ਇਹ 5 ਚੀਜ਼ਾਂ ਵਧਾ ਸਕਦੀਆਂ ਹਨ ਕਿਡਨੀ ਸਟੋਨ ਦਾ ਖ਼ਤਰਾ, ਕੀ ਤੂਸੀ ਤਾਂ ਨਹੀਂ ਖਾ ਰਹੇ?
ਅੱਜ-ਕੱਲ੍ਹ ਗਲਤ ਖਾਣ-ਪੀਣ ਅਤੇ ਵਿਗੜਦੇ ਜੀਵਨ ਸ਼ੈਲੀ ਕਾਰਨ ਕਿਡਨੀ ਸਟੋਨ ਯਾਨੀ ਗੁਰਦੇ ਦੀ ਪੱਥਰੀ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ। ਕਿਸੇ ਦੀ ਕਿਡਨੀ ਵਿੱਚ ਅਤੇ ਕਿਸੇ ਦੇ ਪਿੱਤੇ ਵਿੱਚ ਛੋਟੇ-ਛੋਟੇ ਪੱਥਰ ਬਣ ਜਾਂਦੇ ਹਨ, ਜੋ ਬਹੁਤ ਜ਼ਿਆਦਾ ਦਰਦਨਾਕ ਹੁੰਦੇ ਹਨ। ਜੇਕਰ ਪਿੱਤੇ ਵਿੱਚ ਪੱਥਰੀ ਹੋ ਜਾਵੇ ਤਾਂ ਅਕਸਰ ਪੂਰਾ ਪਿੱਤਾ ਹੀ ਕੱਢਣਾ ਪੈਂਦਾ ਹੈ, ਪਰ ਕਿਡਨੀ ਸਟੋਨ ਨੂੰ ਸਹੀ ਦਵਾਈਆਂ ਅਤੇ ਘਰੇਲੂ ਨੁਸਖਿਆਂ ਦੀ ਮਦਦ ਨਾਲ ਸਰੀਰ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ।
ਅੱਜ-ਕੱਲ੍ਹ ਗਲਤ ਖਾਣ-ਪੀਣ ਅਤੇ ਵਿਗੜਦੇ ਜੀਵਨ ਸ਼ੈਲੀ ਕਾਰਨ ਕਿਡਨੀ ਸਟੋਨ ਯਾਨੀ ਗੁਰਦੇ ਦੀ ਪੱਥਰੀ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ। ਕਿਸੇ ਦੀ ਕਿਡਨੀ ਵਿੱਚ ਅਤੇ ਕਿਸੇ ਦੇ ਪਿੱਤੇ ਵਿੱਚ ਛੋਟੇ-ਛੋਟੇ ਪੱਥਰ ਬਣ ਜਾਂਦੇ ਹਨ, ਜੋ ਬਹੁਤ ਜ਼ਿਆਦਾ ਦਰਦਨਾਕ ਹੁੰਦੇ ਹਨ। ਜੇਕਰ ਪਿੱਤੇ ਵਿੱਚ ਪੱਥਰੀ ਹੋ ਜਾਵੇ ਤਾਂ ਅਕਸਰ ਪੂਰਾ ਪਿੱਤਾ ਹੀ ਕੱਢਣਾ ਪੈਂਦਾ ਹੈ, ਪਰ ਕਿਡਨੀ ਸਟੋਨ ਨੂੰ ਸਹੀ ਦਵਾਈਆਂ ਅਤੇ ਘਰੇਲੂ ਨੁਸਖਿਆਂ ਦੀ ਮਦਦ ਨਾਲ ਸਰੀਰ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਹਰ ਉਮਰ ਦੇ ਲੋਕ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਮੁੱਖ ਕਾਰਨ ਘੱਟ ਪਾਣੀ ਪੀਣਾ ਅਤੇ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਹੈ ਜੋ ਸਰੀਰ ਵਿੱਚ ਪੱਥਰੀ ਬਣਨ ਦੀ ਸੰਭਾਵਨਾ ਨੂੰ ਵਧਾਉਂਦੀਆਂ ਹਨ।
