ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਕਸ਼ਮੀਰ ਦੀ ਅਰੂ ਘਾਟੀ ਹੈ ਜੱਨਤ, ਇੱਥੇ ਇਹਨਾਂ ਥਾਵਾਂ ‘ਤੇ ਘੁੰਮੋ, ਇੰਝ ਕਰੋ ਟ੍ਰਿਪ ਪਲਾਨ

Kashmir Tourist Places : ਕਸ਼ਮੀਰ ਦੀ ਖੂਬਸੂਰਤੀ ਨੂੰ ਸ਼ਾਇਦ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬਰਫ਼ ਨਾਲ ਢਕੇ ਪਹਾੜ, ਹਰੀਆਂ-ਭਰੀਆਂ ਵਾਦੀਆਂ ਅਤੇ ਝੀਲਾਂ ਮਨ ਨੂੰ ਮੋਹ ਲੈਂਦੀਆਂ ਹਨ। ਜੇਕਰ ਤੁਸੀਂ ਸਟ੍ਰੈਸ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਕਸ਼ਮੀਰ ਤੋਂ ਵਧੀਆ ਕੋਈ ਜਗ੍ਹਾ ਨਹੀਂ ਹੋ ਸਕਦੀ। ਤੁਸੀਂ ਕਸ਼ਮੀਰ ਵਿੱਚ ਆਰਾਮ ਅਤੇ ਸ਼ਾਂਤੀ ਦੇ ਪਲ ਬਿਤਾ ਸਕਦੇ ਹੋ।

ਕਸ਼ਮੀਰ ਦੀ ਅਰੂ ਘਾਟੀ ਹੈ ਜੱਨਤ, ਇੱਥੇ ਇਹਨਾਂ ਥਾਵਾਂ ‘ਤੇ ਘੁੰਮੋ, ਇੰਝ ਕਰੋ ਟ੍ਰਿਪ ਪਲਾਨ
ਕਸ਼ਮੀਰ ਦੀ ਅਰੂ ਘਾਟੀ ਹੈ ਜੱਨਤ
Follow Us
tv9-punjabi
| Published: 02 May 2025 15:47 PM

ਗਰਮੀਆਂ ਦੇ ਸਿਤਮ ਤੋਂ ਪਰੇਸ਼ਾਨ ਜ਼ਿਆਦਾਤਰ ਲੋਕ ਪਹਾੜਾਂ ਵੱਲ ਰੁੱਖ ਕਰਦੇ ਹਨ। ਭਾਵੇਂ ਅੱਤਵਾਦੀ ਹਮਲੇ ਤੋਂ ਬਾਅਦ ਭਾਵੇਂ ਕਸ਼ਮੀਰ ਵਿਵਾਦਾਂ ਵਿੱਚ ਹੋਵੇ, ਪਰ ਇੱਥੇ ਬਹੁਤ ਸਾਰੀਆਂ ਘਾਟੀਆਂ ਅਤੇ ਟੂਰਿਸਟ ਪਲੇਸ ਹਨ ਜਿੱਥੇ ਜਾਣ ਦਾ ਇੱਕ ਵੱਖਰਾ ਹੀ ਮਜ਼ਾ ਹੈ। ਠੰਢੀ ਹਵਾ, ਵਾਦੀਆਂ ਵਿੱਚ ਫੈਲੇ ਸੁੰਦਰ ਫੁੱਲਾਂ ਅਤੇ ਬਰਫ਼ ਨਾਲ ਢਕੇ ਪਹਾੜਾਂ ਨੂੰ ਦੇਖ ਕੇ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਇਹ ਇੱਕ ਸੁਪਨਾ ਹੋਵੇ। ਜੇਕਰ ਤੁਸੀਂ ਵੀ ਤਣਾਅ ਘੱਟ ਕਰਨ ਲਈ ਅਜਿਹੀ ਜਗ੍ਹਾ ‘ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਕਸ਼ਮੀਰ ਦੀ ਇਸ ਸ਼ਾਨਦਾਰ ਅਤੇ ਸੁੰਦਰ ਅਰੂ ਘਾਟੀ ਦਾ ਦੌਰਾ ਕਰ ਸਕਦੇ ਹੋ। ਅਰੂ ਵੈਲੀ ਦਾ ਨਜ਼ਾਰਾ ਦੇਖ ਕੇ ਤੁਹਾਨੂੰ ਇੰਝ ਲੱਗੇਗਾ ਜਿਵੇਂ ਤੁਸੀਂ ਕਿਸੇ ਫਿਲਮ ਦੀ ਸ਼ੂਟਿੰਗ ਦੇਖ ਰਹੇ ਹੋ ਪਰ ਯਕੀਨ ਕਰੋ, ਤੁਸੀਂ ਅਸਲ ਵਿੱਚ ਉਸ ਜਗ੍ਹਾ ਨੂੰ ਆਪਣੀਆਂ ਅੱਖਾਂ ਨਾਲ ਦੇਖ ਰਹੇ ਹੋਵੋਗੇ।

