ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਭਾਰ ਘਟਾਉਣ ‘ਚ ਨਿੰਬੂ ਫਾਇਦੇਮੰਦ ਪਰ ਇਸ ਤਰ੍ਹਾਂ ਕਰੋ ਵਰਤੋਂ

ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਰੋਜ਼ਾਨਾ ਸਵੇਰੇ ਨਿੰਬੂ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਂਦੇ ਹਨ। ਇਹ ਡਰਿੰਕ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਪਰ ਖਾਲੀ ਪੇਟ ਇਹ ਡਰਿੰਕ ਕਈ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ।

ਭਾਰ ਘਟਾਉਣ ‘ਚ ਨਿੰਬੂ  ਫਾਇਦੇਮੰਦ ਪਰ ਇਸ ਤਰ੍ਹਾਂ ਕਰੋ ਵਰਤੋਂ
ਭਾਰ ਘਟਾਉਣ ‘ਚ ਨਿੰਬੂ ਫਾਇਦੇਮੰਦ ਪਰ ਇਸ ਤਰ੍ਹਾਂ ਕਰੋ ਵਰਤੋਂ
Follow Us
tv9-punjabi
| Published: 08 Jan 2023 12:03 PM

ਵਧਦੇ ਭਾਰ ਨੂੰ ਘੱਟ ਕਰਨ ਲਈ ਲੋਕ ਅਕਸਰ ਕਈ ਤਰੀਕੇ ਅਜ਼ਮਾਉਂਦੇ ਹਨ। ਉਹ ਕਸਰਤ ਤੋਂ ਲੈ ਕੇ ਦਵਾਈਆਂ ਆਦਿ ਤੱਕ ਸਭ ਕੁਝ ਲੈਂਦੇ ਹਨ। ਪਰ ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਘਰੇਲੂ ਨੁਸਖਿਆਂ ਨੂੰ ਵੀ ਅਜ਼ਮਾਉਂਦੇ ਹਨ। ਘਰੇਲੂ ਨੁਸਖੇ ਹਮੇਸ਼ਾ ਸਸਤੇ ਅਤੇ ਕਾਰਗਰ ਸਾਬਤ ਹੁੰਦੇ ਹਨ। ਪਰ ਜੇਕਰ ਇਨ੍ਹਾਂ ਦੀ ਸਹੀ ਤਰੀਕੇ ਨਾਲ ਵਰਤੋਂ ਨਾ ਕੀਤੀ ਜਾਵੇ ਤਾਂ ਸਰੀਰ ਨੂੰ ਲਾਭ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਭਾਰ ਘਟਾਉਣ ਲਈ ਲੋਕ ਜਿਨ੍ਹਾਂ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਵਿੱਚੋਂ ਨਿੰਬੂ ਦੀ ਵਰਤੋਂ ਭਾਰ ਘਟਾਉਣ ਦਾ ਸਭ ਤੋਂ ਆਮ ਤਰੀਕਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਿੰਬੂ ਦੀ ਵਰਤੋਂ ਕਿਵੇਂ ਕਰੀਏ ਤਾਂ ਕਿ ਤੁਹਾਡਾ ਸਰੀਰ ਤੰਦਰੁਸਤ ਰਹੇ ਅਤੇ ਭਾਰ ਵੀ ਘੱਟ ਹੋਵੇ।