ਸਿਹਤ ਮਾਹਿਰਾਂ ਅਨੁਸਾਰ, ਕਿਡਨੀ ਸਟੋਨ ਬਣਨ ਦੇ ਪਿੱਛੇ ਡਿਹਾਇਡ੍ਰੇਸ਼ਨ, ਸਰੀਰ ਵਿੱਚ ਖਣਿਜਾਂ ਦਾ ਅਸੰਤੁਲਨ ਅਤੇ ਖਾਸ ਤਰ੍ਹਾਂ ਦੇ ਭੋਜਨ ਦਾ ਜ਼ਿਆਦਾ ਸੇਵਨ ਮੁੱਖ ਕਾਰਨ ਹਨ। ਅਸੀਂ ਅਕਸਰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਕਰ ਲੈਂਦੇ ਹਾਂ ਜੋ ਹੌਲੀ-ਹੌਲੀ ਪੱਥਰੀ ਬਣਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੰਦੀਆਂ ਹਨ। ਆਓ ਜਾਣਦੇ ਹਾਂ ਉਨ੍ਹਾਂ 5 ਭੋਜਨਾਂ ਬਾਰੇ ਜੋ ਕਿਡਨੀ ਸਟੋਨ ਦਾ ਖ਼ਤਰਾ ਵਧਾ ਸਕਦੇ ਹਨ।
ਪਾਲਕ ਵਧਾ ਸਕਦੀ ਹੈ ਪੱਥਰੀ ਦਾ ਖ਼ਤਰਾ
ਪਾਲਕ ਨੂੰ ਆਇਰਨ ਦਾ ਇੱਕ ਵਧੀਆ ਸਰੋਤ ਮੰਨਿਆ ਜਾਂਦਾ ਹੈ ਅਤੇ ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਪਰ ਦੂਜੇ ਪਾਸੇ, ਇਹ ਕਿਡਨੀ ਸਟੋਨ ਦੇ ਮਰੀਜ਼ਾਂ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਇੱਕ ਵਾਰ ਕਿਡਨੀ ਸਟੋਨ ਹੋ ਚੁੱਕਾ ਹੈ, ਉਨ੍ਹਾਂ ਨੂੰ ਪਾਲਕ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ। ਅਸਲ ਵਿੱਚ, ਪਾਲਕ ਵਿੱਚ ‘ਆਕਸਾਲੇਟ’ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਸਰੀਰ ਵਿੱਚ ਕੈਲਸ਼ੀਅਮ ਦੇ ਨਾਲ ਮਿਲ ਕੇ ਕ੍ਰਿਸਟਲ ਬਣਾਉਂਦੀ ਹੈ ਅਤੇ ਇਹੀ ਬਾਅਦ ਵਿੱਚ ਪੱਥਰੀ ਦਾ ਰੂਪ ਲੈ ਲੈਂਦੀ ਹੈ।
ਡਰਾਈ ਫਰੂਟਸ ਅਤੇ ਬੀਜ ਵੀ ਹੋ ਸਕਦੇ ਹਨ ਨੁਕਸਾਨਦੇਹ
ਬਦਾਮ, ਕਾਜੂ, ਮੂੰਗਫਲੀ ਅਤੇ ਕੁਝ ਬੀਜ ਜਿਵੇਂ ਕਿ ਤਿਲ ਜਾਂ ਸੂਰਜਮੁਖੀ ਦੇ ਬੀਜ ਵੀ ਕਿਡਨੀ ਸਟੋਨ ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ਵਿੱਚ ਵੀ ਆਕਸਾਲੇਟ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਹਾਲਾਂਕਿ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਪਰ ਜੇਕਰ ਤੁਹਾਨੂੰ ਪਹਿਲਾਂ ਹੀ ਪੱਥਰੀ ਦੀ ਸਮੱਸਿਆ ਹੈ, ਤਾਂ ਇਨ੍ਹਾਂ ਦਾ ਸੇਵਨ ਬਹੁਤ ਹੀ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ।
