Maruti Jimny ਅਤੇ ਜਿਪਸੀ ਦੇ ਵਿਚਾਲੇ ਵੱਡਾ ਹੈ ਫਰਕ ? ਇੱਥੇ ਮਿਲੇਗੀ ਪੂਰੀ ਜਾਣਕਾਰੀ
Maruti Suzuki Jimny vs Gypsy: ਮਾਰੂਤੀ ਸੁਜ਼ੂਕੀ ਜਿਪਸੀ ਦੀ ਤਰਜ਼ 'ਤੇ ਕੰਪਨੀ ਮਾਰੂਤੀ ਜਿਮਨੀ ਨੂੰ ਲਾਂਚ ਕਰਨ ਜਾ ਰਹੀ ਹੈ। ਆਓ ਦੇਖੀਏ ਕਿ ਇਹ ਦੋਵੇਂ ਇੱਕ ਦੂਜੇ ਤੋਂ ਕਿੰਨੇ ਵੱਖਰੇ ਹਨ।
Auto News। ਆਟੋ ਐਕਸਪੋ 2023 ਦਾ ਆਯੋਜਨ ਇਸ ਸਾਲ ਜਨਵਰੀ ‘ਚ ਕੀਤਾ ਗਿਆ ਸੀ। ਦੇਸ਼ ਦੇ ਸਭ ਤੋਂ ਵੱਡੇ ਮੋਟਰ ਸ਼ੋਅ ਵਿੱਚ ਕਈ ਕਾਰਾਂ ਨੇ ਧਮਾਲ ਮਚਾ ਦਿੱਤੀ। ਮਾਰੂਤੀ ਸੁਜ਼ੂਕੀ (Maruti Suzuki) ਜਿਮਨੀ ਉਨ੍ਹਾਂ ਕਾਰਾਂ ਵਿੱਚੋਂ ਇੱਕ ਰਹੀ ਹੈ ਜਿਸ ਨੇ ਆਟੋ ਐਕਸਪੋ ਵਿੱਚ ਸਭ ਤੋਂ ਵੱਧ ਧਿਆਨ ਖਿੱਚਿਆ ਸੀ। ਮਹਿੰਦਰਾ ਥਾਰ ਅਤੇ ਫੋਰਸ ਗੁਰਖਾ ਵਰਗੀਆਂ ਪਾਵਰਫੁੱਲ SUV ਨੂੰ ਟੱਕਰ ਦੇਣ ਲਈ ਆਉਣ ਵਾਲੀ SUV ਨੂੰ ਬਾਜ਼ਾਰ ‘ਚ ਉਤਾਰਿਆ ਜਾਵੇਗਾ।
ਦੂਜੇ ਪਾਸੇ, ਜਿਮਨੀ ਨੂੰ ਆਪਣੇ ਸਮੇਂ ਦੀ ਮਹਾਨ SUV ਮਾਰੂਤੀ ਜਿਪਸੀ (Gypsy) ਦਾ ਅਗਲਾ ਅਵਤਾਰ ਮੰਨਿਆ ਜਾ ਰਿਹਾ ਹੈ। ਅੱਜ ਦੋਹਾਂ ਵਿਚਾਲੇ ਕੀ ਅੰਤਰ ਹੈ ਇਸ ਬਾਰੇ ਜਾਣਕਾਰੀ ਜਾਨਾਂਗੇ।
ਫਿਲਹਾਲ ਮਾਰੂਤੀ ਜਿਮਨੀ ਦੀਆਂ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਸਦੀ ਬੁਕਿੰਗ ਪਹਿਲਾਂ ਤੋਂ ਹੀ ਚੱਲ ਰਹੀ ਹੈ। ਆਉਣ ਵਾਲੀ SUV ਨੂੰ ਵੀ ਗਾਹਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਇਸ ਦੇ ਨਾਲ ਹੀ ਕੁੱਝ ਲੋਕ ਅਜਿਹੇ ਵੀ ਹਨ ਜੋ ਜਿਮਨੀ ਦੇ ਰੂਪ ‘ਚ ਜਿਪਸੀ SUV ਦੇ ਨਾਲ ਕੁਨੈਕਸ਼ਨ ਮਹਿਸੂਸ ਕਰਨਗੇ। ਤਾਂ ਆਓ ਦੇਖੀਏ ਕਿ ਜਿਮਨੀ ਅਤੇ ਜਿਪਸੀ ਕਿਵੇਂ ਵੱਖਰੇ ਹਨ।
