Maruti Suzuki: ਇੰਤਜ਼ਾਰ ਖਤਮ, ਲਾਂਚ ਹੋਈ 5 ਦਰਵਾਜ਼ਿਆਂ ਵਾਲੀ Jimny, ਕੀਮਤ ਹੈ ਬੱਸ ਇੰਨੀ

Updated On: 

21 Jun 2023 13:18 PM

Maruti Suzuki Jimny Price in India: ਮਾਰੂਤੀ ਸੁਜ਼ੂਕੀ ਨੇ ਆਪਣੀ ਨਵੀਂ 5-ਡੋਰ ਵਾਲੀ ਇਸ SUV ਨੂੰ ਲਾਂਚ ਕਰ ਦਿੱਤਾ ਹੈ। ਜਾਣੋ ਕਿੰਨੀ ਹੈ ਥਾਰ ਨੂੰ ਟੱਕਰ ਦੇਣ ਵਾਲੀ ਇਸ ਕਾਰ ਦੀ ਕੀਮਤ।

Maruti Suzuki: ਇੰਤਜ਼ਾਰ ਖਤਮ, ਲਾਂਚ ਹੋਈ 5 ਦਰਵਾਜ਼ਿਆਂ ਵਾਲੀ Jimny, ਕੀਮਤ ਹੈ ਬੱਸ ਇੰਨੀ
Follow Us On

Maruti Suzuki Jimny: ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ (Maruti Suzuki) ਨੇ ਆਪਣੇ SUV ਸੈਗਮੇਂਟ ਵਿੱਚ ਗਾਹਕਾਂ ਲਈ ਪੰਜ-ਦਰਵਾਜ਼ੇ ਵਾਲੀ ਜਿਮਨੀ (Jimny) ਲਾਂਚ ਕੀਤੀ ਹੈ। ਕੰਪਨੀ ਨੇ ਇਸ SUV ਦੇ ਦੋ ਵੇਰੀਐਂਟ ਉੱਤਾਰੇ ਹਨ। Alpha ਅਤੇ Zeta, ਇਨ੍ਹਾਂ ਦੋਵਾਂ ਮਾਡਲਾਂ ‘ਚ ਕੰਪਨੀ ਨੇ ਸਟੈਂਡਰਡ 4WD ਤਕਨੀਕ ਦੀ ਵਰਤੋਂ ਕੀਤੀ ਹੈ। ਆਓ ਤੁਹਾਨੂੰ ਭਾਰਤ ‘ਚ ਜਿਮਨੀ ਦੀ ਕੀਮਤ ਅਤੇ ਇਸ ਕਾਰ ‘ਚ ਦਿੱਤੇ ਗਏ ਸੇਫਟੀ ਫੀਚਰਸ ਬਾਰੇ ਦਿੰਦੇ ਹਾਂ ਜਾਣਕਾਰੀ ।

ਮਾਰੂਤੀ ਸੁਜ਼ੂਕੀ ਜਿਮਨੀ ਦੀ ਅਧਿਕਾਰਤ ਕੀਮਤ ਸਾਹਮਣੇ ਆ ਗਈ ਹੈ, ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਕਾਰ ਦੀ ਸ਼ੁਰੂਆਤੀ ਕੀਮਤ 12 ਲੱਖ 74 ਹਜ਼ਾਰ ਰੁਪਏ (ਮੈਨੁਅਲ ਵੇਰੀਐਂਟ, ਐਕਸ-ਸ਼ੋਰੂਮ) ਰੱਖੀ ਹੈ, ਇਹ ਬੇਸ ਵੈਰੀਐਂਟ ਦੀ ਕੀਮਤ ਹੈ। ਦੱਸ ਦੇਈਏ ਕਿ ਇਸ ਕਾਰ ਦੇ ਟਾਪ ਵੇਰੀਐਂਟ ਦੀ ਕੀਮਤ 13 ਲੱਖ 85 ਹਜ਼ਾਰ ਰੁਪਏ (ਆਟੋਮੈਟਿਕ ਵੇਰੀਐਂਟ, ਐਕਸ-ਸ਼ੋਰੂਮ) ਹੈ।

ਚੈੱਕ ਕਰੋ ਹਰੇਕ ਵੇਰੀਐਂਟ ਦੀ ਕੀਮਤ ਦੀ ਜਾਂਚ ਕਰੋ

Zeta MT ਵੇਰੀਐਂਟ ਦੀ ਕੀਮਤ 12.74 ਲੱਖ, Zeta AT ਮਾਡਲ ਦੀ ਕੀਮਤ 13.94 ਲੱਖ, Alpha MT ਮਾਡਲ ਦੀ ਕੀਮਤ 13.69 ਲੱਖ, Alpha AT ਮਾਡਲ ਦੀ ਕੀਮਤ 14.89 ਲੱਖ, Alpha MT ਡਿਊਲ ਟੋਨ ਵੇਰੀਐਂਟ ਦੀ ਕੀਮਤ 13.85 ਲੱਖ, Alpha AT ਦੇ ਡੁਅਲ ਟੋਨ ਮਾਡਲ ਦੀ ਕੀਮਤ ਕੰਪਨੀ ਨੇ 15.05 ਲੱਖ ਰੁਪਏ ਰੱਖੀ ਹੈ। ਦੱਸ ਦੇਈਏ ਕਿ ਇਹ ਸਾਰੀਆਂ ਕੀਮਤਾਂ ਕਾਰ ਦੀ ਐਕਸ-ਸ਼ੋਰੂਮ ਪ੍ਰਾਈਸ ਹਨ।

