ALOE VERA: ਪੇਟ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਐਲੋਵੇਰਾ, ਕਰੋ ਇਸਤਮਾਲ

Updated On: 

17 Mar 2023 14:25 PM

Aloe Vera Benefits: ਐਲੋਵੇਰਾ ਦੇ ਜੂਸ ਦਾ ਸੇਵਨ ਕਰਨ ਨਾਲ ਤੁਹਾਡੀ ਕਬਜ਼ ਦੀ ਸ਼ਿਕਾਇਤ ਜਾਂ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਹਾਨੂੰ ਕੋਸੇ ਪਾਣੀ 'ਚ ਐਲੋਵੇਰਾ ਦਾ ਰਸ ਮਿਲਾ ਕੇ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ।

ALOE VERA: ਪੇਟ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਐਲੋਵੇਰਾ, ਕਰੋ ਇਸਤਮਾਲ
Follow Us On

Pure Aloe Vera: ਐਲੋਵੇਰਾ ਇੱਕ ਅਜਿਹਾ ਪੌਦਾ ਹੈ ਜੋ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਅਕਸਰ ਇਸਦੇ ਐਂਟੀਆਕਸੀਡੈਂਟ ਗੁਣਾਂ ਦੇ ਕਾਰਨ ਪਛਾਣਿਆ ਜਾਂਦਾ ਹੈ। ਐਲੋਵੇਰਾ ਵਿੱਚ ਵਿਟਾਮਿਨ ਏ, ਸੀ ਅਤੇ ਈ ਵੀ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਬੀਟਾ ਕੈਰੋਟੀਨ, ਫੋਲਿਕ ਐਸਿਡ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਦਾ ਵੀ ਚੰਗਾ ਸਰੋਤ ਹੈ। ਐਲੋਵੇਰਾ ਦੀ ਵਰਤੋਂ ਜ਼ਿਆਦਾਤਰ ਔਰਤਾਂ ਵਾਲਾਂ ਅਤੇ ਚਮੜੀ ਲਈ ਕਰਦੀਆਂ ਹਨ। ਕਈ ਲੋਕ ਐਲੋਵੇਰਾ ਦੀ ਸਬਜ਼ੀ (Aloe Vera Vegetable) ਖਾਂਦੇ ਹਨ। ਪਰ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ ਕਿ ਐਲੋਵੇਰਾ ਸਾਡੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਕਾਰਗਰ ਹੈ। ਐਲੋਵੇਰਾ ਗੈਸ, ਬਦਹਜ਼ਮੀ ਅਤੇ ਕਬਜ਼ ਨੂੰ ਵੀ ਦੂਰ ਕਰ ਸਕਦਾ ਹੈ। ਇਸ ਲਈ ਜੇਕਰ ਤੁਹਾਡਾ ਪੇਟ ਸਵੇਰੇ ਠੀਕ ਤਰ੍ਹਾਂ ਨਾਲ ਸਾਫ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਐਲੋਵੇਰਾ ਦਾ ਸੇਵਨ ਕਰ ਸਕਦੇ ਹੋ। ਜੇਕਰ ਕਿਸੇ ਨੂੰ ਕਬਜ਼ ਦੀ ਸਮੱਸਿਆ ਹੈ ਜਾਂ ਸਵੇਰੇ ਢਿੱਡ ਠੀਕ ਤਰ੍ਹਾਂ ਨਾਲ ਸਾਫ ਨਹੀਂ ਹੁੰਦਾ ਹੈ ਤਾਂ ਅਜਿਹੀ ਸਥਿਤੀ ‘ਚ ਐਲੋਵੇਰਾ ਸਾਡੇ ਲਈ ਇਸ ਤਰੀਕੇ ਨਾਲ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਐਲੋਵੇਰਾ ਦਾ ਜੂਸ

