਿੱਲੀ ਤੋਂ ਜੰਮੂ ਤੱਕ ਰੇਲ ਰਾਹੀਂ ਸਫ਼ਰ ਕੀਤਾ ਜਾ ਸਕਦਾ ਹੈ। ਜੰਮੂ ਤੋਂ ਬੱਸ ਜਾਂ ਸਾਂਝੀ ਟੈਕਸੀ ਰਾਹੀਂ ਸ੍ਰੀਨਗਰ ਅਤੇ ਫਿਰ ਉੱਥੋਂ ਪਹਿਲਗਾਮ ਪਹੁੰਚਿਆ ਜਾ ਸਕਦਾ ਹੈ। ਹਾਲਾਂਕਿ ਇਸ ਵਿੱਚ ਸਮਾਂ ਜ਼ਿਆਦਾ ਲੱਗਦਾ ਹੈ।
ਪਹਿਲਗਾਮ ਤੋਂ ਬੈਸਰਨ ਤੱਕ ਦਾ ਸਫ਼ਰ
ਪਹਿਲਗਾਮ ਮੁੱਖ ਸ਼ਹਿਰ ਤੋਂ ਬੈਸਰਨ ਘਾਟੀ ਦੀ ਦੂਰੀ ਲਗਭਗ 4 ਤੋਂ 5 ਕਿਲੋਮੀਟਰ ਹੈ। ਪਹਿਲਾਂ ਇੱਥੇ ਜਾਣ ਲਈ ਸਿਰਫ਼ ਪੈਦਲ ਟ੍ਰੈਕਿੰਗ ਜਾਂ ਖੱਚਰਾਂ (ਟੱਟੂਆਂ) ਦਾ ਸਹਾਰਾ ਲੈਣਾ ਪੈਂਦਾ ਸੀ। ਪਹਿਲਾਂ ਪ੍ਰਤੀ ਵਿਅਕਤੀ ਖੱਚਰ ਦਾ ਕਿਰਾਇਆ ਲਗਭਗ 1,400 ਰੁਪਏ ਸੀ, ਜੋ ਮੌਸਮ ਅਨੁਸਾਰ ਬਦਲਦਾ ਰਹਿੰਦਾ ਸੀ। ਦੇਵਦਾਰ ਦੇ ਸੰਘਣੇ ਜੰਗਲਾਂ ਅਤੇ ਹਰੇ-ਭਰੇ ਮੈਦਾਨਾਂ ਨਾਲ ਘਿਰੀ ਇਹ ਥਾਂ ਆਪਣੀ ਸ਼ਾਂਤੀ ਲਈ ਜਾਣੀ ਜਾਂਦੀ ਹੈ, ਜਿਸ ਨੂੰ ਹੁਣ ਸੁਰੱਖਿਅਤ ਅਤੇ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