ਜਿਮਨੀ ਦੀ ਲੰਬਾਈ ਜ਼ਿਆਦਾ ਹੈ
ਜਿਮਨੀ ਦੀ ਲੰਬਾਈ ਮਾਰੂਤੀ ਜਿਪਸੀ ਨਾਲੋਂ 25mm ਘੱਟ ਹੈ, ਜਦਕਿ ਚੌੜਾਈ 105mm ਜ਼ਿਆਦਾ ਹੈ। ਹਾਲਾਂਕਿ, ਜਿਮਨੀ ਦਾ ਵ੍ਹੀਲਬੇਸ ਜਿਪਸੀ ਨਾਲੋਂ 215mm ਲੰਬਾ ਹੈ। ਮਾਰੂਤੀ ਜਿਮਨੀ ਨੂੰ ਪਿਛਲੇ ਪਾਸੇ ਦਰਵਾਜ਼ਿਆਂ ਦਾ ਵਾਧੂ ਸੈੱਟ ਮਿਲੇਗਾ। ਕੰਪਨੀ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਸ ਦੇ ਨਾਲ ਹੀ ਦੋਵਾਂ SUV ‘ਚ ਸਪੇਅਰ ਵ੍ਹੀਲ ਦੀ ਜਗ੍ਹਾ ਵੱਖ-ਵੱਖ ਹੁੰਦੀ ਹੈ।
ਮੈਟਲ ਹਾਰਡ ਟਾਪ ਛੱਤ
ਇਸਦੇ ਨਾਲ ਹੀ, ਜਿਮਨੀ ਦੇ ਮੁਕਾਬਲੇ ਜਿਪਸੀ ਲੰਬੀ ਹੈ। ਜਿਪਸੀ ਨੂੰ ਛੱਤ ਲਈ ਇੱਕ ਸਾਫਟ ਟਾਪ ਅਤੇ ਪਲਾਸਟਿਕ ਦਾ ਵਿਕਲਪ ਮਿਲਿਆ, ਜਦੋਂ ਕਿ ਜਿਮਨੀ ਨੂੰ ਸਿਰਫ ਇੱਕ ਮੈਟਲ ਹਾਰਡ ਟਾਪ ਛੱਤ ਮਿਲੀ। ਮਾਰੂਤੀ ਜਿਮਨੀ ਦਾ 1.5 ਲੀਟਰ ਪੈਟਰੋਲ ਇੰਜਣ ਜ਼ਿਆਦਾ ਸ਼ਕਤੀਸ਼ਾਲੀ ਹੈ ਕਿਉਂਕਿ ਜਿਪਸੀ 1.3 ਲੀਟਰ ਪੈਟਰੋਲ ਇੰਜਣ ਦੀ ਵਰਤੋਂ ਕਰਦੀ ਸੀ।
ਇਹ ਵੀ ਪੜ੍ਹੋ
ਮਿਲਦਾ ਹੈ ਆਟੋਮੈਟਿਕ ਟ੍ਰਾਂਸਮਿਸ਼ਨ ਵਿਕਲਪ
ਜਿਮਨੀ ਨੂੰ 5 ਸਪੀਡ ਮੈਨੂਅਲ/4 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਵਿਕਲਪ ਮਿਲਦਾ ਹੈ, ਜਦੋਂ ਕਿ ਜਿਪਸੀ ਵਿੱਚ ਸਿਰਫ 5 ਸਪੀਡ ਗਿਅਰਬਾਕਸ ਸੀ। ਮਾਰੂਤੀ ਜਿਮਨੀ ਇੱਕ ਨਵੀਂ ਆਫ-ਰੋਡ SUV ਹੈ, ਜੋ ਕਈ ਨਵੀਨਤਮ ਅਤੇ ਆਧੁਨਿਕ ਵਿਸ਼ੇਸ਼ਤਾਵਾਂ ਦੇ ਨਾਲ ਆਵੇਗੀ। ਜਦਕਿ ਮਾਰੂਤੀ ਜਿਪਸੀ ਨੂੰ 2018 ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਲਈ ਜਿਮਨੀ ਵਿੱਚ ਹੋਰ ਤਕਨੀਕੀ ਵਿਸ਼ੇਸ਼ਤਾਵਾਂ ਉਪਲਬੱਧ ਹੋਣਗੀਆਂ।