ਸਾਫਟ ਅਤੇ ਹੈਲਦੀ ਵਾਲਾਂ ਲਈ ਐਲੋਵੇਰਾ ਦਾ ਇੰਝ ਕਰੋ ਇਸਤੇਮਾਲ, ਡੈਂਡਰਫ ਵਰਗੀਆਂ ਸਮੱਸਿਆਵਾਂ ਵੀ ਹੋਣਗੀਆਂ ਦੂਰ

Published: 

14 Sep 2023 15:42 PM

Aloe Vera For Health Hair : ਐਲੋਵੇਰਾ ਦੀ ਵਰਤੋਂ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਐਲੋਵੇਰਾ ਡੈਂਡਰਫ ਅਤੇ ਵਾਲ ਝੜਨ ਵਰਗੀਆਂ ਕਈ ਸਮੱਸਿਆਵਾਂ ਨੂੰ ਰੋਕਦਾ ਹੈ।

ਸਾਫਟ ਅਤੇ ਹੈਲਦੀ ਵਾਲਾਂ ਲਈ ਐਲੋਵੇਰਾ ਦਾ ਇੰਝ ਕਰੋ ਇਸਤੇਮਾਲ, ਡੈਂਡਰਫ ਵਰਗੀਆਂ ਸਮੱਸਿਆਵਾਂ ਵੀ ਹੋਣਗੀਆਂ ਦੂਰ
Follow Us On

ਐਲੋਵੇਰਾ ਦੀ ਵਰਤੋਂ ਕਈ ਸੁੰਦਰਤਾ ਉਤਪਾਦਾਂ ਵਿੱਚ ਕੀਤੀ ਜਾਂਦੀ ਹੈ। ਤੁਸੀਂ ਕਈ ਤਰੀਕਿਆਂ ਨਾਲ ਵਾਲਾਂ ਲਈ ਤਾਜ਼ੇ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਇਹ ਨਾ ਸਿਰਫ ਤੁਹਾਡੇ ਵਾਲਾਂ ਨੂੰ ਨਰਮ ਅਤੇ ਸੁੰਦਰ ਬਣਾਉਂਦਾ ਹੈ ਬਲਕਿ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਐਲੋਵੇਰਾ ਤੁਹਾਨੂੰ ਵਾਲਾਂ ਦੇ ਝੜਨ ਅਤੇ ਡੈਂਡਰਫ ਤੋਂ ਬਚਾਉਂਦਾ ਹੈ।

ਇਸ ਵਿੱਚ ਵਿਟਾਮਿਨ ਹੁੰਦੇ ਹਨ। ਇਹ ਸਕੈਲਪ ਨੂੰ ਡੂੰਘਾ ਪੋਸ਼ਣ ਦਿੰਦਾ ਹੈ। ਐਲੋਵੇਰਾ ਦੀ ਵਰਤੋਂ ਕਰਨ ਨਾਲ ਵਾਲਾਂ ਦਾ ਵਿਕਾਸ ਵੀ ਬਿਹਤਰ ਹੁੰਦਾ ਹੈ। ਨਰਮ ਵਾਲਾਂ ਲਈ, ਤੁਸੀਂ ਹਲਦੀ, ਹਿਬਿਸਕਸ, ਕੌਫੀ ਅਤੇ ਤੁਲਸੀ ਵਰਗੀਆਂ ਚੀਜ਼ਾਂ ਨੂੰ ਮਿਲਾ ਕੇ ਐਲੋਵੇਰਾ ਦੀ ਵਰਤੋਂ ਕਰ ਸਕਦੇ ਹੋ।

ਫ੍ਰੈਸ਼ ਐਲੋਵੇਰਾ ਦੀ ਕਰੋ ਵਰਤੋਂ

ਇਸ ਦੇ ਲਈ ਐਲੋਵੇਰਾ ਦੀਆਂ ਪੱਤੀਆਂ ਤੋਂ ਤਾਜ਼ਾ ਐਲੋਵੇਰਾ ਜੈੱਲ ਕੱਢੋ। ਹੁਣ ਇਸ ਜੈੱਲ ਨੂੰ ਸਿਰ ਅਤੇ ਵਾਲਾਂ ‘ਤੇ ਲਗਾਓ। ਹਲਕੇ ਸ਼ੈਂਪੂ ਨਾਲ ਵਾਲਾਂ ਨੂੰ ਧੋਣ ਤੋਂ ਪਹਿਲਾਂ ਐਲੋਵੇਰਾ ਨੂੰ ਘੱਟੋ-ਘੱਟ ਅੱਧੇ ਘੰਟੇ ਤੱਕ ਲਗਾ ਕੇ ਰੱਖੋ।