ਚਾਕਲੇਟ ਅਤੇ ਕੋਕੋ ਉਤਪਾਦ
ਸਿਹਤ ਮਾਹਿਰਾਂ ਮੁਤਾਬਕ ਚਾਕਲੇਟ ਅਤੇ ਕੋਕੋ ਤੋਂ ਬਣੀਆਂ ਚੀਜ਼ਾਂ ਸਵਾਦ ਵਿੱਚ ਭਾਵੇਂ ਬਹੁਤ ਵਧੀਆ ਹੁੰਦੀਆਂ ਹਨ, ਪਰ ਇਨ੍ਹਾਂ ਵਿੱਚ ਆਕਸਾਲੇਟ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦਾ ਵਾਰ-ਵਾਰ ਸੇਵਨ ਕਰਨ ਨਾਲ ਸਰੀਰ ਵਿੱਚ ਆਕਸਾਲੇਟ ਦਾ ਪੱਧਰ ਵੱਧ ਸਕਦਾ ਹੈ, ਜਿਸ ਨਾਲ ਕਿਡਨੀ ਵਿੱਚ ਪੱਥਰੀ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਅਜਿਹੇ ਭੋਜਨਾਂ ਦਾ ਸੇਵਨ ਸੰਤੁਲਿਤ ਮਾਤਰਾ ਵਿੱਚ ਕਰਨਾ ਹੀ ਬਿਹਤਰ ਹੈ।
ਇਹ ਵੀ ਪੜ੍ਹੋ
ਨਮਕ ਦੀ ਜ਼ਿਆਦਾ ਵਰਤੋਂ
ਜ਼ਿਆਦਾ ਨਮਕ ਵਾਲਾ ਖਾਣਾ ਸਰੀਰ ਵਿੱਚ ਕਈ ਸਮੱਸਿਆਵਾਂ ਪੈਦਾ ਕਰਦਾ ਹੈ। ਜਦੋਂ ਅਸੀਂ ਬਹੁਤ ਜ਼ਿਆਦਾ ਨਮਕ ਖਾਂਦੇ ਹਾਂ, ਤਾਂ ਸਰੀਰ ਪਿਸ਼ਾਬ ਰਾਹੀਂ ਜ਼ਿਆਦਾ ਕੈਲਸ਼ੀਅਮ ਬਾਹਰ ਕੱਢਣਾ ਸ਼ੁਰੂ ਕਰ ਦਿੰਦਾ ਹੈ, ਜੋ ਬਾਅਦ ਵਿੱਚ ਪੱਥਰੀ ਬਣਨ ਦਾ ਵੱਡਾ ਕਾਰਨ ਬਣਦਾ ਹੈ। ਪ੍ਰੋਸੈਸਡ ਫੂਡਜ਼, ਪੈਕ ਕੀਤੇ ਸਨੈਕਸ ਅਤੇ ਜੰਕ ਫੂਡ ਵਿੱਚ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।
ਰੈੱਡ ਮੀਟ ਅਤੇ ਐਨੀਮਲ ਪ੍ਰੋਟੀਨ
ਇਸ ਸੂਚੀ ਵਿੱਚ ਰੈੱਡ ਮੀਟ, ਚਿਕਨ ਅਤੇ ਅੰਡੇ ਵਰਗੇ ਐਨੀਮਲ ਪ੍ਰੋਟੀਨ ਵੀ ਸ਼ਾਮਲ ਹਨ। ਇਨ੍ਹਾਂ ਦਾ ਜ਼ਿਆਦਾ ਸੇਵਨ ਸਰੀਰ ਵਿੱਚ ‘ਯੂਰਿਕ ਐਸਿਡ’ ਦਾ ਪੱਧਰ ਵਧਾ ਸਕਦਾ ਹੈ। ਇਹ ਯੂਰਿਕ ਐਸਿਡ ਕਿਡਨੀ ਵਿੱਚ ਜਮ੍ਹਾਂ ਹੋ ਕੇ ਪੱਥਰੀ ਬਣਨ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ। ਖੋਜ ਅਨੁਸਾਰ, ਪ੍ਰੋਟੀਨ ਲੈਣਾ ਜ਼ਰੂਰੀ ਹੈ ਪਰ ਬਹੁਤ ਜ਼ਿਆਦਾ ਸੇਵਨ ਤੋਂ ਬਚਣਾ ਚਾਹੀਦਾ ਹੈ, ਖ਼ਾਸਕਰ ਜੇਕਰ ਤੁਸੀਂ ਪੱਥਰੀ ਦੀ ਸਮੱਸਿਆ ਨਾਲ ਜੂਝ ਰਹੇ ਹੋ।
