Mental Health: ਬੱਚੇ ਵੀ ਹੋ ਸਕਦੇ ਹਨ ਸਟ੍ਰੈਸ ਦਾ ਸ਼ਿਕਾਰ, ਇਸ ਤਰ੍ਹਾਂ ਰੱਖੋ ਮੈਂਟਲ ਹੈਲਥ ਦਾ ਖਿਆਲ

Updated On: 

14 Oct 2023 23:06 PM

ਜੇਕਰ ਮਾੜੀ ਮਾਨਸਿਕ ਸਿਹਤ ਦੇ ਲੱਛਣਾਂ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਕਈ ਵਾਰ ਸਥਿਤੀ ਗੰਭੀਰ ਵੀ ਹੋ ਜਾਂਦੀ ਹੈ। ਨੌਜਵਾਨਾਂ ਤੋਂ ਇਲਾਵਾ ਬੱਚਿਆਂ ਵਿੱਚ ਵੀ ਇਹ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਜਾਣੋ ਮਾਪਿਆਂ ਨੂੰ ਬੱਚਿਆਂ ਦੀ ਮਾਨਸਿਕ ਸਿਹਤ ਦਾ ਧਿਆਨ ਕਿਵੇਂ ਰੱਖਣਾ ਚਾਹੀਦਾ ਹੈ। ਕਿਸ਼ੋਰ ਉਮਰ ਵਿੱਚ ਬੱਚਿਆਂ ਵਿੱਚ ਬਹੁਤ ਸਾਰੇ ਬਦਲਾਅ ਹੁੰਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਨਵੀਆਂ ਚੀਜ਼ਾਂ ਦਾ ਅਨੁਭਵ ਕਰਨ ਨੂੰ ਮਿਲਦਾ ਹੈ।

Mental Health: ਬੱਚੇ ਵੀ ਹੋ ਸਕਦੇ ਹਨ ਸਟ੍ਰੈਸ ਦਾ ਸ਼ਿਕਾਰ, ਇਸ ਤਰ੍ਹਾਂ ਰੱਖੋ ਮੈਂਟਲ ਹੈਲਥ ਦਾ ਖਿਆਲ
Follow Us On

ਲਾਈਫ ਸਟਾਈਲ। ਮਾਨਸਿਕ ਸਿਹਤ ਨਾਲ ਸਬੰਧਤ ਬਿਮਾਰੀਆਂ ਦੇ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। ਹਾਲਾਂਕਿ, ਅੱਜ ਵੀ ਲੋਕ ਇਸ ਬਾਰੇ ਜਾਗਰੂਕ ਨਹੀਂ ਹਨ ਅਤੇ ਇਸ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਬਚਦੇ ਹਨ। ਤਣਾਅ, (Stress) ਇਕੱਲਾਪਨ, ਮੂਡ ਵਿੱਚ ਬਦਲਾਅ, ਮਾਨਸਿਕ ਸਿਹਤ ਨਾਲ ਸਬੰਧਤ ਕਿਸੇ ਵੀ ਲੱਛਣ ਵੱਲ ਤੁਰੰਤ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਬਹੁਤ ਗੰਭੀਰ ਸਮੱਸਿਆ ਹੈ। ਨੌਜਵਾਨਾਂ ਤੋਂ ਇਲਾਵਾ 14 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਵੀ ਖ਼ਰਾਬ ਮਾਨਸਿਕ ਸਿਹਤ ਦੀ ਸਮੱਸਿਆ ਵੱਧ ਰਹੀ ਹੈ। ਕਿਸ਼ੋਰ ਉਮਰ ਵਿੱਚ ਬੱਚਿਆਂ ਵਿੱਚ ਬਹੁਤ ਸਾਰੇ ਬਦਲਾਅ ਹੁੰਦੇ ਹਨ।