ਅਰੂ ਘਾਟੀ ਵਿੱਚ ਇੱਕ ਸੁੰਦਰ ਪਿੰਡ ਸਥਿਤ ਹੈ ਅਤੇ ਇਸਨੂੰ ਇੱਥੇ ਸਿਰਫ਼ ਅਰੂ ਕਿਹਾ ਜਾਂਦਾ ਹੈ। ਇਹ ਘਾਟੀ ਪਹਿਲਗਾਮ ਤੋਂ ਸਿਰਫ਼ 15 ਕਿਲੋਮੀਟਰ ਦੂਰ ਹੈ। ਇੱਥੇ ਤੁਸੀਂ ਘੋੜਸਵਾਰੀ ਅਤੇ ਮੱਛੀਆਂ ਫੜਨ ਵਰਗੀਆਂ ਗਤੀਵਿਧੀਆਂ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਤੁਸੀਂ ਇਸ ਜੱਨਤ ਵਰਗ੍ਹੀ ਥਾਂ ‘ਤੇ ਹੋਰ ਕੀ ਕਰ ਸਕਦੇ ਹੋ।

ਅਰੂ ਘਾਟੀ ਵਿੱਚ ਘੁੰਮਣ ਯੋਗ ਸਥਾਨ

ਤਾਰਸਰ ਝੀਲ

ਇਹ ਝੀਲ ਅਰੂ ਘਾਟੀ ਤੋਂ 11 ਕਿਲੋਮੀਟਰ ਦੂਰ ਸਮੁੰਦਰ ਤਲ ਤੋਂ 11 ਹਜ਼ਾਰ ਫੁੱਟ ਦੀ ਉਚਾਈ ‘ਤੇ ਸਥਿਤ ਹੈ। ਇੱਥੋਂ ਤੁਸੀਂ ਕਸ਼ਮੀਰ ਦੀ ਸੁੰਦਰਤਾ ਨੂੰ ਹੋਰ ਸਪਸ਼ਟ ਰੂਪ ਵਿੱਚ ਦੇਖ ਸਕਦੇ ਹੋ। ਕਸ਼ਮੀਰ ਦੀ ਇਸ ਝੀਲ ਨੂੰ ਤੁਲੀਅਨ ਝੀਲ ਵੀ ਕਿਹਾ ਜਾਂਦਾ ਹੈ। ਤਾਰਸਰ ਝੀਲ ਚਾਰੇ ਪਾਸਿਓਂ ਬਰਫ਼ ਨਾਲ ਢਕੇ ਪਹਾੜਾਂ ਨਾਲ ਘਿਰੀ ਹੋਈ ਹੈ ਅਤੇ ਇਹ ਦ੍ਰਿਸ਼ ਇਸ ਸੈਲਾਨੀ ਸਥਾਨ ਨੂੰ ਹੋਰ ਵੀ ਮਨਮੋਹਕ ਬਣਾਉਂਦਾ ਹੈ।