Jimny ਦਾ ਇਸ ਕਾਰ ਨਾਲ ਹੋਵੇਗਾ ਮੁਕਾਬਲਾ

ਮਾਰੂਤੀ ਸੁਜ਼ੂਕੀ ਜਿਮਨੀ ਦੀ ਅਧਿਕਾਰਤ ਕੀਮਤ ਤੋਂ ਪਰਦਾ ਉੱਠ ਚੁੱਕਾ ਹੈ। ਦੱਸ ਦੇਈਏ ਕਿ ਮਾਰੂਤੀ ਦੀ ਇਹ SUV ਕਾਰ ਪਹਿਲਾਂ ਤੋਂ ਹੀ ਮਾਰਕੀਟ ਵਿੱਚ ਮੌਜੂਦ ਮਹਿੰਦਰਾ ਦੀ ਥਾਰ ਨੂੰ ਟੱਕਰ ਦੇਵੇਗੀ।

ਇੰਜਣ ਡਿਟੇਲ

ਮਾਰੂਤੀ ਦੀ ਇਸ SUV ਵਿੱਚ 1.5 ਲੀਟਰ K15B ਪੈਟਰੋਲ ਇੰਜਣ ਹੈ ਜੋ 150PS ਦੀ ਪਾਵਰ ਅਤੇ 134Nm ਦਾ ਟਾਰਕ ਜਨਰੇਟ ਕਰਨ ਦਾ ਕੰਮ ਕਰਦਾ ਹੈ। ਇਸ ਕਾਰ ਨੂੰ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਅਤੇ 4 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲਾਂਚ ਕੀਤਾ ਗਿਆ ਹੈ।

Maruti Suzuki Jimny ਦੇ ਫੀਚਰਸ

ਡਿਜ਼ਾਈਨ ਦੀ ਗੱਲ ਕਰੀਏ ਤਾਂ ਇਸ ਕਾਰ ‘ਚ ਅਲਾਏ ਵ੍ਹੀਲਸ, ਵਾਸ਼ਰ ਦੇ ਨਾਲ LED ਹੈੱਡਲੈਂਪਸ, ਆਪਟੀਮਾਈਜ਼ਡ ਬੰਪਰ ਅਤੇ ਕ੍ਰੋਮ ਪਲੇਟਿੰਗ ਦੇ ਨਾਲ ਗਨਮੈਟਲ ਗ੍ਰੇ ਗ੍ਰਿਲ ਵਰਗੇ ਫੀਚਰਸ ਮਿਲਣਗੇ। ਸੇਫਟੀ ਲਈ ਮਾਰੂਤੀ ਸੁਜ਼ੂਕੀ ਦੀ ਇਸ ਕਾਰ ‘ਚ ਹਿੱਲ ਡੀਸੈਂਟ ਕੰਟਰੋਲ, ਹਿੱਲ ਹੋਲਡ ਅਸਿਸਟ, 6 ਏਅਰਬੈਗ ਅਤੇ ਬ੍ਰੇਕ LSD ਦੀ ਸਹੂਲਤ ਦਿੱਤੀ ਗਈ ਹੈ।

Maruti Suzuki Jimny ਦੇ ਕਲਰ ਆਪਸ਼ਨ

ਜੇਕਰ ਤੁਸੀਂ ਇਸ ਕਾਰ ਨੂੰ ਖਰੀਦਣ ਦਾ ਮਨ ਬਣਾ ਰਹੇ ਹੋ, ਤਾਂ ਇਹ ਕਾਰ ਤੁਹਾਨੂੰ 7 ਕਲਰ ਆਪਸ਼ਨ ਵਿੱਚ ਮਿਲੇਗੀ, ਬਲੈਕ ਰੂਫ ਦੇ ਨਾਲ ਸਿਜ਼ਲਿੰਗ ਰੈੱਡ, ਬਲੂਈਸ਼ ਬਲੈਕ ਰੂਫ ਦੇ ਨਾਲ ਕਾਇਨੇਟਿਕ ਯੈਲੋ ਕਲਰ, ਬਲੂਈਸ਼ ਬਲੈਕ, ਨੇਕਸਾ ਬਲੂ, ਗ੍ਰੇਨਾਈਟ ਗ੍ਰੇ, ਸਿਜ਼ਲਿੰਗ ਰੈੱਡ ਅਤੇ ਪਰਲ ਆਰਕਟਿਕ ਵ੍ਹਾਈਟ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