Yoga Day Special : ਭਾਰਤ ਦੀਆਂ ਇਨ੍ਹਾਂ ਥਾਵਾਂ 'ਤੇ ਦੁਨੀਆ ਭਰ ਤੋਂ ਯੋਗ ਕਰਨ ਆਉਂਦੇ ਹਨ ਲੋਕ | international-yoga-day-Best Places for famous-for-yoga in india know full detail in punjabi Punjabi news - TV9 Punjabi

Yoga Day Special : ਭਾਰਤ ਦੀਆਂ ਇਨ੍ਹਾਂ ਥਾਵਾਂ ‘ਤੇ ਦੁਨੀਆ ਭਰ ਤੋਂ ਯੋਗ ਕਰਨ ਆਉਂਦੇ ਹਨ ਲੋਕ

Updated On: 

20 Jun 2024 14:23 PM

Best Places for Yoga in India: ਯੋਗ ਇੱਕ ਸੰਸਕ੍ਰਿਤ ਦਾ ਸ਼ਬਦ ਹੈ ਜਿਸਦਾ ਅਰਥ ਹੈ ਇਕਜੁੱਟ ਹੋਣਾ, ਯੋਗ ਦੇ ਪ੍ਰਚਾਰਕਾਂ ਕਾਰਨ ਅੱਜਕੱਲ੍ਹ ਯੋਗ ਟੂਰਿਜ਼ਮ ਵੀ ਬਹੁਤ ਮਸ਼ਹੂਰ ਹੋ ਰਿਹਾ ਹੈ। ਇਸ ਦੇ ਜ਼ਰੀਏ ਲੋਕ ਯੋਗਾ ਅਤੇ ਸੈਰ-ਸਪਾਟਾ ਦੋਵੇਂ ਇਕੱਠੇ ਕਰ ਸਕਦੇ ਹਨ। ਭਾਰਤ ਵਿੱਚ ਕੁਝ ਸਥਾਨ ਯੋਗਾ ਸੈਰ-ਸਪਾਟੇ ਲਈ ਬਹੁਤ ਮਸ਼ਹੂਰ ਹਨ, ਆਓ ਜਾਣਦੇ ਹਾਂ ਉਨ੍ਹਾਂ ਸ਼ਹਿਰਾਂ ਬਾਰੇ।

Yoga Day Special : ਭਾਰਤ ਦੀਆਂ ਇਨ੍ਹਾਂ ਥਾਵਾਂ ਤੇ ਦੁਨੀਆ ਭਰ ਤੋਂ ਯੋਗ ਕਰਨ ਆਉਂਦੇ ਹਨ ਲੋਕ

ਧਰਤੀ ਅਤੇ ਖਾਹ ਦੇ ਸੰਪਰਕ ਨਾਲ ਯੋਗ ਕਰਨ ਦੇ ਫਾਇਦੇ

Follow Us On

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਯੋਗ ਅੱਜ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਆਪਣੇ ਆਪ ਨੂੰ ਫਿੱਟ ਰੱਖਣ ਲਈ ਆਮ ਆਦਮੀ ਤੋਂ ਲੈ ਕੇ ਖਾਸ ਤੱਕ ਹਰ ਕੋਈ ਯੋਗਾ ਕਰਦਾ ਹੈ। ਯੋਗਾ ਨਾ ਸਿਰਫ਼ ਸੰਸਕ੍ਰਿਤ ਦਾ ਸ਼ਬਦ ਹੈ ਸਗੋਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਵੀ ਹੈ। ਪਿਛਲੇ ਕੁਝ ਸਾਲਾਂ ਵਿਚ ਯੋਗਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਇਕ ਵੱਖਰੀ ਪਛਾਣ ਮਿਲੀ ਹੈ। ਇਸ ਕਾਰਨ ਬਹੁਤ ਸਾਰੇ ਵਿਦੇਸ਼ੀ ਸੈਲਾਨੀ ਭਾਰਤ ਆ ਕੇ ਯੋਗਾ ਕਰ ਰਹੇ ਹਨ। ਕੁਝ ਭਾਰਤ ਵਿੱਚ ਰਹਿ ਕੇ ਯੋਗਾ ਕਲਾਸਾਂ ਚਲਾ ਰਹੇ ਹਨ, ਹਾਲਾਂਕਿ ਬਹੁਤ ਸਾਰੇ ਲੋਕ ਘਰ ਵਿੱਚ ਵੀ ਯੋਗਾ ਕਰਦੇ ਹਨ, ਪਰ ਉਨ੍ਹਾਂ ਨੂੰ ਇਸ ਦਾ ਪੂਰਾ ਲਾਭ ਨਹੀਂ ਮਿਲਦਾ।