ਕੋਲੋਹੋਈ ਗਲੇਸ਼ੀਅਰ

ਕੋਲੋਹੋਈ ਗਲੇਸ਼ੀਅਰ ਅਰੂ ਘਾਟੀ ਦੀਆਂ ਸੁੰਦਰ ਥਾਵਾਂ ਵਿੱਚੋਂ ਇੱਕ ਹੈ। ਇੱਥੇ ਪਹੁੰਚਣ ਲਈ ਟ੍ਰੈਕਿੰਗ ਕਰਨੀ ਪੈਂਦੀ ਹੈ ਅਤੇ ਇਸ ਦੌਰਾਨ ਸੰਘਣੇ ਚੀੜ ਦੇ ਜੰਗਲਾਂ ਵਿੱਚੋਂ ਲੰਘਣਾ ਪੈਂਦਾ ਹੈ। ਭਾਵੇਂ ਇੱਥੇ ਟ੍ਰੈਕਿੰਗ ਕਰਨਾ ਔਖਾ ਹੈ, ਪਰ ਜਦੋਂ ਤੁਸੀਂ ਇੱਥੇ ਪਹੁੰਚੋਗੇ, ਤਾਂ ਸੁੰਦਰ ਨਜ਼ਾਰੇ ਦੇਖ ਕੇ ਤੁਹਾਡੀ ਥਕਾਵਟ ਦੂਰ ਹੋ ਜਾਵੇਗੀ। ਇਹ ਟ੍ਰੈਕ ਤਾਰਿਆਂ ਦੇ ਵਿਚਕਾਰ ਪਹਾੜਾਂ ਵਿੱਚ ਰਾਤਾਂ ਬਿਤਾਉਣ ਦੇ ਤੁਹਾਡੇ ਸੁਪਨੇ ਨੂੰ ਪੂਰਾ ਕਰੇਗਾ।

ਅਰੂ ਨਦੀ

ਅਰੂ ਨਦੀ ਅਰੂ ਘਾਟੀ ਵਿੱਚ ਵਗਦੀ ਹੈ। ਪਹਾੜਾਂ ਵਿਚਕਾਰ ਵਗਦੀ ਇਸ ਨਦੀ ਨੂੰ ਦੇਖਣਾ ਇੱਕ ਸ਼ਾਨਦਾਰ ਅਨੁਭਵ ਹੈ। ਵੈਸੇ ਵੀ, ਨਦੀ ਅਤੇ ਹਰਿਆਲੀ ਕਿਸੇ ਵੀ ਜਗ੍ਹਾ ਦੀ ਸੁੰਦਰਤਾ ਨੂੰ ਵਧਾਉਣ ਦਾ ਕੰਮ ਕਰਦੀ ਹੈ। ਅਰੂ ਨਦੀ ਇੱਕ ਵਧੀਆ ਪਿਕਨਿਕ ਸਪਾਟ ਵੀ ਹੋ ਸਕਦੀ ਹੈ। ਇੱਥੇ ਸ਼ੋਰ ਤੋਂ ਦੂਰ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਲੋਕ ਇੱਥੇ ਮੱਛੀਆਂ ਫੜਨ ਲਈ ਵੀ ਆਉਂਦੇ ਹਨ।

ਕਦੋਂ ਜਾਈਏ ਇਸ ਥਾਂ ਤੇ

ਅਰੂ ਘਾਟੀ ਦੀ ਸੁੰਦਰਤਾ ਹਰ ਮੌਸਮ ਵਿੱਚ ਵੱਖਰੀ ਹੁੰਦੀ ਹੈ। ਜੇਕਰ ਤੁਸੀਂ ਸਕੀਇੰਗ ਕਰਨਾ ਚਾਹੁੰਦੇ ਹੋ ਤਾਂ ਸਰਦੀਆਂ ਵਿੱਚ ਇਸ ਜਗ੍ਹਾ ‘ਤੇ ਜਾਓ ਪਰ ਜੇਕਰ ਤੁਸੀਂ ਇਸ ਜਗ੍ਹਾ ਦੀ ਸੁੰਦਰਤਾ ਦੇਖਣਾ ਚਾਹੁੰਦੇ ਹੋ ਤਾਂ ਗਰਮੀਆਂ ਤੋਂ ਵਧੀਆ ਕੋਈ ਮੌਸਮ ਨਹੀਂ ਹੋ ਸਕਦਾ ਹੈ। ਇਸ ਸਥਾਨ ‘ਤੇ ਜਾਣ ਦਾ ਸਭ ਤੋਂ ਵਧੀਆ ਸਮਾਂ ਜੁਲਾਈ ਤੋਂ ਸਤੰਬਰ ਦੇ ਵਿਚਕਾਰ ਹੁੰਦਾ ਹੈ ਕਿਉਂਕਿ ਉਸ ਸਮੇਂ ਘਾਟੀ ਸਭ ਤੋਂ ਸੁੰਦਰ ਦਿਖਾਈ ਦਿੰਦੀ ਹੈ। ਇਨ੍ਹਾਂ ਸੁੰਦਰ ਵਾਦੀਆਂ ਦੇ ਵਿਚਕਾਰ ਤੁਹਾਨੂੰ ਠਹਿਰਨ ਲਈ ਬਹੁਤ ਸਾਰੇ ਹੋਟਲ ਅਤੇ ਰਿਜ਼ੋਰਟ ਮਿਲਣਗੇ।