ਸਵੇਰੇ ਸ਼ਹਿਦ ਵਿੱਚ ਨਿੰਬੂ ਮਿਲਾ ਕੇ ਸੇਵਨ ਕਰੋ

ਭਾਰ ਘਟਾਉਣ ਲਈ ਬਹੁਤ ਸਾਰੇ ਲੋਕ ਸਵੇਰੇ ਖਾਲੀ ਪੇਟ ਪਾਣੀ ‘ਚ ਨਿੰਬੂ ਮਿਲਾ ਕੇ ਪੀਂਦੇ ਹਨ । ਗਰਮ ਪਾਣੀ ‘ਚ ਨਿੰਬੂ ਦਾ ਰਸ ਮਿਲਾ ਕੇ ਵੀ ਇਸ ਦਾ ਸੇਵਨ ਕੀਤਾ ਜਾਂਦਾ ਹੈ । ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਸੇਵਨ ਕਈ ਵਾਰ ਤੁਹਾਨੂੰ ਸਿਹਤ ਸਮੱਸਿਆਵਾਂ ਵਿੱਚ ਪਾ ਦਿੰਦਾ ਹੈ। ਇਸ ਨਾਲ ਤੁਹਾਡੇ ਪੇਟ ਵਿੱਚ ਦਰਦ ਵੀ ਹੋ ਸਕਦਾ ਹੈ। ਇਸ ਲਈ ਜੇਕਰ ਹੋ ਸਕੇ ਤਾਂ ਨਿੰਬੂ ਦੇ ਰਸ ਨੂੰ ਸ਼ੁੱਧ ਸ਼ਹਿਦ ਨਾਲ ਪਾਣੀ ਵਿਚ ਪੀਣਾ ਚਾਹੀਦਾ ਹੈ। ਇਸ ਤੋਂ ਤੁਹਾਨੂੰ ਚੰਗਾ ਲਾਭ ਮਿਲੇਗਾ। ਸ਼ਹਿਦ ਅਤੇ ਨਿੰਬੂ ਵਿੱਚ ਉੱਚ ਮਾਤਰਾ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਫ੍ਰੀ ਰੈਡੀਕਲਸ ਨਾਲ ਲੜਨ ਵਿੱਚ ਮਦਦ ਕਰਦੇ ਹਨ। ਫ੍ਰੀ ਰੈਡੀਕਲ ਉਹ ਤੱਤ ਹੁੰਦੇ ਹਨ ਜੋ ਭੋਜਨ ਦੇ ਪਾਚਨ ਦੌਰਾਨ ਸਾਡੇ ਸਰੀਰ ਵਿੱਚ ਪੈਦਾ ਹੁੰਦੇ ਹਨ ਅਤੇ ਇਹ ਸਰੀਰ ਲਈ ਨੁਕਸਾਨਦੇਹ ਹੁੰਦੇ ਹਨ। ਇਸ ਲਈ ਇਨ੍ਹਾਂ ਦੋਹਾਂ ਨੂੰ ਮਿਲਾ ਕੇ ਸਰੀਰ ‘ਚੋਂ ਫ੍ਰੀ ਰੈਡੀਕਲਸ ਖਤਮ ਹੋ ਜਾਂਦੇ ਹਨ।

ਕੋਸੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਦਾ ਸੇਵਨ ਕਰੋ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਪਾਣੀ ਨੂੰ ਕੋਸਾ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਇਸ ‘ਚ ਨਿੰਬੂ ਦਾ ਰਸ ਅਤੇ ਸ਼ੁੱਧ ਸ਼ਹਿਦ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ। ਇਨ੍ਹਾਂ ਦੋਵਾਂ ਨੂੰ ਮਿਲਾ ਕੇ ਇੱਕ ਡੀਟੌਕਸ ਡਰਿੰਕ ਬਣ ਜਾਂਦਾ ਹੈ ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਸਰੀਰ ਤੋਂ ਵਾਧੂ ਚਰਬੀ ਨੂੰ ਦੂਰ ਕਰਨ ਦੇ ਨਾਲ-ਨਾਲ ਇਹ ਕਬਜ਼ ਆਦਿ ਤੋਂ ਵੀ ਰਾਹਤ ਦਿਵਾਉਂਦਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਖਾਲੀ ਪੇਟ ਕੋਸੇ ਪਾਣੀ ਨਾਲ ਸਰੀਰ ‘ਤੇ ਚਮਤਕਾਰੀ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਜੇਕਰ ਇਸ ‘ਚ ਨਿੰਬੂ ਅਤੇ ਸ਼ਹਿਦ ਵੀ ਮਿਲਾ ਲਿਆ ਜਾਵੇ ਤਾਂ ਇਸ ਦੇ ਫਾਇਦੇ ਕਾਫੀ ਵਧ ਜਾਂਦੇ ਹਨ।

