Perfume: ਜੇਕਰ ਤੁਹਾਨੂੰ ਵੀ ਹੈ ਇਹ ਸਮੱਸਿਆ ਤਾਂ ਭੁੱਲ ਕੇ ਵੀ ਨਾ ਕਰੋ ਪਰਫਿਊਮ ਦੀ ਵਰਤੋਂ

Published: 

31 Mar 2023 08:04 AM

Use of Perfume: ਗਰਮੀਆਂ ਵਿੱਚ ਪਸੀਨੇ ਦੀ ਬਦਬੂ ਨੂੰ ਛੁਪਾਉਣ ਲਈ ਪਰਫਿਊਮ ਦੀ ਵਰਤੋਂ ਕਰਦੇ ਹਾਂ। ਪਰ ਇਹ ਪਰਫਿਊਣ ਦੀ ਵਰਤੋਂ ਸਾਡੇ ਸਾਰਿਆਂ ਲਈ ਸੁਰੱਖਿਅਤ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪਰਫਿਊਮ ਦੀ ਵਰਤੋਂ ਸਾਡੇ ਲਈ ਕਿਵੇਂ ਨੁਕਸਾਨਦੇਹ ਹੋ ਸਕਦੀ ਹੈ।

Perfume: ਜੇਕਰ ਤੁਹਾਨੂੰ ਵੀ ਹੈ ਇਹ ਸਮੱਸਿਆ ਤਾਂ ਭੁੱਲ ਕੇ ਵੀ ਨਾ ਕਰੋ ਪਰਫਿਊਮ ਦੀ ਵਰਤੋਂ
Follow Us On

Lifestyle News: ਗਰਮੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਗਰਮੀਆਂ ਵਿੱਚ ਪਸੀਨਾ ਆਉਣਾ ਲਾਜ਼ਮੀ ਹੈ। ਅਸੀਂ ਅਕਸਰ ਗਰਮੀਆਂ ਵਿੱਚ ਪਸੀਨੇ ਦੀ ਬਦਬੂ ਨੂੰ ਛੁਪਾਉਣ ਲਈ ਪਰਫਿਊਮ ਦੀ ਵਰਤੋਂ ਕਰਦੇ ਹਾਂ। ਅੱਜ ਕੱਲ੍ਹ ਬਜ਼ਾਰ ਵਿੱਚ ਇੱਕ ਤੋਂ ਵੱਧ ਕਿਸਮਾਂ ਦੇ ਪਰਫਿਊਮ (Perfume) ਆਸਾਨੀ ਨਾਲ ਮਿਲ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪਰਫਿਊਮ ਦੀ ਵਰਤੋਂ ਕਰਨਾ ਸਾਡੇ ਸਾਰਿਆਂ ਲਈ ਸੁਰੱਖਿਅਤ ਨਹੀਂ ਹੈ। ਕਈ ਵਾਰ ਇਸ ਦੀ ਵਰਤੋਂ ਨਾਲ ਕਈ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਐਲਰਜੀ ਦੀ ਸਮੱਸਿਆ

ਕਈ ਵਾਰ ਜਦੋਂ ਅਸੀਂ ਪਰਫਿਊਮ ਲਗਾਉਂਦੇ ਹਾਂ ਤਾਂ ਇਸ ਨਾਲ ਸਾਡੀ ਚਮੜੀ ‘ਤੇ ਗੰਭੀਰ ਜਲਣ ਹੋ ਜਾਂਦੀ ਹੈ। ਕਈ ਵਾਰ ਇਸ ਨਾਲ ਖੁਜਲੀ ਦੀ ਸਮੱਸਿਆ ਵੀ ਹੋ ਜਾਂਦੀ ਹੈ। ਪਰਫਿਊਮ ਦੀ ਤੇਜ਼ ਮਹਿਕ ਕਈ ਵਾਰ ਸਾਨੂੰ ਛਿੱਕਾਂ ਜਾਂ ਜ਼ੁਕਾਮ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।

ਚੱਕਰ ਆ ਜਾਣਾ

ਕਈ ਵਾਰ, ਪਰਫਿਊਮ ਦੀ ਵਰਤੋਂ ਕਰਨ ਨਾਲ, ਇਸ ਦੀ ਤੇਜ਼ ਖੁਸ਼ਬੂ (Strong Fragrance) ਸਿੱਧੀ ਸਾਡੇ ਦਿਮਾਗ ਵਿੱਚ ਜਾਂਦੀ ਹੈ। ਇਸ ਨਾਲ ਸਾਨੂੰ ਚਿੰਤਾ ਮਹਿਸੂਸ ਹੁੰਦੀ ਹੈ। ਕਈ ਵਾਰ ਇਹ ਖੁਸ਼ਬੂ ਕੁਝ ਲੋਕਾਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਕਿ ਉਨ੍ਹਾਂ ਨੂੰ ਚੱਕਰ ਵੀ ਆ ਜਾਂਦੇ ਹਨ।

ਗਰਭਵਤੀ ਔਰਤਾਂ ਇਸ ਤੋਂ ਦੂਰ ਰਹਿਣ

ਸਿਹਤ ਮਾਹਿਰ ਗਰਭਵਤੀ ਔਰਤਾਂ ਲਈ ਪਰਫਿਊਮ ਦੀ ਵਰਤੋਂ ਕਰਨ ਤੋਂ ਦੂਰ ਰਹਿਣ ਦਾ ਸੁਝਾਉ ਦਿੰਦੇ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪਰਫਿਊਮ ਦੀ ਤੇਜ਼ ਗੰਧ ਅਣਜੰਮੇ ਬੱਚੇ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਪਰਫਿਊਮ ‘ਚ ਨਿਊਰੋਟੌਕਸਿਨ ਹੁੰਦੇ ਹਨ, ਜਿਸ ਦਾ ਕੇਂਦਰੀ ਨਸ ਪ੍ਰਣਾਲੀ ‘ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਪਰਫਿਊਮ ਦੀ ਵਰਤੋਂ ਨਾਲ ਹਾਰਮੋਨਸ (Harmons) ਦਾ ਸੰਤੁਲਨ ਵੀ ਵਿਗੜਨਾ ਸ਼ੁਰੂ ਹੋ ਜਾਂਦਾ ਹੈ, ਖਾਸ ਤੌਰ ‘ਤੇ ਔਰਤਾਂ ਨੂੰ ਇਸ ਨਾਲ ਪੀਰੀਅਡਜ਼ ‘ਚ ਸਮੱਸਿਆ ਹੋ ਸਕਦੀ ਹੈ।

ਸਾਹ ਦੀ ਸਮੱਸਿਆ

ਸਿਹਤ ਮਾਹਿਰ ਉਨ੍ਹਾਂ ਲੋਕਾਂ ਨੂੰ ਇਸ ਦੀ ਵਰਤੋਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ ਜਿਨ੍ਹਾਂ ਨੂੰ ਖੰਘ ਜਾਂ ਦਮਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਲੋਕ ਪਰਫਿਊਮ ਦੀ ਵਰਤੋਂ ਕਰਨ ਤੋਂ ਬਚਣ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪਰਫਿਊਮ ਦੀ ਮਹਿਕ ਨਾਲ ਅਸਥਮਾ ਅਟੈਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਇਸ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਪਰਫਿਊਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