Body ‘ਚ ਦਿਖਾਈ ਦੇਣ ਵਾਲੇ ਇਹ 4 ਬਦਲਾਅ ਨੂੰ ਨਾ ਕਰੋ ਨਜ਼ਰਅੰਦਾਜ਼, ਦਿਮਾਗ ਦੀ ਬਿਮਾਰੀ ਦੇ ਸੰਕੇਤ
ਸਾਡੀ ਖੁਰਾਕ ਅਤੇ ਵਿਗੜੀ ਹੋਈ ਜੀਵਨ ਸ਼ੈਲੀ ਦਾ ਮਾੜਾ ਪ੍ਰਭਾਵ ਦਿਮਾਗ ਦੀ ਸਿਹਤ 'ਤੇ ਵੀ ਦਿਖਾਈ ਦੇ ਰਿਹਾ ਹੈ। ਜੇਕਰ ਕਈ ਲੱਛਣਾਂ ਜਾਂ ਤਬਦੀਲੀਆਂ ਦੀ ਪਛਾਣ ਕਰਕੇ ਇਲਾਜ ਜਲਦੀ ਸ਼ੁਰੂ ਕਰ ਦਿੱਤਾ ਜਾਵੇ ਤਾਂ ਸਮੇਂ ਸਿਰ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਚੀਜ਼ਾਂ ਦਾ ਭੁੱਲ ਜਾਣਾ
ਜੇਕਰ ਤੁਸੀਂ ਗੱਲਾਂ ਯਾਂ ਫਿਰ ਸਮਾਨ ਨੂੰ ਰੱਖ ਕੇ ਭੁੱਲ ਜਾਂਦੇ ਹੋ ਤਾਂ ਇਹ ਮਾਨਸਿਕ ਸਮੱਸਿਆ (Mental Problems) ਦਾ ਸੰਕੇਤ ਹੋ ਸਕਦਾ ਹੈ। ਇਕ ਜਾਂ ਦੋ ਵਾਰ ਅਜਿਹਾ ਹੋਣਾ ਆਮ ਗੱਲ ਹੈ ਪਰ ਜੇਕਰ ਤੁਹਾਡੇ ਨਾਲ ਵਾਰ-ਵਾਰ ਅਜਿਹਾ ਹੁੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਛੋਟੀ ਉਮਰ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਭੁੱਲ ਜਾਣਾ ਸਰੀਰ ਲਈ ਠੀਕ ਨਹੀਂ ਹੁੰਦਾ।ਪੈਸੇ ਦੀ ਗਿਣਤੀ ‘ਚ ਸਮੱਸਿਆ
ਪੈਸੇ ਜਾਂ ਨੋਟ ਗਿਣਦੇ ਹੋਏ ਕੋਈ ਗਲਤੀ ਹੋ ਸਕਦੀ ਹੈ, ਪਰ ਇਸ ਨੂੰ ਲਗਾਤਾਰ ਦੁਹਰਾਉਣਾ ਠੀਕ ਨਹੀਂ ਹੈ। ਜੇਕਰ ਕਿਸੇ ਵਿਅਕਤੀ ਨੂੰ ਵਾਰ-ਵਾਰ ਪੈਸੇ ਗਿਣਨ ਵਿੱਚ ਦਿੱਕਤ ਆ ਰਹੀ ਹੈ ਤਾਂ ਉਸ ਨੂੰ ਤੁਰੰਤ ਡਾਕਟਰ ਕੋਲ ਇਲਾਜ ਲਈ ਜਾਣਾ ਚਾਹੀਦਾ ਹੈ। ਇਸ ਨੂੰ ਆਮ ਸਮੱਸਿਆ ਸਮਝਣ ਦੀ ਗਲਤੀ ਨਾ ਕਰੋ।ਵਿਵਹਾਰ ਸਮੱਸਿਆ
ਜੇਕਰ ਕਿਸੇ ਵਿਅਕਤੀ ਦੇ ਵਿਵਹਾਰ (Behavior) ਵਿੱਚ ਅਚਾਨਕ ਤਬਦੀਲੀ ਆ ਜਾਂਦੀ ਹੈ, ਤਾਂ ਹੋ ਸਕਦਾ ਹੈ ਕਿ ਉਸ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋ ਰਹੀ ਹੋਵੇ। ਇਸ ਹਾਲਤ ਵਿੱਚ ਵੀ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।Loading...
Unable to load recommendations.
Follow Us