ਇਹ ਲੋਕ ਇਸ ਡਰਿੰਕ ਤੋਂ ਦੂਰ ਰਹਿਣ

ਪਾਣੀ ਦੇ ਨਾਲ ਨਿੰਬੂ ਅਤੇ ਸ਼ਹਿਦ ਦੇ ਕਈ ਫਾਇਦੇ ਹੁੰਦੇ ਹਨ ਪਰ ਕੁਝ ਲੋਕਾਂ ਲਈ ਇਹ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਇਹ ਤੁਹਾਡੇ ਲਈ ਚੰਗਾ ਡਰਿੰਕ ਨਹੀਂ ਹੈ। ਕਿਉਂਕਿ ਸ਼ਹਿਦ ਮਿੱਠਾ ਹੁੰਦਾ ਹੈ ਅਤੇ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਵਿੱਚ ਸ਼ੂਗਰ ਦੀ ਮਾਤਰਾ ਨੂੰ ਵਧਾ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਕੁਝ ਦਿਨ ਪਹਿਲਾਂ ਬੈਰਿਆਟ੍ਰਿਕ ਸਰਜਰੀ ਕਰਵਾਈ ਹੈ ਤਾਂ ਤੁਹਾਨੂੰ ਇਹ ਡਰਿੰਕ ਨਹੀਂ ਪੀਣਾ ਚਾਹੀਦਾ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਲੋਕ ਜੇਕਰ ਆਪਰੇਸ਼ਨ ਤੋਂ ਬਾਅਦ ਸ਼ਹਿਦ ਜਾਂ ਚੀਨੀ ਦਾ ਸੇਵਨ ਕਰਦੇ ਹਨ ਤਾਂ ਡੰਪਿੰਗ ਸਿੰਡਰੋਮ ਹੋ ਸਕਦਾ ਹੈ।

ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ 2 ਸ਼ੂਟਰ ਗ੍ਰਿਫਤਾਰ, ਫਿਲਮੀ ਅੰਦਾਜ਼ 'ਚ ਹੋਈ ਗ੍ਰਿਫਤਾਰੀ
ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਵਾਲੇ 2 ਸ਼ੂਟਰ ਗ੍ਰਿਫਤਾਰ, ਫਿਲਮੀ ਅੰਦਾਜ਼ 'ਚ ਹੋਈ ਗ੍ਰਿਫਤਾਰੀ...
Ayodhya: ਰਾਮਨੌਮੀ ਦੇ ਪਵਿੱਤਰ ਮੌਕੇ ਤੇ ਰਾਮਲਲਾ ਦੇ ਮੱਥੇ 'ਤੇ ਸੂਰਿਆ ਤਿਲਕ ਦੀਆਂ LIVE ਤਸਵੀਰਾਂ
Ayodhya: ਰਾਮਨੌਮੀ ਦੇ ਪਵਿੱਤਰ ਮੌਕੇ ਤੇ ਰਾਮਲਲਾ ਦੇ ਮੱਥੇ 'ਤੇ ਸੂਰਿਆ ਤਿਲਕ ਦੀਆਂ LIVE ਤਸਵੀਰਾਂ...
ਬਠਿੰਡਾ 'ਚ ਫਸਿਆ ਅਕਾਲੀ ਦਲ ਲਈ ਚੋਣ, ਅਜੇ ਤੱਕ ਉਮੀਦਵਾਰ ਦੇ ਨਾਂ ਦਾ ਨਹੀਂ ਹੋਇਆ ਐਲਾਨ, ਕੀ ਹੈ ਮਾਮਲਾ?
ਬਠਿੰਡਾ 'ਚ ਫਸਿਆ ਅਕਾਲੀ ਦਲ ਲਈ ਚੋਣ, ਅਜੇ ਤੱਕ ਉਮੀਦਵਾਰ ਦੇ ਨਾਂ ਦਾ  ਨਹੀਂ ਹੋਇਆ ਐਲਾਨ, ਕੀ ਹੈ ਮਾਮਲਾ?...
ਪੰਜਾਬ 'ਚ ਭਾਜਪਾ ਦੇ ਤਿੰਨ, 'ਆਪ' ਦੇ ਚਾਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
ਪੰਜਾਬ 'ਚ ਭਾਜਪਾ ਦੇ ਤਿੰਨ, 'ਆਪ' ਦੇ ਚਾਰ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ...
ਸਰਬਜੀਤ ਦੇ ਕਾਤਲ ਦੀ ਮੌਤ 'ਤੇ ਧੀ ਨੇ ਕਹੀ ਇਹ ਵੱਡੀ ਗੱਲ
ਸਰਬਜੀਤ ਦੇ ਕਾਤਲ ਦੀ ਮੌਤ 'ਤੇ ਧੀ ਨੇ ਕਹੀ ਇਹ ਵੱਡੀ ਗੱਲ...
ਸੀਐੱਮ ਮਾਨ ਨੇ ਤਿਹਾੜ ਜੇਲ੍ਹ 'ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ
ਸੀਐੱਮ ਮਾਨ ਨੇ ਤਿਹਾੜ ਜੇਲ੍ਹ 'ਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ, ਨਿਕਲ ਆਏ ਹੰਝੂ...
ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ
ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ...
BJP ਨੇ ਜਾਰੀ ਕੀਤਾ Manifesto, ਰਾਜਨਾਥ ਸਿੰਘ ਨੇ ਕਿਹਾ- ਮੋਦੀ ਦੀ ਗਾਰੰਟੀ ਸੋਨੇ ਵਰਗੀ ਖਰੀ
BJP ਨੇ ਜਾਰੀ ਕੀਤਾ Manifesto, ਰਾਜਨਾਥ ਸਿੰਘ ਨੇ ਕਿਹਾ- ਮੋਦੀ ਦੀ ਗਾਰੰਟੀ ਸੋਨੇ ਵਰਗੀ ਖਰੀ...
ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ
ਕੀ ਰਾਜਾ ਵੜਿੰਗ ਲੜਨਗੇ ਬਠਿੰਡਾ ਚੋਣ? ਰਾਹੁਲ ਗਾਂਧੀ ਨਾਲ ਪੋਸਟਰ ਨੂੰ ਲੈ ਕੇ ਅਟਕਲਾ...
J&K: ਊਧਮਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?
J&K: ਊਧਮਪੁਰ 'ਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ, ਧਾਰਾ 370 ਨੂੰ ਲੈ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਚੁਣੌਤੀ, ਕੀ ਕਿਹਾ?...
ਕਦੋਂ ਹੋਵੇਗੀ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ? ਤਿਹਾੜ ਪ੍ਰਸ਼ਾਸਨ, ਦਿੱਲੀ ਤੇ ਪੰਜਾਬ ਪੁਲਿਸ ਕਰਨਗੇ ਸੁਰੱਖਿਆ ਸਮੀਖਿਆ
ਕਦੋਂ ਹੋਵੇਗੀ CM ਮਾਨ ਦੀ ਕੇਜਰੀਵਾਲ ਨਾਲ ਮੁਲਾਕਾਤ? ਤਿਹਾੜ ਪ੍ਰਸ਼ਾਸਨ, ਦਿੱਲੀ ਤੇ ਪੰਜਾਬ ਪੁਲਿਸ ਕਰਨਗੇ ਸੁਰੱਖਿਆ ਸਮੀਖਿਆ...
ਫੁੱਟਬਾਲ ਪਾਵਰਹਾਊਸ ਜਰਮਨੀ ਤੋਂ ਭਾਰਤ ਕੀ ਸਿੱਖ ਸਕਦਾ? ਮਾਹਿਰ ਨੇ ਦਿੱਤੀ ਜਾਣਕਾਰੀ
ਫੁੱਟਬਾਲ ਪਾਵਰਹਾਊਸ ਜਰਮਨੀ ਤੋਂ ਭਾਰਤ ਕੀ ਸਿੱਖ ਸਕਦਾ? ਮਾਹਿਰ ਨੇ ਦਿੱਤੀ ਜਾਣਕਾਰੀ...
ਸੁੱਚਾ ਸਿੰਘ ਲੰਗਾਹ ਦਾ ਪੁੱਤਰ ਚਿੱਟੇ ਸਮੇਤ ਹਿਮਾਚਲ ਪੁਲਿਸ ਦੇ ਚੜਿਆ ਅੜਿੱਕੇ , ਇੱਕ ਕੁੜੀ ਸਮੇਤ 4 ਦੋਸਤ ਵੀ ਕਾਬੂ
ਸੁੱਚਾ ਸਿੰਘ ਲੰਗਾਹ ਦਾ ਪੁੱਤਰ ਚਿੱਟੇ ਸਮੇਤ ਹਿਮਾਚਲ ਪੁਲਿਸ ਦੇ ਚੜਿਆ ਅੜਿੱਕੇ , ਇੱਕ ਕੁੜੀ ਸਮੇਤ 4 ਦੋਸਤ ਵੀ ਕਾਬੂ...
Haryana: ਮਹਿੰਦਰਗੜ੍ਹ 'ਚ ਭਿਆਨਕ ਹਾਦਸਾ, ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 28 ਜ਼ਖ਼ਮੀ
Haryana: ਮਹਿੰਦਰਗੜ੍ਹ 'ਚ ਭਿਆਨਕ ਹਾਦਸਾ, ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 28 ਜ਼ਖ਼ਮੀ...
Stories