ਜੇਕਰ ਕਿਸੇ ਨੂੰ ਕਬਜ਼ ਦੀ ਸ਼ਿਕਾਇਤ ਹੈ ਜਾਂ ਪੇਟ ਠੀਕ ਤਰ੍ਹਾਂ ਨਾਲ ਸਾਫ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਐਲੋਵੇਰਾ ਜੂਸ ਦਾ ਸੇਵਨ ਕਰ ਸਕਦੇ ਹੋ। ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਹਾਨੂੰ ਕੋਸੇ ਪਾਣੀ ‘ਚ ਐਲੋਵੇਰਾ ਦਾ ਰਸ (Aloe Vera Juice) ਮਿਲਾ ਕੇ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਸਗੋਂ ਗੈਸ, ਐਸੀਡਿਟੀ ਤੋਂ ਵੀ ਬਚਾਅ ਹੋਵੇਗਾ।

ਆਂਵਲੇ ਦਾ ਜੂਸ ਐਲੋਵੇਰਾ ਵਿੱਚ ਮਿਲਾ ਕੇ ਪੀਓ

ਸਵੇਰੇ ਪੇਟ ਸਾਫ਼ ਕਰਨ ਲਈ ਤੁਸੀਂ ਆਂਵਲੇ ਦੇ ਜੂਸ ਨੂੰ ਐਲੋਵੇਰਾ ਵਿੱਚ ਮਿਲਾ ਕੇ ਵੀ ਪੀ ਸਕਦੇ ਹੋ। ਇਸਦੇ ਲਈ ਤੁਸੀਂ ਇੱਕ ਗਲਾਸ ਕੋਸੇ ਪਾਣੀ ਦਾ ਸੇਵਨ ਕਰੋ। 2 ਚੱਮਚ ਐਲੋਵੇਰਾ ਜੂਸ, 2 ਚੱਮਚ ਆਂਵਲੇ ਦਾ ਜੂਸ ਮਿਲਾ ਕੇ ਪੀਓ। ਇਸ ਨਾਲ ਤੁਹਾਡਾ ਪੇਟ ਤੁਰੰਤ ਸਾਫ ਹੋ ਜਾਵੇਗਾ, ਨਾਲ ਹੀ ਪੇਟ ਦਰਦ ਅਤੇ ਕੜਵੱਲ ਤੋਂ ਵੀ ਰਾਹਤ ਮਿਲੇਗੀ।

ਐਲੋਵੇਰਾ ਦੀ ਸਬਜ਼ੀ

ਤੁਸੀਂ ਐਲੋਵੇਰਾ ਦੀ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ। ਕੁਝ ਦਿਨਾਂ ਤੱਕ ਰੋਜ਼ਾਨਾ ਐਲੋਵੇਰਾ ਦੀ ਸਬਜ਼ੀ ਖਾਣ ਨਾਲ ਪੇਟ ਸਾਫ਼ ਹੋ ਜਾਂਦਾ ਹੈ। ਜੇਕਰ ਤੁਸੀਂ ਰਾਤ ਨੂੰ ਐਲੋਵੇਰਾ ਦੀ ਸਬਜ਼ੀ ਖਾਂਦੇ ਹੋ ਤਾਂ ਸਵੇਰੇ ਪੇਟ ਆਸਾਨੀ ਨਾਲ ਸਾਫ਼ ਹੋ ਜਾਵੇਗਾ। ਐਲੋਵੇਰਾ ਦੀ ਸਬਜ਼ੀ ਸਾਡੇ ਮੱਲ ਨੂੰ ਤੋੜਨ ਵਿੱਚ ਮਦਦ ਕਰਦਾ ਹੈ, ਇਸ ਨੂੰ ਨਰਮ ਅਤੇ ਲੰਘਣ ਵਿੱਚ ਆਸਾਨ ਬਣਾਉਂਦਾ ਹੈ। ਤੁਸੀਂ ਐਲੋਵੇਰਾ ਦੀ ਸਬਜ਼ੀ ਬਣਾ ਕੇ ਰੋਟੀ, ਚੌਲਾਂ ਦੇ ਨਾਲ ਖਾ ਸਕਦੇ ਹੋ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