ਅੰਮ੍ਰਿਤਸਰ ਤੋਂ ਇਲਾਵਾ ਇਨ੍ਹਾਂ ਸ਼ਹਿਰਾਂ ਦੀ ਦੀਵਾਲੀ ਹੈ ਬਹੁਤ ਖਾਸ, ਜਾਣੋ ਇਨ੍ਹਾਂ ਦੀ ਖਾਸਿਅਤ – Punjabi News

ਅੰਮ੍ਰਿਤਸਰ ਤੋਂ ਇਲਾਵਾ ਇਨ੍ਹਾਂ ਸ਼ਹਿਰਾਂ ਦੀ ਦੀਵਾਲੀ ਹੈ ਬਹੁਤ ਖਾਸ, ਜਾਣੋ ਇਨ੍ਹਾਂ ਦੀ ਖਾਸਿਅਤ

Updated On: 

31 Oct 2024 09:35 AM

Amritsar Diwali Celebration: ਦੀਵਾਲੀ ਦਾ ਤਿਉਹਾਰ ਦੇਸ਼ ਅਤੇ ਦੁਨੀਆ ਭਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸਾਰਾ ਸਾਲ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਭਾਰਤ ਦੇ ਉਨ੍ਹਾਂ ਸ਼ਹਿਰਾਂ 'ਚ ਦੀਵਾਲੀ ਬਾਰੇ ਦੱਸਦੇ ਹਾਂ ਜਿੱਥੇ ਇਹ ਤਿਉਹਾਰ ਬਹੁਤ ਹੀ ਖਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ।

ਅੰਮ੍ਰਿਤਸਰ ਤੋਂ ਇਲਾਵਾ ਇਨ੍ਹਾਂ ਸ਼ਹਿਰਾਂ ਦੀ ਦੀਵਾਲੀ ਹੈ ਬਹੁਤ ਖਾਸ, ਜਾਣੋ ਇਨ੍ਹਾਂ ਦੀ ਖਾਸਿਅਤ
Follow Us On

Amritsar Diwali Celebration: ਦੇਸ਼ ਭਰ ਵਿੱਚ ਅੱਜ ਯਾਨੀ 31 ਅਕਤੂਬਰ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੀਵਾਲੀ ਨੂੰ ਸਾਲ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਖਾਸ ਮੌਕੇ ‘ਤੇ ਲੋਕ ਆਪਣੇ ਘਰਾਂ ‘ਚ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਦੇ ਹਨ। ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਤੋਂ ਲੈ ਕੇ ਨੌਕਰੀਆਂ ਲਈ ਘਰੋਂ ਦੂਰ ਰਹਿ ਰਹੇ ਲੋਕ ਆਪਣੇ ਪਰਿਵਾਰਾਂ ਕੋਲ ਪਰਤਦੇ ਹਨ ਤਾਂ ਜੋ ਉਹ ਪਰਿਵਾਰ ਨਾਲ ਇਸ ਖਾਸ ਤਿਉਹਾਰ ਨੂੰ ਮਨਾ ਸਕਣ।

ਹਾਲਾਂਕਿ, ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਭਾਰਤ ਦੇ ਕੁਝ ਸ਼ਹਿਰ ਅਜਿਹੇ ਹਨ ਜਿੱਥੇ ਵਿਦੇਸ਼ੀ ਸੈਲਾਨੀ ਵੀ ਦੀਵਾਲੀ ਦੇਖਣ ਆਉਂਦੇ ਹਨ। ਦੀਵਾਲੀ ‘ਤੇ ਇੱਥੇ ਦਾ ਨਜ਼ਾਰਾ ਵੱਖਰਾ ਹੁੰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਸ਼ਹਿਰਾਂ ਬਾਰੇ ਜਿੱਥੇ ਦੀਵਾਲੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ।