ਇਸ ਦੌਰਾਨ ਉਨ੍ਹਾਂ ਨੂੰ ਕਈ ਨਵੀਆਂ ਚੀਜ਼ਾਂ ਦਾ ਅਨੁਭਵ ਕਰਨ ਨੂੰ ਮਿਲਦਾ ਹੈ। ਇਸ ਕਾਰਨ ਕਈ ਵਾਰ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ, ਕਿਸ਼ੋਰਾਂ ਵਿੱਚ ਮਾੜੀ ਮਾਨਸਿਕ ਸਿਹਤ ਨਾਲ ਸਬੰਧਤ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਬੱਚੇ ਚੰਗੀ ਨਹੀਂ ਦੱਸ ਸਕਦੇ ਆਪਣੀ ਸਮੱਸਿਆ

ਅੱਜ-ਕੱਲ੍ਹ ਜ਼ਿਆਦਾਤਰ ਘਰਾਂ ਵਿੱਚ ਪਤੀ-ਪਤਨੀ ਦੋਵੇਂ ਕੰਮ ਕਰਦੇ ਹਨ ਅਤੇ ਇਸ ਕਾਰਨ ਕਈ ਵਾਰ ਬੱਚਿਆਂ ਨੂੰ ਆਪਣੀਆਂ ਸਮੱਸਿਆਵਾਂ (Problems) ਆਪਣੇ ਮਾਤਾ-ਪਿਤਾ ਨੂੰ ਦੱਸਣ ਦਾ ਮੌਕਾ ਨਹੀਂ ਮਿਲਦਾ ਜਾਂ ਉਨ੍ਹਾਂ ਨੂੰ ਇੰਨੀ ਚੰਗੀ ਸਮਝ ਨਹੀਂ ਹੁੰਦੀ ਕਿ ਉਹ ਖੁੱਲ੍ਹ ਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰ ਸਕਣ। ਇਸ ਕਾਰਨ ਬੱਚੇ ਤਣਾਅ ਦਾ ਸ਼ਿਕਾਰ ਵੀ ਹੋ ਸਕਦੇ ਹਨ। ਜੇਕਰ ਬੱਚਿਆਂ ਦੇ ਵਿਵਹਾਰ ਵਿੱਚ ਤਬਦੀਲੀਆਂ ਨਜ਼ਰ ਆਉਂਦੀਆਂ ਹਨ, ਤਾਂ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਸਮੱਸਿਆ ਦਾ ਹੱਲ ਲੱਭਿਆ ਜਾ ਸਕੇ। ਕੀ ਤੁਸੀਂ ਜਾਣਦੇ ਹੋ ਕਿ ਬੱਚਿਆਂ ਦੀ ਮਾਨਸਿਕ ਸਿਹਤ ਦਾ ਧਿਆਨ ਕਿਵੇਂ ਰੱਖਣਾ ਹੈ?

ਦਵਾਈ ਤੋਂ ਬਿਨਾਂ ਵੀ ਮਾਨਸਿਕ ਸਿਹਤ ਸੁਧਰ ਸਕਦੀ ਹੈ!

ਮਾਹਿਰਾਂ ਦਾ ਕਹਿਣਾ ਹੈ ਕਿ ਬੱਚਿਆਂ ਨਾਲ ਗੱਲ ਕਰਨ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਵਿਸ਼ਵਾਸ ਦਿਵਾਓ ਕਿ ਜੋ ਵੀ ਸਥਿਤੀ ਹੋਵੇ, ਤੁਸੀਂ ਉਨ੍ਹਾਂ ਦੇ ਨਾਲ ਹੋ। ਬੱਚਿਆਂ ਦੇ ਨਾਲ ਬੈਠੋ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ (Attention) ਨਾਲ ਸੁਣੋ ਅਤੇ ਉਨ੍ਹਾਂ ਦਾ ਹੱਲ ਕਰੋ, ਕਿਉਂਕਿ ਕੁਝ ਮਾਨਸਿਕ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਹਨ ਜੋ ਬਿਨਾਂ ਕਾਉਂਸਲਿੰਗ ਅਤੇ ਬਿਨਾਂ ਦਵਾਈਆਂ ਦੇ ਵੀ ਠੀਕ ਹੋ ਸਕਦੀਆਂ ਹਨ।