ਕੁਦਰਤ ਦੀ ਗੋਦ ਵਿੱਚ ਖੁੱਲ੍ਹੀ ਥਾਂ ਵਿੱਚ ਯੋਗਾ ਕਰਨ ਨਾਲ ਲੋੜੀਂਦੀ ਆਕਸੀਜਨ ਮਿਲਦੀ ਹੈ। ਅਜਿਹੀ ਸਥਿਤੀ ਵਿੱਚ, ਜਗ੍ਹਾ ਦੀ ਕੋਈ ਕਮੀ ਵੀ ਨਹੀਂ ਹੁੰਦੀ ਹੈ ਅਤੇ ਤੁਸੀਂ ਕੋਈ ਵੀ ਮਨਪਸੰਦ ਯੋਗ ਆਸਣ ਕਰ ਸਕਦੇ ਹੋ। ਘਾਹ ਅਤੇ ਜ਼ਮੀਨ ‘ਤੇ ਹੱਥਾਂ-ਪੈਰਾਂ ਦਾ ਸੰਪਰਕ ਹੋਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਅਜਿਹੇ ‘ਚ ਇਹ ਜਾਣਨਾ ਜ਼ਰੂਰੀ ਹੈ ਕਿ ਭਾਰਤ ‘ਚ ਉਹ ਕਿਹੜੀਆਂ ਥਾਵਾਂ ਹਨ ਜਿੱਥੇ ਲੋਕ ਜਾ ਕੇ ਸਰੀਰਕ ਅਤੇ ਮਾਨਸਿਕ ਸ਼ਾਂਤੀ ਲਈ ਯੋਗਾ ਕਰ ਸਕਦੇ ਹਨ।

ਭਾਰਤ ਵਿਚ ਇਨ੍ਹਾਂ ਥਾਵਾਂ ‘ਤੇ ਯੋਗਾ ਕਰਨ ਆਉਂਦੇ ਹਨ ਵਿਦੇਸ਼ੀ ਲੋਕ

ਰਿਸ਼ੀਕੇਸ਼

ਜਦੋਂ ਅਸੀਂ ਯੋਗਾ ਬਾਰੇ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਜੋ ਸਾਡੇ ਦਿਮਾਗ ਵਿੱਚ ਆਉਂਦਾ ਹੈ ਉਹ ਹੈ ਰਿਸ਼ੀਕੇਸ਼। ਇਹ ਹਰੀਆਂ-ਭਰੀਆਂ ਭਰੀਆਂ ਪਹਾੜੀਆਂ ਨਾਲ ਘਿਰਿਆ ਬਹੁਤ ਸਾਰੇ ਯੋਗ ਗੁਰੂਆਂ ਅਤੇ ਰਿਸ਼ੀ ਦਾ ਘਰ ਵੀ ਹੈ। ਤੁਸੀਂ ਇੱਥੇ ਰਹਿ ਕੇ ਕਈ ਤਰ੍ਹਾਂ ਦੇ ਯੋਗ ਆਸਣ ਸਿੱਖ ਸਕਦੇ ਹੋ। ਕਈ ਵਿਦੇਸ਼ੀ ਸੈਲਾਨੀ ਵੀ ਇੱਥੇ ਆ ਕੇ ਯੋਗਾ ਦੀਆਂ ਕਲਾਸਾਂ ਦਿੰਦੇ ਹਨ ਅਤੇ ਕਈ ਯੋਗਾ ਸਿੱਖਣ ਵੀ ਆਉਂਦੇ ਹਨ। ਰਿਸ਼ੀਕੇਸ਼ ਦੇ ਮਾਹੌਲ ਵਿੱਚ ਇੱਕ ਸੁਹਾਵਣਾ ਅਹਿਸਾਸ ਹੈ ਜੋ ਹਰ ਕਿਸੇ ਨੂੰ ਯੋਗ ਅਤੇ ਅਧਿਆਤਮਿਕਤਾ ਲਈ ਪ੍ਰੇਰਿਤ ਕਰਦਾ ਹੈ।