ਹਲਦੀ ਅਤੇ ਐਲੋਵੇਰਾ ਜੈੱਲ

ਇੱਕ ਕਟੋਰੀ ਵਿੱਚ ਦੋ ਚੱਮਚ ਐਲੋਵੇਰਾ ਜੈੱਲ ਲਓ। ਇਸ ‘ਚ 2 ਚਮਚ ਹਲਦੀ ਪਾਊਡਰ ਮਿਲਾਓ। ਹੁਣ ਇਸ ਪੇਸਟ ਨੂੰ ਸਿਰ ਦੀ ਚਮੜੀ ‘ਤੇ ਲਗਾਓ ਅਤੇ ਕੁਝ ਦੇਰ ਤੱਕ ਮਾਲਿਸ਼ ਕਰੋ। ਹਲਦੀ ਅਤੇ ਐਲੋਵੇਰਾ ਦਾ ਪੇਸਟ ਵਾਲਾਂ ‘ਤੇ ਲਗਪਗ 40 ਮਿੰਟ ਤੱਕ ਲੱਗਾ ਰਹਿਣ ਦਿਓ। ਹੁਣ ਹਲਦੀ ਅਤੇ ਐਲੋਵੇਰਾ ਪੇਸਟ ਨੂੰ ਹਟਾਉਣ ਲਈ ਹਲਕੇ ਸ਼ੈਂਪੂ ਦੀ ਵਰਤੋਂ ਕਰੋ। ਇਸ ਹੇਅਰ ਪੈਕ ਦੀ ਵਰਤੋਂ ਤੁਸੀਂ ਹਫਤੇ ‘ਚ ਦੋ ਵਾਰ ਕਰ ਸਕਦੇ ਹੋ।

ਗੁੜਹਲ ਦੇ ਫੁੱਲ ਅਤੇ ਐਲੋਵੇਰਾ ਜੈੱਲ

ਲਗਭਗ 5 ਤਾਜ਼ੇ ਗੁੜਹਲ ਜਾਂ ਹਿਬਿਸਕਸ ਫੁੱਲ ਲਓ। ਹੁਣ ਇਨ੍ਹਾਂ ਪੱਤੀਆਂ ਦਾ ਪੇਸਟ ਬਣਾ ਲਓ। ਇਸ ਵਿਚ ਐਲੋਵੇਰਾ ਜੈੱਲ ਮਿਲਾਓ। ਹਿਬਿਸਕਸ ਅਤੇ ਐਲੋਵੇਰਾ ਦੇ ਪੇਸਟ ਨਾਲ ਕੁਝ ਦੇਰ ਤੱਕ ਸਕੈਲਪ ਦੀ ਮਾਲਿਸ਼ ਕਰੋ। ਇਸ ਨੂੰ ਅੱਧੇ ਘੰਟੇ ਤੱਕ ਵਾਲਾਂ ‘ਤੇ ਲਗਾ ਕੇ ਰੱਖੋ। ਐਲੋਵੇਰਾ ਅਤੇ ਹਿਬਿਸਕਸ ਦੇ ਫੁੱਲਾਂ ਦਾ ਪੇਸਟ ਸਿਰ ‘ਤੇ ਲਗਭਗ ਅੱਧੇ ਘੰਟੇ ਤੱਕ ਲਗਾਓ। ਇਸ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਕਰੋ। ਹਫ਼ਤੇ ਵਿੱਚ ਇੱਕ ਵਾਰ ਇਸ ਪੇਸਟ ਦੀ ਵਰਤੋਂ ਕਰਨ ਨਾਲ ਤੁਹਾਡੇ ਵਾਲਾਂ ਨੂੰ ਸਿਹਤਮੰਦ ਅਤੇ ਨਰਮ ਬਣਾਉਣ ਵਿੱਚ ਮਦਦ ਮਿਲੇਗੀ।

ਕੌਫੀ ਅਤੇ ਐਲੋਵੇਰਾ ਜੈੱਲ
ਇੱਕ ਚੱਮਚ ਕੌਫੀ ਪਾਊਡਰ ਵਿੱਚ 2 ਚੱਮਚ ਐਲੋਵੇਰਾ ਜੈੱਲ ਮਿਲਾਓ। ਐਲੋਵੇਰਾ ਅਤੇ ਕੌਫੀ ਦਾ ਪੇਸਟ ਸਿਰ ‘ਤੇ ਲਗਭਗ ਅੱਧੇ ਘੰਟੇ ਤੱਕ ਲਗਾਓ। ਹੁਣ ਸਿਰ ਨੂੰ ਧੋ ਲਓ। ਇਹ ਪੇਸਟ ਤੁਹਾਡੇ ਵਾਲਾਂ ਨੂੰ ਸੁੰਦਰ ਰੱਖਣ ਵਿੱਚ ਮਦਦ ਕਰਦਾ ਹੈ।