Covid or Influenza ਲਈ ਕਿਹੜਾ ਮਾਸਕ ਬੇਹਤਰ ,N95, KN95 ਜਾਂ ਸਰਜਿਕਲ ਮਾਸਕ ?
N95 ਅਤੇ KN95 ਮਾਸਕ ਵਿਚਕਾਰ ਕਿਹੜਾ ਬਿਹਤਰ ਹੈ, ਇਸ ਬਾਰੇ ਲੋਕਾਂ ਵਿੱਚ ਸ਼ਸ਼ੋਪੰਜ ਬਣਿਆ ਹੋਇਆ ਹੈ। ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਮਾਸਕ ਦੀ ਭੂਮਿਕਾ ਕੀ ਹੈ ਅਤੇ ਤੁਹਾਨੂੰ ਇਸ ਨੂੰ ਕਿਸ ਹਾਲਤ ਵਿੱਚ ਪਹਿਨਣਾ ਚਾਹੀਦਾ ਹੈ।
Covid or Influenza ਲਈ ਕਿਹੜਾ ਮਾਸਕ ਬੇਹੱਤਰ ,N95, KN95 ਜਾਂ ਸਰਜਿਕਲ ਮਾਸਕ ? (Image Credit Source: Freepik)
N95, KN95 ਜਾਂ ਸਰਜਿਕਲ ਕਿਹੜਾ ਮਾਸਕ ਬਿਹਤਰ ?
ਮਾਹਿਰਾਂ ਦਾ ਕਹਿਣਾ ਹੈ ਕਿ N95 ਅਤੇ KN95 ਮਾਸਕ ਦੋਵੇਂ ਲਗਭਗ ਇੱਕੋ ਜਿਹੇ ਹਨ। ਜਿੱਥੇ N95 ਇੱਕ ਅਮਰੀਕੀ ਮਾਸਕ ਹੈ, KN95 ਚੀਨੀ ਹੈ। ਦੋਵੇਂ ਸਾਨੂੰ ਬਿਹਤਰ ਸੁਰੱਖਿਆ ਦਿੰਦੇ ਹਨ। ਇਸ ਤੋਂ ਇਲਾਵਾ ਸਰਜਿਕਲ ਅਤੇ ਕੱਪੜੇ ਦੇ ਮਾਸਕ ਵੀ ਵਧੀਆ ਨਤੀਜੇ ਦੇ ਸਕਦੇ ਹਨ। ਕੋਰੋਨਾ ਕਣ ਡਾਏਮੀਟਰ ਵਿੱਚ 0.12 ਮਾਈਕਰੋਨ ਜਿੰਨੇ ਛੋਟੇ ਹੁੰਦੇ ਹਨ ਅਤੇ N95 ਉਹਨਾਂ ਨੂੰ ਕਾਫ਼ੀ ਹੱਦ ਤੱਕ ਰੋਕਣ ਵਿੱਚ ਸਮਰੱਥ ਹੈ। ਜਦੋਂ ਕਿ KN95 ਨੂੰ 0.3 ਮਾਈਕਰੋਨ ਨੂੰ ਰੋਕਣ ਵਿੱਚ ਕੁਸ਼ਲ ਮੰਨਿਆ ਜਾਂਦਾ ਹੈ।ਸਾਨੂੰ ਕਿਹੜਾ ਮਾਸਕ ਖਰੀਦਣਾ ਚਾਹੀਦਾ ਹੈ?
ਮਾਹਿਰਾਂ (Experts) ਮੁਤਾਬਕ ਜੇਕਰ ਅਸੀਂ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਕੰਮ ਨਹੀਂ ਕਰਦੇ ਹਾਂ, ਤਾਂ ਸਾਨੂੰ ਕੱਪੜੇ ਦੇ ਮਾਸਕ ਪਹਿਨਣੇ ਚਾਹੀਦੇ ਹਨ। ਪਰ ਜੇਕਰ ਸਾਡਾ ਕੰਮ ਜ਼ਿਆਦਾ ਜੋਖਮ ਵਾਲਾ ਹੈ ਜਿਵੇਂ ਕਿ ਬੱਸ ਡਰਾਈਵਰ ਜਾਂ ਕਰਿਆਨੇ ਦੀਆਂ ਦੁਕਾਨਾਂ ਤਾਂ ਸਰਜਿਕਲ ਮਾਸਕ ਦੀ ਚੋਣ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਜੋ ਲੋਕ ਸੰਕਰਮਿਤ ਲੋਕਾਂ ਦੇ ਆਲੇ-ਦੁਆਲੇ ਕੰਮ ਕਰਦੇ ਹਨ, ਉਨ੍ਹਾਂ ਨੂੰ ਸਿਰਫ N95 ਜਾਂ KN95 ਵਰਗੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।ਤੁਹਾਨੂੰ ਆਪਣਾ ਮਾਸਕ ਕਦੋਂ ਬਦਲਣਾ ਚਾਹੀਦਾ ਹੈ?
N95, KN95 ਅਤੇ ਸਰਜਿਕਲ ਮਾਸਕ ਇੱਕ ਵਾਰ ਵਰਤੋਂ ਦੇ ਮੁਤਾਬਕ ਤਿਆਰ ਕੀਤੇ ਜਾਂਦੇ ਹਨ। ਦੂਜੇ ਪਾਸੇ, ਤੁਸੀਂ ਕੱਪੜੇ ਧੋ ਸਕਦੇ ਹੋ ਅਤੇ ਉਨ੍ਹਾਂ ਨੂੰ ਦੁਬਾਰਾ ਵਰਤ ਸਕਦੇ ਹੋ। ਮਾਹਿਰਾਂ ਦਾ ਕਹਿਣਾ ਹੈ ਕਿ ਡਿਸਪੋਜ਼ੇਬਲ ਮਾਸਕ ਨੂੰ 6 ਤੋਂ 12 ਘੰਟਿਆਂ ਤੱਕ ਵਰਤਣ ਤੋਂ ਬਾਅਦ ਸੁੱਟ ਦੇਣਾ ਚਾਹੀਦਾ ਹੈ। N95 ਮਾਸਕ ਮਹਿੰਗਾ ਹੈ, ਇਸ ਲਈ ਮਾਹਿਰ ਇਸ ਨੂੰ 3 ਤੋਂ 4 ਵਾਰ ਵਰਤਣ ਦੀ ਸਲਾਹ ਦਿੰਦੇ ਹਨ। ਤੁਹਾਨੂੰ ਮਾਰਕੀਟ ਵਿੱਚ N100 ਨਾਮ ਦੇ ਮਾਸਕ (Mask) ਵੀ ਮਿਲਣਗੇ ਅਤੇ ਉਹਨਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਉਹਨਾਂ ਦੇ ਫਿਲਟਰਾਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਦੁਬਾਰਾ ਵਰਤਿਆ ਜਾ ਸਕਦਾ ਹੈ। ਹਾਲਾਂਕਿ ਇਹ ਥੋੜਾ ਮਹਿੰਗਾ ਹੈ, ਪਰ ਇਸ ਦੇ ਨਤੀਜੇ ਵੀ ਵਧੀਆ ਹਨ.
Follow Us