ਅੰਮ੍ਰਿਤਸਰ

ਪੰਜਾਬ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਅੰਮ੍ਰਿਤਸਰ ਵਿੱਚ ਦੀਵਾਲੀ ਬਹੁਤ ਹੀ ਖਾਸ ਤਰੀਕੇ ਨਾਲ ਮਨਾਈ ਜਾਂਦੀ ਹੈ। ਦੱਸ ਦੇਈਏ ਕਿ ਦੀਵਾਲੀ ਦਾ ਤਿਉਹਾਰ ਅੰਮ੍ਰਿਤਸਰ ਵਿੱਚ ਬੰਦੀ ਛੋੜ ਦਿਵਸ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਗੋਬਿੰਦ ਸਿੰਘ ਜੀ ਬੰਦੀ ਰਾਜਿਆਂ ਨੂੰ ਛੁੜਵਾਗੇ ਅੰਮ੍ਰਿਤਸਰ ਪਰਤੇ ਸਨ। ਜੇਕਰ ਤੁਸੀਂ ਅੰਮ੍ਰਿਤਸਰ ਵਿੱਚ ਹੋ ਤਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਜ਼ਰੂਰ ਜਾਓ। ਦੀਵਾਲੀ ਵਾਲੇ ਦਿਨ ਇਸ ਜਗ੍ਹਾ ਦੀ ਖੂਬਸੂਰਤੀ ਦੇਖਣ ਯੋਗ ਹੁੰਦੀ ਹੈ।

ਵਾਰਾਣਸੀ

ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਦੀਵਾਲੀ ਵੀ ਬਹੁਤ ਸ਼ਾਨਦਾਰ ਹੈ। ਦੀਵਾਲੀ ਦਾ ਤਿਉਹਾਰ ਮਨਾਉਣ ਲਈ ਵਿਦੇਸ਼ੀ ਸੈਲਾਨੀ ਵੀ ਇੱਥੇ ਆਉਂਦੇ ਹਨ। ਦੀਵਾਲੀ ਵਾਲੇ ਦਿਨ ਇੱਥੇ ਲੱਖਾਂ ਸੈਲਾਨੀ ਪਹੁੰਚਦੇ ਹਨ। ਦੀਵਾਲੀ ਇੱਥੇ ਬਹੁਤ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਗੰਗਾ ਘਾਟ ਹੋਵੇ ਜਾਂ ਕਾਸ਼ੀ ਵਿਸ਼ਵਨਾਥ ਮੰਦਿਰ, ਥਾਂ ਦਾ ਹਰ ਕੋਨਾ ਦੀਵਿਆਂ ਨਾਲ ਜਗਮਗਾਉਂਦਾ ਹੈ। ਇੱਥੋਂ ਦੀ ਦੇਵ ਦੀਵਾਲੀ ਵੀ ਕਾਫੀ ਮਸ਼ਹੂਰ ਹੈ।

ਮੈਸੂਰ

ਕਰਨਾਟਕ ਦੇ ਮੈਸੂਰ ਵਿੱਚ ਵੀ ਦੀਵਾਲੀ ਦਾ ਤਿਉਹਾਰ ਬਹੁਤ ਹੀ ਖਾਸ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇੱਥੇ ਰੋਸ਼ਨੀ ਦਾ ਤਿਉਹਾਰ ਬਹੁਤ ਹੀ ਸ਼ਾਹੀ ਅੰਦਾਜ਼ ਵਿੱਚ ਮਨਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਲੱਖਾਂ ਲੋਕ ਦੀਵਾਲੀ ਮਨਾਉਣ ਇੱਥੇ ਆਉਂਦੇ ਹਨ। ਦੀਵਾਲੀ ਮੌਕੇ ਇੱਥੋਂ ਦੇ ਬਾਜ਼ਾਰਾਂ ਦੀ ਰੌਣਕ ਵੀ ਦੇਖਣਯੋਗ ਹੁੰਦੀ ਹੈ।

Exit mobile version