ਧੀਰਜ ਨਾਲ ਕੰਮ ਕਰੋ

ਜੇਕਰ ਤੁਹਾਡਾ ਬੱਚਾ ਮਾੜੀ ਮਾਨਸਿਕ ਸਿਹਤ ਨਾਲ ਜੂਝ ਰਿਹਾ ਹੈ ਤਾਂ ਉਸ ਦੇ ਮੂਡ ਵਿੱਚ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ, ਜਿਵੇਂ ਚਿੜਚਿੜਾਪਨ, ਇਕੱਲਾ ਰਹਿਣਾ, ਸਕੂਲ ਨਾ ਜਾਣਾ, ਪੜ੍ਹਾਈ ਵਿੱਚ ਰੁਚੀ ਨਾ ਹੋਣਾ। ਅਜਿਹੇ ‘ਚ ਬੱਚੇ ‘ਤੇ ਗੁੱਸੇ ਹੋਣ ਦੀ ਬਜਾਏ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ। ਤੁਹਾਡਾ ਗੁੱਸਾ ਬੱਚੇ ਦੀ ਮਾਨਸਿਕ ਸਿਹਤ ‘ਤੇ ਹੋਰ ਵੀ ਮਾੜਾ ਅਸਰ ਪਾ ਸਕਦਾ ਹੈ।

ਖੇਡਾਂ ਵਿੱਚ ਭਾਗ ਲੈਣਾ ਜ਼ਰੂਰੀ

ਅੱਜ ਕੱਲ੍ਹ, ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਹਰ ਕੋਈ ਆਪਣੇ ਦਿਨ ਦਾ ਲੰਬਾ ਹਿੱਸਾ ਆਪਣੇ ਫੋਨ ਦੀ ਵਰਤੋਂ ਕਰਦਿਆਂ ਬਿਤਾਉਂਦਾ ਹੈ। ਜਿਸ ਕਾਰਨ ਨੀਂਦ ਦਾ ਪੈਟਰਨ ਵੀ ਪ੍ਰਭਾਵਿਤ ਹੁੰਦਾ ਹੈ ਜੋ ਮਾਨਸਿਕ ਸਿਹਤ ਲਈ ਠੀਕ ਨਹੀਂ ਹੈ। ਬੱਚਿਆਂ ਨੂੰ ਰੋਜ਼ਾਨਾ ਰੁਟੀਨ ਵਿੱਚ ਬਾਹਰੀ ਖੇਡਾਂ ਖੇਡਣ ਲਈ ਉਤਸ਼ਾਹਿਤ ਕਰੋ। ਇਸ ਨਾਲ ਉਹ ਨਾ ਸਿਰਫ਼ ਸਰੀਰਕ ਤੌਰ ‘ਤੇ ਤੰਦਰੁਸਤ ਰਹੇਗਾ ਸਗੋਂ ਉਸ ਦੀ ਮਾਨਸਿਕ ਸਿਹਤ ਵੀ ਠੀਕ ਰਹੇਗੀ।

ਯੋਗਾ ਜਾਂ ਕਸਰਤ ਚੰਗੀ ਸਿਹਤ ਲਈ ਜ਼ਰੂਰੀ

ਚੰਗੀ ਮਾਨਸਿਕ ਸਿਹਤ ਲਈ ਬੱਚਿਆਂ ਵਿੱਚ ਬਚਪਨ ਤੋਂ ਹੀ ਸਿਹਤਮੰਦ ਆਦਤਾਂ ਪਾਉਣੀਆਂ ਬਹੁਤ ਜ਼ਰੂਰੀ ਹਨ। ਯੋਗਾ ਦੇ ਕੁਝ ਆਸਾਨ ਆਸਣ ਬੱਚਿਆਂ ਨੂੰ ਸਿਖਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਉਨ੍ਹਾਂ ਨੂੰ ਸਰੀਰਕ ਗਤੀਵਿਧੀਆਂ ਜਿਵੇਂ ਸਾਈਕਲਿੰਗ, ਤੈਰਾਕੀ, ਦੌੜਨਾ ਵੀ ਕਰਵਾ ਸਕਦੇ ਹੋ।

Exit mobile version