ਕਿਵੇਂ ਪਹੁੰਚੀਏ ਅਰੂ ਘਾਟੀ

ਅਰੂ ਵੈਲੀ ਜਾਣ ਲਈ ਬਹੁਤ ਸਾਰੇ ਵਿਕਲਪ ਹਨ ਅਤੇ ਉੱਥੇ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਜੇਕਰ ਤੁਸੀਂ ਅਰੂ ਵੈਲੀ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਇੱਥੇ ਟਰੇਨ ਰਾਹੀਂ ਵੀ ਪਹੁੰਚ ਸਕਦੇ ਹੋ। ਟਰੇਨ ਰਾਹੀਂ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਸ੍ਰੀਨਗਰ ਹੈ। ਇੱਥੇ ਪਹੁੰਚਣ ਤੋਂ ਬਾਅਦ ਤੁਸੀਂ ਟੈਕਸੀ ਰਾਹੀਂ ਅਰੂ ਵੈਲੀ ਜਾ ਸਕਦੇ ਹੋ।

ਜੇਕਰ ਤੁਸੀਂ ਚਾਹੋ, ਤਾਂ ਹਵਾਈ ਜਹਾਜ਼ ਰਾਹੀਂ ਵੀ ਅਰੂ ਵੈਲੀ ਹੁੰਚ ਸਕਦੇ ਹੋ, ਜਿਸ ਲਈ ਤੁਹਾਨੂੰ ਨਜ਼ਦੀਕੀ ਹਵਾਈ ਅੱਡੇ ਸ੍ਰੀਨਗਰ ‘ਤੇ ਉਤਰਨਾ ਪਵੇਗਾ। ਅਰੂ ਵੈਲੀ ਹਵਾਈ ਅੱਡੇ ਤੋਂ ਲਗਭਗ 102 ਕਿਲੋਮੀਟਰ ਦੂਰ ਸਥਿਤ ਹੈ, ਜਿਸ ਲਈ ਤੁਸੀਂ ਕੈਬ ਬੁੱਕ ਕਰ ਸਕਦੇ ਹੋ। ਅਰੂ ਵੈਲੀ ਪਹੁੰਚਣ ਲਈ, ਤੁਸੀਂ ਆਪਣੇ ਵਾਹਨ ਰਾਹੀਂ ਉੱਥੇ ਜਾ ਸਕਦੇ ਹੋ ਜਾਂ ਤੁਸੀਂ ਸ਼ੇਅਰਡ ਟੈਕਸੀ ਰਾਹੀਂ ਵੀ ਅਰੂ ਵੈਲੀ ਜਾ ਸਕਦੇ ਹੋ।

ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!
ਲਾਰੈਂਸ ਬਿਸ਼ਨੋਈ ਦੀ ਗੋਲਡੀ ਬਰਾੜ ਨਾਲ ਹੋਈ ਸੀ ਲੜਾਈ, ਭਰਾ ਅਨਮੋਲ ਬਿਸ਼ਨੋਈ ਬਣਿਆ ਕਾਰਨ!...
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼
Sonipat ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਦਾ ਕਤਲ...ਨਹਿਰ 'ਚੋਂ ਮਿਲੀ ਲਾਸ਼...
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ
Video : ਫਿਰੋਜ਼ਪੁਰ ਵਿੱਚ ਪਿਆ ਮੀਂਹ, ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ...
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...