Type 2 Diabetes: ਫਾਸਟਿੰਗ ਡਾਈਟ ਵਾਲੀ ਖੁਰਾਕ ਟਾਈਪ 2
ਸ਼ੂਗਰ (Sugar) ਦੇ ਜੋਖਮ ਨੂੰ ਘਟਾ ਸਕਦੀ ਹੈ। ਐਡੀਲੇਡ ਯੂਨੀਵਰਸਿਟੀ ਅਤੇ ਦੱਖਣੀ ਆਸਟ੍ਰੇਲੀਆਈ ਸਿਹਤ ਅਤੇ ਮੈਡੀਕਲ ਖੋਜ ਸੰਸਥਾਨ ਦੇ ਖੋਜਕਰਤਾਵਾਂ ਨੇ ਵੱਖ-ਵੱਖ ਖੁਰਾਕਾਂ ਦੀ ਤੁਲਨਾ ਕੀਤੀ, ਜਿਸ ਵਿੱਚ ਸਮਾਂ ਪਾਬੰਦੀਸ਼ੁਦਾ ਖੁਰਾਕ, ਰੁਕ-ਰੁਕ ਕੇ ਵਰਤ ਰੱਖਣ ਵਾਲੀ ਖੁਰਾਕ ਅਤੇ ਘੱਟ ਕੈਲੋਰੀ ਖੁਰਾਕ ਸ਼ਾਮਲ ਹੈ। ਇਨ੍ਹਾਂ ਸਭ ਦੀ ਤੁਲਨਾ ਕਰਨ ਦਾ ਮਕਸਦ ਇਹ ਪਤਾ ਲਗਾਉਣਾ ਸੀ ਕਿ ਟਾਈਪ 2 ਡਾਇਬਟੀਜ਼ ਦੇ ਖਤਰੇ ਵਾਲੇ ਲੋਕਾਂ ਲਈ ਕਿਹੜੀ ਖੁਰਾਕ ਜ਼ਿਆਦਾ ਫਾਇਦੇਮੰਦ ਹੈ।
2 ਡਾਇਬਟੀਜ਼ ਦੇ ਜੋਖਮ ਨੂੰ ਘਟਾਉਣ ਵਿਚ ਮਦਦ
ਖੋਜ ਤੋਂ ਪਤਾ ਲੱਗਾ ਹੈ ਕਿ ਸਮਾਂ-ਸੀਮਤ ਖੁਰਾਕ ਤੋਂ ਇਲਾਵਾ, ਰੁਕ-ਰੁਕ ਕੇ ਵਰਤ ਰੱਖਣ ਵਾਲੀ ਖੁਰਾਕ ਟਾਈਪ 2 ਡਾਇਬਟੀਜ਼ ਦੇ ਜੋਖਮ ਨੂੰ ਘਟਾਉਣ ਵਿਚ ਮਦਦ ਕਰ ਸਕਦੀ ਹੈ। ਜਿਹੜੇ ਲੋਕ ਹਫ਼ਤੇ ਵਿੱਚ ਤਿੰਨ ਦਿਨ ਵਰਤ ਰੱਖਦੇ ਸਨ ਅਤੇ ਉਨ੍ਹਾਂ ਦਿਨਾਂ ਵਿੱਚ ਸਵੇਰੇ 8 ਵਜੇ ਤੋਂ 12 ਵਜੇ ਤੱਕ ਹੀ ਖਾਂਦੇ ਸਨ, ਉਹ ਰੋਜ਼ਾਨਾ ਘੱਟ
ਕੈਲੋਰੀ (Calories) ਵਾਲੀ ਖੁਰਾਕ ਲੈਣ ਵਾਲਿਆਂ ਨਾਲੋਂ 6 ਮਹੀਨਿਆਂ ਬਾਅਦ ਗਲੂਕੋਜ਼ ਪ੍ਰਤੀ ਵਧੇਰੇ ਸਹਿਣਸ਼ੀਲ ਸਨ।
ਫਾਸਟਿੰਗ ਡਾਈਟ ਫਾਇਦੇਮੰਦ
ਇਸ ਖੋਜ ਵਿੱਚ ਸ਼ਾਮਲ ਲੋਕ ਜਿਨ੍ਹਾਂ ਨੇ ਰੁਕ-ਰੁਕ ਕੇ ਵਰਤ ਰੱਖਣ ਵਾਲੀ ਖੁਰਾਕ ਦੀ ਪਾਲਣਾ ਕੀਤੀ, ਉਹ ਇਨਸੁਲਿਨ ਪ੍ਰਤੀ ਵਧੇਰੇ ਸੰਵੇਦਨਸ਼ੀਲ ਸਨ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਵਿੱਚ ਬਲੱਡ ਲਿਪਿਡ ਦੀ ਕਮੀ ਪਾਈ ਗਈ। ਟਾਈਪ 2 ਡਾਇਬਟੀਜ਼ ਉਦੋਂ ਵਾਪਰਦੀ ਹੈ ਜਦੋਂ ਸਰੀਰ ਦੇ ਸੈੱਲ ਇਨਸੁਲਿਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਵਾਬ ਨਹੀਂ ਦਿੰਦੇ ਹਨ ਅਤੇ ਇਹ ਖੂਨ ਵਿੱਚ
ਗਲੂਕੋਜ਼ (Glucose) ਨੂੰ ਨਿਯੰਤਰਿਤ ਕਰਨ ਲਈ ਜ਼ਿੰਮੇਵਾਰ ਹਾਰਮੋਨ ਪੈਦਾ ਕਰਨ ਦੀ ਆਪਣੀ ਸਮਰੱਥਾ ਗੁਆ ਦਿੰਦਾ ਹੈ।
13 ਮਿਲੀਅਨ ਆਸਟ੍ਰੇਲੀਆਈ ਲੋਕਾਂ ਨੂੰ ਹੈ ਡਾਇਬੀਟੀਜ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਲਗਭਗ 1.3 ਮਿਲੀਅਨ ਆਸਟ੍ਰੇਲੀਆਈ ਲੋਕ ਸ਼ੂਗਰ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਸਾਇੰਟਿਫਿਕ ਜਰਨਲ ਆਫ ਨੇਚਰ ਮੈਡੀਸਨ ‘ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ 18 ਮਹੀਨਿਆਂ ਤੱਕ ਚੱਲੇ ਇਸ ਅਧਿਐਨ ‘ਚ 200 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਰੁਕ-ਰੁਕ ਕੇ ਵਰਤ ਰੱਖਣ ਅਤੇ ਸਮਾਂ-ਸੀਮਤ ਖੁਰਾਕ ਦੀ ਪਾਲਣਾ ਕਰਨ ਵਾਲੇ ਲੋਕ ਭਾਰ ਘਟਾਉਂਦੇ ਹਨ।
ਇਹ ਦੁਨੀਆ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੈ, ਜਿਸ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ ਭੋਜਨ ਖਾਣ ਤੋਂ ਬਾਅਦ ਸਰੀਰ ਗਲੂਕੋਜ਼ ਦੀ ਵਰਤੋਂ ਕਿਵੇਂ ਕਰਦਾ ਹੈ, ਇਸਦੀ ਪ੍ਰਕਿਰਿਆ ਕੀ ਹੈ। ਦੱਸ ਦੇਈਏ ਕਿ ਸ਼ੂਗਰ ਇਕ ਅਜਿਹੀ ਬੀਮਾਰੀ ਹੈ, ਜਿਸ ਨੂੰ ਸਿਰਫ ਕੰਟਰੋਲ ਕੀਤਾ ਜਾ ਸਕਦਾ ਹੈ।