ਧਰਮਸ਼ਾਲਾ

ਧਰਮਸ਼ਾਲਾ ਸੁੰਦਰ ਪਹਾੜੀ ਸਟੇਸ਼ਨਾਂ ਵਿੱਚੋਂ ਇੱਕ ਹੈ। ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਸੈਲਾਨੀ ਇੱਥੇ ਘੁੰਮਣ ਲਈ ਆਉਂਦੇ ਹਨ। ਲੋਕ ਇੱਥੇ ਘੁੰਮਣ ਲਈ ਹੀ ਨਹੀਂ ਆਉਂਦੇ, ਸਗੋਂ ਯੋਗਾ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣ ਵੀ ਆਉਂਦੇ ਹਨ। ਧਰਮਸ਼ਾਲਾ ਯੋਗਾ ਅਤੇ ਧਿਆਨ ਨਾਲ ਸਬੰਧਤ ਪ੍ਰੋਗਰਾਮ ਚਲਾਉਣ ਲਈ ਸਭ ਤੋਂ ਵੱਧ ਪ੍ਰਸਿੱਧ ਹੈ। ਇਹ ਸਥਾਨ ਧਿਆਨ ਲਈ ਇੱਕ ਸੰਪੂਰਣ ਸਥਾਨ ਹੈ। ਯੋਗਾ ਦੇ ਨਾਲ, ਤੁਸੀਂ ਤ੍ਰਿਉਂਡ ਅਤੇ ਸੁੰਦਰ ਕਾਂਗੜਾ ਘਾਟੀ ਵਿੱਚ ਟ੍ਰੈਕਿੰਗ ਦਾ ਵੀ ਆਨੰਦ ਲੈ ਸਕਦੇ ਹੋ।

ਵਾਰਾਣਸੀ

ਵਾਰਾਣਸੀ ਦੇਸ਼ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਸ ਨੂੰ ਹਿੰਦੂ ਧਰਮ ਦਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਇੱਥੇ ਬਹੁਤ ਸਾਰੇ ਵਿਦੇਸ਼ੀ ਸੈਲਾਨੀ ਯੋਗਾ ਕਰਨ ਆਉਂਦੇ ਹਨ। ਦਰਅਸਲ ਇਸ ਸਥਾਨ ਦਾ ਯੋਗ ਨਾਲ ਵੀ ਸਬੰਧ ਹੈ। ਇਸ ਨੂੰ ਮਹਾਦੇਵ ਦੀ ਨਗਰੀ ਵੀ ਕਿਹਾ ਜਾਂਦਾ ਹੈ ਅਤੇ ਯੋਗ ਵਿਦਿਆ ਵਿੱਚ ਸ਼ਿਵ ਨੂੰ ਪਹਿਲਾ ਯੋਗੀ ਅਤੇ ਪਹਿਲਾ ਗੁਰੂ ਜਾਂ ਆਦਿ ਗੁਰੂ ਮੰਨਿਆ ਗਿਆ ਹੈ। ਵਾਰਾਣਸੀ ਮੈਡੀਟੇਸ਼ਨ ਸੈਂਟਰ ਵੀ ਹੈ ਜਿੱਥੇ 20 ਹਜ਼ਾਰ ਲੋਕ ਯੋਗ ਵਿਚ ਹਿੱਸਾ ਲੈ ਸਕਦੇ ਹਨ।

Exit mobile version